ਖੇਤੀਬਾੜੀ ਮੰਤਰਾਲਾ
ਆਤਮਨਿਰਭਰਤਾ ਦੇ ਨਾਲ ਦੁਨੀਆ ਦੇ ਵੱਡੇ ਹਿੱਸੇ ਦੀ ਖੁਰਾਕ ਜ਼ਰੂਰਤਾਂ ਪੂਰੀ ਕਰਨ ਦੀ ਭਾਰਤ ਵਿੱਚ ਸਮਰੱਥਾ : ਸ਼੍ਰੀ ਨਰੇਂਦਰ ਸਿੰਘ ਤੋਮਰ
ਉੱਚ ਫੂਡ ਗ੍ਰੇਨ ਉਤਪਾਦਨ ਬਣਾਏ ਰੱਖਣ ਦੇ ਲਈ ਉਤਪਾਦਕਤਾ ਵਧਾਉਣਾ ਜ਼ਰੂਰੀ : ਕੇਂਦਰੀ ਖੇਤੀਬਾੜੀ ਮੰਤਰੀ
ਫਿੱਕੀ ਦੇ ਸੰਮੇਲਨ ਲੀਡਸ 2022 ਨੂੰ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਨੇ ਵਰਚੁਅਲੀ ਕੀਤਾ ਸੰਬੋਧਿਤ
Posted On:
20 SEP 2022 6:00PM by PIB Chandigarh
ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਭਾਰਤ ਵਿੱਚ, ਖੁਰਾਕ ਉਤਪਾਦਨ ਵਿੱਚ ਆਤਮਨਿਰਭਰ ਹੋਣ ਦੇ ਨਾਲ ਹੀ ਦੁਨੀਆ ਦੇ ਵੱਡੇ ਹਿੱਸੇ ਦੀਆਂ ਖੁਰਾਕ ਜ਼ਰੂਰਤਾਂ ਨੂੰ ਪੂਰਾ ਕਰਨ ਦੀ ਸਮਰੱਥਾ ਵੀ ਹੈ। ਭਵਿੱਖ ਦੀਆਂ ਜ਼ਰੂਰਤਾਂ ਤੇ ਚੁਣੌਤੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਰਣਨੀਤਿਕ ਯੋਜਨਾਵਾਂ ਦੇ ਨਾਲ ਦੇਸ਼ ਅੱਗੇ ਵਧ ਰਿਹਾ ਹੈ। ਉੱਚ ਫੂਡ ਗ੍ਰੇਨ ਉਤਪਾਦਨ ਬਣਾਏ ਰੱਖਣ ਦੇ ਲਈ ਉਤਪਾਦਕਤਾ ਵਧਾਉਣਾ ਜ਼ਰੂਰੀ ਹੈ, ਇਸ ਦੇ ਲਈ ਵੀ ਦੇਸ਼ ਸਚੇਤ ਹੈ। ਉਨ੍ਹਾਂ ਨੇ ਕਿਹਾ ਕਿ ਖੇਤੀਬਾੜੀ ਵਿੱਚ ਤਕਨੀਕ ਦਾ ਸਮਾਵੇਸ਼ ਕਰਦੇ ਹੋਏ ਕਿਸਾਨਾਂ ਤੱਕ ਪਹੁੰਚ ਵਧਾਉਣ ਤੇ ਸਿੰਚਾਈ ਵਿਵਸਥਾ ਨਾਲ ਖੇਤੀਬਾੜੀ ਦੀ ਲਾਗਤ ਘੱਟ ਕੀਤੀ ਜਾ ਸਕੇਗੀ ਅਤੇ ਉਤਪਾਦਨ ਅਤੇ ਉਤਪਾਦਕਤਾ ਨੂੰ ਵੀ ਅਸੀਂ ਵਧਾ ਸਕਣਗੇ। ਨਾਲ ਹੀ, ਕਿਸਾਨਾਂ ਦਾ ਆਮਦਨ ਵਧਦੀ ਰਹੇ ਅਤੇ ਦੇਸ਼-ਦੁਨੀਆ ਦੀ ਖੁਰਾਕ ਸੁਰੱਖਿਆ ਵਿੱਚ ਸਾਡਾ ਯੋਗਦਾਨ ਬਣਾ ਰਹੇ, ਇਸ ਨੂੰ ਵੀ ਸੁਨਿਸ਼ਚਿਤ ਕਰ ਸਕਣਗੇ। ਇਸ ਦਿਸ਼ਾ ਵਿੱਚ ਪੂਰੀ ਸਫਲਤਾ ਦੇ ਲਈ ਸਾਰਿਆਂ ਦਾ ਸਹਿਯੋਗ ਜ਼ਰੂਰੀ ਹੈ।
ਕੇਂਦਰੀ ਮੰਤਰੀ ਸ਼੍ਰੀ ਤੋਮਰ ਨੇ ਇਹ ਗੱਲ ਭਾਰਤੀ ਵਣਜ ਤੇ ਉਦਯੋਗ ਮਹਾਸੰਘ (ਫਿੱਕੀ) ਦੁਆਰਾ ਆਯੋਜਿਤ ਲੀਡਸ-2022 ਕਾਨਫਰੰਸ ਵਿੱਚ ਕਹੀ। ਫੂਡ ਫੌਰ ਆਲ: ਫਾਰਮ ਟੂ ਫੋਰਕ, ਵਿਸ਼ੇ ਦੇ ਸੈਸ਼ਨ ਵਿੱਚ ਸ਼੍ਰੀ ਤੋਮਰ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਦੇ ਬਾਵਜੂਦ, ਭਾਰਤ ਦੇ ਖੇਤੀਬਾੜੀ ਖੇਤਰ ਨੇ 3.9% ਦੀ ਵਿਕਾਸ ਦਰ ਦੀ ਮਹੱਤਵਪੂਰਨ ਉਪਲਬਧੀ ਦੇਖੀ ਹੈ। ਨਾਲ ਹੀ, ਸਾਡੇ ਖੇਤੀਬਾੜੀ ਨਿਰਯਾਤ ਨੇ 4 ਲੱਖ ਕਰੋੜ ਰੁਪਏ ਦਾ ਅੰਕੜਾ ਪਾਰ ਕਰ ਲਿਆ, ਜਿਸ ਨੂੰ ਅਸੀਂ ਵਧਾਉਂਦੇ ਜਾਣਾ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਵਰ੍ਹੇ 2050 ਤੱਕ ਵਿਸ਼ਵ ਦੀ ਜਨਸੰਖਿਆ 900 ਕਰੋੜ ਤੋਂ ਜ਼ਿਆਦਾ ਹੋਣ ਦੇ ਅਨੁਮਾਨ ਦੇ ਨਾਲ, ਆਹਾਰ ਦੀ ਮੰਗ ਵਿੱਚ ਤੇਜ਼ੀ ਨਾਲ ਵਾਧਾ ਹੋਵੇਗਾ, ਜਿਸ ਨਾਲ ਖੇਤੀਬਾੜੀ ਉਦੇਸ਼ਾਂ, ਪਸ਼ੂਆਂ ਦੇ ਲਈ ਰਾਉਣ ਵਾਲੀ ਜ਼ਮੀਨ ਅਤੇ ਖਾਦ ਅਤੇ ਜੈਨੇਟਿਕਲੀ ਮੋਡੀਫਾਈਡ ਫਸਲਾਂ ਦੀ ਜ਼ਿਆਦਾ ਜ਼ਰੂਰਤ ਹੋਵੇਗੀ।
ਉਨ੍ਹਾਂ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ, ਖੇਤੀਬਾੜੀ ਨੂੰ ਪ੍ਰਾਥਮਿਕਤਾ ਦਿੱਤੇ ਜਾਣ ਦੇ ਨਾਲ ਦੇਸ਼ ਵਿੱਚ ਹਾਲ ਦੇ ਵਰ੍ਹਿਆਂ ਵਿੱਚ ਖੇਤੀਬਾੜੀ ਦਾ ਬਹੁਤ ਵਿਸਤਾਰ ਹੋਇਆ ਹੈ ਅਤੇ ਅਸੀਂ ਦੁਨੀਆ ਦੇ ਦੂਸਰੇ ਸਭ ਤੋਂ ਵੱਡੇ ਖੁਰਾਕ ਉਤਪਾਦਕ ਦੇਸ਼ ਦੇ ਰੂਪ ਵਿੱਚ ਉਭਰੇ ਹਨ। ਭਾਰਤ ਦਾ ਭੂਗੋਲ, ਜਲਵਾਯੂ ਤੇ ਮਿੱਟੀ ਬਹੁਤ ਵਿਵਿਧ ਹਨ, ਇਸ ਲਈ ਇਹ ਸੁਭਾਵਿਕ ਤੌਰ ‘ਤੇ ਖੇਤੀਬਾੜੀ ਵਸਤੂਆਂ ਦੀ ਇੱਕ ਵਿਸ਼ੇਸ਼ ਲੜੀ ਦਾ ਉਤਪਾਦਨ ਕਰਨ ਵਿੱਚ ਉਤਕ੍ਰਿਸ਼ਟ ਹਨ। ਸ਼੍ਰੀ ਤੋਮਰ ਨੇ ਕਿਹਾ ਕਿ ਸਾਨੂੰ ਕਿਸੇ ਵੀ ਹੋਰ ਰਾਸ਼ਟਰ ਦੀ ਤੁਲਨਾ ਵਿੱਚ ਅਧਿਕ ਫਸਲਾਂ ਉਗਾਉਂਦੇ ਹਨ। ਵਿਸ਼ਵ ਵਿੱਚ ਸਭ ਤੋਂ ਵੱਧ ਫਸਲ ਘਣਤਾ ਭਾਰਤ ਵਿੱਚ ਹੈ। ਚੌਥੇ ਅਗ੍ਰਿਮ ਅਨੁਮਾਨ ਦੇ ਅਨੁਸਾਰ, ਭਾਰਤ ਦਾ ਵਰ੍ਹਾ 2021-22 ਵਿੱਚ 315.72 ਮੀਟ੍ਰਿਕ ਟਨ ਫੂਡ-ਗ੍ਰੇਨ ਉਤਪਾਦਨ ਹੈ।
ਸ਼੍ਰੀ ਤੋਮਰ ਨੇ ਕਿਹਾ ਕਿ ਭਾਰਤ ਨੂੰ ਆਤਮਨਿਰਭਰ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਮੁਕਾਬਲਾਤਮਕ ਬਣਾਉਣ ਦੇ ਲਈ ਸਰਕਾਰ ਲਗਾਤਾਰ ਦੇਸ਼ ਦੇ ਛੋਟੇ ਕਿਸਾਨਾਂ ਨੂੰ ਅੱਗੇ ਵਧਾਉਣ ਦੇ ਲਈ ਕੰਮ ਕਰ ਰਹੀ ਹੈ। ਇਸ ਦਿਸ਼ਾ ਵਿੱਚ ਕਈ ਮਹੱਤਵਪੂਰਨ ਯੋਜਨਾਵਾਂ ਨੂੰ ਲਾਗੂ ਕੀਤਾ ਜਾ ਰਿਹਾ ਹੈ, ਤਾਕਿ ਖੇਤੀ-ਕਿਸਾਨੀ ਦੀਆਂ ਚੁਣੌਤੀਆਂ ਨੂੰ ਘੱਟ ਕੀਤਾ ਜਾ ਸਕੇ ਅਤੇ ਕਿਸਾਨਾਂ ਦੀ ਆਮਦਨ ਨੂੰ ਵਧਾਇਆ ਜਾ ਸਕੇ। ਇਸ ਦੇ ਨਾਲ ਹੀ, ਭਾਰਤ ਖੇਤੀਬਾੜੀ ਖੇਤਰ ਵਿੱਚ ਦੁਨੀਆ ਵਿੱਚ ਨੰਬਰ 1 ਬਣਨ ਦੀ ਯਾਤਰਾ ‘ਤੇ ਤੇਜ਼ੀ ਨਾਲ ਚਲ ਰਿਹਾ ਹੈ।
ਉਨ੍ਹਾਂ ਨੇ ਕਿਹਾ ਕਿ ਸਿੰਚਾਈ ਪ੍ਰਣਾਲੀ, ਭੰਡਾਰਣ ਤੇ ਕੋਲਡ ਸਟੋਰੇਜ ਸਮੇਤ ਖੇਤੀਬਾੜੀ ਦੇ ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਵਿੱਚ ਵਾਧੇ ਦੇ ਕਾਰਨ, ਆਉਣ ਵਾਲੇ ਵਰ੍ਹਿਆਂ ਵਿੱਚ ਭਾਰਤ ਵਿੱਚ ਖੇਤੀਬਾੜੀ ਉਦਯੋਗ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ। ਇਸ ਦੇ ਇਲਾਵਾ, ਅਨੁਵੰਸ਼ਿਕ ਤੌਰ ‘ਤੇ ਸੰਸ਼ੋਧਿਤ ਫਸਲਾਂ ਦੇ ਵਧਦੇ ਉਪਯੋਗ ਨਾਲ ਭਾਰਤੀ ਕਿਸਾਨਾਂ ਦੀ ਪੈਦਾਵਾਰ ਵਿੱਚ ਵਾਧਾ ਹੋਣ ਦੀ ਵੀ ਉਮੀਦ ਹੈ। ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਮਤਸਯ ਸੰਪਦਾ ਯੋਜਨਾ ਦੇ ਤਹਿਤ, ਕੇਂਦਰ ਸਰਕਾਰ ਦਾ ਟੀਚਾ ਵਰ੍ਹਾ 2024-25 ਤੱਕ ਮੱਛੀ ਪਾਲਨ ਖੇਤਰ ਵਿੱਚ 70 ਹਜ਼ਾਰ ਕਰੋੜ ਰੁਪਏ ਤੋਂ ਜ਼ਿਆਦਾ ਦਾ ਨਿਵੇਸ਼ ਕਰਨਾ ਹੈ। ਸਰਕਾਰ ਨੂੰ 2024-25 ਤੱਕ ਮਛਲੀ ਉਤਪਾਦਨ 220 ਲੱਖ ਟਨ ਵਧਾਉਣ ਦੀ ਉਮੀਦ ਹੈ।
ਕੇਂਦਰੀ ਮੰਤਰੀ ਨੇ ਕਿਹਾ ਕਿ ਅਗਲੇ 6 ਵਰ੍ਹਿਆਂ ਵਿੱਚ 10,900 ਕਰੋੜ ਰੁਪਏ ਦੇ ਪ੍ਰੋਤਸਾਹਨ ਦੇ ਨਾਲ ਫੂਡ ਪ੍ਰੋਸੈੱਸਿੰਗ ਦੇ ਲਈ ਪੀਐੱਲਆਈ ਯੋਜਨਾ ਲਾਗੂ ਕੀਤੀ ਜਾ ਰਹੀ ਹੈ, ਉੱਥੇ ਹੀ ਕ੍ਰਿਸ਼ੀ ਉਡਾਨ ਸਕੀਮ ਦੇ ਤਹਿਤ ਹਵਾਈ ਟ੍ਰਾਂਸਪੋਰਟ ਦੁਆਰਾ ਖੇਤੀਬਾੜੀ-ਉਤਪਾਦਾਂ ਦੀ ਆਵਾਜਾਈ ਦੇ ਲਈ ਸਹਾਇਤਾ-ਪ੍ਰੋਤਸਾਹਨ ਪ੍ਰਦਾਨ ਕੀਤਾ ਜਾ ਰਿਹਾ ਹੈ, ਜੋ ਉੱਤਰ-ਪੂਰਬ ਤੇ ਆਦਿਵਾਸੀ ਖੇਤਰਾਂ ਦੇ ਲਈ ਵਿਸ਼ੇਸ਼ ਲਾਭਦਾਈ ਹੈ। ਇਸ ਨਾਲ ਕਿਸਾਨਾਂ, ਫ੍ਰੇਟ ਫਾਰਵਰਡਸ ਤੇ ਏਅਰਲਾਇੰਸ ਨੂੰ ਲਾਭ ਹੋ ਰਿਹਾ ਹੈ।
ਡਿਜੀਟਲ ਐਗ੍ਰੀ ਮਿਸ਼ਨ ਵੀ ਸ਼ੁਰੂ ਕੀਤਾ ਗਿਆ ਹੈ। ਤਕਨੀਕ ਨਾਲ ਪਾਰਦਰਸ਼ਿਤਾ ਵਧੇਗੀ, ਜਿਸ ਨਾਲ ਕਿਸਾਨਾਂ ਨੂੰ ਸਾਰੀਆਂ ਯੋਜਨਾਵਾਂ ਦਾ ਪੂਰਾ ਲਾਭ ਮਿਲੇਗਾ। ਡ੍ਰੋਨ ਟੈਕਨੋਲੋਜੀ ਨੂੰ ਵੀ ਹੁਲਾਰਾ ਦਿੱਤਾ ਜਾ ਰਿਹਾ ਹੈ। ਖੇਤੀ ਵਿੱਚ ਟੈਕਨੋਲੋਜੀ ਤੇ ਪਾਰਦਰਸ਼ਿਤਾ ਜਿੰਨੀ ਵਧੇਗੀ, ਓਨਾ ਲਾਭ ਹੋਵੇਗਾ। ਸ਼੍ਰੀ ਤੋਮਰ ਨੇ ਕਿਹਾ ਕਿ 11 ਹਜ਼ਾਰ ਕਰੋੜ ਰੁਪਏ ਦੇ ਖਰਚ ਨਾਲ ਨੈਸ਼ਨਲ ਆਇਲ ਪਾਮ ਮਿਸ਼ਨ ਸ਼ੁਰੂ ਕੀਤਾ ਗਿਆ ਹੈ, ਨਾਲ ਹੀ ਜੈਵਿਕ ਤੇ ਕੁਦਰਤੀ ਖੇਤੀ ਨੂੰ ਲਗਾਤਾਰ ਹੁਲਾਰਾ ਦਿੱਤਾ ਜਾ ਰਿਹਾ ਹੈ। ਅਗਲੇ ਸਾਲ ਅੰਤਰਰਾਸ਼ਟਰੀ ਪੋਸ਼ਕ-ਅਨਾਜ ਵਰ੍ਹੇ ਭਾਰਤ ਦੀ ਅਗਵਾਈ ਵਿੱਚ ਮਨਾਇਆ ਜਾਵੇਗਾ, ਜਿਸ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ।
ਕਾਂਗਰਸ ਵਿੱਚ ਨਿਊਜ਼ੀਲੈਂਡ ਦੇ ਵਪਾਰ ਅਤੇ ਨਿਰਯਾਤ ਵਿਕਾਸ, ਖੇਤੀਬਾੜੀ, ਜੈਵ ਸੁਰੱਖਿਆ, ਭੂਮੀ ਸੂਚਨਾ ਅਤੇ ਗ੍ਰਾਮੀਣ ਸਮੁਦਾਏ ਮੰਤਰੀ ਸ਼੍ਰੀ ਡੇਮੀਅਨ ਓ’ਕੌਨਰ ਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਤੇ ਹੋਰ ਲੋਕ ਮੌਜੂਦ ਸਨ।
****
ਐੱਸਐੱਨਸੀ/ਪੀਕੇ/ਐੱਮਐੱਸ
(Release ID: 1861202)
Visitor Counter : 129