ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਜਪਾਨ ਦੇ ਪ੍ਰਧਾਨ ਮੰਤਰੀ ਦੇ ਨਾਲ ਦੁਵੱਲੀ ਬੈਠਕ ਵਿੱਚ ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੀਆਂ ਉਦਘਾਟਨੀ ਟਿੱਪਣੀਆਂ

Posted On: 27 SEP 2022 12:57PM by PIB Chandigarh

ਇਸ ਦੁਖ ਦੀ ਘੜੀ ਵਿੱਚ ਅੱਜ ਅਸੀਂ ਮਿਲ ਰਹੇ ਹਾਂ। ਅੱਜ ਜਪਾਨ ਆਉਣ ਦੇ ਬਾਅਦ, ਮੈਂ ਆਪਣੇ-ਆਪ ਨੂੰ ਜ਼ਿਆਦਾ ਦੁਖੀ ਅਨੁਭਵ ਕਰ ਰਿਹਾ ਹਾਂ। ਕਿਉਂਕਿ ਪਿਛਲੀ ਵਾਰ ਜਦੋਂ ਮੈਂ ਆਇਆ ਤਾਂ ਆਬੇ ਸਾਨ ਨਾਲ ਬਹੁਤ ਲੰਬੀਆਂ ਬਾਤਾਂ ਹੋਈਆਂ ਸਨ। ਅਤੇ ਕਦੇ ਸੋਚਿਆ ਹੀ ਨਹੀਂ ਸੀ ਕਿ ਜਾਣ ਦੇ ਬਾਅਦ ਅਜਿਹੀ ਖ਼ਬਰ ਸੁਣਨ ਦੀ ਨੌਬਤ ਆਏਗੀ।

ਆਬੇ ਸਾਨ ਅਤੇ ਉਨ੍ਹਾਂ ਦੇ ਨਾਲ ਤੁਸੀਂ ਵਿਦੇਸ਼ ਮੰਤਰੀ ਦੇ ਰੂਪ ਵਿੱਚ ਵੀ ਭਾਰਤ ਅਤੇ ਜਪਾਨ ਦੇ ਸਬੰਧਾਂ ਨੂੰ ਨਵੀਆਂ ਉਚਾਈਆਂ 'ਤੇ ਵੀ ਲੈ ਗਏ ਅਤੇ ਬਹੁਤ ਖੇਤਰਾਂ ਵਿੱਚ ਉਸ ਦਾ ਵਿਸਤਾਰ ਵੀ ਕੀਤਾ। ਅਤੇ ਸਾਡੀ ਦੋਸਤੀ ਨੇ ਇੱਕ ਵੈਸ਼ਵਿਕ ਪ੍ਰਭਾਵ ਪੈਦਾ ਕਰਨ ਵਿੱਚ ਵੀ ਬਹੁਤ ਬੜੀ ਭੂਮਿਕਾ ਨਿਭਾਈ, ਭਾਰਤ ਅਤੇ ਜਪਾਨ ਦੀ ਦੋਸਤੀ ਨੇ। ਅਤੇ ਇਸ ਸਭ ਦੇ ਲਈ ਅੱਜ ਭਾਰਤ ਦੀ ਜਨਤਾ ਆਬੇ ਸਾਨ ਨੂੰ ਬਹੁਤ ਯਾਦ ਕਰਦੀ ਹੈਜਪਾਨ ਨੂੰ ਬਹੁਤ ਯਾਦ ਕਰਦੀ ਹੈ। ਭਾਰਤ ਇੱਕ ਪ੍ਰਕਾਰ ਨਾਲ ਹਮੇਸ਼ਾ ਉਨ੍ਹਾਂ ਨੂੰ miss ਕਰ ਰਿਹਾ ਹੈ।

ਲੇਕਿਨ ਮੈਨੂੰ ਵਿਸ਼ਵਾਸ ਹੈ ਕਿ ਤੁਹਾਡੀ ਅਗਵਾਈ ਵਿੱਚ ਭਾਰਤ-ਜਪਾਨ ਸਬੰਧ ਹੋਰ ਅਧਿਕ ਗਹਿਰੇ ਹੋਣਗੇ, ਅਤੇ ਅਧਿਕ ਉਚਾਈਆਂ ਨੂੰ ਪਾਰ ਕਰਨਗੇ। ਅਤੇ ਅਸੀਂ ਵਿਸ਼ਵ ਵਿੱਚ ਸਮੱਸਿਆਵਾਂ ਦੇ ਸਮਾਧਾਨ ਵਿੱਚ ਇੱਕ ਉਚਿਤ ਭੂਮਿਕਾ ਨਿਭਾਉਣ ਦੇ ਲਈ ਸਮਰੱਥ ਬਣਾਂਗੇ, ਐਸਾ ਮੇਰਾ ਪੂਰਾ ਵਿਸ਼ਵਾਸ ਹੈ।

 

 

*****

ਡੀਐੱਸ/ਐੱਸਟੀ


(Release ID: 1863375) Visitor Counter : 98