ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 23 ਸਤੰਬਰ ਨੂੰ ਸਾਰੇ ਰਾਜਾਂ ਦੇ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ


ਇਹ ਸੰਮੇਲਨ 'ਲਾਈਫ (LiFE)', ਜਲਵਾਯੂ ਪਰਿਵਰਤਨ, ਪਲਾਸਟਿਕ ਕਚਰੇ ਨਾਲ ਨਜਿੱਠਣ, ਵਣ ਜੀਵ ਅਤੇ ਵਣ ਪ੍ਰਬੰਧਨ ਨਾਲ ਜੁੜੇ ਮੁੱਦਿਆਂ 'ਤੇ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਬਿਹਤਰ ਤਾਲਮੇਲ ਬਣਾਉਣ ਦੇ ਲਈ ਹੈ

Posted On: 21 SEP 2022 4:29PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ, 23 ਸਤੰਬਰ, 2022 ਨੂੰ ਸਵੇਰੇ 10:30 ਵਜੇ ਵੀਡੀਓ ਕਾਨਫਰੰਸਿੰਗ ਦੇ ਜ਼ਰੀਏ ਗੁਜਰਾਤ ਦੇ ਏਕਤਾ ਨਗਰ ਵਿਖੇ ਵਾਤਾਵਰਣ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਇਸ ਮੌਕੇ ਤੇ ਉਹ ਇਕੱਠ ਨੂੰ ਵੀ ਸੰਬੋਧਨ ਕਰਨਗੇ।

ਸਹਿਕਾਰੀ ਸੰਘਵਾਦ ਦੀ ਭਾਵਨਾ ਨੂੰ ਅੱਗੇ ਵਧਾਉਂਦੇ ਹੋਏ ਇਹ ਸੰਮੇਲਨ ਆਯੋਜਿਤ ਕੀਤਾ ਜਾ ਰਿਹਾ ਹੈ ਤਾਕਿ ਬਿਹਤਰ ਨੀਤੀਆਂ ਬਣਾਉਣ ਵਿੱਚ ਕੇਂਦਰ ਅਤੇ ਰਾਜ ਸਰਕਾਰਾਂ ਦੇ ਦਰਮਿਆਨ ਹੋਰ ਅਧਿਕ ਤਾਲਮੇਲ ਬਣਾਇਆ ਜਾ ਸਕੇ। ਇਨ੍ਹਾਂ ਨੀਤੀਆਂ ਨਾਲ ਜੁੜੇ ਵਿਸ਼ੇ ਹਨ- ਬਹੁ-ਆਯਾਮੀ ਦ੍ਰਿਸ਼ਟੀਕੋਣ ਦੇ ਜ਼ਰੀਏ ਪਲਾਸਟਿਕ ਪ੍ਰਦੂਸ਼ਣ ਨੂੰ ਖ਼ਤਮ ਕਰਨਾ, 'ਲਾਈਫ (LiFE)- ਲਾਈਫ ਸਟਾਈਲ ਫੌਰ ਐਨਵਾਇਰਨਮੈਂਟਉੱਤੇ ਧਿਆਨ ਕੇਂਦ੍ਰਿਤ ਕਰਨ ਦੇ ਨਾਲ ਜਲਵਾਯੂ ਪਰਿਵਰਤਨ ਨਾਲ ਪ੍ਰਭਾਵੀ ਢੰਗ ਨਾਲ ਨਜਿੱਠਣ ਦੇ ਲਈ ਰਾਜ ਕਾਰਜ ਯੋਜਨਾਵਾਂਆਦਿ। ਇਸ ਵਿੱਚ ਡੀਗ੍ਰੇਡਡ ਭੂਮੀ ਦੀ ਬਹਾਲੀ ਅਤੇ ਵਣ ਜੀਵ ਸੰਭਾਲ਼ 'ਤੇ ਵਿਸ਼ੇਸ਼ ਜ਼ੋਰ ਦੇਣ ਦੇ ਨਾਲ ਵਣ ਖੇਤਰ ਨੂੰ ਵਧਾਉਣ 'ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

23 ਅਤੇ 24 ਸਤੰਬਰ ਨੂੰ ਆਯੋਜਿਤ ਹੋਣ ਵਾਲੇ ਇਸ ਦੋ ਦਿਨਾ ਸੰਮੇਲਨ ਵਿੱਚ ਛੇ ਵਿਸ਼ਾਗਤ ਸੈਸ਼ਨ ਹੋਣਗੇ। ਇਨ੍ਹਾਂ ਵਿੱਚ 'ਲਾਈਫ', ਜਲਵਾਯੂ ਪਰਿਵਰਤਨ ਨਾਲ ਨਜਿੱਠਣਾ (ਉਤਸਰਜਨ ਦੇ ਮਿਟਿਗੇਸ਼ਨ ਅਤੇ ਜਲਵਾਯੂ ਪ੍ਰਭਾਵਾਂ ਦੇ ਅਨੁਕੂਲਨ ਦੇ ਲਈ ਜਲਵਾਯੂ ਪਰਿਵਰਤਨ ਤੇ ਸਟੇਟ ਐਕਸ਼ਨ ਪਲਾਨ ਨੂੰ ਅੱਪਡੇਟ ਕਰਨਾ)ਪਰਿਵੇਸ਼ (PARIVESH) (ਏਕੀਕ੍ਰਿਤ ਹਰਿਤ ਮਨਜ਼ੂਰੀ ਦੇ ਲਈ ਸਿੰਗਲ ਵਿੰਡੋ ਸਿਸਟਮ)ਫੌਰੈਸਟ੍ਰੀ ਮੈਨੇਜਮੈਂਟਪ੍ਰਦੂਸ਼ਣ ਦੀ ਰੋਕਥਾਮ ਅਤੇ ਨਿਯੰਤ੍ਰਣਵਣ ਜੀਵ ਪ੍ਰਬੰਧਨਪਲਾਸਟਿਕਸ ਅਤੇ ਕਚਰਾ ਪ੍ਰਬੰਧਨ ਜਿਹੇ ਵਿਸ਼ਿਆਂ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

****

 

ਡੀਐੱਸ/ਐੱਸਟੀ


(Release ID: 1861363) Visitor Counter : 172