ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ ਪ੍ਰਦੇਸ਼ ਦੇ ਅਯੁੱਧਿਆ ਵਿੱਚ ਲਤਾ ਮੰਗੇਸ਼ਕਰ ਚੌਕ ਦੇ ਉਦਘਾਟਨ ਦੇ ਅਵਸਰ ’ਤੇ ਪ੍ਰਧਾਨ ਮੰਤਰੀ ਦੇ ਭਾਸ਼ਣ ਦਾ ਮੂਲ-ਪਾਠ

Posted On: 28 SEP 2022 1:19PM by PIB Chandigarh

ਨਮਸਕਾਰ!

ਅੱਜ ਸਾਡੀ ਸਭ ਦੀ ਸਤਿਕਾਰਯੋਗ ਅਤੇ ਸਨੇਹ-ਮੂਰਤੀ ਲਤਾ ਦੀਦੀ ਦਾ ਜਨਮ ਦਿਨ ਹੈ। ਅੱਜ ਸੰਯੋਗ ਨਾਲ ਨਵਰਾਤ੍ਰਿਆਂ ਦਾ ਤੀਸਰਾ ਦਿਨ, ਮਾਂ ਚੰਦਰਘੰਟਾ ਦੀ ਸਾਧਨਾ ਦਾ ਪੁਰਬ ਵੀ ਹੈ। ਕਹਿੰਦੇ ਹਨ ਕਿ ਕੋਈ ਸਾਧਕ-ਸਾਧਿਕਾ ਜਦੋਂ ਕਠੋਰ ਸਾਧਨਾ ਕਰਦਾ ਹੈ, ਤਾਂ ਮਾਂ ਚੰਦਰਘੰਟਾ ਦੀ ਕ੍ਰਿਪਾ ਨਾਲ ਉਸ ਨੂੰ ਦਿੱਵਯ ਸਵਰਾਂ ਦੀ ਅਨੁਭੂਤੀ ਹੁੰਦੀ ਹੈ। ਲਤਾ ਜੀ, ਮਾਂ ਸਰਸਵਤੀ ਦੀ ਇੱਕ ਅਜਿਹੀ ਹੀ ਸਾਧਿਕਾ ਸਨ, ਜਿਨ੍ਹਾਂ ਨੇ ਪੂਰੇ ਵਿਸ਼ਵ ਨੂੰ ਆਪਣੇ ਸ਼ਾਨਦਾਰ ਸਵਰਾਂ ਨਾਲ ਅਭਿਭੂਤ ਕਰ ਦਿੱਤਾ। ਸਾਧਨਾ ਲਤਾ ਜੀ ਨੇ ਕੀਤੀ, ਵਰਦਾਨ ਸਾਨੂੰ ਸਭ ਨੂੰ ਮਿਲਿਆ। ਅਯੁੱਧਿਆ ਵਿੱਚ ਲਤਾ ਮੰਗੇਸ਼ਕਰ ਚੌਕ ’ਤੇ ਸਥਾਪਿਤ ਕੀਤੀ ਗਈ ਮਾਂ ਸਰਸਵਤੀ ਦੀ ਇਹ ਵਿਸ਼ਾਲ ਵੀਣਾ, ਸੰਗੀਤ ਦੀ ਉਸ ਸਾਧਨਾ ਦਾ ਪ੍ਰਤੀਕ ਬਣੇਗੀ। ਮੈਨੂੰ ਦੱਸਿਆ ਗਿਆ ਹੈ ਕਿ ਚੌਕ ਪਰਿਸਰ ਵਿੱਚ ਸਰੋਵਰ ਦੇ ਪ੍ਰਵਾਹਮਈ ਜਲ ਵਿੱਚ ਸੰਗਮਰਮਰ ਨਾਲ ਬਣੇ 92 ਸ਼ਵੇਤ ਕਮਲ, ਲਤਾ ਜੀ ਦੀ ਜੀਵਨ ਅਵਧੀ ਨੂੰ ਦਰਸਾ ਰਹੇ ਹਨ। ਮੈਂ ਇਸ ਅਭਿਨਵ ਪ੍ਰਯਾਸ ਦੇ ਲਈ ਯੋਗੀ ਜੀ ਦੀ ਸਰਕਾਰ ਦਾ, ਅਯੁੱਧਿਆ ਵਿਕਾਸ ਅਥਾਰਿਟੀ ਦਾ ਅਤੇ ਅਯੁੱਧਿਆ ਦੀ ਜਨਤਾ ਦਾ ਹਿਰਦੇ ਤੋਂ ਅਭਿਨੰਦਨ ਕਰਦਾ ਹਾਂ। ਇਸ ਅਵਸਰ ’ਤੇ ਮੈਂ ਸਾਰੇ ਦੇਸ਼ਵਾਸੀਆਂ ਦੀ ਤਰਫੋਂ ਭਾਰਤ ਰਤਨ ਲਤਾ ਜੀ ਨੂੰ ਭਾਵਭਿੰਨੀ ਸ਼ਰਧਾਂਜਲੀ ਦਿੰਦਾ ਹਾਂ। ਮੈਂ ਪ੍ਰਭੂ ਸ਼੍ਰੀਰਾਮ ਤੋਂ ਕਾਮਨਾ ਕਰਦਾ ਹਾਂ, ਉਨ੍ਹਾਂ ਦੇ ਜੀਵਨ ਦਾ ਜੋ ਲਾਭ ਸਾਨੂੰ ਮਿਲਿਆ, ਉਹੀ ਲਾਭ ਉਨ੍ਹਾਂ ਦੇ ਸੁਰਾਂ ਦੇ ਜ਼ਰੀਏ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਮਿਲਦਾ ਰਹੇ।

ਸਾਥੀਓ,

ਲਤਾ ਦੀਦੀ ਦੇ ਨਾਲ ਜੁੜੀਆਂ ਹੋਈਆਂ ਮੇਰੀਆਂ ਕਿਤਨੀਆਂ ਹੀ ਯਾਦਾਂ ਹਨ, ਕਿਤਨੀਆਂ ਹੀ ਭਾਵੁਕ ਅਤੇ ਸਨੇਹਿਲ ਯਾਦਾਂ ਹਨ। ਜਦੋਂ ਵੀ ਮੇਰੀ ਉਨ੍ਹਾਂ ਨਾਲ ਬਾਤ ਹੁੰਦੀ, ਉਨ੍ਹਾਂ ਦੀ ਵਾਣੀ ਦੀ ਯੁਗ-ਪਰੀਚਿਤ ਮਿਠਾਸ ਹਰ ਵਾਰ ਮੈਨੂੰ ਮੰਤਰ-ਮੁਗਧ ਕਰ ਦਿੰਦੀ ਸੀ। ਦੀਦੀ ਅਕਸਰ ਮੈਨੂੰ ਕਹਿੰਦੇ ਸਨ, ‘ਮਨੁੱਖ ਉਮਰ ਨਾਲ ਨਹੀਂ ਕਰਮ ਨਾਲ ਬੜਾ ਹੁੰਦਾ ਹੈ, ਅਤੇ ਜੋ ਦੇਸ਼ ਦੇ  ਲਈ ਜਿਤਨਾ ਜ਼ਿਆਦਾ ਕਰੇ, ਉਹ ਉਤਨਾ ਹੀ ਬੜਾ ਹੈ।’ ਮੈਂ  ਮੰਨਦਾ ਹਾਂ ਕਿ ਅਯੁੱਧਿਆ ਦਾ ਇਹ ਲਤਾ ਮੰਗੇਸ਼ਕਰ ਚੌਕ, ਅਤੇ ਉਨ੍ਹਾਂ ਨਾਲ ਜੁੜੀਆਂ ਅਜਿਹੀਆਂ ਸਾਰੀਆਂ ਯਾਦਾਂ ਸਾਨੂੰ ਦੇਸ਼ ਦੇ ਪ੍ਰਤੀ ਕਰਤਵਯ-ਬੋਧ ਦਾ ਵੀ ਅਹਿਸਾਸ ਕਰਵਾਉਣਗੀਆਂ।

ਸਾਥੀਓ,

ਮੈਨੂੰ ਯਾਦ ਹੈ, ਜਦੋਂ ਅਯੁੱਧਿਆ ਵਿੱਚ ਰਾਮ ਮੰਦਿਰ ਨਿਰਮਾਣ ਦੇ ਲਈ ਭੂਮੀ ਪੂਜਨ ਸੰਪੰਨ ਹੋਇਆ ਸੀ, ਤਾਂ ਮੇਰੇ ਪਾਸ ਲਤਾ ਦੀਦੀ ਦਾ ਫੋਨ ਆਇਆ ਸੀ। ਉਹ ਬਹੁਤ ਭਾਵੁਕ ਸਨ, ਬਹੁਤ ਖੁਸ਼ ਸਨ, ਬਹੁਤ ਆਨੰਦ ਵਿੱਚ ਭਰ ਗਏ ਸਨ ਅਤੇ ਬਹੁਤ ਅਸ਼ੀਰਵਾਦ ਦੇ ਰਹੇ ਸਨ। ਉਨ੍ਹਾਂ ਨੂੰ ਵਿਸ਼ਵਾਸ ਨਹੀਂ ਹੋ ਰਿਹਾ ਸੀ ਕਿ ਆਖਰਕਾਰ ਰਾਮ ਮੰਦਿਰ ਦਾ ਨਿਰਮਾਣ ਸ਼ੁਰੂ ਹੋ ਰਿਹਾ ਹੈ। ਅੱਜ ਮੈਨੂੰ ਲਤਾ ਦੀਦੀ ਦਾ ਗਾਇਆ ਉਹ ਭਜਨ ਵੀ ਯਾਦ ਆ ਰਿਹਾ ਹੈ- “ਮਨ ਕੀ ਅਯੋਧਯਾ ਤਬ ਤਕ ਸੂਨੀ, ਜਬ ਤਕ ਰਾਮ ਨਾ ਆਏ” (''मन की अयोध्या तब तक सूनीजब तक राम ना आए'') ਅਯੁੱਧਿਆ ਦੇ ਸ਼ਾਨਦਾਰ ਮੰਦਰ ਵਿੱਚ ਸ਼੍ਰੀਰਾਮ ਆਉਣ ਵਾਲੇ ਹਨ। ਅਤੇ ਉਸ ਤੋਂ ਪਹਿਲਾਂ ਕਰੋੜਾਂ ਲੋਕਾਂ ਵਿੱਚ ਰਾਮ ਨਾਮ ਦੀ ਪ੍ਰਾਣ ਪ੍ਰਤਿਸ਼ਠਾ ਕਰਨ ਵਾਲੀ ਲਤਾ ਦੀਦੀ ਦਾ ਨਾਮ, ਅਯੁੱਧਿਆ ਸ਼ਹਿਰ ਦੇ ਨਾਲ ਹਮੇਸ਼ਾ ਦੇ ਲਈ ਸਥਾਪਿਤ ਹੋ ਗਿਆ ਹੈ। ਉੱਥੇ ਹੀ ਰਾਮਚਰਿਤਮਾਨਸ ਵਿੱਚ ਕਿਹਾ ਗਿਆ ਹੈ- ‘ਰਾਮ ਤੇ ਅਧਿਕ ਰਾਮ ਕਰ ਦਾਸਾ’('राम ते अधिक राम कर दासा')। ਅਰਥਾਤ, ਰਾਮ ਜੀ ਦੇ ਭਗਤ ਰਾਮ ਜੀ ਦੇ ਵੀ ਪਹਿਲਾਂ ਆਉਂਦੇ ਹਨ। ਸ਼ਾਇਦ ਇਸ ਲਈ, ਰਾਮ ਮੰਦਿਰ ਦੇ ਸ਼ਾਨਦਾਰ ਨਿਰਮਾਣ ਦੇ ਪਹਿਲੇ ਉਨ੍ਹਾਂ ਦੀ ਅਰਾਧਨਾ ਕਰਨ ਵਾਲੀ ਉਨ੍ਹਾਂ ਦੀ ਭਗਤ ਲਤਾ ਦੀਦੀ ਦੀ ਯਾਦ ਵਿੱਚ ਬਣਿਆ ਇਹ ਚੌਕ ਵੀ ਮੰਦਿਰ ਤੋਂ ਪਹਿਲਾਂ ਹੀ ਬਣ ਗਿਆ ਹੈ।

ਸਾਥੀਓ,

ਪ੍ਰਭੂ ਰਾਮ ਤਾਂ ਸਾਡੀ ਸੱਭਿਅਤਾ ਦੇ ਪ੍ਰਤੀਕ ਪੁਰਸ਼ ਹਨ। ਰਾਮ ਸਾਡੀ ਨੈਤਿਕਤਾ ਦੇ, ਸਾਡੀਆਂ ਕਦਰਾਂ-ਕੀਮਤਾਂ, ਸਾਡੀ ਮਰਯਾਦਾ, ਸਾਰੇ ਕਰੱਤਵ ਦੇ ਜੀਵੰਤ ਆਦਰਸ਼ ਹਨ। ਅਯੁੱਧਿਆ ਤੋਂ ਲੈ ਕੇ ਰਾਮੇਸ਼ਵਰਮ ਤੱਕ, ਰਾਮ ਭਾਰਤ ਦੇ ਕਣ-ਕਣ ਵਿੱਚ ਸਮਾਏ ਹੋਏ ਹਨ। ਭਗਵਾਨ ਰਾਮ ਦੇ ਅਸ਼ੀਰਵਾਦ ਨਾਲ ਅੱਜ ਜਿਸ ਤੇਜ਼ ਗਤੀ ਨਾਲ ਸ਼ਾਨਦਾਰ ਰਾਮ ਮੰਦਿਰ ਦਾ ਨਿਰਮਾਣ ਹੋ ਰਿਹਾ ਹੈ, ਉਸ ਦੀਆਂ ਤਸਵੀਰਾਂ ਪੂਰੇ ਦੇਸ਼ ਨੂੰ ਰੋਮਾਂਚਿਤ ਕਰ ਰਹੀਆਂ ਹਨ। ਇਹ ਆਪਣੀ ‘ਵਿਰਾਸਤ ’ਤੇ ਗਰਵ (ਮਾਣ)’ ਦੀ ਪੁਨਰਪ੍ਰਤਿਸ਼ਠਾ ਵੀ ਹੈ, ਅਤੇ ਵਿਕਾਸ ਦਾ ਨਵਾਂ ਅਧਿਆਇ ਵੀ ਹੈ। ਮੈਨੂੰ ਖੁਸ਼ੀ ਹੈ ਕਿ ਜਿਸ ਜਗ੍ਹਾ ’ਤੇ ਲਤਾ ਚੌਕ ਵਿਕਸਿਤ ਕੀਤਾ ਗਿਆ ਹੈ, ਉਹ ਅਯੁੱਧਿਆ ਵਿੱਚ ਸੱਭਿਆਚਾਰਕ ਮਹੱਤਵ ਦੇ ਵਿਭਿੰਨ ਸਥਾਨਾਂ ਨੂੰ ਜੋੜਨ ਵਾਲੇ ਪ੍ਰਮੁੱਖ ਸਥਲਾਂ ਵਿੱਚੋਂ ਇੱਕ ਹੈ। ਇਹ ਚੌਕ, ਰਾਮ ਦੀ ਪੈੜੀ ਦੇ ਸਮੀਪ  ਹੈ ਅਤੇ ਸਰਯੂ ਦੀ ਪਾਵਨ ਧਾਰਾ ਵੀ ਇਸ ਤੋਂ ਬਹੁਤ ਦੂਰ ਨਹੀਂ ਹੈ।

ਲਤਾ ਦੀਦੀ ਦੇ ਨਾਮ ’ਤੇ ਚੌਕ ਦੇ ਨਿਰਮਾਣ ਦੇ ਲਈ ਇਸ ਤੋਂ ਬਿਹਤਰ ਸਥਾਨ ਹੋਰ ਕੀ ਹੁੰਦਾ? ਜਿਵੇਂ ਅਯੁੱਧਿਆ ਨੇ ਇਤਨੇ ਯੁਗਾਂ ਬਾਅਦ ਵੀ ਰਾਮ ਨੂੰ ਸਾਡੇ ਮਨ ਵਿੱਚ ਸਾਕਾਰ ਰੱਖਿਆ ਹੈ, ਵੈਸੇ ਹੀ ਲਤਾ ਦੀਦੀ ਦੇ ਭਜਨਾਂ ਨੇ ਸਾਡੇ ਅੰਤਰਮਨ ਨੂੰ ਰਾਮਮਈ ਬਣਾਈ ਰੱਖਿਆ ਹੈ। ਮਾਨਸ ਦਾ ਮੰਤਰ ‘ਸ਼੍ਰੀਰਾਮਚੰਦ੍ਰ ਕ੍ਰਿਪਾਲੂ ਭਜ ਮਨ, ਹਰਣ ਭਵ ਭਯ ਦਾਰੂਣਮ੍’ ('श्रीरामचन्द्र कृपालु भज मनहरण भव भय दारुणम्') ਹੋਵੇ, ਜਾਂ ਮੀਰਾਬਾਈ ਦਾ ‘ਪਾਯੋ ਜੀ ਮੈਂਨੇ ਰਾਮ ਰਤਨ ਧਨ ਪਾਯੋ’ ('पायो जी मैंने राम रतन धन पायो'), ਅਣਗਿਣਤ ਅਜਿਹੇ ਭਜਨ ਹਨ, ਬਾਪੂ ਦਾ ਪ੍ਰਿਯ ਭਵਨ ‘ਵੈਸ਼ਣਵ ਜਨ’ ਹੋਵੇ, ਜਾਂ ਫਿਰ ਜਨ-ਜਨ ਦੇ ਮਨ ਵਿੱਚ ਉਤਰ ਚੁੱਕਿਆ ‘ਤੁਮ ਆਸ਼ਾ ਵਿਸ਼ਵਾਸ ਹਮਾਰੇ ਰਾਮ’,  ਐਸੇ ਮਧੁਰ ਗੀਤ ਹੋਣ! ਲਤਾ ਜੀ ਦੀ ਆਵਾਜ਼ ਵਿੱਚ ਉਨ੍ਹਾਂ ਨੂੰ ਸੁਣ ਕੇ ਅਨੇਕਾਂ ਦੇਸ਼ਵਾਸੀਆਂ ਨੇ ਭਗਵਾਨ ਰਾਮ ਦੇ ਦਰਸ਼ਨ ਕੀਤੇ ਹਨ। ਅਸੀਂ ਲਤਾ ਦੀਦੀ ਦੇ ਸਵਰਾਂ ਦੀ ਦੈਵੀਯ ਮਧੁਰਤਾ ਨਾਲ ਰਾਮ ਦੇ ਅਲੌਕਿਕ ਮਾਧੁਰਯ ਨੂੰ ਅਨੁਭਵ ਕੀਤਾ ਹੈ (ਅਸੀਂ ਲਤਾ ਦੀਦੀ ਦੀ ਦੈਵੀ ਆਵਾਜ਼ ਜ਼ਰੀਏ ਭਗਵਾਨ ਰਾਮ ਦੀ ਅਲੌਕਿਕ ਮਧੁਰਤਾ ਨੂੰ ਅਨੁਭਵ ਕੀਤਾ ਹੈ)।

ਅਤੇ ਸਾਥੀਓ,

ਸੰਗੀਤ ਵਿੱਚ ਇਹ ਪ੍ਰਭਾਵ ਕੇਵਲ ਸ਼ਬਦਾਂ ਅਤੇ ਸਵਰਾਂ ਨਾਲ ਨਹੀਂ ਆਉਂਦਾ। ਇਹ ਪ੍ਰਭਾਵ ਤਦ ਆਉਂਦਾ ਹੈ, ਜਦੋਂ ਭਜਨ ਗਾਉਣ ਵਾਲੇ ਵਿੱਚ ਉਹ ਭਾਵਨਾ ਹੋਵੇ, ਉਹ ਭਗਤੀ ਹੋਵੇ, ਰਾਮ ਨਾਲ ਉਹ ਨਾਤਾ ਹੋਵੇ, ਰਾਮ ਦੇ ਲਈ ਉਹ ਸਮਰਪਣ ਹੋਵੇ। ਇਸੇ ਲਈ, ਲਤਾ ਜੀ ਦੁਆਰਾ ਉਚਾਰਿਤ ਮੰਤਰਾਂ ਵਿੱਚ, ਭਜਨਾਂ ਵਿੱਚ ਕੇਵਲ ਉਨ੍ਹਾਂ ਦਾ ਕੰਠ ਹੀ ਨਹੀਂ ਬਲਕਿ ਉਨ੍ਹਾਂ ਦੀ ਆਸਥਾ, ਅਧਿਆਤਮਿਕਤਾ ਅਤੇ ਪਵਿੱਤਰਤਾ ਵੀ ਗੂੰਜਦੀ ਹੈ।

ਸਾਥੀਓ,

ਲਤਾ ਦੀਦੀ ਦੀ ਆਵਾਜ਼ ਵਿੱਚ ਉਹ ‘ਵੰਦੇ ਮਾਤਰਮ’ ਦਾ ਸੱਦਾ ਸੁਣ ਕੇ ਸਾਡੀਆਂ ਅੱਖਾਂ ਦੇ ਸਾਹਮਣੇ ਭਾਰਤ ਮਾਤਾ ਦਾ ਵਿਰਾਟ ਸਵਰੂਪ ਨਜ਼ਰ ਆਉਣ ਲਗਦਾ ਹੈ। ਜਿਸ ਤਰ੍ਹਾਂ ਲਤਾ ਦੀਦੀ ਹਮੇਸ਼ਾ ਨਾਗਰਿਕ ਕਰਤੱਵਾਂ ਨੂੰ ਲੈ ਕੇ ਬਹੁਤ ਸਜਗ ਰਹੇ, ਵੈਸੇ ਹੀ ਇਹ ਚੌਕ ਵੀ ਅਯੁੱਧਿਆ ਵਿੱਚ ਰਹਿਣ ਵਾਲੇ ਲੋਕਾਂ ਨੂੰ, ਅਯੁੱਧਿਆ ਆਉਣ ਵਾਲੇ ਲੋਕਾਂ ਨੂੰ ਕਰਤਵਯ-ਪਰਾਇਣਤਾ ਦੀ ਪ੍ਰੇਰਣਾ ਦੇਵੇਗਾ। ਇਹ ਚੌਕ, ਇਹ ਵੀਣਾ, ਅਯੁੱਧਿਆ ਦੇ ਵਿਕਾਸ ਅਤੇ ਅਯੁੱਧਿਆ ਦੀ ਪ੍ਰੇਰਣਾ ਨੂੰ ਵੀ ਹੋਰ ਅਧਿਕ ਗੁੰਜਾਇਮਾਨ ਕਰੇਗੀ। ਲਤਾ ਦੀਦੀ ਦੇ ਨਾਮ ’ਤੇ ਬਣਿਆ ਇਹ ਚੌਕ, ਸਾਡੇ ਦੇਸ਼ ਵਿੱਚ ਕਲਾ ਜਗਤ ਨਾਲ ਜੁੜੇ ਲੋਕਾਂ ਦੇ ਲਈ ਵੀ ਪ੍ਰੇਰਣਾ ਸਥਲੀ ਦੀ ਤਰ੍ਹਾਂ ਕਾਰਜ ਕਰੇਗਾ। ਇਹ ਦੱਸੇਗਾ ਕਿ ਭਾਰਤ ਦੀਆਂ ਜੜ੍ਹਾਂ ਨਾਲ ਜੁੜੇ ਰਹਿ  ਕੇ, ਆਧੁਨਿਕਤਾ ਵੱਲ ਵਧਦੇ ਹੋਏ, ਭਾਰਤ ਦੀ ਕਲਾ ਅਤੇ ਸੱਭਿਆਚਾਰ ਨੂੰ ਵਿਸ਼ਵ ਦੇ ਕੋਨੇ-ਕੋਨੇ ਤੱਕ ਪਹੁੰਚਾਉਣਾ, ਇਹ ਵੀ ਸਾਡਾ ਕਰੱਤਵ ਹੈ। ਭਾਰਤ ਦੀਆਂ ਹਜ਼ਾਰਾਂ ਵਰ੍ਹੇ ਪੁਰਾਣੀ ਵਿਰਾਸਤ ’ਤੇ ਗਰਵ (ਮਾਣ)ਕਰਦੇ ਹੋਏ, ਭਾਰਤ ਦੇ ਸੱਭਿਆਚਾਰ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ, ਇਹ ਵੀ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਲਈ ਲਤਾ ਦੀਦੀ ਜਿਹਾ ਸਮਰਪਣ ਅਤੇ ਆਪਣੇ ਸੱਭਿਆਚਾਰ ਦੇ ਪ੍ਰਤੀ ਅਗਾਧ ਪ੍ਰੇਮ ਜ਼ਰੂਰੀ ਹੈ।

ਮੈਨੂੰ ਵਿਸ਼ਵਾਸ ਹੈ, ਭਾਰਤ ਦੇ ਕਲਾ ਜਗਤ ਦੇ ਹਰ ਸਾਧਕ ਨੂੰ ਇਸ ਚੌਕ ਤੋਂ ਬਹੁਤ ਕੁਝ ਸਿੱਖਣ ਨੂੰ ਮਿਲੇਗਾ। ਲਤਾ ਦੀਦੀ ਦੇ ਸਵਰ ਯੁਗਾਂ-ਯੁਗਾਂ ਤੱਕ ਦੇਸ਼ ਦੇ ਕਣ-ਕਣ ਨੂੰ ਜੋੜੀ ਰੱਖਣਗੇ, ਇਸੇ ਵਿਸ਼ਵਾਸ ਦੇ ਨਾਲ, ਅਯੁੱਧਿਆਵਾਸੀਆਂ ਤੋਂ ਵੀ ਮੇਰੀਆਂ ਕੁਝ ਅਪੇਖਿਆਵਾਂ (ਉਮੀਦਾਂ) ਹਨ, ਬਹੁਤ ਹੀ ਨਿਕਟ ਭਵਿੱਖ ਵਿੱਚ ਰਾਮ ਮੰਦਿਰ ਬਣਨਾ ਹੈ, ਦੇਸ਼ ਦੇ ਕੋਟਿ-ਕੋਟਿ ਲੋਕ ਅਯੁੱਧਿਆ ਆਉਣ ਵਾਲੇ ਹਨ, ਆਪ ਕਲਪਨਾ ਕਰ ਸਕਦੇ ਹੋ ਅਯੁੱਧਿਆਵਾਸੀਆਂ ਨੂੰ ਅਯੁੱਧਿਆ ਨੂੰ ਕਿਤਨਾ ਸ਼ਾਨਦਾਰ ਬਣਾਉਣਾ ਹੋਵੇਗਾ, ਕਿਤਨਾ ਸੁੰਦਰ ਬਣਾਉਣਾ ਹੋਵੇਗਾ, ਕਿਤਨਾ ਸਵੱਛ ਬਣਾਉਣਾ ਹੋਵੇਗਾ ਅਤੇ ਇਸ ਦੀ ਤਿਆਰੀ ਅੱਜ ਤੋਂ ਹੀ ਕਰਨੀ ਚਾਹੀਦੀ ਹੈ ਅਤੇ ਇਹ ਕੰਮ ਅਯੁੱਧਿਆ ਦੇ ਹਰ ਨਾਗਰਿਕ ਨੂੰ ਕਰਨਾ ਹੈ, ਹਰ ਅਯੁੱਧਿਆਵਾਸੀ ਨੂੰ ਕਰਨਾ ਹੈ, ਤਦੇ ਜਾ ਕੇ ਅਯੁੱਧਿਆ ਦੀ ਆਨ ਬਾਨ ਸ਼ਾਨ, ਜਦੋਂ ਕੋਈ ਵੀ ਯਾਤਰੀ ਆਵੇਗਾ, ਤਾਂ ਰਾਮ  ਮੰਦਿਰ ਦੀ ਸ਼ਰਧਾ ਦੇ ਨਾਲ-ਨਾਲ ਅਯੁੱਧਿਆ ਦੀਆਂ ਵਿਵਸਥਾਵਾਂ ਨੂੰ, ਅਯੁੱਧਿਆ ਦੀ ਸ਼ਾਨ ਨੂੰ, ਅਯੁੱਧਿਆ ਦੀ ਮਹਿਮਾਨ ਨਿਵਾਜ਼ੀ ਨੂੰ ਅਨੁਭਵ ਕਰਕੇ ਜਾਵੇਗਾ। ਮੇਰੇ ਅਯੁੱਧਿਆ ਦੇ ਭਾਈਓ ਅਤੇ ਭੈਣੋਂ ਤਿਆਰੀਆਂ ਹੁਣ ਤੋਂ ਹੀ ਸ਼ੁਰੂ ਕਰ ਦਿਓ, ਅਤੇ ਲਤਾ ਦੀਦੀ ਦਾ ਜਨਮ ਦਿਨ ਹਮੇਸ਼ਾ-ਹਮੇਸ਼ਾ ਦੇ ਲਈ ਪ੍ਰੇਰਣਾ ਦਿੰਦਾ ਰਹੇ। ਚਲੋ ਬਹੁਤ ਸਾਰੀਆਂ ਬਾਤਾਂ ਹੋ ਚੁੱਕੀਆਂ, ਆਪ ਸਭ ਨੂੰ ਬਹੁਤ-ਬਹੁਤ  ਸ਼ੁਭਕਾਮਨਾਵਾਂ।

ਧੰਨਵਾਦ !

 

 

 

****************

ਡੀਐੱਸ/ਐੱਸਟੀ


(Release ID: 1863614) Visitor Counter : 128