ਵਿਗਿਆਨ ਤੇ ਤਕਨਾਲੋਜੀ ਮੰਤਰਾਲਾ
ਭਾਰਤ ਨੇ ਅਮਰੀਕਾ ਦੇ ਪਿਟ੍ਸਬਰਗ ਵਿੱਚ ਆਯੋਜਿਤ ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ-2022 ਵਿੱਚ “ਇਨੋਵੇਸ਼ਨ ਰੋਡ-ਮੈਪ ਆਵ੍ ਦਿ ਮਿਸਨ ਇੰਟੀਗ੍ਰੇਟੇਟ ਬਾਇਓ- ਰਿਫਾਇਨਰੀ” ਦੀ ਸ਼ੁਰੂਆਤ ਦਾ ਐਲਾਨ ਕੀਤਾ ਜਿਸ ਵਿੱਚ ਬ੍ਰਾਜੀਲ, ਕੈਨੇਡਾ, ਈਸੀ ਅਤੇ ਯੂਕੇ ਤੋਂ ਪ੍ਰਾਪਤ ਨਤੀਜੇ ਅਤੇ ਸਿੱਟੇ ਦੇ ਅਧਾਰ ‘ਤੇ ਵਿਕਸਿਤ ਕੀਤਾ ਗਿਆ ਹੈ
ਕੇਂਦਰੀ ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਉੱਚ ਪੱਧਰੀ ਭਾਰਤੀ ਮੰਤਰੀ ਪੱਧਰੀ ਪ੍ਰਤੀਨਿਧੀਮੰਡਲ ਦਾ ਅਗਵਾਈ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਪਿਟ੍ਸਬਰਗ ਵਿੱਚ ਆਯੋਜਿਤ “ਸਸਟੇਨੇਬਲ ਬਾਇਓ-ਅਨਰਜੀ ਐਂਡ ਬਾਇਓ-ਰਿਫਾਇਨਰੀ” ਦੇ ਪਹਿਲੇ ਗੋਲਮੇਜ ਸੰਮੇਲਨ ਵਿੱਚ ਇਹ ਐਲਾਨ ਕੀਤਾ
ਮਿਸ਼ਨ ਦਾ ਟੀਚਾ ਜਨਤਕ-ਨਿਜੀ ਨਿਵੇਸ਼ ਦੇ ਜ਼ਰੀਏ ਅਗਲੇ ਪੰਜ ਸਾਲਾਂ ਦੇ ਦੌਰਾਨ ਊਰਜਾ ਖੋਜ ਵਿਕਾਸ ਅਤ ਕਾਰਜਪ੍ਰਣਾਲੀ (ਆਰਡੀ-ਐਂਡ-ਡੀ) ਵਿੱਚ ਵਿੱਤ ਪੋਸ਼ਣ ਵਧਾਉਣ ਲਈ ਅਧਿਕ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨਾ ਹੈ: ਡਾ. ਜਿਤੇਂਦਰ ਸਿੰਘ
ਈਥੇਨੌਲ ਲਈ ਏਕੀਕ੍ਰਿਤ ਐਨਜ਼ਾਈਮ ਉਤਪਾਦਨ ਦੀ 10 ਟਨ/ਪ੍ਰਤੀ ਦਿਨ ਸਮਰੱਥਾ ਵਾਲੇ ਭਾਰਤ ਦੇ ਪਹਿਲੇ ਸਵਦੇਸ਼ੀ ਪਲਾਂਟ ਦੀ ਸਥਾਪਨਾ ਹਰਿਆਣਾ ਦੇ ਪਾਣੀਪਤ ਵਿੱਚ ਦਸੰਬਰ 2022 ਤੱਕ ਹੋ ਜਾਵੇਗੀ: ਡਾ. ਜਿਤੇਂਦਰ ਸਿੰਘ
Posted On:
23 SEP 2022 11:04AM by PIB Chandigarh
ਡਾ. ਜਿਤੇਂਦਰ ਸਿੰਘ ਇਸ ਸਮੇਂ ਬਿਜਲੀ, ਨਵੀਨ ਅਤੇ ਨਵਿਆਉਣਯੋਗ ਊਰਜਾ ਮੰਤਰਾਲੇ ਅਤੇ ਵਿਗਿਆਨ ਅਤੇ ਟੈਕਨੋਲੋਜੀ ਮੰਤਰਾਲੇ ਦੇ ਇੱਕ ਉੱਚ ਪੱਧਰੀ ਸੰਯੁਕਤ ਭਾਰਤੀ ਮੰਤਰੀ ਪੱਧਰੀ ਪ੍ਰਤੀਨਿਧੀਮੰਡਲ ਦੀ ਅਗਵਾਈ ਕਰ ਰਹੇ ਹਨ।
ਇਸੇ ਕ੍ਰਮ ਵਿੱਚ ਉਨ੍ਹਾਂ ਨੇ ਅਮਰੀਕਾ ਦੇ ਪੇਨਸਿਲਵੇਨਿਆ ਸਥਿਤ ਪਿਟ੍ਸਬਰਗ ਵਿੱਚ ਆਯੋਜਿਤ ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ (ਗਲੋਬਲ ਸਵੱਛ ਊਰਜਾ ਕਾਰਜਵਾਹੀ ਮੰਚ) ਵਿੱਚ ਬ੍ਰਾਜੀਲ, ਕੈਨੇਡਾ, ਏਸੀ ਅਤੇ ਯੂਕੇ ਨਾਲ ਮਿਲੇ ਨਤੀਜੇ ਅਤੇ ਸਿੱਟੇ ਦੇ ਅਧਾਰ ‘ਤੇ ਵਿਕਸਿਤ “ ਇਨੋਵੇਸ਼ਨ ਰੋਡ-ਮੈਪ ਆਵ੍ ਦਿ ਮਿਸ਼ਨ ਇੰਟੀਗ੍ਰੇਟੇਟ ਬਾਇਓ-ਰਿਫਾਇਨਰੀ” ਦੀ ਸ਼ੁਰੂਆਤ ਦਾ ਐਲਾਨ ਕੀਤਾ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਮਿਸ਼ਨ ਦਾ ਟੀਚਾ ਜਨਤਕ-ਨਿਜੀ ਨਿਵੇਸ਼ ਦੇ ਜ਼ਰੀਏ ਅਗਲੇ ਪੰਜ ਸਾਲਾਂ ਦੇ ਦੌਰਾਨ ਊਰਜਾ ਖੋਜ, ਵਿਕਾਸ ਅਤੇ ਕਾਰਜਪ੍ਰਣਾਲੀ (ਆਰਡੀ-ਐਂਡ-ਡੀ) ਵਿੱਚ ਵਿੱਤ ਪੋਸ਼ਣ ਵਧਾਉਣ ਲਈ ਅਧਿਕ ਅੰਤਰਰਾਸ਼ਟਰੀ ਸਹਿਯੋਗ ਪ੍ਰਾਪਤ ਕਰਨਾ ਹੈ ਤਾਕਿ ਇਸ ਟੀਚੇ ਨੂੰ ਪ੍ਰਾਪਤ ਕਰਨ ਦੀ ਜਨਤਕ ਅਤੇ ਨਿਜੀ ਨਿਵੇਸ਼ ਦੇ ਰਚਨਾਤਮਕ ਚੱਕਰ ਦੀ ਸ਼ੁਰੂਆਤ ਹੋ ਸਕੇ।
ਡਾ. ਜਿਤੇਂਦਰ ਸਿੰਘ ਗਲੋਬਲ ਕਲੀਨ ਐਨਰਜੀ ਐਕਸ਼ਨ ਫੋਰਮ ਵਿੱਚ “ਸਸਟੇਨੇਬਲ ਬਾਇਓਐਨਰਜੀ ਅਤੇ ਬਾਇਓ-ਰਿਫਾਇਨਰੀ” ਦੇ ਪਹਿਲੀ ਗੋਲਮੇਜ ਚਰਚਾ ਵਿੱਚ ਬੋਲ ਰਹੇ ਸਨ। ਇਹ ਫੋਰਮ 7ਵੇਂ ਮਿਸ਼ਨ ਇਨੋਵੇਸ਼ਨ ਅਤੇ 13ਵੇਂ ਕਲੀਨ ਐਨਰਜੀ ਮਿਨਿਸਟੀਰੀਅਲ-2022 ਦਾ ਸੰਯੁਕਤ ਸੰਮੇਲਨ ਹੈ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ “ਇਨੋਵੇਸ਼ਨ ਰੋਡਮੈਪ ਆਵ੍ ਦਿ ਮਿਸ਼ਨ ਇੰਟੀਗ੍ਰੇਟੇਡ ਬਾਇਓ- ਰਿਫਾਇਨਰੀ” ਦਾ ਟੀਚਾ ਹੈ ਕਿ ਮੌਜੂਦਾ ਬਾਇਓਰੀਫਾਇਨਰੀ ਮੁੱਲ ਲੜੀ ਵਿੱਚ ਖਾਮੀਆਂ ਅਤੇ ਚੁਣੌਤੀਆਂ ਦੀ ਪਹਿਚਾਣ ਕਰਕੇ ਉਸ ਦਾ ਸਮਾਧਾਨ ਕੀਤਾ ਜਾਏ, ਮਿਸ਼ਨ ਨੂੰ ਸਹਿਯੋਗ ਦੇਣ ਲਈ ਅੱਠ ਮੁੱਖ ਕਾਰਜਾਂ ਨੂੰ ਪ੍ਰਾਥਮਿਕਤਾ ਦਿੱਤੀ ਜਾਏ ਅਤੇ ਇਸ ਟੀਚੇ ਨੂੰ ਪ੍ਰਾਪਤ ਕਰਨ ਲਈ ਮਿਸ਼ਨ ਨੂੰ ਸਹੀ ਦਿਸ਼ਾ ਦਿੱਤੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਇਸ ਨਾਲ ਨੀਤੀ-ਨਿਰਮਾਤਾਵਾਂ ਨੂੰ ਰਣਨੀਤਿਕ ਡਰਾਫਟ ਵੀ ਮਿਲਦਾ ਹੈ ਤਾਕਿ ਉਹ ਅਗਲੇ ਪੰਜ ਸਾਲਾਂ ਵਿੱਚ ਖੋਜ ਅਤੇ ਵਿਕਾਸ ਦੀ ਦਿਸ਼ਾ ਵਿੱਚ ਅੱਗੇ ਹੋ ਸਕੇ। ਇਸ ਦੇ ਇਲਾਵਾ ਮਹੱਤਵਪੂਰਨ ਬਾਇਓਰੀਫਾਇਨਰੀ ਟੈਕਨੋਲਜੀਆਂ ਦੇ ਪੂਰੇ ਪਰਿਵੇਸ਼ ਦੇ ਵਿੱਤ ਪੋਸ਼ਣ ਦੇ ਪ੍ਰਸਤਾਵਾਂ ਨੂੰ ਤਿਆਰ ਕਰਨ ਵਿੱਚ ਸੁਵਿਧਾ ਹੋਵੇ ਅਤੇ ਕਾਰਵਾਈ ਤੇਜ਼ੀ ਨਾਲ ਚਲਾਉਣ ਦੇ ਸੁਝਾਅ ਮਿਲ ਸਕੇ।
ਮੰਤਰੀਆਂ, ਮੁੱਖ ਕਾਰਜਕਾਰੀ ਅਧਿਕਾਰੀਆਂ, ਅਮਰੀਕਾ ਦੇ ਊਰਜਾ ਵਿਭਾਗ, ਮਿਸ਼ਨ ਇਨੋਵੇਸ਼ਨ ਸੰਚਾਲਨ ਕਮੇਟੀ ਅਤੇ ਮਿਸ਼ਨ ਇਨੋਵੇਸ਼ਨ ਸਕੱਤਰ ਦੇ ਸੀਨੀਅਰ ਪ੍ਰਤੀਨਿਧੀਆਂ, ਐੱਮਆਈ ਮੈਂਬਰ ਦੇਸ਼ਾਂ ਅਤੇ ਸਾਂਝੇਦਾਰੀ ਸੰਗਠਨਾਂ ਦੇ ਸੀਨੀਅਰ ਪ੍ਰਤੀਨਿਧੀਆਂ ਨੂੰ ਸੰਬੋਧਿਤ ਕਰਦੇ ਹੋਏ ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਸਵੱਛ ਊਰਜਾ ਬੈਠਕ ਭਾਰਤ ਨੂੰ ਇਹ ਅਵਸਰ ਦਿੰਦੀ ਹੈ।
ਕਿ ਉਹ ਵਿਸ਼ਵ ਦੇ ਸਾਹਮਣੇ ਜਲਵਾਯੂ ਅਤੇ ਸਵੱਛ ਊਰਜਾ ਬਾਰੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਪਰਿਕਲਪਨਾ ਨੂੰ ਪੇਸ਼ ਕਰ ਸਕੇ। ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਇਸ ਮੀਟਿੰਗ ਵਿੱਚ ਸ਼ਾਮਲ ਹੁੰਦੇ ਹੋਏ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ ਜਿੱਥੇ ਪੂਰਾ ਗਲੋਬਲ ਊਰਜਾ ਸਮੁਦਾਏ ਗਲੋਬਲ ਹਰਿਤ ਸੰਕ੍ਰਮਣ ਦੀ ਤਰਫ ਕਦਮ ਵਧਾਉਣ ਅਤੇ ਇੱਕ-ਦੂਜੇ ਦੇ ਨਾਲ ਸਹਿਯੋਗ ਕਰਨ ਲਈ ਇੱਕਜੁਟ ਹੋਇਆ ਹੈ।
ਡਾ. ਜਿਤੇਂਦਰ ਸਿੰਘ ਨੇ ਪ੍ਰਤੀਨਿਧੀਆਂ ਨੂੰ ਦੱਸਿਆ ਕਿ ਭਾਰਤ ਲਗਾਤਾਰ ਆਪਣੇ ਊਰਜਾ ਪਰਿਦ੍ਰਿਸ਼ ਨੂੰ ਬਦਲਣ ਦਾ ਕੰਮ ਕਰ ਰਿਹਾ ਹੈ ਜਿਸ ਵਿੱਚ ਸਵੱਛ ਊਰਜਾ ਦਾ ਹਿੱਸਾ ਬਹੁਤ ਵੱਡਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਇਸ ਗੱਲ ‘ਤੇ ਰਾਜੀ ਹੈ ਕਿ ਉਹ 2030 ਤੱਕ 500 ਗੀਗਾਵਾਟ ਨੌਨ-ਫੋਸਿਲ ਊਰਜਾ ਸਮਰੱਥਾ ਹਾਸਲ ਕਰ ਲੈਣਗੇ, 50% ਊਰਜਾ ਜ਼ਰੂਰਤਾ ਨਵਿਆਉਣਯੋਗ ਊਰਜਾ ਨਾਲ ਪੂਰੀ ਕਰੇਗਾ ਇੱਕ ਅਰਬ ਟਨ ਤੱਕ ਕੁਲ ਉਮੀਦ ਕਾਰਬਨ ਨਿਕਾਸੀ ਨੂੰ ਪ੍ਰਾਪਤ ਕਰੇਗਾ, 2005 ਦੇ ਪੱਧਰ ਦੇ ਮੱਦੇਨਜਰ ਅਰਥਵਿਵਸਥਾ ਵਿੱਚ ਕਾਰਬਨ ਖਪਤ ਨੂੰ 45% ਤੱਕ ਕੰਮ ਕਰੇਗਾ ਅਤੇ 2070 ਤੱਕ ਨੈੱਟ-ਜ਼ੀਰੋ ਨਿਕਾਸੀ ਅਰਜਿਤ ਕਰ ਲੈਣਗੇ।
ਡਾ. ਜਿਤੇਂਦਰ ਸਿੰਘ ਨੇ ਮਾਣ ਨਾਲ ਇਹ ਗੱਲ ਸਾਂਝੀ ਕੀਤੀ ਕਿ ਏਕੀਕ੍ਰਿਤ ਐਨਜ਼ਾਇਮ ਉਤਪਾਦਨ ਯੁਕਤ 10 ਟਨ/ਪ੍ਰਤੀ ਦਿਨ ਸਮਰੱਥਾ ਵਾਲੇ ਪਲਾਂਟ ਨੂੰ ਪ੍ਰਯੋਗਿਕ ਤੌਰ ‘ਤੇ ਹਰਿਆਣਾ ਦੇ ਪਾਨੀਪਤ ਵਿੱਚ ਸਥਾਪਿਤ ਕੀਤਾ ਜਾ ਰਿਹਾ ਹੈ ਜੋ ਦਸੰਬਰ 2022 ਤੱਕ ਕੰਮ ਕਰਨਾ ਚਾਲੂ ਕਰ ਦੇਵੇਗਾ। ਉਨ੍ਹਾਂ ਨੇ ਕਿਹਾ ਕਿ ਇਹ ਮੌਕੇ ‘ਤੇ ਐਨਜ਼ਾਇਮ ਉਤਪਾਦਨ ਦੀ ਪਹਿਲੀ ਸਵਦੇਸ਼ੀ ਟੈਕਨੋਲੋਜੀ ਹੈ।
ਡਾ. ਸਿੰਘ ਨੇ ਕਿਹਾ ਕਿ ਇੰਡੀਅਨ ਆਇਲ ਕਾਰਪੋਰੇਸ਼ਨ ਨੇ ਸਵਦੇਸ਼ੀ ਐਨਜ਼ਾਈਮ ਦੀ ਸਪਲਾਈ ਨੂੰ 100 ਕਿਲੋਲੀਟਰ ਪ੍ਰਤੀ ਦਿਨ ਦਾ ਉਤਪਾਦਨ ਕਰਨ ਵਾਲੇ ਵਣਜ 2ਜੀ ਈਥੇਨੌਲ ਪਲਾਂਟ ਨੂੰ ਸਪਲਾਈ ਕਰਨ ਦੀ ਯੋਜਨਾ ਬਣਾਈ ਹੈ। ਉਮੀਦ ਕੀਤੀ ਜਾਂਦੀ ਹੈ ਕਿ ਇਹ ਪਲਾਂਟ 2024 ਦੀ ਦੂਜੀ ਤਿਮਾਹੀ ਵਿੱਚ ਚਾਲੂ ਹੋ ਜਾਣਗੇ।
ਇਸਦੇ ਇਲਾਵਾ ਅਵਸ਼ਿਸ਼ਟ ਲਿਗਨਿਨ (ਲਕੜੀ ਦੇ ਰੇਸ਼ੇ) ਨਾਲ ਮੁੱਲ-ਸੰਵਰਧਿਤ ਉਤਪਾਦ ਵਿਕਸਿਤ ਕਰਨ ਦੀ ਪ੍ਰਕਿਰਿਆ ਵੀ ਚਲ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਇਸ ਦੀ ਸਫਲਤਾ ਨਾਲ ਸਵਦੇਸ਼ੀ ਟੈਕਨੋਲੋਜੀ ਅੱਗੇ ਵਧੇਗੀ ਆਤਮਨਿਰਭਰ ਭਾਰਤ ਦੀ ਦਿਸ਼ਾ ਵਿੱਚ ਯੋਗਦਾਨ ਹੋਵੇਗਾ ਅਤੇ ਆਵਾਜਾਈ ਸੈਕਟਰ ਵਿੱਚ ਕਾਰਬਨ ਨਿਕਾਸੀ ਵਿੱਚ ਕਮੀ ਆਵੇਗੀ।
ਡਾ. ਜਿਤੇਂਦਰ ਸਿੰਘ ਨੇ ਕਿਹਾ ਕਿ ਗ੍ਰੀਨ ਹਾਊਸ ਨਿਕਾਸੀ ਵਿੱਚ ਕਮੀ ਲਿਆਉਣ ਲਈ ਟਿਕਾਊ ਜੈਵ-ਈਂਧਣ ਪ੍ਰਮੁੱਖ ਭੂਮਿਕਾ ਨਿਭਾਉਂਦਾ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਆਪਣੇ ਜੈਵ-ਟੈਕਨੋਲੋਜੀ ਵਿਭਾਗ ਦੇ ਜ਼ਰੀਏ ਉੱਨਤ ਜੈਵ-ਈਂਧਣ ਅਤੇ ਰੀ-ਸਾਈਕਲਿੰਗ ਅਤੇ ਵਿਕਾਸ ਇਨੋਵੇਸ਼ਨ ਨੂੰ ਸਮਰਥਨ ਕਰਦਾ ਰਿਹਾ ਹੈ। ਉਨ੍ਹਾਂ ਨੇ ਪ੍ਰਤੀਨਿਧੀਆਂ ਨੂੰ ਇਹ ਵੀ ਦੱਸਿਆ ਕਿ ਭਾਰਤ ਨੇ ਪੰਜ ਜੈਵ-ਊਰਜਾ ਕੇਂਦਰਾਂ ਦੀ ਸਥਾਪਨਾ ਕੀਤੀ ਹੈ ਜਿੱਥੇ ਵੱਖ-ਵੱਖ ਵਿਸ਼ਿਆਂ ਨਾਲ ਸੰਬੰਧਿਤ ਟੀਮਾਂ ਆਧੁਨਿਕ ਜੈਵ-ਟੈਕਨੋਲੋਜੀ ਸਾਧਨਾਂ ਨਾਲ ਉੱਨਤ ਅਤੇ ਟਿਕਾਊ ਜੈਵ-ਈਂਧਣ ‘ਤੇ ਕੰਮ ਕਰ ਰਹੀਆਂ ਹਨ।
ਡਾ. ਜਿਤੇਂਦਰ ਸਿੰਘ ਨੇ ਅੰਤ ਵਿੱਚ ਕਿਹਾ ਕਿ ਹਾਲ ਹੀ ਜਦ ਭਾਰਤ ਨੇ ਨਵੀਂ ਦਿੱਲੀ ਵਿੱਚ ਐੱਮਆਈ ਸਲਾਨਾ ਸਮਾਗਤ ਦੀ ਮੇਜ਼ਬਾਨੀ ਕੀਤੀ ਸੀ ਤਦ ਨੀਦਰਲੈਂਡ ਨਾਲ ਮਿਲੇ ਖੋਜਾਂ ਦੇ ਅਧਾਰ ‘ਤੇ ਮਿਸ਼ਨ ਏਕੀਕ੍ਰਿਤ ਬਾਇਓਰਿਫਾਇਨਰੀ ਦੀ ਸ਼ੁਰੂਆਤ ਕੀਤੀ ਗਈ ਸੀ ਜਿਸ ਦੇ ਤਹਿਤ ਪ੍ਰਮੁੱਖ ਮੈਂਬਰ, ਅੰਤਰਰਾਸ਼ਟਰੀ ਸੰਗਠਨ, ਕੋਰਪੋਰੇਟ ਸੈਕਟਰ, ਅਕਾਦਮਿਕ ਸੰਸਥਾਨ ਅਤੇ ਸਿਵਿਲ ਸੋਸਾਇਟੀ ਇੱਕਜੁਟ ਹੋਏ ਤਾਕਿ ਘਟ ਕਾਰਬਨ ਨਿਕਾਸੀ ਕਰਨ ਵਾਲੇ ਭਵਿੱਖ ਲਈ ਨਵਿਆਉਣਯੋਗ ਈਂਧਣ, ਰਸਾਇਣਾਂ ਅਤੇ ਪਦਾਰਥਾਂ ਵਿੱਚ ਇਨੋਵੇਸ਼ਨ ਵਿੱਚ ਤੇਜ਼ੀ ਲਿਆਈ ਜਾ ਸਕੇ।
<><><>
ਐੱਸਐੱਨਸੀ/ਆਰਆਰ
(Release ID: 1861840)
Visitor Counter : 156