ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੇਂਦਰੀ ਕੈਬਨਿਟ ਨੂੰ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) - 2020-21 ਦੇ ਤਹਿਤ ਹੋਈ ਪ੍ਰਗਤੀ ਤੋਂ ਜਾਣੂ ਕਰਵਾਇਆ ਗਿਆ

Posted On: 28 SEP 2022 3:57PM by PIB Chandigarh

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੂੰ ਐੱਮਐੱਮਆਰਆਈਐੱਮਆਰਯੂ5ਐੱਮਆਰ ਅਤੇ ਟੀਐੱਫਆਰ ਵਿੱਚ ਤੇਜ਼ੀ ਨਾਲ ਗਿਰਾਵਟ ਸਮੇਤ ਵਿੱਤ ਵਰ੍ਹੇ 2020-21 ਦੌਰਾਨ ਐੱਨਐੱਚਐੱਮ ਦੇ ਤਹਿਤ ਪ੍ਰਗਤੀ ਬਾਰੇ ਜਾਣੂ ਕਰਵਾਇਆ ਗਿਆ। ਕੈਬਨਿਟ ਨੇ ਟੀਬੀਮਲੇਰੀਆਕਾਲਾ ਅਜ਼ਰਡੇਂਗੂਤਪਦਿਕਕੁਸ਼ਟਵਾਇਰਲ ਹੈਪੇਟਾਈਟਸ ਆਦਿ ਜਿਹੇ ਵੱਖ-ਵੱਖ ਬਿਮਾਰੀਆਂ ਦੇ ਪ੍ਰੋਗਰਾਮਾਂ ਦੇ ਸਬੰਧ ਵਿੱਚ ਪ੍ਰਗਤੀ ਬਾਰੇ ਵੀ ਦੱਸਿਆ।

ਸ਼ਾਮਲ ਖਰਚ: 27,989.00 ਕਰੋੜ ਰੁਪਏ (ਕੇਂਦਰ ਦਾ ਹਿੱਸਾ)

ਲਾਭਾਰਥੀਆਂ ਦੀ ਗਿਣਤੀ:

ਐੱਨਐੱਚਐੱਮ ਨੂੰ ਵਿਆਪਕ ਲਾਭ ਲਈ ਲਾਗੂ ਕੀਤਾ ਗਿਆ ਹੈ - ਭਾਵ ਸਮੁੱਚੀ ਆਬਾਦੀਸਮਾਜ ਦੇ ਕਮਜ਼ੋਰ ਤਬਕੇ 'ਤੇ ਵਿਸ਼ੇਸ਼ ਧਿਆਨ ਦੇ ਕੇ ਜਨਤਕ ਸਿਹਤ ਸੰਭਾਲ਼ ਸੁਵਿਧਾਵਾਂ ਵਿੱਚ ਜਾਣ ਵਾਲੇ ਹਰੇਕ ਵਿਅਕਤੀ ਨੂੰ ਸੇਵਾਵਾਂ ਪ੍ਰਦਾਨ ਕੀਤੀਆਂ ਜਾਂਦੀਆਂ ਹਨ।

ਬਿੰਦੂਆਂ ਅਨੁਸਾਰ ਵੇਰਵੇ:

ਕੈਬਨਿਟ ਨੇ ਕੋਵਿਡ-19 ਦੀ ਜਲਦ ਰੋਕਥਾਮਖੋਜ ਅਤੇ ਪ੍ਰਬੰਧਨ ਲਈ ਤੁਰੰਤ ਜਵਾਬਦੇਹੀ ਲਈ ਸਿਹਤ ਪ੍ਰਣਾਲੀ ਦੀ ਤਿਆਰੀ ਨੂੰ ਤੇਜ਼ ਕਰਨ ਲਈ ਐਮਰਜੈਂਸੀ ਰਿਸਪਾਂਸ ਐਂਡ ਹੈਲਥ ਸਿਸਟਮ ਪ੍ਰੈਪੇਅਰਡਨੇਸ ਪੈਕੇਜ (ਈਸੀਆਰਪੀ) ਫੇਜ਼-1 ਲਈ ਲਾਗੂ ਕਰਨ ਵਾਲੀ ਏਜੰਸੀ ਵਜੋਂ ਐੱਨਐੱਚਐੱਮ ਦੀ ਭੂਮਿਕਾ ਬਾਰੇ ਦੱਸਿਆ। ਈਸੀਆਰਪੀ-ਇੱਕ 100% ਕੇਂਦਰ ਸਮਰਥਿਤ ਦਖਲ ਹੈ ਅਤੇ 31.03.2021 ਤੱਕ ਦੀ ਮਿਆਦ ਲਈ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ 8,147.28 ਕਰੋੜ ਰੁਪਏ ਅਲਾਟ ਕੀਤੇ ਗਏ ਸਨ।

ਇਸ ਪੈਕੇਜ ਵਿੱਚ ਦਖਲਅੰਦਾਜ਼ੀ ਨੈਸ਼ਨਲ ਹੈਲਥ ਮਿਸ਼ਨ ਫਰੇਮਵਰਕ ਦੀ ਵਰਤੋਂ ਕਰਦੇ ਹੋਏਸਿਹਤ ਪ੍ਰਣਾਲੀਆਂ ਨੂੰ ਮਜ਼ਬੂਤ ਕਰਨ ਲਈ ਉਪਲਬਧ ਸਰੋਤਾਂ ਦੀ ਪੂਰਤੀ ਕਰਦੇ ਹੋਏ ਲਾਗੂ ਕੀਤੀ ਗਈ ਸੀ। ਪੈਕੇਜ ਦਾ ਉਦੇਸ਼ ਕੋਵਿਡ-19 ਦੇ ਪ੍ਰਸਾਰ ਨੂੰ ਧੀਮਾ ਕਰਨਾ ਅਤੇ ਭਵਿੱਖ ਲਈ ਰੋਕਥਾਮ ਅਤੇ ਤਿਆਰੀ ਲਈ ਰਾਸ਼ਟਰੀ ਅਤੇ ਰਾਜ ਸਿਹਤ ਪ੍ਰਣਾਲੀ ਨੂੰ ਸਹਿਯੋਗ ਅਤੇ ਮਜ਼ਬੂਤ ਕਰਨਾ ਸੀ।

ਲਾਗੂ ਕਰਨ ਦੀ ਰਣਨੀਤੀ ਅਤੇ ਲਕਸ਼:

ਲਾਗੂ ਕਰਨ ਦੀ ਰਣਨੀਤੀ:

ਐੱਨਐੱਚਐੱਮ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਦੀ ਲਾਗੂ ਕਰਨ ਦੀ ਰਣਨੀਤੀ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰਨਾ ਹੈਤਾਂ ਜੋ ਉਨ੍ਹਾਂ ਨੂੰ ਜ਼ਿਲ੍ਹਾ ਹਸਪਤਾਲਾਂ (ਡੀਐੱਚ) ਤੱਕ ਖਾਸ ਕਰਕੇ ਆਬਾਦੀ ਦੇ ਗ਼ਰੀਬ ਅਤੇ ਕਮਜ਼ੋਰ ਵਰਗ ਨੂੰ ਪਹੁੰਚਯੋਗਕਿਫਾਇਤੀਜਵਾਬਦੇਹ ਅਤੇ ਪ੍ਰਭਾਵੀ ਸਿਹਤ ਸੰਭਾਲ਼ ਪ੍ਰਦਾਨ ਕਰਨ ਦੇ ਯੋਗ ਬਣਾਇਆ ਜਾ ਸਕੇ। ਇਸ ਦਾ ਉਦੇਸ਼ ਬਿਹਤਰ ਸਿਹਤ ਬੁਨਿਆਦੀ ਢਾਂਚੇਮਾਨਵ ਸੰਸਾਧਨਾਂ ਦੇ ਵਾਧੇ ਅਤੇ ਗ੍ਰਾਮੀਣ ਖੇਤਰਾਂ ਵਿੱਚ ਬਿਹਤਰ ਸੇਵਾ ਪ੍ਰਦਾਨ ਰਾਹੀਂ ਗ੍ਰਾਮੀਣ ਸਿਹਤ ਸੰਭਾਲ਼ ਸੇਵਾਵਾਂ ਵਿੱਚ ਪਾੜੇ ਨੂੰ ਦੂਰ  ਕਰਨਾ ਹੈ ਅਤੇ ਜ਼ਰੂਰਤ-ਅਧਾਰਿਤ ਦਖਲਅੰਦਾਜ਼ੀ ਦੀ ਸੁਵਿਧਾਅੰਦਰੂਨੀ ਅਤੇ ਅੰਤਰ-ਖੇਤਰੀ ਸੁਧਾਰ ਅਤੇ ਸਰੋਤਾਂ ਦੀ ਪ੍ਰਭਾਵਸ਼ਾਲੀ ਵਰਤੋਂ ਲਈ ਪ੍ਰੋਗਰਾਮ ਦੇ ਵਿਕੇਂਦਰੀਕਰਣ ਦੀ ਕਲਪਨਾ ਕੀਤੀ ਗਈ ਹੈ।

2025 ਤੱਕ ਐੱਨਐੱਚਐੱਮ ਦੇ ਤਹਿਤ ਲਕਸ਼:

·       ਐੱਮਐੱਮਆਰ ਨੂੰ 113 ਤੋਂ ਘਟਾ ਕੇ 90 ਕਰਨਾ

·       ਆਈਐੱਮਆਰ ਨੂੰ 32 ਤੋਂ ਘਟਾ ਕੇ 23 ਕਰਨਾ

·       ਯੂ5ਐੱਮਆਰ ਨੂੰ 36 ਤੋਂ ਘਟਾ ਕੇ 23 ਕਰਨਾ

·       ਟੀਐੱਫਆਰ ਨੂੰ 2.1 'ਤੇ ਕਾਇਮ ਰੱਖਣਾ

·       ਸਾਰੇ ਜ਼ਿਲ੍ਹਿਆਂ ਵਿੱਚ ਕੁਸ਼ਟ ਰੋਗ ਦੇ ਪ੍ਰਸਾਰ ਨੂੰ <1/10000 ਆਬਾਦੀ ਅਤੇ ਬੋਝ ਨੂੰ ਜ਼ੀਰੋ ਤੱਕ ਘਟਾਉਣਾ

·       ਸਲਾਨਾ ਮਲੇਰੀਆ ਮਾਮਲਿਆਂ <1/1000 'ਤੇ ਰੱਖਣਾ

·       ਸੱਟਾਂ ਅਤੇ ਉੱਭਰ ਰਹੀਆਂ ਬਿਮਾਰੀਆਂਸੰਚਾਰੀਗੈਰ-ਸੰਚਾਰੀ ਤੋਂ ਮੌਤ ਦਰ ਅਤੇ ਰੋਗ ਦੀ ਰੋਕਥਾਮ ਅਤੇ ਘੱਟ ਕਰਨਾ

·       ਕੁੱਲ ਸਿਹਤ ਦੇਖ-ਰੇਖ ਦੇ ਖਰਚੇ 'ਤੇ ਘਰੇਲੂ ਖਰਚੇ ਨੂੰ ਘਟਾਉਣਾ

·       ਦੇਸ਼ ਵਿੱਚੋਂ 2025 ਤੱਕ ਟੀਬੀ ਮਹਾਮਾਰੀ ਨੂੰ ਖ਼ਤਮ ਕਰਨਾ।

ਮੁੱਖ ਪ੍ਰਭਾਵਰੋਜ਼ਗਾਰ ਪੈਦਾ ਕਰਨ ਦੀ ਸੰਭਾਵਨਾ ਸਮੇਤ:

·       2020-21 ਵਿੱਚ ਐੱਨਐੱਚਐੱਮ ਦੇ ਲਾਗੂ ਹੋਣ ਨਾਲ 2.71 ਲੱਖ ਅਤਿਰਿਕਤ ਮਾਨਵ ਸੰਸਾਧਨਾਂ ਦੀ ਸ਼ਮੂਲੀਅਤ ਹੋਵੇਗੀਜਿਸ ਵਿੱਚ ਜੀਡੀਐੱਮਓਸਪੈਸ਼ਲਿਸਟਏਐੱਨਐੱਮਸਟਾਫ ਨਰਸਾਂਆਯੁਸ਼ ਡਾਕਟਰਪੈਰਾਮੈਡਿਕਸਆਯੁਸ਼ ਪੈਰਾਮੈਡਿਕਸਪ੍ਰੋਗਰਾਮ ਪ੍ਰਬੰਧਨ ਸਟਾਫ਼ ਅਤੇ ਜਨਤਕ ਸਿਹਤ ਪ੍ਰਬੰਧਕ ਠੇਕੇ ਦੇ ਅਧਾਰ ‘ਤੇ ਸ਼ਾਮਲ ਹਨ।

·       2020-21 ਦੌਰਾਨ ਐੱਨਐੱਚਐੱਮ ਦੇ ਲਾਗੂ ਹੋਣ ਨਾਲ ਜਨਤਕ ਸਿਹਤ ਪ੍ਰਣਾਲੀ ਨੂੰ ਹੋਰ ਮਜ਼ਬੂਤ ਕੀਤਾ ਗਿਆ ਹੈਜਿਸ ਨੇ ਭਾਰਤ ਕੋਵਿਡ-19 ਐਮਰਜੈਂਸੀ ਰਿਸਪਾਂਸ ਅਤੇ ਹੈਲਥ ਸਿਸਟਮ ਪ੍ਰੈਪੇਅਰਡਨੇਸ ਪੈਕੇਜ (ਈਸੀਆਰਪੀ) ਦੀ ਸ਼ੁਰੂਆਤ ਕਰਕੇ ਪ੍ਰਭਾਵਸ਼ਾਲੀ ਅਤੇ ਤਾਲਮੇਲ ਵਾਲੀ ਕੋਵਿਡ-19 ਪ੍ਰਤੀਕਿਰਿਆ ਨੂੰ ਵੀ ਸਮਰੱਥ ਬਣਾਇਆ ਹੈ।

·       ਭਾਰਤ ਵਿੱਚ ਯੂ5ਐੱਮਆਰ 2013 ਵਿੱਚ 49 ਤੋਂ ਘਟ ਕੇ 2018 ਵਿੱਚ 36 ਹੋ ਗਿਆ ਹੈ ਅਤੇ 2013-2018 ਦੌਰਾਨ ਯੂ5ਐੱਮਆਰ ਵਿੱਚ ਗਿਰਾਵਟ ਦੀ ਪ੍ਰਤੀਸ਼ਤ ਸਲਾਨਾ ਦਰ 1990-2012 ਦੌਰਾਨ 3.9% ਤੋਂ ਵੱਧ ਕੇ 6.0% ਹੋ ਗਈ ਹੈ। ਐੱਸਆਰਐੱਸ 2020 ਦੇ ਅਨੁਸਾਰਯੂ5ਐੱਮਆਰ ਹੋਰ ਘਟ ਕੇ 32 ਹੋ ਗਿਆ ਹੈ।

·       ਭਾਰਤ ਦਾ ਬਾਲ ਮੌਤ ਦਰ ਅਨੁਪਾਤ (ਐੱਮਐੱਮਆਰ) 1990 ਵਿੱਚ 556 ਪ੍ਰਤੀ ਇੱਕ ਲੱਖ ਜੀਵਤ ਜਨਮ ਤੋਂ 443 ਪੁਆਇੰਟ ਘੱਟ ਕੇ 2016-18 ਵਿੱਚ 113 ਹੋ ਗਿਆ ਹੈ। 1990 ਤੋਂ ਬਾਅਦ ਐੱਮਐੱਮਆਰ ਵਿੱਚ 80% ਦੀ ਗਿਰਾਵਟ ਪ੍ਰਾਪਤ ਕੀਤੀ ਗਈ ਹੈਜੋ ਕਿ 45% ਦੀ ਵਿਸ਼ਵਵਿਆਪੀ ਗਿਰਾਵਟ ਤੋਂ ਵੱਧ ਹੈ। ਪਿਛਲੇ ਪੰਜ ਸਾਲਾਂ ਵਿੱਚਬਾਲ ਮੌਤ ਦਰ (ਐੱਮਐੱਮਆਰ) 2011-13 ਵਿੱਚ 167 (ਐੱਸਆਰਐੱਸ) ਤੋਂ ਘਟ ਕੇ 2016-18 (ਐੱਸਆਰਐੱਸ) ਵਿੱਚ 113 ਹੋ ਗਈ ਹੈ। ਐੱਸਆਰਐੱਸ 2017-19 ਦੇ ਅਨੁਸਾਰਐੱਮਐੱਮਆਰ ਹੋਰ ਘਟ ਕੇ 103 ਹੋ ਗਈ ਹੈ।

·       ਆਈਐੱਮਆਰ 1990 ਵਿੱਚ 80 ਤੋਂ ਘਟ ਕੇ ਸਾਲ 2018 ਵਿੱਚ 32 ਹੋ ਗਈ ਹੈ। ਪਿਛਲੇ ਪੰਜ ਸਾਲਾਂ ਦੌਰਾਨਭਾਵ 2013 ਤੋਂ 2018 ਦੌਰਾਨਆਈਐੱਮਆਰ ਵਿੱਚ ਗਿਰਾਵਟ ਦੀ ਪ੍ਰਤੀਸ਼ਤ ਸਲਾਨਾ ਮਿਸ਼ਰਿਤ ਦਰ, 1990-2012 ਦੌਰਾਨ 2.9% ਤੋਂ 4.4% ਹੋ ਗਈ ਹੈ। ਐੱਸਆਰਐੱਸ 2020 ਦੇ ਅਨੁਸਾਰਆਈਐੱਮਆਰ ਹੋਰ ਘਟ ਕੇ 28 ਹੋ ਗਈ ਹੈ।

·       ਨਮੂਨਾ ਰਜਿਸਟ੍ਰੇਸ਼ਨ ਸਿਸਟਮ (ਐੱਸਆਰਐੱਸ) ਦੇ ਅਨੁਸਾਰਭਾਰਤ ਵਿੱਚ ਟੀਐੱਫਆਰ 2013 ਵਿੱਚ 2.3 ਤੋਂ ਘਟ ਕੇ 2018 ਵਿੱਚ 2.2 ਹੋ ਗਈ। ਰਾਸ਼ਟਰੀ ਪਰਿਵਾਰ ਸਿਹਤ ਸਰਵੇਖਣ-4 (ਐੱਨਐੱਫਐੱਚਐੱਸ-4, 2015-16) ਨੇ ਵੀ 2.2 ਦੀ ਟੀਐੱਫਆਰ ਦਰਜ ਕੀਤੀ। 2013-2018 ਦੌਰਾਨ ਟੀਐੱਫਆਰ ਵਿੱਚ ਗਿਰਾਵਟ ਦੀ ਪ੍ਰਤੀਸ਼ਤ ਸਲਾਨਾ ਮਿਸ਼ਰਿਤ ਦਰ 0.89% ਦੇ ਰੂਪ ਵਿੱਚ ਦੇਖੀ ਗਈ ਹੈ। ਵਰਤਮਾਨ ਵਿੱਚ 36 ਵਿੱਚੋਂ 28 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਜਣਨ ਸ਼ਕਤੀ (2.1) ਦੇ ਲੋੜੀਂਦੇ ਬਦਲਵੇਂ ਪੱਧਰ ਨੂੰ ਪ੍ਰਾਪਤ ਕੀਤਾ ਹੈ। ਐੱਸਆਰਐੱਸ 2020 ਦੇ ਅਨੁਸਾਰਐੱਸਆਰਐੱਸ ਨੂੰ ਹੋਰ ਘਟਾ ਕੇ 2.0 ਕਰ ਦਿੱਤਾ ਗਿਆ ਹੈ।

·       ਸਾਲ 2020 ਵਿੱਚਮਲੇਰੀਆ ਦੇ ਕੇਸਾਂ ਅਤੇ ਮੌਤਾਂ ਵਿੱਚ ਕ੍ਰਮਵਾਰ 46.28% ਅਤੇ 18.18% ਦੀ ਕਮੀ ਆਈ ਹੈ।

·       ਪ੍ਰਤੀ 1,00,000 ਆਬਾਦੀ ਵਿੱਚ ਟੀਬੀ ਦੇ ਕੇਸ 2012 ਵਿੱਚ 234 ਤੋਂ ਘਟ ਕੇ 2019 ਵਿੱਚ 193 ਰਹਿ ਗਏ ਹਨ। ਭਾਰਤ ਵਿੱਚ ਪ੍ਰਤੀ 1,00,000 ਆਬਾਦੀ ਵਿੱਚ ਟੀਬੀ ਕਾਰਨ ਮੌਤ ਦਰ 2012 ਵਿੱਚ 42 ਤੋਂ ਘਟ ਕੇ 2019 ਵਿੱਚ 33 ਹੋ ਗਈ ਹੈ।

·       ਕਾਲਾ ਅਜ਼ਰ (ਕੇਏ) ਸਥਾਨਕ ਬਲਾਕਾਂ ਦੀ ਪ੍ਰਤੀਸ਼ਤਤਾਪ੍ਰਤੀ 10000 ਆਬਾਦੀ <1 ਕੇਏ ਕੇਸ ਦੇ ਖਾਤਮੇ ਦੇ ਲਕਸ਼ ਨੂੰ ਪ੍ਰਾਪਤ ਕਰਦੇ ਹੋਏ, 2014 ਵਿੱਚ 74.2% ਤੋਂ ਵਧ ਕੇ 2020-21 ਵਿੱਚ 97.5% ਹੋ ਗਈ।

·       ਕੇਸ ਮੌਤ ਦਰ (ਸੀਐੱਫਆਰ) ਨੂੰ 1 ਪ੍ਰਤੀਸ਼ਤ ਤੋਂ ਘੱਟ ਤੱਕ ਕਾਇਮ ਰੱਖਣ ਦਾ ਰਾਸ਼ਟਰੀ ਲਕਸ਼ ਪ੍ਰਾਪਤ ਕੀਤਾ ਗਿਆ। 2020 ਵਿੱਚਡੇਂਗੂ ਦੇ ਕਾਰਨ ਮੌਤ ਦਰ 0.01% 'ਤੇ ਬਰਕਰਾਰ ਹੈਜਿਵੇਂ ਕਿ ਇਹ 2019 ਵਿੱਚ ਸੀ।

ਯੋਜਨਾ ਦਾ ਵੇਰਵਾ ਅਤੇ ਪ੍ਰਗਤੀ:

2020-21 ਦੌਰਾਨ ਐੱਨਐੱਚਐੱਮ ਤਹਿਤ ਪ੍ਰਗਤੀ ਹੇਠ ਲਿਖੇ ਅਨੁਸਾਰ ਹੈ:

·       31 ਮਾਰਚ 2021 ਤੱਕ 1,05,147 ਆਯੁਸ਼ਮਾਨ ਭਾਰਤ- ਹੈਲਥ ਅਤੇ ਵੈੱਲਨੈੱਸ ਸੈਂਟਰਾਂ ਦੀਆਂ ਪ੍ਰਵਾਨਗੀਆਂ ਦਿੱਤੀਆਂ ਗਈਆਂ। ਜਿਵੇਂ ਕਿ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਲੋਂ ਆਯੁਸ਼ਮਾਨ ਭਾਰਤ - ਹੈਲਥ ਅਤੇ ਵੈੱਲਨੈੱਸ ਸੈਂਟਰਾਂ ਦੇ ਪੋਰਟਲ 'ਤੇ ਰਿਪੋਰਟ ਕੀਤੀ ਗਈ ਹੈ, 31 ਮਾਰਚ, 2022 ਤੱਕ 1,10,000 ਦੇ ਲਕਸ਼ ਦੇ ਮੁਕਾਬਲੇ 1,17,440 ਹੈਲਥ ਅਤੇ ਵੈੱਲਨੈੱਸ ਕੇਂਦਰ ਚਾਲੂ ਕੀਤੇ ਗਏ ਸਨ।

·       31 ਮਾਰਚ, 2021 ਦੇ ਅੰਤ ਤੱਕ ਕੁੱਲ 5,34,771 ਆਸ਼ਾ, 1,24,732 ਮਲਟੀ-ਪਰਪਜ਼ ਵਰਕਰ (ਐੱਮਪੀਡਬਲਿਊ-ਐੱਫ) / ਸਹਾਇਕ ਨਰਸ ਮਿਡਵਾਈਫ (ਏਐੱਨਐੱਮ), 26,033 ਸਟਾਫ ਨਰਸਾਂ ਅਤੇ 26,633 ਪ੍ਰਾਇਮਰੀ ਹੈਲਥ ਸੈਂਟਰ (ਪੀਐੱਚਸੀ) ਮੈਡੀਕਲ ਅਫਸਰਾਂ ਨੂੰ ਗੈਰ-ਸੰਚਾਰਕ ਰੋਗ (ਨਾਨ-ਸੀਡੀਸੀ) ਬਾਰੇ ਟ੍ਰੇਨਿੰਗ ਦਿੱਤੀ ਗਈ।

·       ਐੱਨਆਰਐੱਚਐੱਮ/ਐੱਨਐੱਚਐੱਮ ਦੀ ਸ਼ੁਰੂਆਤ ਤੋਂ ਬਾਅਦ ਬਾਲ ਮੌਤ ਦਰ (ਐੱਮਐੱਮਆਰ)ਪੰਜ ਮੌਤ ਦਰ (ਐੱਮਐੱਮਆਰ) ਤੋਂ ਘੱਟ ਅਤੇ ਆਈਐੱਮਆਰ ਗਿਰਾਵਟ ਵਿੱਚ ਤੇਜ਼ੀ ਆਈ ਹੈ। ਗਿਰਾਵਟ ਦੀ ਮੌਜੂਦਾ ਦਰ 'ਤੇਭਾਰਤ ਨੂੰ ਆਪਣੇ ਐੱਸਡੀਜੀ ਲਕਸ਼ (ਐੱਮਐੱਮਆਰ-70, ਐੱਮਐੱਮਆਰ-25) ਨੂੰ ਨਿਸ਼ਚਿਤ ਸਾਲ ਭਾਵ 2030 ਤੋਂ ਬਹੁਤ ਪਹਿਲਾਂ ਹਾਸਲ ਕਰਨ ਦੇ ਯੋਗ ਹੋਣਾ ਚਾਹੀਦਾ ਹੈ।

·       ਇੰਟੈਂਸੀਫਾਈਡ ਮਿਸ਼ਨ ਇੰਦਰਧਨੁਸ਼ 3.0 ਫਰਵਰੀ 2021 ਤੋਂ ਮਾਰਚ 2021 ਤੱਕ ਆਯੋਜਿਤ ਕੀਤਾ ਗਿਆ ਸੀ, 29 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਕੁੱਲ 250 ਜ਼ਿਲ੍ਹਿਆਂ ਦੀ ਪਹਿਚਾਣ ਕੀਤੀ ਗਈ ਸੀ।

·       ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਰੋਟਾਵਾਇਰਸ ਵੈਕਸੀਨ ਦੀਆਂ ਲਗਭਗ 6.58 ਕਰੋੜ ਖੁਰਾਕਾਂ ਦਿੱਤੀਆਂ ਗਈਆਂ।

·       6 ਰਾਜਾਂ ਬਿਹਾਰਹਿਮਾਚਲ ਪ੍ਰਦੇਸ਼ਮੱਧ ਪ੍ਰਦੇਸ਼ਰਾਜਸਥਾਨਉੱਤਰ ਪ੍ਰਦੇਸ਼ ਅਤੇ ਹਰਿਆਣਾ ਵਿੱਚ ਨਿਊਮੋਕੋਕਲ ਕਨਜੁਗੇਟਿਡ ਵੈਕਸੀਨ (ਪੀਸੀਵੀ) ਦੀਆਂ ਲਗਭਗ 204.06 ਲੱਖ ਖੁਰਾਕਾਂ ਦਿੱਤੀਆਂ ਗਈਆਂ। ਬਜਟ ਘੋਸ਼ਣਾ 2021-22 ਦੇ ਅਨੁਸਾਰਪੀਸੀਵੀ ਨੂੰ ਯੂਨੀਵਰਸਲ ਇਮਯੂਨਾਈਜ਼ੇਸ਼ਨ ਪ੍ਰੋਗਰਾਮ (ਯੂਆਈਪੀ) ਦੇ ਤਹਿਤ ਦੇਸ਼ ਭਰ ਵਿੱਚ ਵਧਾਇਆ ਗਿਆ ਹੈ।

·       ਲਗਭਗ 3.5 ਕਰੋੜ ਬਾਲਗ਼ਾਂ ਨੂੰ ਬਾਲਗ਼ ਜਾਪਾਨੀ ਇਨਸੇਫਲਾਈਟਿਸ ਦਾ ਟੀਕਾ ਲਗਾਇਆ ਗਿਆ ਹੈਜੋ ਕਿ 3 ਰਾਜਾਂ- ਅਸਾਮਉੱਤਰ ਪ੍ਰਦੇਸ਼ ਅਤੇ ਪੱਛਮ ਬੰਗਾਲ ਦੇ 35 ਸਥਾਨਕ ਜ਼ਿਲ੍ਹਿਆਂ ਵਿੱਚ ਸ਼ੁਰੂ ਕੀਤਾ ਗਿਆ ਹੈ।

·       ਪ੍ਰਧਾਨ ਮੰਤਰੀ ਸੁਰਕਸ਼ਿਤ ਮਾਤ੍ਰਿਤਵ ਅਭਿਯਾਨ (ਪੀਐੱਮਐੱਸਐੱਮਏ) ਦੇ ਤਹਿਤ ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 18,400 ਤੋਂ ਵੱਧ ਸਿਹਤ ਸੁਵਿਧਾਵਾਂ 'ਤੇ 31.49 ਲੱਖ ਏਐੱਨਸੀ ਚੈਕਅੱਪ ਕੀਤੇ ਗਏ।

·       ਲਕਸ਼ਯਾ (LaQshya): 202 ਜਣੇਪਾ ਕਮਰੇ ਅਤੇ 141 ਮੈਟਰਨਿਟੀ ਅਪਰੇਸ਼ਨ ਥੀਏਟਰ ਸਟੇਟ ਲਕਸ਼ਯਾ ਪ੍ਰਮਾਣਿਤ ਹਨ ਅਤੇ 64 ਜਣੇਪਾ ਕਮਰੇ ਅਤੇ 47 ਮੈਟਰਨਿਟੀ ਅਪਰੇਸ਼ਨ ਥੀਏਟਰ ਨੈਸ਼ਨਲ ਲਕਸ਼ਯਾ ਪ੍ਰਮਾਣਿਤ ਹਨ।

·       ਦੇਸ਼ ਵਿੱਚ ਕੋਲਡ ਚੇਨ ਪ੍ਰਣਾਲੀ ਨੂੰ ਮਜ਼ਬੂਤ ਕਰਨ ਲਈਕੋਲਡ ਚੇਨ ਉਪਕਰਣ ਜਿਵੇਂ ਕਿ ਆਈਐੱਲਆਰ (ਵੱਡਾ)- 1041, ਆਈਐੱਲਆਰ (ਛੋਟਾ)- 5185, ਡੀਐੱਫ (ਵੱਡਾ)- 1532, ਕੋਲਡ ਬਾਕਸ (ਵੱਡਾ)- 2674, ਕੋਲਡ ਬਾਕਸ (ਛੋਟਾ)- 3700 , ਵੈਕਸੀਨ ਕੈਰੀਅਰ - 66,584 ਅਤੇ ਆਈਸ ਪੈਕ - 31,003 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਸਪਲਾਈ ਕੀਤੇ ਗਏ ਸਨ।

·       2020-21 ਦੌਰਾਨ ਕੁੱਲ 13,066 ਆਸ਼ਾ ਦੀ ਚੋਣ ਕੀਤੀ ਗਈਜਿਸ ਨਾਲ 31 ਮਾਰਚ, 2021 ਤੱਕ ਦੇਸ਼ ਭਰ ਵਿੱਚ ਕੁੱਲ 10.69 ਲੱਖ ਆਸ਼ਾ ਬਣ ਗਈਆਂ ਹਨ।

·       ਨੈਸ਼ਨਲ ਐਂਬੂਲੈਂਸ ਸੇਵਾਵਾਂ (ਐੱਨਏਐੱਸ): ਮਾਰਚ 2021 ਤੱਕ 35 ਰਾਜਾਂ / ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਹ ਸੁਵਿਧਾ ਉਪਲਬਧ ਹੈਜਿੱਥੇ ਲੋਕ ਐਂਬੂਲੈਂਸ ਨੂੰ ਕਾਲ ਕਰਨ ਲਈ 108 ਜਾਂ 102 ਡਾਇਲ ਕਰ ਸਕਦੇ ਹਨ। 2020-21 ਵਿੱਚ 735 ਅਤਿਰਿਕਤ ਐਮਰਜੈਂਸੀ ਰਿਸਪਾਂਸ ਸਰਵਿਸ ਵਾਹਨ ਸ਼ਾਮਲ ਕੀਤੇ ਗਏ ਸਨ।

·       2020-21 ਦੌਰਾਨ, 30 ਅਤਿਰਿਕਤ ਮੋਬਾਈਲ ਮੈਡੀਕਲ ਯੂਨਿਟ (ਐੱਮਐੱਮਯੂ) ਸ਼ਾਮਲ ਕੀਤੇ ਗਏ ਸਨ।

·       24x7 ਸੇਵਾਵਾਂ ਅਤੇ ਪਹਿਲੀ ਰੈਫਰਲ ਸੁਵਿਧਾਵਾਂ2020-21 ਦੌਰਾਨ, 1140 ਸੁਵਿਧਾਵਾਂ ਐੱਫਆਰਯੂ ਕਾਰਜਸ਼ੀਲਤਾ ਵਜੋਂ ਜੋੜੀਆਂ ਗਈਆਂ ਸਨ।

·       ਕਾਯਾਕਲਪ2020-21 ਵਿੱਚ ਇਸ ਯੋਜਨਾ ਦੇ ਤਹਿਤ 10,717 ਜਨਤਕ ਸਿਹਤ ਸੁਵਿਧਾਵਾਂ ਨੂੰ ਕਯਾਕਲਪ ਪੁਰਸਕਾਰ ਮਿਲੇ ਹਨ।

·       ਮਲੇਰੀਆ2014 ਵਿੱਚ ਦਰਜ 11,02,205 ਕੇਸਾਂ ਅਤੇ 561 ਮੌਤਾਂ ਦੇ ਮੁਕਾਬਲੇ 2020 ਵਿੱਚ ਮਲੇਰੀਆ ਦੇ ਕੇਸਾਂ ਅਤੇ ਮੌਤਾਂ ਦੀ ਕੁੱਲ ਗਿਣਤੀ ਕ੍ਰਮਵਾਰ 1,81,831 ਅਤੇ 63 ਸੀਜੋ ਕਿ 2014 ਦੀ ਅਨੁਸਾਰੀ ਮਿਆਦ ਦੌਰਾਨ ਮਲੇਰੀਆ ਦੇ ਮਾਮਲਿਆਂ ਵਿੱਚ 83.50% ਅਤੇ ਮੌਤਾਂ ਵਿੱਚ 88.77% ਦੀ ਗਿਰਾਵਟ ਨੂੰ ਦਰਸਾਉਂਦੀ ਹੈ।

·       ਕਾਲਾ-ਅਜ਼ਰ: ਕਾਲਾ ਅਜ਼ਰ (ਕੇਏ) ਸਥਾਨਕ ਬਲਾਕਾਂ ਦੀ ਪ੍ਰਤੀਸ਼ਤਤਾਪ੍ਰਤੀ 10,000 ਆਬਾਦੀ ਤੋਂ <1 ਕੇਏ ਕੇਸ ਦੇ ਖਾਤਮੇ ਦੇ ਲਕਸ਼ ਨੂੰ ਪ੍ਰਾਪਤ ਕਰਦੇ ਹੋਏ, 2014 ਵਿੱਚ 74.2% ਤੋਂ ਵਧ ਕੇ 2020-21 ਵਿੱਚ 97.5% ਹੋ ਗਈ।

·       ਲਿੰਫੈਟਿਕ ਫਾਈਲੇਰੀਆਸਿਸ2020-21 ਵਿੱਚ, 272 ਐੱਲਐੱਫ ਸਥਾਨਕ ਜ਼ਿਲ੍ਹਿਆਂ ਵਿੱਚੋਂ, 98 ਜ਼ਿਲ੍ਹਿਆਂ ਨੇ ਸਫਲਤਾਪੂਰਵਕ 1 ਟ੍ਰਾਂਸਮਿਸ਼ਨ ਅਸੈਸਮੈਂਟ ਸਰਵੇ (ਟੀਏਐੱਸ-1) ਨੂੰ ਸਾਫ਼ ਕਰ ਦਿੱਤਾ ਹੈ ਅਤੇ ਐੱਮਡੀਏ ਨੂੰ ਰੋਕ ਦਿੱਤਾ ਹੈ ਅਤੇ ਇਹ ਜ਼ਿਲ੍ਹੇ ਪੋਸਟ ਐੱਮਡੀਏ ਨਿਗਰਾਨੀ ਤਹਿਤ ਹਨ।

·       ਡੇਂਗੂ ਦੇ ਸਬੰਧ ਵਿੱਚਰਾਸ਼ਟਰੀ ਲਕਸ਼ ਕੇਸਾਂ ਦੀ ਮੌਤ ਦਰ (ਸੀਐੱਫਆਰ) <1 ਪ੍ਰਤੀਸ਼ਤ ਨੂੰ ਕਾਇਮ ਰੱਖਣਾ ਸੀ। ਲਕਸ਼ ਪ੍ਰਾਪਤ ਕੀਤਾ ਗਿਆ ਸੀ ਕਿਉਂਕਿ 2014 ਵਿੱਚ ਕੇਸਾਂ ਦੀ ਮੌਤ ਦਰ 0.3% ਸੀ ਅਤੇ 2015 ਤੋਂ 2018 ਦੇ ਦੌਰਾਨਸੀਐੱਫਆਰ 0.2% 'ਤੇ ਬਰਕਰਾਰ ਹੈ। 2020 ਵਿੱਚ ਅੱਗੇਇਹ 0.1% 'ਤੇ ਕਾਇਮ ਰਿਹਾ ਹੈ ਜਿਵੇਂ ਕਿ ਇਹ 2019 ਵਿੱਚ ਸੀ।

·       ਰਾਸ਼ਟਰੀ ਤਪਦਿਕ ਖਾਤਮਾ ਪ੍ਰੋਗਰਾਮ (ਐੱਨਟੀਈਪੀ): ਕੁੱਲ 1,285 ਕਾਰਟ੍ਰੀਜ ਅਧਾਰਿਤ ਨਿਊਕਲੀਕ ਐਸਿਡ ਐਂਪਲੀਫਿਕੇਸ਼ਨ ਟੈਸਟ (ਸੀਬੀਐੱਨਏਏਟੀ) ਮਸ਼ੀਨਾਂ ਅਤੇ 2,206 ਟਰੂਨੇਟ ਮਸ਼ੀਨਾਂ ਦੇਸ਼ ਭਰ ਵਿੱਚ ਜ਼ਿਲ੍ਹਾ ਪੱਧਰ 'ਤੇ ਕਾਰਜਸ਼ੀਲ ਹਨ। 2020 ਵਿੱਚ, 29.85 ਲੱਖ ਅਣੂ ਟੈਸਟ ਕੀਤੇ ਗਏ ਹਨ। ਇਹ 2017 ਦੌਰਾਨ 7.48 ਲੱਖ ਦੇ ਮੁਕਾਬਲੇ 4 ਗੁਣਾ ਵਾਧਾ ਹੋਇਆ ਹੈ। ਸਾਰੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਛੋਟੇ ਐੱਮਡੀਆਰ-ਟੀਬੀ ਰੈਜੀਮੈਨ ਅਤੇ ਬੇਡਾਕੁਲਿਨ/ਡੇਲਾਮਨੀਡ (ਨਵੀਂਆਂ ਦਵਾਈਆਂ) ਅਧਾਰਿਤ ਰੈਜੀਮੈਨ ਸ਼ੁਰੂ ਕੀਤੀ ਗਈ ਹੈ। 2020 ਵਿੱਚ, 30,605 ਐੱਮਡੀਆਰ/ਆਰਆਰ-ਟੀਬੀ ਦੇ ਮਰੀਜ਼ ਛੋਟੇ ਐੱਮਡੀਆਰ-ਟੀਬੀ ਰੈਜੀਮੈਨ 'ਤੇ ਸ਼ੁਰੂ ਕੀਤੇ ਗਏ ਹਨਦੇਸ਼ ਭਰ ਵਿੱਚ 10,489 ਡੀਆਰ-ਟੀਬੀ ਦੇ ਮਰੀਜ਼ਾਂ ਨੂੰ ਨਵੀਂ ਦਵਾਈ (ਬੇਡਾਕੁਲਿਨ-10,140 ਅਤੇ ਡੇਲਾਮਨੀਡ-349) ਵਾਲੀ ਵਿਧੀ 'ਤੇ ਸ਼ੁਰੂ ਕੀਤਾ ਗਿਆ ਹੈ।

·       ਪ੍ਰਧਾਨ ਮੰਤਰੀ ਨੈਸ਼ਨਲ ਡਾਇਲਿਸਿਸ ਪ੍ਰੋਗਰਾਮ (ਪੀਐੱਮਐੱਨਡੀਪੀ) 2016 ਵਿੱਚ ਐੱਨਐੱਚਐੱਮ ਦੇ ਤਹਿਤ ਪੀਪੀਪੀ ਮੋਡ ਵਿੱਚ ਸਾਰੇ ਜ਼ਿਲ੍ਹਾ ਹਸਪਤਾਲਾਂ ਵਿੱਚ ਡਾਇਲਿਸਿਸ ਸੁਵਿਧਾਵਾਂ ਦਾ ਸਮਰਥਨ ਕਰਨ ਲਈ ਸ਼ੁਰੂ ਕੀਤਾ ਗਿਆ ਸੀ। ਵਿੱਤ ਵਰ੍ਹੇ 2020-21 ਦੌਰਾਨਪੀਐੱਮਐੱਨਡੀਪੀ ਨੂੰ 35 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 505 ਜ਼ਿਲ੍ਹਿਆਂ ਵਿੱਚ 910 ਡਾਇਲਿਸਿਸ ਕੇਂਦਰਾਂ ਵਿੱਚ 5781 ਮਸ਼ੀਨਾਂ ਦੀ ਤਾਇਨਾਤੀ ਕਰਕੇ ਲਾਗੂ ਕੀਤਾ ਗਿਆ ਹੈ। 2020-21 ਦੌਰਾਨਕੁੱਲ 3.59 ਲੱਖ ਮਰੀਜ਼ਾਂ ਨੇ ਡਾਇਲਿਸਿਸ ਸੇਵਾਵਾਂ ਦਾ ਲਾਭ ਲਿਆ ਅਤੇ 35.82 ਲੱਖ ਹੀਮੋ-ਡਾਇਲਿਸਿਸ ਸੈਸ਼ਨ ਕੀਤੇ ਗਏ।

ਪਿਛੋਕੜ:

ਨੈਸ਼ਨਲ ਰੂਰਲ ਹੈਲਥ ਮਿਸ਼ਨ 2005 ਵਿੱਚ ਸ਼ੁਰੂ ਕੀਤਾ ਗਿਆ ਸੀਜਿਸਦਾ ਉਦੇਸ਼ ਗ੍ਰਾਮੀਣ ਆਬਾਦੀਖਾਸ ਤੌਰ 'ਤੇ ਕਮਜ਼ੋਰ ਸਮੂਹਾਂ ਨੂੰਜ਼ਿਲ੍ਹਾ ਹਸਪਤਾਲਾਂ (ਡੀਐੱਚ) ਪੱਧਰ ਤੱਕ ਪਹੁੰਚਯੋਗਕਿਫਾਇਤੀ ਅਤੇ ਗੁਣਵੱਤਾ ਵਾਲੀ ਸਿਹਤ ਸੰਭਾਲ਼ ਪ੍ਰਦਾਨ ਕਰਨ ਲਈ ਜਨਤਕ ਸਿਹਤ ਪ੍ਰਣਾਲੀਆਂ ਦਾ ਨਿਰਮਾਣ ਕਰਨ ਦੇ ਉਦੇਸ਼ ਨਾਲ ਕੀਤਾ ਗਿਆ ਸੀ। 2012 ਵਿੱਚਨੈਸ਼ਨਲ ਅਰਬਨ ਹੈਲਥ ਮਿਸ਼ਨ (ਐੱਨਯੂਐੱਚਐੱਮ) ਦੀ ਧਾਰਣਾ ਬਣਾਈ ਗਈ ਸੀ ਅਤੇ ਐੱਨਆਰਐੱਚਐੱਮ ਨੂੰ ਨੈਸ਼ਨਲ ਹੈਲਥ ਮਿਸ਼ਨ (ਐੱਨਐੱਚਐੱਮ) ਦੇ ਰੂਪ ਵਿੱਚ ਦੋ ਉਪ ਮਿਸ਼ਨਾਂ-ਐੱਨਆਰਐੱਚਐੱਮ ਅਤੇ ਐੱਨਯੂਐੱਚਐੱਮ ਦਾ ਰੂਪ ਦਿੱਤਾ ਗਿਆ ਸੀ।

1 ਅਪ੍ਰੈਲ 2017 ਤੋਂ 31 ਮਾਰਚ 2020 ਤੱਕ ਨੈਸ਼ਨਲ ਹੈਲਥ ਮਿਸ਼ਨ ਨੂੰ ਜਾਰੀ ਰੱਖਣ ਨੂੰ ਕੈਬਨਿਟ ਨੇ 21 ਮਾਰਚ 2018 ਨੂੰ ਹੋਈ ਮੀਟਿੰਗ ਵਿੱਚ ਪ੍ਰਵਾਨਗੀ ਦਿੱਤੀ।

10 ਜਨਵਰੀ 2020 ਦੇ ਆਪਣੇ ਦਫ਼ਤਰੀ ਮੈਮੋਰੰਡਮ ਨੰਬਰ 42 (02/ਪੀਐੱਫ-II.2014) ਰਾਹੀਂ ਵਿੱਤ ਮੰਤਰਾਲਾਖਰਚ ਵਿਭਾਗ ਨੇ 31 ਮਾਰਚ 2021 ਤੱਕ ਜਾਂ 15ਵੇਂ ਵਿੱਤ ਕਮਿਸ਼ਨਾਂ ਦੀਆਂ ਸਿਫ਼ਾਰਸ਼ਾਂ ਮੁਤਾਬਕਜੋ ਵੀ ਪਹਿਲਾਂ ਹੋਵੇਨੈਸ਼ਨਲ ਹੈਲਥ ਮਿਸ਼ਨ ਦੇ ਅੰਤਰਿਮ ਵਿਸਤਾਰ ਦੀ ਵੀ ਮਨਜ਼ੂਰੀ ਦਿੱਤੀ ਹੈ।

ਵਿੱਤ ਮੰਤਰਾਲਾਖਰਚਾ ਵਿਭਾਗ ਨੇ ਆਪਣੇ ਓਐੱਮ ਨੰਬਰ 01(01)/ਪੀਐੱਫਸੀ-I/2022 ਮਿਤੀ 01 ਫਰਵਰੀ, 2022 ਰਾਹੀਂ ਅੱਗੇ ਨੈਸ਼ਨਲ ਹੈਲਥ ਮਿਸ਼ਨ ਨੂੰ 01.04.2021 ਤੋਂ 31.03.2026 ਤੱਕ ਜਾਂ ਅੱਗੇ ਸਮੀਖਿਆ ਤੱਕਜੋ ਵੀ ਪਹਿਲਾਂ ਹੋਵੇਖਰਚਾ ਵਿੱਤ ਕਮੇਟੀ (ਈਐੱਫਸੀ) ਦੀਆਂ ਸਿਫ਼ਾਰਸ਼ਾਂ ਅਤੇ ਵਿੱਤੀ ਸੀਮਾਵਾਂ ਆਦਿ ਦੀ ਪਾਲਣਾ ਦੇ ਤਹਿਤ ਜਾਰੀ ਰੱਖਣ ਦੀ ਪ੍ਰਵਾਨਗੀ ਦਿੱਤੀ ਹੈ।

ਐੱਨਐੱਚਐੱਮ ਫਰੇਮਵਰਕ ਲਈ ਕੈਬਨਿਟ ਦੀ ਪ੍ਰਵਾਨਗੀ ਵਿੱਚ ਅੱਗੇ ਕਿਹਾ ਗਿਆ ਹੈ ਕਿ ਇਨ੍ਹਾਂ ਸੌਂਪੀਆਂ ਗਈਆਂ ਸ਼ਕਤੀਆਂ ਦੀ ਵਰਤੋਂ ਇਸ ਸ਼ਰਤ ਦੇ ਤਹਿਤ ਹੋਵੇਗੀ ਕਿ ਐੱਨ (ਆਰ) ਐੱਚਐੱਮ ਬਾਰੇ ਇੱਕ ਪ੍ਰਗਤੀ ਰਿਪੋਰਟਵਿੱਤੀ ਨਿਯਮਾਂ ਵਿੱਚ ਵਿਘਨਚਲ ਰਹੀਆਂ ਯੋਜਨਾਵਾਂ ਵਿੱਚ ਸੋਧਾਂ ਅਤੇ ਨਵੀਆਂ ਯੋਜਨਾਵਾਂ ਦੇ ਵੇਰਵਿਆਂ ਨੂੰ ਸਲਾਨਾ ਅਧਾਰ ‘ਤੇ ਜਾਣਕਾਰੀ ਲਈ ਕੈਬਨਿਟ ਅੱਗੇ ਰੱਖਿਆ ਜਾਵੇਗਾ।

 

 

 **********

ਡੀਐੱਸ



(Release ID: 1863152) Visitor Counter : 120