ਮੰਤਰੀ ਮੰਡਲ

ਇਹ ਪਾਲਿਸੀ ਲੌਜਿਸਟਿਕ ਸੇਵਾਵਾਂ ਵਿੱਚ ਵਧੇਰੇ ਦਕਸ਼ਤਾ ਲਈ ਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ, ਮਾਨਕੀਕਰਣ, ਨਿਗਰਾਨੀ ਫਰੇਮਵਰਕ ਅਤੇ ਕੌਸ਼ਲ ਵਿਕਾਸ ਦੀ ਪੇਸ਼ਕਸ਼ ਕਰਦੀ ਹੈ



ਇਹ ਪਾਲਿਸੀ ਤੇਜ਼ ਅਤੇ ਸਮਾਵੇਸ਼ੀ ਵਿਕਾਸ ਲਈ ਟੈਕਨੋਲੋਜੀ-ਸਮਰਥਿਤ, ਇੰਟੀਗ੍ਰੇਟਿਡ, ਲਾਗਤ-ਦਕਸ਼, ਲਚੀਲੇ ਅਤੇ ਟਿਕਾਊ ਲੌਜਿਸਟਿਕ ਈਕੋਸਿਸਟਮ ਨੂੰ ਯਕੀਨੀ ਬਣਾਏਗੀ

ਪਾਲਿਸੀ ਦੀ ਉਦੇਸ਼ ਲੌਜਿਸਟਿਕਸ ਲਾਗਤਾਂ ਨੂੰ ਘਟਾਉਣਾ ਅਤੇ ਗਲੋਬਲ ਬੈਂਚਮਾਰਕ ਪ੍ਰਾਪਤ ਕਰਨਾ, ਲੌਜਿਸਟਿਕ ਸੈਕਟਰ ਵਿੱਚ ਭਾਰਤ ਦੀ ਗਲੋਬਲ ਰੈਂਕਿੰਗ ਵਿੱਚ ਸੁਧਾਰ ਕਰਨਾ, ਗਲੋਬਲ ਟ੍ਰੇਡ ਵਿੱਚ ਹੋਰ ਵੱਡੇ ਹਿੱਸੇ ਨੂੰ ਪ੍ਰਾਪਤ ਕਰਨ ਵਿੱਚ ਮਦਦ ਕਰਨਾ ਹੈ

ਲੌਜਿਸਟਿਕ ਦਕਸ਼ਤਾ ਵਿੱਚ ਸੁਧਾਰ ਹੋਣ ਨਾਲ ਸੂਖਮ, ਲਘੂ ਤੇ ਦਰਮਿਆਨੇ ਉੱਦਮਾਂ (ਐੱਮਐੱਸਐੱਮਈ) ਅਤੇ ਕਿਸਾਨਾਂ ਨੂੰ ਲਾਭ ਹੋਵੇਗਾ

Posted On: 21 SEP 2022 3:51PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਦੀ ਪ੍ਰਧਾਨਗੀ ਹੇਠ ਕੇਂਦਰੀ ਕੈਬਨਿਟ ਨੇ ਰਾਸ਼ਟਰੀ ਲੌਜਿਸਟਿਕਸ ਪਾਲਿਸੀ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਪਾਲਿਸੀ ਲੌਜਿਸਟਿਕ ਸੈਕਟਰ ਲਈ ਇੱਕ ਵਿਆਪਕ ਅੰਤਰ-ਅਨੁਸ਼ਾਸਨੀਅੰਤਰ-ਖੇਤਰੀਬਹੁ-ਅਧਿਕਾਰ ਖੇਤਰ ਅਤੇ ਵਿਆਪਕ ਪਾਲਿਸੀ ਢਾਂਚਾ ਪੇਸ਼ ਕਰਦੀ ਹੈ। ਇਹ ਪਾਲਿਸੀ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੀ ਪੂਰਤੀ ਕਰਦੀ ਹੈ। ਜਦੋਂ ਕਿ ਪ੍ਰਧਾਨ ਮੰਤਰੀ ਗਤੀਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦਾ ਉਦੇਸ਼ ਇੰਟੀਗ੍ਰੇਟਿਡ ਬੁਨਿਆਦੀ ਢਾਂਚੇ ਦਾ ਵਿਕਾਸ ਕਰਨਾ ਹੈਰਾਸ਼ਟਰੀ ਲੌਜਿਸਟਿਕ ਪਾਲਿਸੀ ਨੂੰ ਲੌਜਿਸਟਿਕਸ ਸੇਵਾਵਾਂ ਅਤੇ ਮਾਨਵ ਸੰਸਾਧਨਾਂ ਨੂੰ ਸੁਚਾਰੂ ਬਣਾਉਣਰੈਗੂਲੇਟਰੀ ਫਰੇਮਵਰਕਕੌਸ਼ਲ ਵਿਕਾਸਉਚੇਰੀ ਸਿੱਖਿਆ ਵਿੱਚ ਮੁੱਖ ਧਾਰਾ ਲੌਜਿਸਟਿਕਸ ਅਤੇ ਢੁਕਵੀਆਂ ਟੈਕਨੋਲੋਜੀਆਂ ਨੂੰ ਅਪਣਾਉਣ ਦੁਆਰਾ ਦਕਸ਼ਤਾ ਲਿਆਉਣ ਦੀ ਕਲਪਨਾ ਕੀਤੀ ਗਈ ਹੈ।

 

ਵਿਜ਼ਨ ਤੇਜ਼ ਅਤੇ ਸੰਮਲਿਤ ਵਿਕਾਸ ਲਈ ਇੱਕ ਟੈਕਨੋਲੋਜੀਕਲ ਤੌਰ 'ਤੇ ਸਮਰੱਥਇੰਟੀਗ੍ਰੇਟਿਡਲਾਗਤ-ਦਕਸ਼ਲਚੀਲੇਟਿਕਾਊ ਅਤੇ ਭਰੋਸੇਯੋਗ ਲੌਜਿਸਟਿਕ ਈਕੋਸਿਸਟਮ ਨੂੰ ਵਿਕਸਿਤ ਕਰਨਾ ਹੈ।

 

ਪਾਲਿਸੀ ਲਕਸ਼ ਨਿਰਧਾਰਿਤ ਕਰਦੀ ਹੈ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਲਈ ਵਿਸਤ੍ਰਿਤ ਕਾਰਜ ਯੋਜਨਾ ਸ਼ਾਮਲ ਕਰਦੀ ਹੈ। ਇਹ ਲਕਸ਼ ਹਨ:

 

•          2030 ਤੱਕ ਭਾਰਤ ਵਿੱਚ ਗਲੋਬਲ ਬੈਂਚਮਾਰਕਾਂ ਦੀ ਤੁਲਨਾ ਅਨੁਸਾਰ ਲੌਜਿਸਟਿਕਸ ਦੀ ਲਾਗਤ ਨੂੰ ਘਟਾਉਣਾ,

•          2030 ਤੱਕ ਚੋਟੀ ਦੇ 25 ਦੇਸ਼ਾਂ ਵਿੱਚ ਸ਼ਾਮਲ ਹੋਣ ਲਈਲੌਜਿਸਟਿਕ ਪਰਫਾਰਮੈਂਸ ਇੰਡੈਕਸ ਰੈਂਕਿੰਗ ਵਿੱਚ ਸੁਧਾਰ ਕਰਨਾਅਤੇ

•          ਇੱਕ ਦਕਸ਼ ਲੌਜਿਸਟਿਕ ਈਕੋਸਿਸਟਮ ਲਈ ਡੇਟਾ ਸੰਚਾਲਿਤ ਫ਼ੈਸਲੇ ਸਹਾਇਤਾ ਵਿਧੀ ਬਣਾਉਣਾ।

 

ਰਾਸ਼ਟਰੀ ਲੌਜਿਸਟਿਕਸ ਪਾਲਿਸੀ ਨੂੰ ਇੱਕ ਸਲਾਹਕਾਰੀ ਪ੍ਰਕਿਰਿਆ ਦੁਆਰਾ ਵਿਕਸਿਤ ਕੀਤਾ ਗਿਆ ਹੈ ਜਿਸ ਵਿੱਚ ਭਾਰਤ ਸਰਕਾਰ ਦੇ ਵਿਭਿੰਨ ਮੰਤਰਾਲਿਆਂ/ਵਿਭਾਗਾਂਉਦਯੋਗ ਦੇ ਹਿਤਧਾਰਕਾਂ ਅਤੇ ਅਕਾਦਮਿਕ ਜਗਤ ਨਾਲ ਸਲਾਹ-ਮਸ਼ਵਰੇ ਦੇ ਕਈ ਦੌਰ ਆਯੋਜਿਤ ਕੀਤੇ ਗਏ ਸਨਅਤੇ ਗਲੋਬਲ ਸਰਵੋਤਮ ਪਿਰਤਾਂ ਦਾ ਨੋਟਿਸ ਲਿਆ ਗਿਆ ਸੀ।

 

ਪਾਲਿਸੀ ਨੂੰ ਲਾਗੂਕਰਨ ਦੀ ਨਿਗਰਾਨੀ ਕਰਨ ਅਤੇ ਹਿਤਧਾਰਕਾਂ ਵਿੱਚ ਪ੍ਰਯਤਨਾਂ ਨੂੰ ਇੰਟੀਗਰੇਟ ਕਰਨ ਲਈਪਾਲਿਸੀ ਮੌਜੂਦਾ ਸੰਸਥਾਗਤ ਢਾਂਚੇ ਦੀ ਵਰਤੋਂ ਕਰੇਗੀਯਾਨੀ ਪ੍ਰਧਾਨ ਮੰਤਰੀ ਗਤੀਸ਼ਕਤੀ ਐੱਨਐੱਮਪੀ ਦੇ ਤਹਿਤ ਬਣਾਏ ਗਏ ਸਕੱਤਰਾਂ ਦੇ ਅਧਿਕਾਰ ਪ੍ਰਾਪਤ ਸਮੂਹ (ਈਜੀਓਐੱਸ) ਦੀ ਵਰਤੋਂ ਕਰੇਗੀ। ਈਜੀਓਐੱਸ ਲੌਜਿਸਟਿਕ ਸੈਕਟਰ ਵਿੱਚ ਪ੍ਰਕਿਰਿਆਵਾਂਰੈਗੂਲੇਟਰੀ ਅਤੇ ਡਿਜੀਟਲ ਸੁਧਾਰਾਂ ਨਾਲ ਸਬੰਧਿਤ ਮਾਪਦੰਡਾਂ ਦੀ ਨਿਗਰਾਨੀ ਲਈ ਨੈੱਟਵਰਕ ਯੋਜਨਾ ਸਮੂਹ (ਐੱਨਪੀਜੀ) ਦੀ ਤਰਜ਼ 'ਤੇ ਇੱਕ "ਸੇਵਾ ਸੁਧਾਰ ਸਮੂਹ" (ਐੱਸਆਈਜੀ) ਦੀ ਸਥਾਪਨਾ ਕਰੇਗਾ ਜੋ ਐੱਨਪੀਜੀ ਦੇ ਟੀਓਆਰ ਦੇ ਤਹਿਤ ਨਹੀਂ ਆਉਂਦੇ ਹਨ।

 

ਇਹ ਪਾਲਿਸੀ ਦੇਸ਼ ਵਿੱਚ ਲੌਜਿਸਟਿਕਸ ਲਾਗਤ ਵਿੱਚ ਕਮੀ ਲਈ ਰਾਹ ਪੱਧਰਾ ਕਰਦੀ ਹੈ।  ਸਰਵੋਤਮ ਸਥਾਨਿਕ ਯੋਜਨਾਬੰਦੀ ਦੇ ਨਾਲ ਵੇਅਰਹਾਊਸਾਂ ਦੇ ਢੁਕਵੇਂ ਵਿਕਾਸ ਨੂੰ ਸਮਰੱਥ ਬਣਾਉਣਮਿਆਰਾਂ ਦਾ ਪ੍ਰਸਾਰ-ਪ੍ਰਚਾਰਡਿਜੀਟਾਈਜ਼ੇਸ਼ਨ ਅਤੇ ਲੌਜਿਸਟਿਕਸ ਵੈਲਿਊ ਚੇਨ ਵਿੱਚ ਆਟੋਮੇਸ਼ਨ ਅਤੇ ਬਿਹਤਰ ਟਰੈਕ ਅਤੇ ਟਰੇਸ ਮਕੈਨਿਜ਼ਮ 'ਤੇ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ।

 

ਵਿਭਿੰਨ ਹਿਤਧਾਰਕਾਂ ਦਰਮਿਆਨ ਨਿਰਵਿਘਨ ਤਾਲਮੇਲ ਅਤੇ ਤੇਜ਼ੀ ਨਾਲ ਮੁੱਦੇ ਦੇ ਹੱਲਸੁਚਾਰੂ ਐਗਜ਼ਿਮ (EXIM) ਪ੍ਰਕਿਰਿਆਵਾਂਸਕਿੱਲਡ ਮਾਨਵ ਸ਼ਕਤੀ ਦਾ ਇੱਕ ਰੋਜ਼ਗਾਰਯੋਗ ਪੂਲ ਬਣਾਉਣ ਲਈ ਮਾਨਵ ਸੰਸਾਧਨ ਵਿਕਾਸ ਦੀ ਸੁਵਿਧਾ ਲਈ ਹੋਰ ਉਪਾਅ ਵੀ ਪਾਲਿਸੀ ਵਿੱਚ ਰੱਖੇ ਗਏ ਹਨ।

 

ਪਾਲਿਸੀ ਵਿਭਿੰਨ ਪਹਿਲਾਂ ਨੂੰ ਤੁਰੰਤ ਲਾਗੂ ਕਰਨ ਲਈ ਇੱਕ ਐਕਸ਼ਨ ਏਜੰਡਾ ਵੀ ਸਪਸ਼ਟ ਤੌਰ 'ਤੇ ਨਿਰਧਾਰਿਤ ਕਰਦੀ ਹੈ। ਦਰਅਸਲਇਹ ਯਕੀਨੀ ਬਣਾਉਣ ਲਈ ਕਿ ਇਸ ਪਾਲਿਸੀ ਦੇ ਲਾਭਾਂ ਦੀ ਵੱਧ ਤੋਂ ਵੱਧ ਸੰਭਾਵਿਤ ਪਹੁੰਚ ਹੋਵੇਯੂਨੀਫਾਇਡ ਲੌਜਿਸਟਿਕਸ ਇੰਟਰਫੇਸ ਪਲੈਟਫਾਰਮ (ਯੂਐੱਲਆਈਪੀ-ULIP), ਲੌਜਿਸਟਿਕਸ ਸਰਵਿਸਿਜ਼ ਪਲੈਟਫਾਰਮ ਦੀ ਅਸਾਨੀਵੇਅਰਹਾਊਸਿੰਗ 'ਤੇ ਈ-ਹੈਂਡਬੁੱਕਪ੍ਰਧਾਨ ਮੰਤਰੀ ਗਤੀਸ਼ਕਤੀ 'ਤੇ ਟ੍ਰੇਨਿੰਗ ਕੋਰਸ ਅਤੇ ਆਈ-ਗੌਟ (i-Got) ਪਲੈਟਫਾਰਮ 'ਤੇ ਲੌਜਿਸਟਿਕਸ ਸਮੇਤਪਾਲਿਸੀ ਦੇ ਤਹਿਤ ਮਹੱਤਵਪੂਰਨ ਪਹਿਲਾਂ ਨੂੰ ਨੈਸ਼ਨਲ ਲੌਜਿਸਟਿਕ ਪਾਲਿਸੀ ਦੀ ਸ਼ੁਰੂਆਤ ਦੇ ਨਾਲ ਲਾਂਚ ਕੀਤਾ ਗਿਆ ਸੀ। ਇਸ ਤਰ੍ਹਾਂ ਜ਼ਮੀਨੀ ਪੱਧਰ 'ਤੇ ਤੁਰੰਤ ਲਾਗੂ ਕਰਨ ਦੀ ਤਿਆਰੀ ਦਾ ਸੰਕੇਤ ਮਿਲਦਾ ਹੈ।

 

ਨਾਲ ਹੀਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪੂਰੀ ਤਰ੍ਹਾਂ ਔਨਬੋਰਡ ਕੀਤਾ ਗਿਆ ਹੈ। ਚੌਦਾਂ ਰਾਜਾਂ ਨੇ ਪਹਿਲਾਂ ਹੀ ਰਾਸ਼ਟਰੀ ਲੌਜਿਸਟਿਕਸ ਪਾਲਿਸੀ ਦੀ ਤਰਜ਼ 'ਤੇ ਆਪਣੀਆਂ ਸਬੰਧਿਤ ਰਾਜ ਲੌਜਿਸਟਿਕ ਪਾਲਿਸੀਆਂ ਤਿਆਰ ਕੀਤੀਆਂ ਹਨ ਅਤੇ 13 ਰਾਜਾਂ ਲਈਇਹ ਡ੍ਰਾਫਟ ਪੜਾਅ ਵਿੱਚ ਹੈ।  ਕੇਂਦਰ ਅਤੇ ਰਾਜ ਪੱਧਰ 'ਤੇ ਪ੍ਰਧਾਨ ਮੰਤਰੀ ਗਤੀ ਸ਼ਕਤੀ ਦੇ ਤਹਿਤ ਸੰਸਥਾਗਤ ਢਾਂਚਾਜੋ ਪਾਲਿਸੀ ਨੂੰ ਲਾਗੂ ਕਰਨ ਦੀ ਨਿਗਰਾਨੀ ਵੀ ਕਰੇਗਾਪੂਰੀ ਤਰ੍ਹਾਂ ਕਾਰਜਸ਼ੀਲ ਹੈ। ਇਹ ਸਾਰੇ ਹਿਤਧਾਰਕਾਂ ਲਈ ਪਾਲਿਸੀ ਨੂੰ ਤੇਜ਼ ਅਤੇ ਪ੍ਰਭਾਵੀ ਢੰਗ ਨਾਲ ਅਪਣਾਏ ਜਾਣ ਨੂੰ ਯਕੀਨੀ ਬਣਾਏਗਾ।

 

ਇਹ ਪਾਲਿਸੀ ਸੂਖਮਲਘੂ ਅਤੇ ਦਰਮਿਆਨੇ ਉੱਦਮਅਤੇ ਹੋਰ ਸੈਕਟਰਾਂ ਜਿਵੇਂ ਕਿ ਖੇਤੀਬਾੜੀ ਅਤੇ ਸਹਾਇਕ ਸੈਕਟਰਾਂਫਾਸਟ ਮੂਵਿੰਗ ਕੰਜ਼ਿਊਮਰ ਗੁਡਸ ਅਤੇ ਇਲੈਕਟ੍ਰੋਨਿਕਸ ਦੀ ਮੁਕਾਬਲੇਬਾਜ਼ੀ ਨੂੰ ਵਧਾਉਣ ਦਾ ਸਮਰਥਨ ਕਰਦੀ ਹੈ। ਵਧੇਰੇ ਪੂਰਵ-ਅਨੁਮਾਨਪਾਰਦਰਸ਼ਤਾ ਅਤੇ ਭਰੋਸੇਯੋਗਤਾ ਦੇ ਨਾਲਸਪਲਾਈ ਚੇਨ ਵਿੱਚ ਵੇਸਟੇਜ ਅਤੇ ਇਨਵੈਂਟਰੀ ਦੀ ਜ਼ਰੂਰਤ ਘੱਟ ਜਾਵੇਗੀ।

 

ਗਲੋਬਲ ਵੈਲਿਊ ਚੇਨ ਦਾ ਵੱਡਾ ਇੰਟੀਗਰੇਸ਼ਨ ਅਤੇ ਗਲੋਬਲ ਵਪਾਰ ਵਿੱਚ ਵੱਧ ਹਿੱਸੇਦਾਰੀ ਦੇ ਨਾਲ-ਨਾਲ ਦੇਸ਼ ਵਿੱਚ ਤੇਜ਼ ਆਰਥਿਕ ਵਿਕਾਸ ਦੀ ਸੁਵਿਧਾਇੱਕ ਹੋਰ ਨਤੀਜਾ ਹੈ ਜਿਸ ਦੀ ਕਲਪਨਾ ਕੀਤੀ ਗਈ ਹੈ।

 

ਇਸ ਨਾਲ ਗਲੋਬਲ ਬੈਂਚਮਾਰਕਾਂ ਨੂੰ ਪ੍ਰਾਪਤ ਕਰਨ ਅਤੇ ਦੇਸ਼ ਦੀ ਲੌਜਿਸਟਿਕਸ ਪਰਫਾਰਮੈਂਸ ਇੰਡੈਕਸ ਰੈਂਕਿੰਗ ਅਤੇ ਇਸਦੀ ਗਲੋਬਲ ਸਥਿਤੀ ਵਿੱਚ ਸੁਧਾਰ ਕਰਨ ਲਈ ਲੌਜਿਸਟਿਕਸ ਲਾਗਤ ਘਟਾਉਣ ਦੀ ਉਮੀਦ ਹੈ। ਇਹ ਪਾਲਿਸੀ ਭਾਰਤ ਦੇ ਲੌਜਿਸਟਿਕ ਸੈਕਟਰ ਨੂੰ ਬਦਲਣਲੌਜਿਸਟਿਕਸ ਦਕਸ਼ਤਾ ਵਿੱਚ ਸੁਧਾਰ ਕਰਨਲੌਜਿਸਟਿਕਸ ਲਾਗਤ ਨੂੰ ਘਟਾਉਣ ਅਤੇ ਗਲੋਬਲ ਪ੍ਰਦਰਸ਼ਨ ਵਿੱਚ ਸੁਧਾਰ ਲਈ ਇੱਕ ਸਪਸ਼ਟ ਦਿਸ਼ਾ ਪ੍ਰਦਾਨ ਕਰਦੀ ਹੈ।

 

 

***********

ਡੀਐੱਸ



(Release ID: 1861329) Visitor Counter : 140