ਵਿੱਤ ਮੰਤਰਾਲਾ

ਡੀਆਰਆਈ ਨੇ ਸੋਨੇ ਦੀ ਤਸਕਰੀ ਦੀਆਂ ਕੋਸ਼ਿਸ਼ਾਂ ਨਾਕਾਮ ਕੀਤੀਆਂ; ਮੁੰਬਈ, ਪਟਨਾ ਅਤੇ ਦਿੱਲੀ ਵਿੱਚ 65.46 ਕਿਲੋਗ੍ਰਾਮ ਸੋਨਾ ਜ਼ਬਤ ਕੀਤਾ, ਜੋ ਹਾਲ ਦੇ ਦਿਨਾਂ ਵਿੱਚ ਤਸਕਰੀ ਦੇ ਸੋਨੇ ਦੀ ਸਭ ਤੋਂ ਵੱਡੀ ਬਰਾਮਦਗੀਆਂ ਵਿੱਚੋਂ ਇੱਕ ਹੈ

Posted On: 21 SEP 2022 2:07PM by PIB Chandigarh

 

 

https://static.pib.gov.in/WriteReadData/userfiles/image/image001X1JX.jpg

ਡਾਇਰੈਕਟੋਰੇਟ ਆਵ੍ ਰੈਵੇਨਿਊ ਇੰਟੈਲੀਜੈਂਸ (ਡੀਆਰਆਈ) ਨੇ ਆਪਣੀ ਮਹੱਤਵਪੂਰਨ ਬਰਾਮਦਗੀਆਂ ਦਾ ਕ੍ਰਮ ਜਾਰੀ ਰੱਖਦੇ ਹੋਏ ਤਕਰੀਬਨ 65.46 ਕਿਲੋਗ੍ਰਾਮ ਵਜਨ ਅਤੇ ਤਕਰੀਬਨ 33.40 ਕਰੋੜ ਰੁਪਏ ਮੁੱਲ ਦੀ 394 ਵਿਦੇਸ਼ੀ ਸੋਨੇ ਦੀਆਂ ਛੜਾਂ (ਟਿੱਕੀਆਂ) ਜ਼ਬਤ ਕੀਤੀਆਂ ਹਨ ਜਿਨ੍ਹਾਂ ਦੀ ਤਸਕਰੀ ਪੜੋਸ ਦੇ ਉੱਤਰ-ਪੂਰਬ ਦੇਸ਼ਾਂ ਤੋਂ ਕੀਤੀ ਜਾ ਰਹੀ ਸੀ।

 

ਇੱਕ ਬੇਹੱਦ ਖਾਸ ਖੁਫੀਆ ਜਾਣਕਾਰੀ ਮਿਲੀ ਸੀ ਕਿ ਇੱਕ ਸਿੰਡੀਕੇਟ ਸਰਗਰਮ ਤੌਰ ‘ਤੇ ਮਿਜ਼ੋਰਮ ਤੋਂ ਵਿਦੇਸ਼ੀ ਮੂਲ ਦੇ ਸੋਨੇ ਦੀ ਤਸਕਰੀ ਦੀ ਯੋਜਨਾ ਬਣਾ ਰਿਹਾ ਹੈ ਜਿਸ ਦੇ ਲਈ ਉਹ ਸਪਲਾਈ ਚੇਨ ਦੇ ਘਰੇਲੂ ਕਰੀਅਰ ਕਨਸਾਈਨਮੈਂਟ ਅਤੇ ਲੌਜਿਸਟਿਕਸ ਕੰਪਨੀ ( ਜਿਸ ਨੂੰ ਅੱਗੇ ਲੌਜਿਸਟਿਕਸ ਕੰਪਨੀ ਕਿਹਾ ਗਿਆ ਹੈ) ਦਾ ਉਪਯੋਗ ਕਰਨ ਜਾ ਰਿਹਾ ਹੈ।

 

ਇਸ ਗ਼ੈਰ-ਕਾਨੂੰਨੀ ਖੇਪ ਨੂੰ ਪਕੜਣ ਦੇ ਲਈ ਡੀਆਰਆਈ ਦੁਆਰਾ “ਓਪ ਗੋਲਡ ਰਸ਼” ਸ਼ੁਰੂ ਕੀਤਾ ਗਿਆ ਅਤੇ ਮੁੰਬਈ ਜਾਣ ਵਾਲੀ ਇਸ ਵਿਸ਼ੇਸ਼ ਖੇਪ ਨੂੰ ਪਕੜਿਆ ਗਿਆ ਜਿਸ ਨੂੰ ‘ਨਿਜੀ ਸਾਮਾਨ’ ਐਲਾਨ ਕੀਤਾ ਗਿਆ ਸੀ। 19.09.2022 ਨੂੰ ਭਿਵੰਡੀ (ਮਹਾਰਾਸ਼ਟਰ) ਵਿੱਚ ਇਸ ਖੇਪ ਦੀ ਜਾਂਚ ਵਿੱਚ ਲਗਭਗ 19.93 ਕਿਲੋਗ੍ਰਾਮ ਵਜਨ ਅਤੇ 10.18 ਕਰੋੜ ਰੁਪਏ ਦੇ ਵਿਦੇਸ਼ੀ ਸੋਨੇ ਦੇ 120 ਬਿਸਕੁਟ ਬਰਾਮਦ ਕੀਤੇ ਗਏ।

 

https://static.pib.gov.in/WriteReadData/userfiles/image/image0026G35.jpg

ਅੱਗੇ ਦੇ ਵਿਸ਼ਲੇਸ਼ਣ ਅਤੇ ਜਾਂਚ ਤੋਂ ਪਤਾ ਚਲਿਆ ਕਿ ਅਜਿਹੇ ਦੋ ਹੋਰ ਕਨਸਾਈਨਮੈਂਟ ਜਾ ਰਹੇ ਹਨ ਜਿਨ੍ਹਾਂ ਨੂੰ ਇੱਕ ਹੀ ਕੰਨਸਾਈਨਰ ਦੁਆਰਾ ਇੱਕ ਹੀ ਜਗ੍ਹਾ ਤੋਂ ਇੱਕ ਹੀ ਇਨਸਾਨ ਨੂੰ ਭੇਜਿਆ ਗਿਆ ਹੈ। ਅਤੇ ਇਸ ਨੂੰ ਉਸੇ ਲੌਜਿਸਟਿਕਸ ਕੰਪਨੀ ਦੇ ਮਾਧਿਅਮ ਨਾਲ ਭੇਜਿਆ ਜਾ ਰਿਹਾ ਸੀ। ਫਿਰ ਇਨ੍ਹਾਂ ਕਨਸਾਈਨਮੈਂਟ ਦੀ ਥਾਂ ਦਾ ਪਤਾ ਲਗਾਇਆ ਗਿਆ।

 

ਦੂਸਰੀ ਖੇਪ ਬਿਹਾਰ ਵਿੱਚ ਸਥਿਤ ਸੀ ਅਤੇ ਉਸ ਨੂੰ ਉੱਥੇ ਹੀ ਪਕੜਿਆ ਗਿਆ ਸੀ। ਉਸ ਲੌਜਿਸਟਿਕਸ ਕੰਪਨੀ ਦੇ ਗੋਦਾਮ ਦੀ ਜਾਂਚ ਕਰਨ ‘ਤੇ 172 ਵਿਦੇਸ਼ੀ ਮੂਲ ਦੀ ਸੋਨੇ ਦੀਆਂ ਟਿੱਕੀਆਂ ਬਰਾਮਦ ਹੋਈਆਂ, ਜਿਨ੍ਹਾਂ ਦਾ ਵਜਨ ਲਗਭਗ 28.57 ਕਿਲੋਗ੍ਰਾਮ ਸੀ ਅਤੇ ਜਿਨ੍ਹਾਂ ਦੀ ਕੀਮਤ ਲਗਭਗ 14.50 ਕਰੋੜ ਰੁਪਏ ਸੀ। ਇਸੇ ਤਰ੍ਹਾਂ, ਤੀਸਰੀ ਖੇਪ ਨੂੰ ਉਸ ਲੌਜਿਸਟਿਕਸ ਕੰਪਨੀ ਦੇ ਦਿੱਲੀ ਹੱਬ ਵਿੱਚ ਪਕੜਿਆ ਗਿਆ ਅਤੇ ਜਾਂਚ ਕੀਤੀ ਗਈ, ਜਿਸ ਦੇ ਨਤੀਜਤਨ ਲਗਭਗ 16.96 ਕਿਲੋਗ੍ਰਾਮ ਵਜਨ ਅਤੇ ਲਗਭਗ 8.69 ਕਰੋੜ ਰੁਪਏ ਮੁੱਲ ਦੀ 102 ਸੋਨੇ ਦੀਆਂ ਟਿੱਕੀਆਂ ਬਰਾਮਦ ਹੋਈਆਂ।

 

https://static.pib.gov.in/WriteReadData/userfiles/image/image00323L7.jpg

 

ਇਨ੍ਹਾਂ ਬਰਾਮਦਗੀਆਂ ਦੀ ਲੜੀ ਨਾਲ ਦੇਸ਼ ਵਿੱਚ ਉੱਤਰ-ਪੂਰਬ ਹਿੱਸੇ ਤੋਂ ਲੌਜਿਸਟਿਕਸ ਕੰਪਨੀ ਦੇ ਘਰੇਲੂ ਕਰੀਅਰ ਮਾਰਗ ਦੇ ਜ਼ਰੀਏ ਭਾਰਤ ਵਿੱਚ ਵਿਦੇਸ਼ੀ ਮੂਲ ਦੇ ਸੋਨੇ ਦੀ ਤਸਕਰੀ ਨੇ ਨਵੇਂ ਤੌਰ-ਤਰੀਕਿਆਂ ਦਾ ਪਤਾ ਲਗਾਉਣ ਵਿੱਚ ਸਹਾਇਤਾ ਮਿਲੀ ਹੈ। ਇਸ ਤਰ੍ਹਾਂ ਦੀ ਬਰਾਮਦਗੀ ਨੇ ਤਸਕਰੀ ਦੇ ਅਨੂਠੇ ਅਤੇ ਪਰਿਕ੍ਰਿਸ਼ਤ ਤਰੀਕਿਆਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਦਾ ਮੁਕਾਬਲਾ ਕਰਨ ਦੀ ਡੀਆਰਆਈ ਦੀ ਸਮਰੱਥਾ ਨੂੰ ਪੁਸ਼ਟ ਕੀਤਾ ਹੈ। ਕਈ ਸ਼ਹਿਰਾਂ ਵਿੱਚ ਹੋਏ ਅਪਰੇਸ਼ਨਾਂ ਵਿੱਚ ਕੁੱਲ 394 ਵਿਦੇਸ਼ੀ ਮੂਲ ਦੀ ਸੋਨੇ ਦੀਆਂ ਟਿੱਕੀਆਂ ਬਰਾਮਦ ਅਤੇ ਜ਼ਬਤ ਕੀਤੀ ਗਈਆਂ ਹਨ ਜਿਨ੍ਹਾਂ ਦਾ ਵਜਨ ਲਗਭਗ 65.46 ਕਿਲੋਗ੍ਰਾਮ ਹੈ ਅਤੇ ਜਿਨ੍ਹਾਂ ਦੀ ਕੀਮਤ ਲਗਭਗ 33.40 ਕਰੋੜ ਰੁਪਏ ਹਨ।

 

ਅੱਗੇ ਦੀ ਜਾਂਚ ਜਾਰੀ ਹੈ।

 

****


ਆਰਐੱਮ/ਪੀਪੀਜੀ/ਕੇਐੱਮਐੱਨ



(Release ID: 1861539) Visitor Counter : 113