ਪੇਂਡੂ ਵਿਕਾਸ ਮੰਤਰਾਲਾ

ਜਲਦੂਤ ਐਪ ਦੀ ਸ਼ੁਰੂਆਤ: ਇਸ ਨਾਲ ਦੇਸ਼ ਭਰ ਵਿੱਚ ਭੂ-ਜਲ ਸਰੋਤਾਂ ਦੇ ਜਲ ਪੱਧਰ ਦੀ ਨਿਗਰਾਨੀ ਨੂੰ ਸਮਰੱਥ ਕੀਤਾ ਜਾ ਸਕੇਗਾ


ਡੇਟਾ ਤੋਂ ਜ਼ਮੀਨੀ ਪੱਧਰ ਦੇ ਕਾਰਜਾਂ ਦੀ ਬਿਹਤਰ ਯੋਜਨਾ ਬਣਾਉਣ ਵਿੱਚ ਮਦਦ ਮਿਲੇਗੀ: ਸ਼੍ਰੀ ਫੱਗਣ ਸਿੰਘ ਕੁਲਸਤੇ

ਗਿਰਦੇ ਭੂ-ਜਲ ਪੱਧਰ ਦੀ ਸਮੱਸਿਆ ਨੂੰ ਪ੍ਰਾਥਮਿਕਤਾ ਦੇ ਅਧਾਰ ‘ਤੇ ਸੁਲਝਾਇਆ ਜਾਵੇਗਾ; ਦੇਸ਼ ਭਰ ਤੋਂ ਨਵੀਨਤਮ ਡੇਟਾ ਪ੍ਰਾਪਤ ਕਰਨਾ ਜ਼ਰੂਰੀ ਹੈ: ਸਾਧਵੀ ਨਿਰੰਜਨ ਜਯੋਤੀ

ਰਾਜ ਸਰਕਾਰਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਵਿਵਸਥਿਤ ਤੌਰ ‘ਤੇ ਭੂ-ਜਲ ਪੱਧਰ ਦੇ ਅੰਕੜੇ ਇਕੱਠੇ ਕਰਨ ਦੀ ਦਿਸ਼ਾ ਵਿੱਚ ਜ਼ਰੂਰੀ ਕਦਮ ਉਠਾਉਣੇ ਚਾਹੀਦੇ ਹਨ: ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ

Posted On: 27 SEP 2022 5:49PM by PIB Chandigarh

ਕੇਂਦਰੀ ਗ੍ਰਾਮੀਣ ਵਿਕਾਸ ਅਤੇ ਇਸਪਾਤ ਰਾਜ ਮੰਤਰੀ, ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਅੱਜ ਨਵੀਂ ਦਿੱਲੀ ਵਿੱਚ ਕੇਂਦਰੀ ਗ੍ਰਾਮੀਣ ਵਿਕਾਸ, ਉਪਭੋਗਤਾ ਕਾਰਜ, ਖੁਰਾਕ ਅਤੇ ਜਨਤਕ ਵੰਡ ਰਾਜ ਮੰਤਰੀ ਸਾਧਵੀ ਨਿਰੰਜਨ ਜਯੋਤੀ ਅਤੇ ਕੇਂਦਰੀ ਪੰਚਾਇਤੀ ਰਾਜ ਮੰਤਰੀ ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਦੀ ਮੌਜੂਦਗੀ ਵਿੱਚ ਆਯੋਜਿਤ ਇੱਕ ਸਮਾਰੋਹ ਵਿੱਚ “ਜਲਦੂਤ ਐਪ ਅਤੇ ਜਲਦੂਤ ਐਪ ਈ-ਬ੍ਰੋਸ਼ਰ” ਨੂੰ ਜਾਰੀ ਕੀਤਾ। ਇਸ ਅਵਸਰ ‘ਤੇ ਗ੍ਰਾਮੀਣ ਵਿਕਾਸ ਵਿਭਾਗ ਦੇ ਸਕੱਤਰ ਸ਼੍ਰੀ ਨਾਗੇਂਦਰ ਨਾਥ ਸਿਨ੍ਹਾ, ਪੰਚਾਇਤੀ ਰਾਜ ਮੰਤਰਾਲੇ ਦੇ ਸਕੱਤਰ ਸ਼੍ਰੀ ਸੁਨੀਲ ਕੁਮਾਰ ਅਤੇ ਮੰਤਰਾਲੇ ਦੇ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ। ਵੀਡੀਓ-ਕਾਨਫਰੰਸ ਦੇ ਮਾਧਿਅਮ ਨਾਲ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪ੍ਰਤੀਨਿਧੀ ਵੀ ਇਸ ਦੌਰਾਨ ਮੌਜੂਦ ਸਨ।

 

https://static.pib.gov.in/WriteReadData/userfiles/image/image001OMD6.jpg

ਜਲਦੂਤ ਐਪ ਨੂੰ ਗ੍ਰਾਮੀਣ ਵਿਕਾਸ ਮੰਤਰਾਲਾ ਅਤੇ ਪੰਚਾਇਤੀ ਰਾਜ ਮੰਤਰਾਲੇ ਦੁਆਰਾ ਸੰਯੁਕਤ ਤੌਰ ‘ਤੇ ਵਿਕਸਿਤ ਕੀਤਾ ਗਿਆ ਹੈ। ਇਸ ਐਪ ਦਾ ਉਪਯੋਗ ਪੂਰੇ ਦੇਸ਼ ਵਿੱਚ ਇੱਕ ਪਿੰਡ ਵਿੱਚ ਚੁਣੇ 2-3 ਖੂਹਾਂ ਦੇ ਜਲ ਪੱਧਰ ਦੀ ਜਾਣਕਾਰੀ ਪ੍ਰਾਪਤ ਕਰਨ ਦੇ ਲਈ ਕੀਤਾ ਜਾਵੇਗਾ। ਖੁੱਲ੍ਹੇ ਖੂਹਾਂ ਵਿੱਚ ਜਲ ਪੱਧਰ ਦੀ ਮੈਨੁਅਲ ਨਿਗਰਾਨੀ ਵਰ੍ਹੇ ਵਿੱਚ ਦੋ ਵਾਰ, 1 ਮਈ ਤੋਂ 31 ਮਈ ਤੱਕ ਪ੍ਰੀ-ਮੌਨਸੂਨ ਜਲ ਪੱਧਰ ਦੇ ਰੂਪ ਵਿੱਚ ਅਤੇ 1 ਅਕਤੂਬਰ ਤੋਂ 31 ਅਕਤੂਬਰ ਤੱਕ ਉਸੇ ਖੂਹ ਦੇ ਲਈ ਮੌਨਸੂਨ ਦੇ ਬਾਅਦ ਦੇ ਪੱਧਰ ਦੇ ਲਈ ਮਾਪੀ ਜਾਵੇਗੀ। ਜਲਦੂਤ ਅਰਥਾਤ ਜਲ ਪੱਧਰ ਮਾਪਣ ਦੇ ਲਈ ਨਿਯੁਕਤ ਅਧਿਕਾਰੀਆਂ ਨੂੰ ਵੀ ਮਾਪ ਦੇ ਹਰ ਅਵਸਰ ‘ਤੇ ਐਪ ਦੇ ਮਾਧਿਅਮ ਨਾਲ ਜੀਓ-ਟੈਗ ਕੀਤੀਆਂ ਗਈਆਂ ਤਸਵੀਰਾਂ ਅਪਲੋਡ ਕਰਨੀਆਂ ਚਾਹੀਦੀਆਂ ਹਨ।

 

https://static.pib.gov.in/WriteReadData/userfiles/image/image002OOR9.jpg

ਇਹ ਮੋਬਾਈਲ ਐਪ ਔਨਲਾਈਨ ਅਤੇ ਔਫਲਾਈਨ ਦੋਵੇਂ ਮਾਧਿਅਮ ਨਾਲ ਕੰਮ ਕਰੇਗਾ। ਇਸ ਲਈ ਇੰਟਰਨੈੱਟ ਦੀ ਕਨੈਕਟੀਵਿਟੀ ਦੇ ਬਿਨਾ ਵੀ ਜਲ ਪੱਧਰ ਦੀ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਅਤੇ ਜਾਣਕਾਰੀ ਪ੍ਰਾਪਤ ਕੀਤੀ ਜਾਣ ਵਾਲੀ ਮਿਤੀ ਵੀ ਮੋਬਾਈਲ ਵਿੱਚ ਸਟੋਰ ਹੋ ਜਾਵੇਗੀ ਅਤੇ ਜਦੋਂ ਮੋਬਾਈਲ ਇੰਟਰਨੈੱਟ ਕਨੈਕਟੀਵਿਟੀ ਖੇਤਰ ਵਿੱਚ ਆਵੇਗਾ, ਤਾਂ ਡੇਟਾ ਕੇਂਦਰੀ ਸਰਵਰ ਦੇ ਨਾਲ ਸ਼ਾਮਲ ਹੋ ਜਾਵੇਗਾ। ਜਲਦੂਤ ਦੁਆਰਾ ਪ੍ਰਦਾਨ ਕੀਤੇ ਜਾਣ ਵਾਲੇ ਨਿਯਮਿਤ ਡੇਟਾ ਨੂੰ ਰਾਸ਼ਟਰੀ ਜਲ ਸੂਚਨਾ ਵਿਗਿਆਨ ਕੇਂਦਰ (ਐੱਨਡਬਲਿਊਆਈਸੀ) ਦੇ ਡੇਟਾਬੇਸ ਦੇ ਨਾਲ ਏਕੀਕ੍ਰਿਤ ਕੀਤਾ ਜਾਵੇਗਾ, ਜਿਸ ਦਾ ਉਪਯੋਗ ਵੱਖ-ਵੱਖ ਹਿਤਧਾਰਕਾਂ ਦੇ ਲਾਭ ਦੇ ਲਈ ਵੱਖ-ਵੱਖ ਉਪਯੋਗੀ ਰਿਪੋਰਟਾਂ ਦੇ ਵਿਸ਼ਲੇਸ਼ਣ ਅਤੇ ਪ੍ਰਦਰਸ਼ਨ ਦੇ ਲਈ ਕੀਤਾ ਜਾ ਸਕਦਾ ਹੈ। ਜਲ ਪੱਧਰ ਰਿਪੋਰਟ, ਮੌਨਸੂਨ ਰਿਪੋਰਟ ਅਤੇ ਰਜਿਸਟਰਡ ਉਪਯੋਗਕਰਤਾ ਰਿਪੋਰਟ ਜਲਦੂਤ ਵੈੱਬ ਪੋਰਟਲ ‘ਤੇ ਉਪਲਬਧ ਹਨ।

 

https://static.pib.gov.in/WriteReadData/userfiles/image/image003Y9MB.jpg

ਐਪ ਜਾਰੀ ਕਰਨ ਦੇ ਪ੍ਰੋਗਰਾਮ ਦੇ ਅਵਸਰ ‘ਤੇ ਸਭਾ ਨੂੰ ਸੰਬੋਧਿਤ ਕਰਦੇ ਹੋਏ, ਸ਼੍ਰੀ ਫੱਗਣ ਸਿੰਘ ਕੁਲਸਤੇ ਨੇ ਕਿਹਾ ਕਿ ਨਵੇਂ ਐਪ ਦੀ ਸ਼ੁਰੂਆਤ ਦੇ ਨਾਲ, ਰਾਜ ਸਰਕਾਰ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਅਤੇ ਗ੍ਰਾਮ ਪੰਚਾਇਤਾਂ ਨੂੰ ਭੂ-ਜਲ ਪੱਧਰ ਦੇ ਡੇਟਾ ਨੂੰ ਵਿਵਸਥਿਤ ਤੌਰ ‘ਤੇ ਇਕੱਠਾ ਕਰਨ ਅਤੇ ਕੇਂਦਰੀ ਡਿਜੀਟਲ ਡੇਟਾਬੇਸ ਦੇ ਵਿਸ਼ਲੇਸ਼ਣ ਦੇ ਲਈ ਇਸ ਨੂੰ ਆਤਮਸਾਤ ਕਰਨ ਦੀ ਦਿਸ਼ਾ ਵਿੱਚ ਖੁਦ ਨੂੰ ਸ਼ਾਮਲ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਵਾਟਰਸੈੱਡ ਵਿਕਾਸ, ਨਵੀਨੀਕਰਣ, ਵਾਟਰ ਬੌਡੀ ਡਿਵੈਲਪਮੈਂਟ ਅਤੇ ਪੁਨਰਨਿਰਮਾਣ, ਰੇਨ ਵਾਟਰ ਹਾਰਵੈਸਟਿੰਗ ਜਿਹੀਆਂ ਪਹਿਲਾਂ ਨੂੰ ਹੁਲਾਰਾ ਦੇਣ ਦੇ ਬਾਵਜੂਦ, ਦੇਸ਼ ਦੇ ਵਿਭਿੰਨ ਹਿੱਸਿਆਂ ਵਿੱਚ ਭੂ-ਜਲ ਪੱਧਰ ਘੱਟ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਹ ਐਪ ਦੇਸ਼ ਭਰ ਵਿੱਚ ਜਲ ਪੱਧਰ ਦੀ ਨਿਗਰਾਨੀ ਕਰਨ ਦੀ ਸੁਵਿਧਾ ਪ੍ਰਦਾਨ ਕਰੇਗਾ ਅਤੇ ਪਰਿਣਾਮੀ ਡੇਟਾ ਦਾ ਉਪਯੋਗ ਗ੍ਰਾਮ ਪੰਚਾਇਤ ਵਿਕਾਸ ਯੋਜਨਾ ਅਤੇ ਮਹਾਤਮਾ ਗਾਂਧੀ ਨਰੇਗਾ ਯੋਜਨਾਵਾਂ ਦੇ ਲਈ ਕੀਤਾ ਜਾ ਸਕਦੀ ਹੈ।

 

https://static.pib.gov.in/WriteReadData/userfiles/image/image004XRM0.jpg

ਕੇਂਦਰੀ ਰਾਜ ਮੰਤਰੀ, ਸਾਧਵੀ ਨਿਰੰਜਨ ਜਯੋਤੀ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਦੇਸ਼ ਦੇ ਕਈ ਹਿੱਸਿਆਂ ਵਿੱਚ ਭੂ-ਜਲ ਦਾ ਦੋਹਨ ਚਿੰਤਾਜਨਕ ਪੱਧਰ ‘ਤੇ ਪਹੁੰਚ ਗਿਆ ਹੈ ਅਤੇ ਇਸ ਮੁੱਦੇ ਦਾ ਸਮਾਧਾਨ ਕਰਨਾ ਪ੍ਰਾਥਮਿਕਤਾ  ਹੈ। ਇਸ ਲਈ ਦੇਸ਼ ਭਰ ਵਿੱਚ ਭੂ-ਜਲ ਦੇ ਪੱਧਰ ਦਾ ਮਾਪਨ ਅਤੇ ਅਵਲੋਕਨ ਜ਼ਰੂਰੀ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਰੇਨ ਵਾਟਰ ਚੈੱਕ ਡੈਮ ਬਣਨਗੇ ਤਾਂ ਇਹ ਰੇਨ ਵਾਟਰ ਕਨਜ਼ਰਵੇਸ਼ਨ ਦੇ ਪ੍ਰਬੰਧਨ ਅਤੇ ਸੰਭਾਲ਼ ਵਿੱਚ ਉਪਯੋਗੀ ਸਿੱਧ ਹੋਣਗੇ।

 

ਕੇਂਦਰੀ ਪੰਚਾਇਤੀ ਰਾਜ ਦੇ ਰਾਜ ਮੰਤਰੀ, ਸ਼੍ਰੀ ਕਪਿਲ ਮੋਰੇਸ਼ਵਰ ਪਾਟਿਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਰਾਜ ਸਰਕਾਰਾਂ ਨੂੰ ਗ੍ਰਾਮ ਪੰਚਾਇਤਾਂ ਨੂੰ ਸ਼ਾਮਲ ਕਰਕੇ ਵਿਵਸਥਿਤ ਤੌਰ ‘ਤੇ ਭੂ-ਜਲ ਪੱਧਰ ਦੇ ਅੰਕੜੇ ਇਕੱਠੇ ਕਰਨ ਦੀ ਦਿਸ਼ਾ ਵਿੱਚ ਉਪਾਅ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਸਾਨੂੰ ਦੇਸ਼ ਭਰ ਦੇ ਭੂ-ਜਲ ਦੇ ਪੱਧਰ ਨੂੰ ਉੱਪਰ ਉਠਾਉਣ ਦੇ ਲਈ ਮਿਸ਼ਨ ਮੋਡ ‘ਤੇ ਮਿਲ ਕੇ ਕੰਮ ਕਰਨਾ ਚਾਹੀਦਾ ਹੈ।

 

https://static.pib.gov.in/WriteReadData/userfiles/image/image005E4CA.jpg

ਜ਼ਮੀਨੀ ਪੱਧਰ ਦੇ ਕਾਰਜਕਰਤਾਵਾਂ ਦੇ ਲਈ ਇੱਕ ਸੰਸਾਧਾਨ ਪੁਸਤਕ- ਜਲਦੂਤ ਨੂੰ http://cgwb.gov.in (JalDootRsourceBook.pdf) ‘ਤੇ ਦੇਖਿਆ ਜਾ ਸਕਦਾ ਹੈ।

****

ਐੱਸਐੱਨਸੀ/ਐੱਨਆਰ/ਪੀਕੇ/ਐੱਮਐੱਸ



(Release ID: 1863161) Visitor Counter : 131