ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਡਾ. ਮਨਸੁਖ ਮਾਂਡਵੀਆ ਨੇ ਏਬੀ-ਪੀਐੱਮਜੇਏਵਾਈ ਦੀ ਚੌਥੀ ਵਰ੍ਹੇਗੰਢ ‘ਤੇ ਦੇਸ਼ ਭਰ ਦੇ ਲਾਭਾਰਥੀਆਂ ਦੇ ਨਾਲ ਗੱਲਬਾਤ ਕੀਤੀ, ਉਨ੍ਹਾਂ ਦੇ ਭਾਰੀ ਸਿਹਤ ਖਰਚ ਦੇ ਦਰਦ ਅਤੇ ਇਸ ਯੋਜਨਾ ਤੋਂ ਮਿਲੀ ਖੁਸ਼ੀ ਨੂੰ ਸਾਂਝਾ ਕੀਤਾ


ਗਰੀਬ ਅਤੇ ਵਾਂਝੇ ਪਰਿਵਾਰਾਂ ਦੇ ਲਈ ਪ੍ਰਦਾਨ ਕੈਸ਼ਲੈੱਸ ਇਲਾਜ ਦੀ ਸੁਵਿਧਾ ਨੇ ਨਾ ਸਿਰਫ ਉਨ੍ਹਾਂ ਦੀ ਜੇਬ ‘ਤੇ ਪੈ ਰਹੇ ਭਾਰੀ ਬੋਝ ਨੂੰ ਘੱਟ ਕੀਤਾ ਹੈ, ਬਲਕਿ ਇਨ੍ਹਾਂ ਪਰਿਵਾਰਾਂ ਦੇ ਵਿੱਤੀ ਦੀਵਾਲੀਆਪਨ ਨੂੰ ਰੋਕਿਆ ਹੈ: ਡਾ. ਮਨਸੁਖ ਮਾਂਡਵੀਆ

“ਆਯੁਸ਼ਮਾਨ ਭਾਰਤ ਯੋਜਨਾ ਦੇ ਸਾਰਿਆਂ ਦੇ ਲਈ ਸਿਹਤ ਸੁਨਿਸ਼ਚਿਤ ਕਰਨ ਦੇ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕੀਤੀ ਹੈ”

ਕੇਂਦਰੀ ਸਿਹਤ ਮੰਤਰੀ ਨੇ ਰਾਜਾਂ ਤੋਂ ਨਾਗਰਿਕ ਕਲਿਆਣ ਦੇ ਲਈ ਕਿਫਾਇਤੀ ਸਿਹਤ ਸੇਵਾ ਅਤੇ ਆਯੁਸ਼ਮਾਨ ਭਾਰਤ ਦੇ ਰਾਸ਼ਟਰੀ ਮਿਸ਼ਨ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ

Posted On: 23 SEP 2022 6:24PM by PIB Chandigarh

 “ਆਯੁਸ਼ਮਾਨ ਭਾਰਤ- ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਯੋਜਨਾ ਦੁਆਰਾ ਗਰੀਬ ਅਤੇ ਵਾਂਝੇ ਪਰਿਵਾਰਾਂ ਨੂੰ ਪ੍ਰਦਾਨ ਕੀਤੀ ਗਈ ਕੈਸ਼ਲੈੱਸ, ਪੇਪਰਲੈੱਸ ਅਤੇ ਪੋਰਟੇਬਲ ਸਿਹਤ ਦੇਖਭਾਲ ਅਤੇ ਇਲਾਜ ਸੁਵਿਧਾ ਨੇ ਨਾ ਸਿਰਫ ਉਨ੍ਹਾਂ ਦੀ ਜੇਬ ‘ਤੇ ਪੈ ਰਹੇ ਭਾਰੀ ਬੋਝ ਨੂੰ ਘੱਟ ਕੀਤਾ ਹੈ ਬਲਕਿ ਗੰਭੀਰ ਅਤੇ ਲੰਬੀ ਬਿਮਾਰੀ ਤੇ ਮਹਿੰਗੇ ਇਲਾਜ ਦੇ ਕਾਰਨ ਨੂੰ ਆਰਥਿਕ ਦਿਵਾਲੀਆਪਨ ਤੋਂ ਵੀ ਬਚਾਇਆ ਹੈ।” ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਮੰਤਰੀ ਡਾ. ਮਨਸੁਖ ਮਾਂਡਵੀਆ ਨੇ ਅੱਜ ਆਯੁਸ਼ਮਾਨ ਭਾਰਤ-ਪ੍ਰਧਾਨ ਮੰਤਰੀ ਜਨ ਆਰੋਗਯ ਯੋਜਨਾ (ਏਬੀ-ਪੀਐੱਮਜੇਏਵਾਈ) ਦੇ ਚਾਰ ਸਾਲ ਪੂਰੇ ਹੋਣ ਦੇ ਅਵਸਰ ‘ਤੇ ਇੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਦੇ ਕੁਝ ਲਾਭਾਥੀਆਂ ਦੇ ਨਾਲ ਗੱਲਬਾਤ ਕੀਤੀ। ਇਸ ਮੌਕੇ ‘ਤੇ ਕੇਂਦਰੀ ਸਿਹਤ ਤੇ ਪਰਿਵਾਰ ਕਲਿਆਣ ਰਾਜ ਮੰਤਰੀ ਡੀ. ਭਾਰਤੀ ਪ੍ਰਵੀਣ ਪਵਾਰ ਵੀ ਮੌਜੂਦ ਸਨ। ਗੁਜਰਾਤ ਦੇ ਸਿਹਤ ਮੰਤਰੀ ਸ਼੍ਰੀ ਰਿਸ਼ੀਕੇਸ਼ ਪਟੇਲ ਨੇ ਵਰਚੁਅਲੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਲਾਭਾਰਥੀਆਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਦਰਤ ਤੇ ਪੀੜਾ ਨੂੰ ਸਾਂਝਾ ਕੀਤਾ ਜਿਨ੍ਹਾਂ ਨੇ ਗੰਭੀਰ ਸਿਹਤ ਸੰਕਟ ਦੇ ਆਪਣੇ ਅਨੁਭਵ ਅਤੇ ਸਿਹਤ ਦੇਖਭਾਲ ਖਰਚ ਨੂੰ ਖੁਦ ਪੂਰਾ ਕਰਨ ਵਿੱਚ ਅਸਮਰੱਥਾ ਬਾਰੇ ਦੱਸਿਆ। ਉਨ੍ਹਾਂ ਨੇ ਏਬੀ-ਪੀਐੱਮਜੇਏਵਾਈ ਦੇ ਤਹਿਤ ਵਿੱਤੀ ਸਹਾਇਤਾ ਪ੍ਰਾਪਤ ਕਰਨ ‘ਤੇ ਵੀ ਆਪਣੀ ਖੁਸ਼ੀ ਜਾਹਿਰ ਕੀਤੀ, ਜਿਸ ਨਾਲ ਉਨ੍ਹਾਂ ਨੂੰ ਪੀਐੱਮਜੇਏਵਾਈ ਪੈਨਲਬੱਧ ਹਸਪਤਾਲਾਂ ਵਿੱਚ ਗੁਣਵੱਤਾਪੂਰਨ ਇਲਾਜ ਪ੍ਰਾਪਤ ਕਰਨ ਵਿੱਚ ਮਦਦ ਮਿਲੀ।


https://ci6.googleusercontent.com/proxy/sL1LGabVtfpByj2Mz6rdr5K58mDOR15hC4aW7G_3OaiVT7myDXuguiAbA_KMUQ8GbpzONx5THg771lkGtwPA-4vpvOP1H91v7S3TfI4aZBl1SHrbJy7t-m3ZyQ=s0-d-e1-ft#https://static.pib.gov.in/WriteReadData/userfiles/image/image002E8SX.jpg

https://ci5.googleusercontent.com/proxy/aRjZgKfCyxC5gSWuHvx3SoyIzfZ_jhYI0aUD_6AJWWoVQWpjL5ORzuyjhrv6E6cyutW2EEYJ-ParsbFUUBgMUy3LJXBVsgJDvlXn53BuzCTHgVOMT83VF-f3RA=s0-d-e1-ft#https://static.pib.gov.in/WriteReadData/userfiles/image/image0034CEV.jpg

 

 

 

ਡਾ. ਮਾਂਡਵੀਆ ਨੇ ਯੋਜਨਾ ਦੀਆਂ ਵੱਖ-ਵੱਖ ਵਿਸ਼ੇਸ਼ਤਾਵਾਂ ਬਾਰੇ ਵਿਸਤਾਰ ਨਾਲ ਦੱਸਿਆ ਅਤੇ ਕਿਹਾ ਕਿ “ਆਯੁਸ਼ਮਾਨ ਭਾਰਤ ਨੇ ਸਾਰਿਆਂ ਦੇ ਲਈ ਸਿਹਤ ਸੁਨਿਸ਼ਚਿਤ ਕਰਨ ਦੇ ਸਰਕਾਰ ਦੇ ਮਿਸ਼ਨ ਨੂੰ ਮਜ਼ਬੂਤ ਕੀਤਾ ਹੈ।” ਉਨ੍ਹਾਂ ਨੇ ਰਾਜਾਂ ਤੋਂ ਨਾਗਰਿਕ ਕਲਿਆਣ ਦੇ ਲਈ ਕਿਫਾਇਤੀ ਸਿਹਤ ਸੇਵਾ ਅਤੇ ਆਯੁਸ਼ਮਾਨ ਭਾਰਤ ਦੇ ਰਾਸ਼ਟਰੀ ਮਿਸ਼ਨ ਵਿੱਚ ਸ਼ਾਮਲ ਹੋਣ ਦੀ ਤਾਕੀਦ ਕੀਤੀ। ਉਨ੍ਹਾਂ ਨੇ ਕਿਹਾ, “ਆਯੁਸ਼ਮਾਨ ਕਾਰਡਾਂ ਦੀ ਕੋ-ਬ੍ਰਾਂਡਿੰਗ ਦੇ ਨਾਲ, ਅਸੀਂ ਜਲਦ ਹੀ ਸਾਰੇ ਯੋਗ ਲਾਭਾਰਥੀਆਂ ਨੂੰ ਕਾਰਡ ਪ੍ਰਦਾਨ ਕਰਾਂਗੇ।” ਹੁਣ ਤੱਕ 19 ਕਰੋੜ ਤੋਂ ਵੱਧ ਏਬੀ-ਪੀਐੱਮਜੇਏਵਾਈ ਕਾਰਡ ਬਣਾਏ ਜਾ ਚੁੱਕੇ ਹਨ ਅਤੇ 3.8 ਕਰੋੜ ਤੋਂ ਵੱਧ ਲਾਭਾਰਥੀ ਯੋਜਨਾ ਦੇ ਤਹਿਤ ਮੁਫਤ ਇਲਾਜ ਦਾ ਲਾਭ ਉਠਾ ਚੁੱਕੇ ਹਨ।

 

ਆਯੁਸ਼ਮਾਨ ਭਾਰਤ ਡਿਜੀਟਲ ਮਿਸ਼ਨ (ਏਬੀਡੀਐੱਮ) ਦੀਆਂ ਮੁੱਖ ਵਿਸ਼ੇਸ਼ਤਾਵਾਂ ‘ਤੇ ਚਾਨਣਾ ਪਾਉਂਦੇ ਹੋਏ ਉਨ੍ਹਾਂ ਨੇ ਕਿਹਾ ਕਿ ਆਭਾ ਹੈਲਥ ਆਈਡੀ ਸਿਹਤ ਖੇਤਰ ਵਿੱਚ ਗੇਮ ਚੇਂਜਰ ਸਾਬਿਤ ਹੋਵੇਗੀ। ਕੁਝ ਲਾਭਾਰਥੀਆਂ ਨੇ ਸਿਹਤ ਆਈਡੀ ਬਣਾਉਣ ਵਿੱਚ ਅਸਾਨੀ ਅਤੇ ਆਪਣੇ ਸਿਹਤ ਰਿਕਾਰਡ ਨੂੰ ਇੱਕ ਪਲੈਟਫਾਰਮ ‘ਤੇ ਸਟੋਰ ਕਰਨ ਤੋਂ ਹੋਏ ਫਾਇਦਿਆਂ ਬਾਰੇ ਦੱਸਿਆ। ਉਨ੍ਹਾਂ ਨੇ ਸੂਚਿਤ ਕੀਤਾ ਕਿ ਹੈਲਥ ਅਕਾਉਂਟ ਬਿਨਾ ਕਿਸੇ ਪਰੇਸ਼ਾਨੀ ਜਾਂ ਸ਼ੁਲਕ ਦੇ ਕਿਸੇ ਦੇ ਸਿਹਤ ਰਿਕਾਰਡ ਦੀ ਪਹਿਚਾਣ ਕਰਨ, ਪ੍ਰਮਾਣਿਤ ਕਰਨ ਅਤੇ ਅਸਾਨੀ ਨਾਲ ਐਕਸੈੱਸ ਕਰਨ ਵਿੱਚ ਬਹੁਤ ਜ਼ਿਆਦਾ ਸਹਾਇਕ ਹੁੰਦੇ ਹਨ। ਕੇਂਦਰੀ ਸਿਹਤ ਮੰਤਰੀ ਨੇ ਉਨ੍ਹਾਂ ਲਾਭਾਰਥੀਆਂ ਦੀ ਸ਼ਲਾਘਾ ਕੀਤੀ ਜਿਨ੍ਹਾਂਨੇ ਆਪਣਾ ਔਨਲਾਈਨ ਖਾਤਾ ਬਣਾਇਆ ਹੈ ਅਤੇ ਕਿਹਾ ਕਿ ਯੁਵਾ ਵਰਗ ਸਰਕਾਰ ਦੀਆਂ ਯੋਜਨਾਵਾਂ ਦਾ ਰਾਜਦੂਤ ਹੈ ਅਤੇ ਇਸ ਤਰ੍ਹਾਂ ਦੇ ਡਿਜੀਟਲ ਪ੍ਰਯਤਨਾਂ ਦੇ ਲਾਭਾਂ ਨੂੰ ਸੀਨੀਅਰ ਨਾਗਰਿਕਾਂ ਤੱਕ ਪਹੁੰਚਾਉਣ ਵਿੱਚ ਮਦਦ ਕਰ ਸਕਦਾ ਹੈ।

 

ਡਾ. ਭਾਰਤੀ ਪ੍ਰਵੀਣ ਪਵਾਰ ਨੇ ਇਸ ਗੱਲ ‘ਤੇ ਚਾਨਣਾ ਪਾਇਆ ਹੈ ਕਿ ਇਸ ਯੋਜਨਾ ਨਾਲ ਸਿਹਤ ਸੇਵਾ ਖੇਤਰ ਵਿੱਚ ਵੱਡੇ ਬਦਲਾਵ ਆਏ ਹਨ ਅਤੇ ਇਸ ਨਾਲ ਸਿਹਤ ਸੇਵਾਵਾਂ ਹੁਣ ਗਰੀਬ ਪਰਿਵਾਰਾਂ ਦੇ ਲਈ ਸੁਲਭ ਬਣ ਗਈਆਂ ਹਨ। ਏਬੀ-ਪੀਐੱਮਜੇਏਵਾਈ ਉਨ੍ਹਾਂ ਲਾਭਾਰਥੀਆਂ ਨੂੰ ਗੁਣਵੱਤਾਪੂਰਨ ਸਿਹਤ ਸੇਵਾਵਾਂ ਪ੍ਰਦਾਨ ਕਰਨ ਵਿੱਚ ਸਫਲ ਰਹੀ ਹੈ ਜੋ ਕਮਜ਼ੋਰ ਆਰਥਿਕ ਪਿਛੋਕੜ ਤੋਂ ਆਉਂਦੇ ਹਨ ਅਤੇ ਸ਼ਾਇਦ ਮਹਿੰਗੇ ਇਲਾਜ ਦਾ ਖਰਚ ਉਠਾਉਣ ਵਿੱਚ ਸਮਰੱਥ ਨਹੀਂ ਹਨ। ਜ਼ਰੂਰਤਮੰਦਾਂ ਨੂੰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਇਲਾਵਾ, ਇਹ ਯੋਜਨਾ ਲਾਭਾਰਥੀਆਂ ਨੂੰ ਉਨ੍ਹਾਂ ਦੀ ਸਿਹਤ ਸਬੰਧੀ ਅਧਿਕਾਰਾਂ ਦੇ ਬਾਰੇ ਵੀ ਸਿੱਖਿਅਤ ਕਰ ਰਹੀ ਹੈ। ਉਨ੍ਹਾਂ ਨੇ ਯੋਜਨਾ ਦੀ ਕਵਰੇਜ ਨੂੰ ਵਧਾ ਕੇ ਮਜ਼ਬੂਤ ਭੌਤਿਕ ਅਤੇ ਡਿਜੀਟਲ ਬੁਨਿਆਦੀ ਢਾਂਚੇ ਦੀ ਇਸ ਨੀਂਹ ‘ਤੇ ਨਿਰਮਾਣ ਕਰਨ ਦਾ ਸੱਦਾ ਦਿੱਤਾ। 

*****

 

ਐੱਮਵੀ


(Release ID: 1862029) Visitor Counter : 138