ਕਿਰਤ ਤੇ ਰੋਜ਼ਗਾਰ ਮੰਤਰਾਲਾ
ਐਨਸੀਐਸ ਪੋਰਟਲ ‘ਤੇ ਖਾਲੀ ਅਸਾਮੀਆਂ ਵਿੱਚ ਮਹੱਤਵਪੂਰਨ ਵਾਧਾ
Posted On:
27 SEP 2022 5:49PM by PIB Chandigarh
ਭਾਰਤ ਸਰਕਾਰ ਦੇ ਕਿਰਤ ਅਤੇ ਰੁਜ਼ਗਾਰ ਮੰਤਰਾਲੇ ਦਾ ਨੈਸ਼ਨਲ ਕਰੀਅਰ ਸਰਵਿਸਿਜ਼ (ਐਨਸੀਐਸ) ਪੋਰਟਲ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਵੱਲੋਂ ਜੁਲਾਈ 2015 ਵਿੱਚ ਲਾਂਚ ਕੀਤਾ ਗਿਆ ਸੀ। ਐਨ ਸੀ ਐਸ ਪੋਰਟਲ ਇੱਕ ਰੋਜ਼ਗਾਰ ਲਈ ਪਲੇਟਫਾਰਮ ਹੈ, ਜੋ ਰੁਜ਼ਗਾਰ ਸੰਬੰਧੀ ਵੱਖੋਂ-ਵੱਖ ਸੇਵਾਵਾਂ ਪ੍ਰਦਾਨ ਕਰਦਾ ਹੈ। ਇਸਦਾ ਉਦੇਸ਼ ਯੋਗ ਨੌਕਰੀ ਲੱਭਣ ਵਾਲਿਆਂ ਦੀ ਮਦਦ ਕਰਨਾ ਹੈ ਤਾਂ ਕਿ ਉਹ ਢੁਕਵੇਂ ਰੁਜ਼ਗਾਰ ਦੀ ਖੋਜ ਕਰਦਿਆਂ ਹੋਇਆਂ ਉਹਨਾਂ ਨੂੰ ਸੰਭਾਵੀ ਮਾਲਕਾਂ ਨਾਲ ਜੋੜ ਸਕਣ। ਐਨ ਸੀ ਐਸ ਕੈਰੀਅਰ ਕਾਉਂਸਲਿੰਗ, ਵੋਕੇਸ਼ਨਲ ਮਾਰਗਦਰਸ਼ਨ ਅਤੇ ਕਰੀਅਰ ਹੁਨਰ ਸਿਖਲਾਈ ਦੇ ਜ਼ਰੀਏ ਉਮੀਦਵਾਰਾਂ ਦੀ ਸ਼ਖਸੀਅਤ ਨੂੰ ਵੀ ਨਿਖਾਰਦਾ ਹੈ।
26 ਸਤੰਬਰ, 2022 ਤੱਕ, ਐਨਸੀਐਸ ਪੋਰਟਲ ‘ਤੇ ਵੱਖ-ਵੱਖ ਖੇਤਰਾਂ ਵਿੱਚ ਖਾਲੀ ਅਸਾਮੀਆਂ ਦੀ ਗਿਣਤੀ ਵਧ ਕੇ 4,82,264 ਤੱਕ ਪਹੁੰਚ ਗਈ ਹੈ, ਜੋ ਕਿ ਹੁਣ ਤੱਕ ਦੀ ਸਭ ਤੋਂ ਵੱਧ ਸੰਖਿਆ ਹੈ । ਇਹ ਦੇਸ਼ ਵਿੱਚ ਰੁਜ਼ਗਾਰ ਦੇ ਵਾਧੇ ਨੂੰ ਦਰਸਾਉਂਦੀ ਹੈ। ਇਸ ਤੋਂ ਪਹਿਲਾਂ ਸਭ ਤੋਂ ਵੱਧ ਖਾਲੀ ਅਸਾਮੀਆਂ 320917 ਸਨ, ਜੋ ਜੂਨ 2019 ਵਿੱਚ ਦਰਜ ਕੀਤੀਆਂ ਗਈਆਂ ਸਨ। ਚੋਟੀ ਦੇ 5 ਯੋਗਦਾਨ ਦੇਣ ਵਾਲੇ ਖੇਤਰ ਹਨ – ਵਿੱਤ ਅਤੇ ਬੀਮਾ, ਸੰਚਾਲਨ ਅਤੇ ਸਹਾਇਤਾ, ਹੋਟਲ/ਫੂਡ ਸਰਵਿਸ ਅਤੇ ਕੇਟਰਿੰਗ, ਸਿਹਤ ਖੇਤਰ ਅਤੇ ਆਈਟੀ ਅਤੇ ਸੰਚਾਰ ਹਨ। ਐਨਸੀਐਸ ਪੋਰਟਲ ਦੀ ਸ਼ੁਰੂਆਤ ਹੋਣ ਤੋਂ ਲੈ ਕੇ ਹੁਣ ਤੱਕ ਇਕੱਤਰ ਕੀਤੀਆਂ ਖਾਲੀ ਅਸਾਮੀਆਂ ਦੀ ਕੁੱਲ ਸੰਖਿਆ 1.09 ਕਰੋੜ ਤੋਂ ਵੱਧ ਹੈ।
ਪੋਰਟਲ ‘ਤੇ ਇਸਦੀ ਤੋਂ
ਵਿੱਤੀ ਵਰ੍ਹੇ 2022-23 ਵਿੱਚ ਵੀ ਐਨਸੀਐਸ ਪੋਰਟਲ ਤੋਂ ਸ਼ਾਰਟਲਿਸਟ ਕੀਤੇ ਉਮੀਦਵਾਰਾਂ ਦੀ ਗਿਣਤੀ ਵਿੱਚ ਵਾਧਾ ਹੋਇਆ ਹੈ। ਅਪ੍ਰੈਲ 2021 ਅਤੇ ਸਤੰਬਰ 2021 ਦੇ ਵਿਚਕਾਰ ਉਮੀਦਵਾਰਾਂ ਦੀ ਸੂਚੀਬੱਧ ਗਿਣਤੀ 1,90,335 ਸੀ। ਜਦਕਿ 1 ਅਪ੍ਰੈਲ, 2022 ਤੋਂ 26 ਸਤੰਬਰ, 2022 ਤੱਕ ਗਿਣਤੀ ਪਹਿਲਾਂ ਹੀ 25 ਲੱਖ ਦੇ ਅੰਕੜੇ ਨੂੰ ਪਾਰ ਕਰ ਚੁੱਕੀ ਹੈ।
ਮਾਨਯੋਗ ਵਿੱਤ ਮੰਤਰੀ ਵੱਲੋਂ ਬਜਟ 2022-23 ਦੇ ਐਲਾਨ ਦੇ ਮੁਤਾਬਿਕ, ਐਨ ਸੀ ਐਸ ਪੋਰਟਲ ਹੁਣ ਏਪੀਆਈ ਦੁਆਰਾ ਈ-ਸ਼੍ਰਮ ਨਾਲ ਜੁੜ ਗਿਆ ਹੈ। ਇਹ ਗੈਰ-ਸੰਗਠਿਤ ਖੇਤਰ ਦੇ ਕਾਮਿਆਂ ਨੂੰ ਐਨ ਸੀ ਐਸ ਪੋਰਟਲ ‘ਤੇ ਨੌਕਰੀ ਲੱਭਣ ਵਾਲਿਆਂ ਵਜੋਂ ਆਪਣੇ ਆਪ ਨੂੰ ਰਜਿਸਟਰ ਕਰਨ ਦੀ ਸਹੂਲਤ ਦਿੰਦਾ ਹੈ। ਇਸ ਰਾਹੀਂ ਰਜਿਸਟਰਡ ਐੱਮ ਐੱਸ ਐੱਮ ਈ ਨੂੰ ਸੌਖਿਆਂ ਐਨ ਸੀ ਐਸ ਪੋਰਟਲ ‘ਤੇ ਆਪਣੀਆਂ ਖਾਲੀ ਅਸਾਮੀਆਂ ਪੋਸਟ ਕਰਨ ਦੀ ਸਹੂਲਤ ਮਿਲਦੀ ਹੈ। ਐਨਸੀਐਸ ਪਹਿਲਾਂ ਹੀ ਐੱਸ ਆਈ ਪੀ ਪ੍ਰਮਾਣਿਤ ਹੁਨਰਮੰਦ ਉਮੀਦਵਾਰਾਂ ਦੀ ਨੌਕਰੀ ਭਾਲਣ ਵਾਲਿਆਂ ਵਜੋਂ ਰਜਿਸਟ੍ਰੇਸ਼ਨ ਲਈ ਸਕਿੱਲ ਇੰਡੀਆ ਪੋਰਟਲ (ਐੱਸ ਆਈ ਪੀ ) ਨਾਲ ਜੁੜਿਆ ਹੋਇਆ ਹੈ । ਐਨ ਸੀ ਐਸ ਅਤੇ ਉਦਮ ਪੋਰਟਲ ਵਿਚਕਾਰ ਇਸ ਸਮਝੌਤੇ ਦੇ ਨਾਲ, ਹੁਣ ਤੱਕ 39000 ਤੋਂ ਵੱਧ ਐੱਮ ਐੱਸ ਐੱਮ ਈ ਨੇ ਐਨ ਸੀ ਐਸ ਪੋਰਟਲ ‘ਤੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ। ਐਨ ਸੀ ਐਸ ਪੋਰਟਲ ‘ਤੇ ਈ-ਸ਼੍ਰਮ ਰਜਿਸਟਰਡ ਵਿਅਕਤੀਆਂ ਦੀ ਕੁੱਲ ਗਿਣਤੀ ਇਸ ਸਮੇਂ 9.72 ਲੱਖ ਹੈ। ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਕੌਸ਼ਲ ਵਿਕਾਸ ਯੋਜਨਾ (ਸਕਿੱਲ ਇੰਡੀਆ ਪੋਰਟਲ) ਦੇ ਕੁੱਲ 41.52 ਲੱਖ ਸਰਟੀਫਿਕੇਟ ਡੇਟਾ ਨੂੰ ਐਨਸੀਐਸ ਪੋਰਟਲ ਨਾਲ ਸਾਂਝਾ ਕੀਤਾ ਗਿਆ ਹੈ।
*************
ਐਚ ਐਸ / ਪੀ ਡੀ
(Release ID: 1862915)
Visitor Counter : 145