ਪਰਸੋਨਲ,ਲੋਕ ਸ਼ਿਕਾਇਤਾਂ ਤੇ ਪੈਨਸ਼ਨ ਮੰਤਰਾਲਾ
azadi ka amrit mahotsav g20-india-2023

ਕੇਂਦਰੀ ਮੰਤਰੀ ਡਾ. ਜਿਤੇਂਦਰ ਸਿੰਘ ਨੇ ਰਾਜ ਸਰਕਾਰਾਂ ਤੋਂ ਆਈਏਐੱਸ ਅਤੇ ਹੋਰ ਅਖਿਲ ਭਾਰਤੀ ਸੇਵਾ ਅਧਿਕਾਰੀਆਂ ਦੀ ਸੈਂਟ੍ਰਲ ਡੈਪਿਊਟੇਸ਼ਨ ਨੂੰ ਸੁਵਿਧਾਜਨਕ ਬਣਾਉਣ ਨੂੰ ਕਿਹਾ


ਕੇਂਦਰੀ ਮੰਤਰੀ ਨੇ ਪਰਸੋਨਲ, ਸਧਾਰਣ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੇ ਲਈ ਕੰਮ ਕਰਨ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਧਾਨ ਸਕੱਤਰਾਂ ਦੇ ਸਲਾਨਾ ਸੰਮੇਲਨ ਨੂੰ ਸੰਬੋਧਿਤ ਕੀਤਾ

ਡਾ. ਜਿਤੇਂਦਰ ਸਿੰਘ ਨੇ ਡੀਓਪੀਟੀ ਨੂੰ ਸੂਚਿਤ ਕਰਦੇ ਹੋਏ ਰਾਜਾਂ ਨੂੰ ਉਨ੍ਹਾਂ ਦੇ ਕੋਲ ਲੰਬਿਤ ਸਰਵਿਸ ਰਿਕਾਰਡ ਦੀ ਸਮੀਖਿਆ ਨੂੰ ਜਲਦੀ ਪੂਰਾ ਕਰਨ ਵਿੱਚ ਸਹਿਯੋਗ ਕਰਨ ਦੀ ਤਾਕੀਦ ਕੀਤੀ

Posted On: 28 SEP 2022 3:24PM by PIB Chandigarh

ਕੇਂਦਰੀ ਵਿਗਿਆਨ ਤੇ ਟੈਕਨੋਲੋਜੀ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਿਥਵੀ ਵਿਗਿਆਨ ਰਾਜ ਮੰਤਰੀ (ਸੁਤੰਤਰ ਚਾਰਜ); ਪ੍ਰਧਾਨ ਮੰਤਰੀ ਦਫਤਰ, ਪਰਸੋਨਲ, ਲੋਕ ਸ਼ਿਕਾਇਤਾਂ, ਪੈਨਸ਼ਨਾਂ, ਪਰਮਾਣੂ ਊਰਜਾ ਅਤੇ ਪੁਲਾੜ ਰਾਜ ਮੰਤਰੀ ਡਾ. ਜਿਤੇਂਦਰ ਸਿੰਘ ਨੇ ਅੱਜ ਰਾਜ ਸਰਕਾਰਾਂ ਤੋਂ ਆਈਏਐੱਸ ਅਤੇ ਹੋਰ ਅਖਿਲ ਭਾਰਤੀ ਸੇਵਾਵਾਂ ਦੇ ਅਧਿਕਾਰੀਆਂ ਨੂੰ ਕੇਂਦਰੀ ਪ੍ਰਤੀਨਿਯੁਕਤੀ (ਸੈਂਟ੍ਰਲ ਡੈਪਿਊਟੇਸ਼ਨ) ਨੂੰ ਸੁਵਿਧਾਜਨਕ ਬਣਾਉਣ ਨੂੰ ਕਿਹਾ।

 

ਪਰਸੋਨਲ, ਸਧਾਰਣ ਪ੍ਰਸ਼ਾਸਨ ਅਤੇ ਪ੍ਰਸ਼ਾਸਨਿਕ ਸੁਧਾਰਾਂ ਦੀ ਦੇਖਰੇਖ ਕਰਨ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਧਾਨ ਸਕੱਤਰਾਂ ਦੇ ਸਲਾਨਾ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ, ਡਾ. ਸਿੰਘ ਨੇ ਕਿਹਾ ਕਿ ਸੈਂਟ੍ਰਲ ਡੈਪਿਊਟੇਸ਼ਨ ਸਾਡੇ ਦੇਸ਼ ਵਿੱਚ ਸੰਘੀ ਢਾਂਚੇ ਦਾ ਹਿੱਸਾ ਹੈ। ਉਨ੍ਹਾਂ ਨੇ ਰਾਜ ਸਰਕਾਰਾਂ ਤੋਂ ਕੇਂਦਰ ਸਰਕਾਰ ਦੇ ਨਾਲ ਇਸ ਸਬੰਧ ਵਿੱਚ ਸਹਿਯੋਗ ਕਰਨ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, ਇੱਕ ਅਖਿਲ ਭਾਰਤੀ ਸੇਵਾ ਅਧਿਕਾਰੀ ਰਾਜ ਦੇ ਨਾਲ-ਨਾਲ ਕੇਂਦਰ ਦੋਵਾਂ ਦੇ ਅੰਦਰ ਸਰਕਾਰ ਦਾ ਇੱਕ ਮਹੱਤਵਪੂਰਨ ਇੰਟਰਫੇਸ ਹੈ।

 

https://static.pib.gov.in/WriteReadData/userfiles/image/image00146QI.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ, ਅਖਿਲ ਭਾਰਤੀ ਸੇਵਾਵਾਂ ਦੇ ਪ੍ਰਬੰਧਨ ਦੇ ਲਈ ਪਹਿਲਾਂ ਤੋਂ ਹੀ ਇੱਕ ਨਿਰਧਾਰਿਤ ਸੰਰਚਨਾ ਹੈ ਅਤੇ ਇਸ ਦਾ ਗੰਭੀਰਤਾ ਤੋਂ ਪਾਲਨ ਕਰਨ ਦੀ ਜ਼ਰੂਰਤ ਹੈ। ਇਸ ਸਬੰਧ ਵਿੱਚ ਇੱਕ ਵਿਸ਼ੇਸ਼ ਪਹਿਲੂ ਕੇਂਦਰ ਵਿੱਚ ਅਖਿਲ ਭਾਰਤੀ ਸੇਵਾ ਦੇ ਅਧਿਕਾਰੀਆਂ ਦੀ ਤੈਨਾਤੀ ਹੈ।

 

ਡਾ. ਜਿਤੇਂਦਰ ਸਿੰਘ ਨੇ ਰੇਖਾਂਕਿਤ ਕੀਤਾ ਕਿ ਕੇਂਦਰ ਸਰਕਾਰ, ਰਾਜ/ਕੇਂਦਰ ਵਿੱਚ ਕੁਸ਼ਲਤਾ ਅਤੇ ਪਹਿਲ ਦੇ ਉੱਚ ਪੱਧਰ ਨੂੰ ਬਣਾਏ ਰੱਖਣ ਅਤੇ ਕਮੀਆਂ ਨੂੰ ਦੂਰ ਕਰਨ ਦੇ ਇੱਕ ਮਾਤਰ ਉਪਦੇਸ਼ ਨਾਲ, ਏਆਈਐੱਸ (ਡੀਸੀਆਰਬੀ) ਨਿਯਮ, 1958 ਦੇ ਨਿਯਮ 16(3) ਦੇ ਤਹਿਤ ਪ੍ਰਦਾਨ ਸਰਵਿਸ ਦੇ ਸਰਵਿਸ ਰਿਕਾਰਡ ਦੀ ਗਹਿਨ ਸਮੀਖਿਆ ਕਰਦੀ ਹੈ। ਮੰਤਰੀ ਨੇ ਡੀਓਪੀਟੀ ਨੂੰ ਸੂਚਿਤ ਕਰਦੇ ਹੋਏ ਉਨ੍ਹਾਂ ਦੇ ਕੋਲ ਲੰਬਿਤ ਅਜਿਹੀਆਂ ਸਾਰੀਆਂ ਸਮੀਖਿਆਵਾਂ ਨੂੰ ਜਲਦੀ ਤੋਂ ਜਲਦੀ ਪੂਰਾ ਕਰਨ ਵਿੱਚ ਰਾਜ ਸਰਕਾਰਾਂ ਦੇ ਸਹਿਯੋਗ ਦੀ ਤਾਕੀਦ ਕੀਤੀ।

 

ਡਾ. ਜਿਤੇਂਦਰ ਸਿੰਘ ਨੇ ਦੱਸਿਆ ਕਿ ਮੌਜੂਦਾ ਵਰ੍ਹੇ ਦੇ ਦੌਰਾਨ, ਕੇਂਦਰ ਸਰਕਾਰ ਨੇ ਸਿਵਿਲ ਸੇਵਾ ਪਰੀਖਿਆ ਦੇ ਮਾਧਿਅਮ ਨਾਲ 180 ਆਈਏਐੱਸ ਅਧਿਕਾਰੀਆਂ ਨੂੰ ਸਫਲਤਾਪੂਰਵਕ ਅਲਾਟ ਕੀਤਾ ਹੈ ਅਤੇ ਲਗਭਗ 434 ਖਾਲ੍ਹੀ ਅਸਾਮੀਆਂ ਨੂੰ ਰਾਜ ਸੇਵਾਵਾਂ ਨਾਲ ਸ਼ਾਮਲ ਕਰਕੇ ਭਰਤੀ ਦੇ ਲਈ ਨਿਰਧਾਰਿਤ ਕੀਤਾ ਗਿਆ ਹੈ ਜਿਨ੍ਹਾਂ ਨੂੰ ਜਲਦੀ ਹੀ ਭਰਿਆ ਜਾਣਾ ਹੈ। ਮੰਤਰੀ ਨੇ ਕਿਹਾ ਕਿ ਉਹ ਰਾਜ ਸਰਕਾਰਾਂ ਤੋਂ ਕੇਂਦਰ ਸਰਕਾਰ ਦੁਆਰਾ ਸਮੇਂ-ਸਮੇਂ ‘ਤੇ ਪਰਿਚਾਲਿਤ ਅਖਿਲ ਭਾਰਤੀ ਸੇਵਾ ਅਧਿਕਾਰੀਆਂ ਦੀ ਪ੍ਰਭਾਵੀ ਸੇਵਾ ਅਤੇ ਸਤਰਕਤਾ ਪ੍ਰਬੰਧਨ ਨਾਲ ਸਬੰਧਿਤ ਦਿਸ਼ਾ-ਨਿਰਦੇਸ਼ਾਂ ਦਾ ਪਾਲਨ ਕਰਨ ਦੀ ਵੀ ਤਾਕੀਦ ਕਰਨਗੇ।

 

ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕੋਵਿਡ ਮਹਾਮਾਰੀ ਦੇ ਬਾਅਦ, ਇਹ ਸੰਮੇਲਨ ਪਰਸੋਨਲ ਮਾਮਲਿਆਂ ਦੇ ਪ੍ਰਭਾਰੀ ਰਾਜ ਸਕੱਤਰਾਂ ਦੇ ਨਾਲ ਪਰੰਪਰਾਗਤ ਹਿਤਾਂ ਅਤੇ ਮਾਮਲਿਆਂ ‘ਤੇ ਚਰਚਾ ਕਰਨ ਦੇ ਲਈ ਸਲਾਨਾ ਸੰਮੇਲਨਾਂ ਦੀ ਪਰੰਪਰਾ ਨੂੰ ਫਿਰ ਤੋਂ ਸ਼ੁਰੂ ਕਰਨ ਦੀ ਸ਼ੁਰੂਆਤ ਹੈ।

 

 

https://static.pib.gov.in/WriteReadData/userfiles/image/image002C1SJ.jpg

 

ਟ੍ਰੇਨਿੰਗ ਦੇ ਪਹਿਲੂ ‘ਤੇ ਧਿਆਨ ਦਿੰਦੇ ਹੋਏ, ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਕਿਸੇ ਸਰਕਾਰੀ ਅਧਿਕਾਰੀ ਤੋਂ ਸਰਬਸ਼੍ਰੇਸ਼ਠ ਪ੍ਰਦਰਸ਼ਨ ਪਾਉਣ ਦੇ ਲਈ, ਉਸ ਨੂੰ ਲੋੜੀਂਦਾ ਤੌਰ ‘ਤੇ ਟ੍ਰੇਂਡ ਕੀਤਾ ਜਾਣਾ ਚਾਹੀਦਾ ਹੈ ਅਤੇ ਕੇਂਦਰ ਸਰਕਾਰ ਨੇ ਆਪਣੇ ਅਧਿਕਾਰੀਆਂ ਦੀ ਟ੍ਰੇਨਿੰਗ ਦੇ ਲਈ ਪ੍ਰਭਾਵੀ ਟ੍ਰੇਨਿੰਗ ਮੋਡਿਊਲ ਤਿਆਰ ਕੀਤਾ ਹੈ। ਉਨ੍ਹਾਂ ਨੇ ਕਿਹਾ, ਕੇਂਦਰ ਸਰਕਾਰ ਨੇ ਰਾਜ ਸਰਕਾਰ ਦੇ ਅਧਿਕਾਰੀਆਂ, ਵਿਸ਼ੇਸ਼ ਤੌਰ ‘ਤੇ ਅਤਿਆਧੁਨਿਕ ਪੱਧਰ ‘ਤੇ ਕੰਮ ਕਰਨ ਵਾਲਿਆਂ ਦੇ ਲਈ ਇੱਕ ਮੋਡਿਊਲ ਤਿਆਰ ਕੀਤਾ ਹੈ ਅਤੇ ਰਾਜ ਸਰਕਾਰਾਂ ਤੋਂ ਇਸ ਦਾ ਪੂਰਾ ਲਾਭ ਉਠਾਉਣ ਦੀ ਤਾਕੀਦ ਕੀਤੀ ਹੈ।

 

ਮੰਤਰੀ ਨੇ ਕਿਹਾ, ਅਖਿਲ ਭਾਰਤੀ ਸੇਵਾਵਾਂ ਦੇ ਅਧਿਕਾਰੀ ਭਾਰਤੀ ਪ੍ਰਸ਼ਾਸਨ ਦੀ ਰੀੜ੍ਹ ਹਨ ਅਤੇ ਇਹ ਮਹੱਤਵਪੂਰਨ ਹੈ ਕਿ ਸਰਕਾਰੀ ਨੀਤੀਆਂ ਦੇ ਪ੍ਰਭਾਵੀ ਲਾਗੂਕਰਨ ਦੁਆਰਾ ਸੁਸ਼ਾਸਨ ਦੇ ਉੱਦੇਸ਼ਾਂ ਨੂੰ ਪ੍ਰਾਪਤ ਕਰਨ ਦੇ ਲਈ ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੁਆਰਾ ਠੋਸ ਪ੍ਰਯਤਨ ਕੀਤੇ ਜਾਣ। ਉਨ੍ਹਾਂ ਨੇ ਕਿਹਾ ਕਿ ਇੱਕ ਅਜਿਹਾ ਮੰਚ ਬਣਾਉਣ ਦੀ ਜ਼ਰੂਰਤ ਹੈ ਜਿੱਥੇ ਇਸ ਵਿਭਾਗ ਅਤੇ ਹੋਰ ਹਿਤਧਾਰਕਾਂ ਦਰਮਿਆਨ ਨਿਯਮਿਤ ਅੰਤਰਾਲ ‘ਤੇ ਗੱਲਬਾਤ ਹੁੰਦੀ ਰਹੇ।

 

ਭਾਰਤ ਸਰਕਾਰ ਅਤੇ ਰਾਜ ਸਰਕਾਰਾਂ ਦੇਸ਼ ਦੇ ਸਭ ਤੋਂ ਵੱਡੇ ਨੌਕਰੀ ਪ੍ਰਦਾਤਾ ਹਨ। ਸਰਕਾਰੀ ਨੌਕਰੀ ਸਮਾਜ ਦੇ ਸਾਰੇ ਵਰਗਾਂ ਦੇ ਹਰ ਨਾਗਰਿਕ ਦਾ ਸੁਪਨਾ ਹੁੰਦਾ ਹੈ। ਲੋਕ ਸਰਕਾਰੀ ਨੌਕਰੀ ਦਾ ਸੁਪਨਾ ਨਾ ਸਿਰਫ ਇਸ ਲਈ ਦੇਖਦੇ ਹਾਂ ਕਿਉਂਕਿ ਇਹ ਸਰਵੋਤਮ ਸੁਵਿਧਾਵਾਂ, ਵੇਤਨ ਪੈਕੇਜ ਅਤੇ ਨੌਕਰੀ ਦੀ ਸੁਰੱਖਿਆ ਪ੍ਰਦਾਨ ਕਰਦੀ ਹੈ, ਬਲਿਕ ਇਸ ਲਈ ਵੀ ਕਿ ਚੋਣ ਪ੍ਰਕਿਰਿਆ ਸਾਰਿਆਂ ਦੇ ਲਈ ਖੁੱਲ੍ਹੀ ਹੈ ਅਤੇ ਯੋਗਤਾ ਅਧਾਰਿਤ ਹੈ।

 

https://static.pib.gov.in/WriteReadData/userfiles/image/image003F22K.jpg

 

ਡਾ. ਜਿਤੇਂਦਰ ਸਿੰਘ ਨੇ ਕਿਹਾ, “ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਕੇਂਦਰ ਸਰਕਾਰ ਨੇ ਇਸ ਦੇ ਤਹਿਤ ਸਾਰੇ ਖਾਲ੍ਹੀ ਅਸਾਮੀਆਂ ਨੂੰ ਮਿਸ਼ਨ ਮੋਡ ਵਿੱਚ ਭਰਣ ਦੀ ਪਹਿਲ ਕੀਤੀ ਹੈ ਅਤੇ ਉਮੀਦ ਜਤਾਈ ਹੈ ਕਿ ਰਾਜ ਸਰਕਾਰਾਂ ਵੀ ਇਸੇ ਤਰ੍ਹਾਂ ਦੀ ਮੁਹਿੰਮ ਚਲਾਉਣਗੀਆਂ। ਜਦਕਿ ਸਰਕਾਰੀ ਨੌਕਰੀ ਪਾਉਣ ਹਰ ਉਮੀਦਵਾਰ ਦੇ ਲਈ ਇੱਕ ਸੁਪਨਾ ਬਣਿਆ ਰਹਿੰਦਾ ਹੈ, ਇਮਾਨਦਾਰੀ ਅਤੇ ਨਿਸ਼ਠਾ ਦੇ ਨਾਲ ਕੰਮ ਕਰਨ ਅਤੇ ਜਨਤਾ ਦੀਆਂ ਉਮੀਦਾਂ ‘ਤੇ ਖਰਾ ਉਤਰਣ ਦਾ ਪਹਿਲੂ ਬਰਾਬਰ ਮਹੱਤਵ ਪ੍ਰਾਪਤ ਕਰਦਾ  ਹੈ।”

 

ਡਾ. ਜਿਤੇਂਦਰ ਸਿੰਘਘ ਨੇ ਇਸ ਸੰਵਾਦਾਤਮਕ ਮੀਟਿੰਗ ਨੂੰ ਇੱਕ ਨਿਯਮਿਤ ਪ੍ਰੋਗਰਾਮ ਬਣਾਉਣ ਦੇ ਪ੍ਰਯਤਨ ਦੇ ਲਈ ਸਕੱਤਰ, ਡੀਓਪੀਟੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ ਅਤੇ ਕਿਹਾ ਕਿ ਉਹ ਰਾਜ ਸਰਕਾਰ ਦੇ ਪ੍ਰਤੀਨਿਧੀਆਂ ਦੇ ਨਾਲ ਇਸ ਤਰ੍ਹਾਂ ਦੀ ਨਿਰੰਤਰ ਗੱਲਬਾਤ ਦਾ ਸਮਰਥਨ ਕਰਨਗੇ।

<><><><>

ਐੱਸਐੱਨਸੀ/ਆਰਆਰ(Release ID: 1863522) Visitor Counter : 63