ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ 29-30 ਸਤੰਬਰ, 2022 ਨੂੰ 2 ਦਿਨਾਂ ਸਵੱਛ ਸ਼ਹਿਰ ਸੰਵਾਦ ਅਤੇ ਟੈੱਕ ਪ੍ਰਦਰਸ਼ਨੀ ਆਯੋਜਿਤ ਕਰੇਗਾ
ਸੰਵਾਦ ਦੇ ਦੌਰਾਨ 16 ਰਾਜ ਆਪਣੇ ਅਨੁਭਵ, ਸਿੱਖਿਆ ਅਤੇ ਸਰਵਸ਼੍ਰੇਸ਼ਠ ਅਭਿਆਸਾਂ ਨੂੰ ਸਾਂਝਾ ਕਰਨਗੇ
ਟੈੱਕ ਪ੍ਰਦਰਸ਼ਨੀ ਵਿੱਚ ਪੂਰੇ ਦੇਸ਼ ਤੋਂ ਵੇਸਟ ਮੈਨੇਜਮੈਂਟ ਵਿੱਚ ਬੈਸਟ-ਇਨ-ਕਲਾਸ ਮਾਡਲ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ
Posted On:
28 SEP 2022 1:10PM by PIB Chandigarh
ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ ਨੇ ਸਵੱਛ ਭਾਰਤ ਮਿਸ਼ਨ (ਸ਼ਹਿਰੀ) ਦੇ ਅੱਠ ਸਾਲ ਪੂਰੇ ਹੋਣ ਦੇ ਅਵਸਰ ‘ਤੇ 17 ਸਤੰਬਰ, 2022 (ਸੇਵਾ ਦਿਵਸ) ਤੋਂ 2 ਅਕਤੂਬਰ 2022 (ਸਵੱਛਤਾ ਦਿਵਸ) ਤੱਕ ਵਿਸ਼ੇਗਤ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਦੇ ਲਈ ਪੂਰੇ ਪਖਵਾੜੇ ਤੱਕ ਸਵੱਛ ਅੰਮ੍ਰਿਤ ਮਹੋਤਸਵ ਮਨਾਉਣ ਦਾ ਐਲਾਨ ਕੀਤਾ ਹੈ। ਇਸ ਸਬੰਧ ਵਿੱਚ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ, ਸਵੱਛ ਭਾਰਤ ਮਿਸ਼ਨ ਦੇ ਤਹਿਤ ਸਵੱਛ ਭਾਰਤ ਮਿਸ਼ਨ ਸ਼ਹਿਰੀ 2022 ਦੇ ਤਹਿਤ 29-30 ਸਤੰਬਰ, 2022 ਨੂੰ ਸਵੱਛ ਸ਼ਹਿਰ ਸੰਵਾਦ ਅਤੇ ਟੈਕਨੋਲੋਜੀ ਪ੍ਰਦਰਸ਼ਨੀ ਦਾ ਆਯੋਜਨ ਕਰ ਰਿਹਾ ਹੈ।

ਇਸ ਸੰਵਾਦ ਵਿੱਚ ਰਾਜਾਂ ਤੇ ਸ਼ਹਿਰਾਂ ਦੇ ਸੀਨੀਅਰ ਅਧਿਕਾਰੀਆਂ, ਖੇਤਰ ਦੇ ਭਾਗੀਦਾਰਾਂ, ਉਦਯੋਗ ਦੇ ਪ੍ਰਤੀਨਿਧੀਆਂ, ਐੱਨਜੀਓ ਅਤੇ ਅਕਾਦਮੀਆਂ ਆਦਿ ਸਮੇਤ 800 ਤੋਂ ਵੱਧ ਪ੍ਰਤੀਨਿਧੀਆਂ ਦੇ ਹਿੱਸਾ ਲੈਣ ਦੀ ਉਮੀਦ ਹੈ। ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰੀ ਸ਼੍ਰੀ ਹਰਦੀਪ ਸਿੰਘ ਪੁਰੀ 29 ਸਤੰਬਰ, 2022 ਨੂੰ ਸੰਵਾਦ ਅਤੇ ਟੈਕਨੋਲੋਜੀ ਪ੍ਰਦਰਸ਼ਨੀ ਦਾ ਉਦਘਾਟਨ ਕਰਨਗੇ।
ਇਹ ਪ੍ਰੋਗਰਾਮ ਰਾਜਾਂ ਅਤੇ ਸ਼ਹਿਰਾਂ ਨੂੰ ਵੇਸਟ ਮੈਨੇਜਮੈਂਟ ਵਿੱਚ ਹਾਲ ਦੇ ਸਾਰੇ ਵਿਕਾਸਾਂ ਦੀ ਸਮਝ ਨਾਲ ਲੈਸ ਕਰਨ ਦੇ ਲਈ ਸਵੱਛ ਭਾਰਤ ਮਿਸ਼ਨ ਸ਼ਹਿਰੀ 2.0 ਦੀ ਇੱਕ ਸਮਰੱਥਾ ਨਿਰਮਾਣ ਪਹਿਲ ਹੈ। ਇਸ ਵਿੱਚ ਉੱਚ ਗੁਣਵੱਤਾ ਵਾਲੀ ਤਕਨੀਕੀ ਅਤੇ ਪ੍ਰਸ਼ਾਸਨਿਕ ਚਰਚਾਵਾਂ ਸ਼ਾਮਲ ਹੋਣਗੀਆਂ, ਜੋ ਵਿਸ਼ੇਸ਼ ਤੌਰ ‘ਤੇ ਨਗਰਪਾਲਿਕਾ ਵੇਸਟ ਮੈਨੇਜਮੈਂਟ ਤੇ ਤਰਲ ਕਚਰੇ ਦੇ ਮੈਨੇਜਮੈਂਟ ਨਾਲ ਸਬੰਧਿਤ ਵਿਸ਼ਿਆਂ ‘ਤੇ ਅਧਾਰਿਤ ਹੋਣਗੀਆਂ, ਜਿਸ ਨਾਲ ਰਾਜਾਂ ਅਤੇ ਸ਼ਹਿਰਾਂ ਨੂੰ ਕਚਰਾ ਮੁਕਤ ਸਥਿਤੀ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਯਾਤਰਾ ਵਿੱਚ ਰਣਨੀਤੀਆਂ, ਸਰਬਸ਼੍ਰੇਸ਼ਠ ਅਭਿਆਸਾਂ ਤੇ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇ। ਇਸ ਵਿੱਚ ਉੱਚ ਗੁਣਵੱਤਾ ਵਾਲੀ ਤਕਨੀਕੀ ਅਤੇ ਪ੍ਰਸ਼ਾਸਨਿਕ ਚਰਚਾਵਾਂ ਸ਼ਾਮਲ ਹੋਣਗੀਆਂ, ਜੋ ਵਿਸ਼ੇਸ਼ ਤੌਰ ‘ਤੇ ਨਗਰਪਾਲਿਕਾ ਵੇਸਟ ਮੈਨੇਜਮੈਂਟ ਅਤੇ ਤਰਲ ਕਚਰੇ ਦੇ ਪ੍ਰਬੰਧਨ ਨਾਲ ਸੰਬੰਧਿਤ ਵਿਸ਼ਿਆਂ ‘ਤੇ ਅਧਾਰਿਤ ਹੋਣਗੀਆਂ, ਜਿਸ ਨਾਲ ਰਾਜਾਂ ਅਤੇ ਸ਼ਹਿਰਾਂ ਨੂੰ ਕਚਰਾ ਮੁਕਤ ਸਥਿਤੀ ਦੀ ਦਿਸ਼ਾ ਵਿੱਚ ਉਨ੍ਹਾਂ ਦੀ ਯਾਤਰਾ ਵਿੱਚ ਰਣਨੀਤੀਆਂ, ਸਰਬਸ਼੍ਰੇਸ਼ਠ ਅਭਿਆਸਾਂ ਅਤੇ ਚੁਣੌਤੀਆਂ ‘ਤੇ ਵਿਚਾਰ-ਵਟਾਂਦਰਾ ਕਰਨ ਵਿੱਚ ਸਮਰੱਥ ਬਣਾਇਆ ਜਾ ਸਕੇ। ਇਸ ਸੰਵਾਦ ਵਿੱਚ ਲਗਭਗ 16 ਰਾਜਾਂ ਦੇ ਸਪੀਕਰ ਆਪਣੇ ਅਨੁਭਵ, ਸਿੱਖਿਆ ਅਤੇ ਸਰਬਸ਼੍ਰੇਸ਼ਠ ਅਭਿਆਸਾਂ ਨੂੰ ਸਾਂਝਾ ਕਰਨਗੇ। ਇਸ ਦੇ ਇਲਾਵਾ ਯੂਐੱਨਡੀਪੀ, ਜੀਆਈਜੈੱਡ ਇੰਡੀਆ, ਯੂਐੱਸਏਆਈਡੀ, ਆਈਐੱਫਸੀ ਦੇ ਖੇਤਰ ਸਾਂਝੇਦਾਰ ਅਤੇ ਆਈਆਈਟੀ ਰੁੜਕੀ, ਬਾਰਕ, ਸੀਐੱਸਈ ਤੇ ਟੇਰੀ ਆਦਿ ਅਕਾਦਮਿਕ ਅਤੇ ਰਿਸਰਚ ਸੰਸਥਾਵਾਂ ਦੇ ਮਾਹਿਰ ਵੀ ਆਪਣੀ ਮਾਹਿਰਤਾ ਤੇ ਅੰਤਰਦ੍ਰਿਸ਼ਟੀ ਸਾਂਝਾ ਕਰਨਗੇ।
ਪੂਰੇ ਦੇਸ਼ ਤੋਂ ਕਚਰਾ ਪ੍ਰਬੰਧਨ ਵਿੱਚ ਬੈਸਟ-ਇਨ-ਕਲਾਮ ਮਾਡਲ ਪ੍ਰਦਰਸ਼ਿਤ ਕਰਨ ਵਾਲੀ ਟੈੱਕ ਪ੍ਰਦਰਸ਼ਨੀ ਵੀ ਸੰਵਾਦ ਦਾ ਇੱਕ ਹਿੱਸਾ ਹੋਵੇਗੀ। ਲਗਭਗ 35 ਤਕਨੀਕ ਪ੍ਰਦਾਤਾ ਵੇਸਟ ਮੈਨੇਜਮੈਂਟ ਵਿੱਚ ਅਤਿਆਧੁਨਿਕ ਤਕਨੀਕ ਦਾ ਪ੍ਰਦਰਸ਼ਨ ਕਰਨਗੇ। ਇਸ ਦੇ ਇਲਾਵਾ ਸੋਲਿਡ ਵੇਸਟ ਮੈਨੇਜਮੈਂਟ/ਸਵੱਛਤਾ ਨੇ ਵਿਭਿੰਨ ਪਹਿਲੂਆਂ ‘ਤੇ ਕਾਰਜ ਮਾਡਲ ਪ੍ਰਦਰਸ਼ਿਤ ਕੀਤੇ ਜਾਣਗੇ। ਇਨ੍ਹਾਂ ਵਿੱਚ ਆਈਟੀ ਤੇ ਜੀਆਈਐੱਸ ਅਧਾਰਿਤ ਅਨੁਪ੍ਰਯੋਗ, ਪ੍ਰਯੁਕਤ ਜਲ ਪ੍ਰਬੰਧਨ, ਪੈਕੇਜਿੰਗ ਵਿਕਲਪ ਤੇ 3 ਆਰ (ਰਿਡਿਊਜ਼-ਰਿਸਾਈਕਲ-ਰਿਊਜ਼), ਨਗਰਪਾਲਿਕਾ ਸੋਲਿਡ ਵੇਸ ਮੈਨੇਜਮੈਂਟ ਦਾ ਸੰਸਕਰਣ, ਮੋਬਾਈਲ ਤੇ ਪੋਰਟੇਬਲ ਯੂਨਿਟਸ, ਨਿਰਮਾਣ ਤੇ ਡੀਮੋਲੀਸ਼ਨ ਵੇਸਟ ਅਤੇ ਉਪਚਾਰਾਤਮਕ ਉਪਾਅ ਸ਼ਾਮਲ ਹਨ।
ਇਸ ਦੇ ਇਲਾਵਾ ਕਚਰਾ ਮੁਕਤ ਸ਼ਹਿਰਾਂ, ਅਕਾਂਖੀ ਸ਼ੌਚਾਲਯਾਂ ਤੇ ਪ੍ਰਯੁਕਤ ਜਲ ਪ੍ਰਬੰਧਨ ਆਦਿ ਸਮੇਤ ਮਿਸ਼ਨ ਦੀ ਪਹਿਲ ‘ਤੇ ਵਿਸ਼ੇਗਤ ਅਨੁਭਾਵਤਮਕ ਪ੍ਰਦਰਸ਼ਨੀਆਂ ਵੀ ਹੋਣਗੀਆ। ਰਾਜ ਮੰਤਰੀ ਸ਼੍ਰੀ ਕੌਸ਼ਲ ਕਿਸ਼ੋਰ 30 ਸਤੰਬਰ, 2022 ਨੂੰ ਸਮਾਪਨ ਸੈਸ਼ਨ ਵਿੱਚ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਨਗੇ। ਇਸ ਅਵਸਰ ‘ਤੇ 17 ਸਤੰਬਰ, 2022 ਨੂੰ ਸ਼ੁਰੂ ਕੀਤੀ ਗਈ ਭਾਰਤੀ ਸਵੱਛਤਾ ਲੀਗ (ਆਈਐੱਸਐੱਲ) ਇੰਟਰ-ਸਿਟੀ ਸਵੱਛਤਾ ਅਭਿਯਾਨ ਪ੍ਰਤੀਯੋਗਿਤਾ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਵੇਗਾ।
ਇਹ ਸੰਵਾਦ 1 ਅਕਤੂਬਰ 2022 ਨੂੰ ਗ੍ਰੈਂਡ ਫਿਨਾਲੇ ਦਾ ਇੱਕ ਉੱਦਮ ਹੋਵੇਗਾ, ਜਦੋਂ ਬਹੁਤ ਸਮੇਂ ਤੋਂ ਉਡੀਕ ਆਜ਼ਾਦੀ@75 ਸਵੱਛ ਸਰਵੇਖਣ ਪੁਰਸਕਾਰਾਂ ਦਾ ਐਲਾਨ ਕੀਤਾ ਜਾਵੇਗਾ। ਭਾਰਤ ਦੀ ਮਾਣਯੋਗ ਰਾਸ਼ਟਰਪਤੀ ਸ਼੍ਰੀਮਤੀ ਦ੍ਰੌਪਦੀ ਮੁਰਮੂ ਇਸ ਅਵਸਰ ਦੀ ਗਰਿਮਾ ਵਧਾਵੇਗੀ ਅਤੇ ਸਵੱਛ ਸਰਵੇਖਣ ਪੁਰਸਕਾਰਾਂ ਦੀ ਵੱਖ-ਵੱਖ ਸ਼੍ਰੇਣੀਆਂ ਦੇ ਤਹਿਤ ਸਿਖਰਲੇ ਪ੍ਰਦਰਸ਼ਨ ਕਰਨ ਵਾਲੇ ਸ਼ਹਿਰਾਂ ਤੇ ਰਾਜਾਂ ਨੂੰ ਸਨਮਾਨਿਤ ਕਰੇਗੀ। ਇਹ ਪਰਿਕਲਪਨਾ ਕੀਤੀ ਗਈ ਹੈ ਕਿ ਇਹ ਪੁਰਸਕਾਰ ਸ਼ਹਿਰਾਂ ਨੂੰ ਹੋਰ ਅਧਿਕ ਪ੍ਰੇਰਿਤ ਕਰਨ ਦਾ ਕੰਮ ਕਰਨਗੇ, ਜੋ ਹੁਣ ਹੋਰ ਸ਼ਹਿਰਾਂ ਨੂੰ ਕਚਰਾ ਮੁਕਤ ਸ਼ਹਿਰਾਂ ਦੇ ਸਮੂਹਿਕ ਸੋਚ ਦਾ ਅਨੁਪਾਲਨ ਕਰਨ ਅਤੇ ਇਸ ਨੂੰ ਸਾਕਾਰ ਕਰਨ ਦਾ ਰਸਤਾ ਦਿਖਾਉਣਗੇ।
************
ਆਰਕੇਜੇ/ਐੱਮ
(Release ID: 1863519)
Visitor Counter : 131