ਵਿੱਤ ਮੰਤਰਾਲਾ
ਸੈਂਟ੍ਰਲ ਬਿਊਰੋ ਆਵ੍ ਨਾਰਕੋਟਿਕਸ ਨੇ ਹਿਮਾਚਲ ਪ੍ਰਦੇਸ਼ ਵਿੱਚ 1,032 ਹੈਕਟੇਅਰ ਵਿੱਚ ਅਵੈਧ ਭੰਗ (ਗਾਂਜਾ) ਦੀ ਖੇਤੀ ਨੂੰ ਨਸ਼ਟ ਕੀਤਾ
Posted On:
20 SEP 2022 3:25PM by PIB Chandigarh
ਸੈਂਟ੍ਰਲ ਬਿਊਰੋ ਆਵ੍ ਨਾਰਕੋਟਿਕਸ (ਸੀਬੀਐੱਨ) ਦੇ ਅਧਿਕਾਰੀਆਂ ਨੇ ਹਿਮਾਚਲ ਪ੍ਰਦੇਸ਼ ਵਿੱਚ ਦੋ ਹਫਤੇ ਤੱਕ ਚਲੇ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦੇ ਸਭ ਤੋਂ ਵੱਡੇ ਅਭਿਯਾਨਾਂ ਵਿੱਚੋਂ ਇੱਕ ਦੇ ਦੌਰਾਨ 1032 ਹੈਕਟੇਅਰ (12,900 ਬੀਘਾ) ਵਿੱਚ ਅਵੈਧ ਭੰਗ (ਗਾਂਜਾ) ਦੀ ਖੇਤੀ ਨੂੰ ਨਸ਼ਟ ਕਰ ਦਿੱਤਾ।
ਹਿਮਾਚਲ ਪ੍ਰਦੇਸ਼ ਵਿੱਚ ਅਵੈਧ ਭੰਗ (ਗਾਂਜਾ) ਦੀ ਖੇਤੀ ਬਾਰੇ ਠੋਸ ਖੁਫੀਆ ਜਾਣਕਾਰੀ ਮਿਲਣ ‘ਤੇ ਸੀਬੀਐੱਨ ਦੇ ਅਧਿਕਾਰੀਆਂ ਦੀਆਂ ਕਈ ਟੀਮਾਂ ਗਠਿਤ ਕੀਤੀਆਂ ਗਈਆਂ ਅਤੇ ਉਨ੍ਹਾਂ ਟੀਮਾਂ ਨੂੰ ਰਵਾਨਾ ਕੀਤਾ ਗਿਆ। ਸੀਬੀਐੱਨ ਦੇ ਅਧਿਕਾਰੀਆਂ ਨੇ ਖੁਫੀਆ ਜਾਣਕਾਰੀ ਦੀ ਪੁਸ਼ਟੀ ਕੀਤੀ ਅਤੇ ਉਸ ਦੇ ਬਾਅਦ ਭੌਤਿਕ ਸਰਵੇਖਣ ਕੀਤੇ ਜਿਸ ਦੇ ਨਤੀਜੇ ਸਦਕਾ ਹੋਰ ਅਧਿਕ ਦਾਇਰੇ ਵਿੱਚ ਫੈਲੇ ਅਵੈਧ ਖੇਤੀ ਦਾ ਪਤਾ ਚਲਿਆ। ਇਸ ਦੇ ਬਾਅਦ ਜ਼ਿਲ੍ਹਾ ਪ੍ਰਸ਼ਾਸਨ, ਵਣ ਵਿਭਾਗ ਅਤੇ ਪੁਲਿਸ ਦੇ ਸਹਿਯੋਗ ਨਾਲ ਇਸ ਅਵੈਧ ਖੇਤੀ ਨੂੰ ਨਸ਼ਟ ਕਰਨ ਦਾ ਅਭਿਯਾਨ ਸ਼ੁਰੂ ਕੀਤਾ ਗਿਆ।
ਇਸ ਅਭਿਯਾਨ ਦੇ ਦੌਰਾਨ, ਸੀਬੀਐੱਨ ਦੇ ਅਧਿਕਾਰੀਆਂ ਦੁਆਰਾ ਕਾਰਵਾਈ ਕਰਨ ਦੇ ਨਾਲ-ਨਾਲ ਗ੍ਰਾਮੀਣਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੀ ਦੋਤਰਫਾ ਰਣਨੀਤੀ ਅਪਣਾਈ ਗਈ।
ਸ਼ਰੀਰ ਅਤੇ ਮਨ ‘ਤੇ ਨਸ਼ੀਲੇ ਪਦਾਰਥਾਂ ਦੇ ਪ੍ਰਤੀਕੂਲ ਪ੍ਰਭਾਵਾਂ ਬਾਰੇ ਗ੍ਰਾਮੀਣਾਂ ਨੂੰ ਜਾਗਰੂਕ ਕਰਕੇ ਸਮੁਦਾਇਕ ਇਕਜੁੱਟਤਾ ਦੇ ਤਰੀਕੇ ਨੂੰ ਅਪਣਾਇਆ ਗਿਆ। ਨਸ਼ੀਲੇ ਪਦਾਰਥਾਂ ਦੀ ਵਜ੍ਹਾ ਨਾਲ ਨੌਜਵਾਨਾਂ ਅਤੇ ਬੱਚਿਆਂ ਦੇ ਭਵਿੱਖ ‘ਤੇ ਮੰਡਰਾਉਣ ਵਾਲੇ ਖਤਰੇ ਬਾਰੇ ਦੱਸਿਆ ਗਿਆ। ਗ੍ਰਾਮ ਪ੍ਰਧਾਨਾਂ ਅਤੇ ਮੈਂਬਰਾਂ ਨੂੰ ਐੱਨਡੀਪੀਐੱਸ ਐਕਟ ਦੇ ਪ੍ਰਾਸੰਗਿਕ ਦੰਡ ਪ੍ਰਾਵਧਾਨਾਂ ਬਾਰੇ ਵੀ ਸਮਝਾਇਆ ਗਿਆ, ਜਿਸ ਦੇ ਨਤੀਜੇ ਸਦਕਾ ਗ੍ਰਾਮੀਣਾਂ ਦੁਆਰਾ ਪਿੰਡਾਂ ਦੇ ਆਸ-ਪਾਸ ਅਵੈਧ ਭੰਗ ਦੇ ਬਾਗਾਨਾਂ ਨੂੰ ਨਸ਼ਟ ਕਰਨ ਦਾ ਪ੍ਰਸਤਾਵ ਪਾਸ ਕੀਤਾ ਗਿਆ। ਗ੍ਰਾਮੀਣਾਂ ਨੇ ਸੀਬੀਐੱਨ ਅਧਿਕਾਰੀਆਂ ਦੀ ਦੇਖ-ਰੇਖ ਵਿੱਚ ਸਰਗਰਮ ਤੌਰ ‘ਤੇ ਇਸ ਅਭਿਯਾਨ ਵਿੱਚ ਹਿੱਸਾ ਲੈ ਕੇ ਅਵੈਧ ਖੇਤੀ ਨੂੰ ਨਸ਼ਟ ਕਰਨ ਵਿੱਚ ਸੀਬੀਐੱਨ ਦੇ ਅਧਿਕਾਰੀਆਂ ਦੀ ਸਹਾਇਤਾ ਕੀਤੀ।
ਸੀਬੀਐੱਨ ਦੇ ਅਧਿਕਾਰੀਆਂ ਦੀਆਂ ਚਾਰ ਟੀਮਾਂ ਨੂੰ ਇਕੱਠੇ ਹੀ ਕਈ ਖੇਤਰਾਂ ਵਿੱਚ ਕਾਰਵਾਈ ਕਰਨ ਦੀ ਜ਼ਿੰਮੇਦਾਰੀ ਦਿੱਤੀ ਗਈ ਅਤੇ ਉਨ੍ਹਾਂ ਨੂੰ ਵੱਡੇ ਦਾਇਰੇ ਵਿੱਚ ਫੈਲੀ ਭੰਗ ਦੀ ਅਵੈਧ ਖੇਤੀ ਵਾਲੇ ਕੁਝ ਖੇਤਰਾਂ ਵਿੱਚ ਸੰਯੁਕਤ ਤੌਰ ‘ਤੇ ਕੰਮ ਕਰਨ ਦੀ ਛੂਟ ਦਿੱਤੀ ਗਈ। ਇਸ ਅਭਿਯਾਨ ਦੀ ਸੰਵੇਦਨਸ਼ੀ ਨੂੰ ਧਿਆਨ ਵਿੱਚ ਰੱਖਦੇ ਹੋਏ ਇਸ ਸਮੁੱਚੀ ਕਾਰਵਾਈ ਦੇ ਦੌਰਾਨ ਵਣ ਵਿਭਾਗ, ਰੈਵੇਨਿਊ ਅਤੇ ਪੁਲਿਸ ਵਿਭਾਗ ਦੇ ਅਧਿਕਾਰੀ ਵੀ ਇਨ੍ਹਾਂ ਟੀਮਾਂ ਦੇ ਨਾਲ ਰਹੇ।
ਇਹ ਜ਼ਿਕਰਯੋਗ ਹੈ ਕਿ ਇਹ ਸੇਬ ਅਤੇ ਅਨਾਰ ਦੀ ਕਟਾਈ (harvesting) ਦਾ ਮੌਸਮ ਹੈ, ਕਾਮਗਾਰਾਂ ਦੀ ਉਪਲਬਧਤਾ ਇੱਕ ਸਮੱਸਿਆ ਸੀ। ਲੇਕਿਨ ਇਹ ਰੁਕਾਵਟ ਸੀਬੀਐੱਨ ਦੇ ਟੀਮਾਂ ਦੇ ਸਬਰ ਅਤੇ ਦ੍ਰਿੜ੍ਹ ਸੰਕਲਪ ਨੂੰ ਰੋਕਣ ਵਿੱਚ ਨਾਕਾਮ ਰਹੀ, ਜੋ ਖੜੀ ਢਲਾਨਾਂ ਅਤੇ ਮੀਂਹ ਵਾਲੇ ਦੁਰਗਮ ਇਲਾਕਿਆਂ ਵਿੱਚ ਕਾਰਵਾਈ ਵਿੱਚ ਜੁਟ ਗਈ ਅਤੇ ਅਵੈਧ ਖੇਤੀ ਨੂੰ ਨਸ਼ਟ ਕਰਨ ਦਾ ਅਭਿਯਾਨ ਚਲਾਇਆ। ਸੀਬੀਐੱਨ ਦੇ ਅਧਿਕਾਰੀ ਰੋਜ਼ਾਨਾ ਸਮੁੰਦਰ ਤਲ ਤੋਂ 11,000 ਫੁੱਟ ਦੀ ਉਚਾਈ ਤੱਕ ਚੜ੍ਹਾਈ ਕੀਤੀ ਅਤੇ ਇੱਥੇ ਤੱਕ ਕਿ ਸੰਵੇਦਨਸ਼ੀਲ ਖੇਤਰਾਂ ਵਿੱਚ ਡੇਰਾ ਵੀ ਪਾਇਆ ਤਾਕਿ ਭੰਗ ਦੀ ਅਵੈਧ ਖੇਤੀ ਨੂੰ ਨਸ਼ਟ ਕਰਨ ਦੇ ਕੰਮ ਵਿੱਚ ਤੇਜ਼ੀ ਲਿਆਈ ਜਾ ਸਕੇ। ਬਾਅਦ ਵਿੱਚ ਡੀਆਰਆਈ (ਡਾਇਰੈਕਟੋਰੇਟ ਆਵ੍ ਰੈਵੇਨਿਊ ਇੰਟੈਲੀਜੈਂਸ) ਦੇ ਅਧਿਕਾਰੀ ਵੀ ਇਸ ਅਭਿਯਾਨ ਵਿੱਚ ਸਾਮਲ ਹੋ ਗਏ।
ਸੰਵੇਦਨਸ਼ੀਲ ਥਾਵਾਂ ਨੂੰ ਟੈਗ/ਚੁਣਨ ਦੇ ਲਈ ਜੀਪੀਐੱਸ ਦਾ ਉਪਯੋਗ ਕੀਤਾ ਗਿਆ ਅਤੇ ਡ੍ਰੋਨ ਦਾ ਉਪਯੋਗ ਅਵੈਧ ਭੰਗ (ਗਾਂਜਾ) ਦੀ ਖੇਤੀ ਵਾਲੇ ਖੇਤਰਾਂ ਦਾ ਪਤਾ ਲਗਾਉਣ ਤੇ ਨਿਗਰਾਨੀ ਦੇ ਲਈ ਕੀਤਾ ਗਿਆ, ਜਿਸ ਦੇ ਨਤੀਜੇ ਸਦਕਾ ਇਸ ਪੂਰੇ ਅਭਿਯਾਨ ਨੂੰ ਬਹੁਤ ਸਫਲਤਾ ਮਿਲੀ।
ਸੈਂਟ੍ਰਲ ਬਿਊਰੋ ਆਵ੍ ਨਾਰਕੋਟਿਕਸ ਕਮਿਸ਼ਨਰ, ਸ਼੍ਰੀ ਰਾਜੇਸ਼ ਐੱਫ. ਢਾਬਰੇ ਨੇ ਕਿਹਾ, “ਇਸੇ ਤਰ੍ਹਾਂ ਦੀ ਤਤਪਰਤਾ ਦੇ ਨਾਲ ਦੇਸ਼ ਦੇ ਹੋਰ ਹਿੱਸਿਆਂ ਵਿੱਚ ਵੀ ਮਿਸ਼ਨ ਕਾਰਵਾਈ ਜਾਰੀ ਰਹੇਗੀ ਅਤੇ ਸੀਬੀਐੱਨ ਨਸ਼ੀਲੇ ਪਦਾਰਥਾਂ ਦੇ ਖਤਰੇ ਤੋਂ ਨਿਪਟਣ ਦੇ ਲਈ ਪੂਰੀ ਤਰ੍ਹਾਂ ਨਾਲ ਪ੍ਰਤੀਬੱਧ ਹਨ।”
ਇਸ ਪੂਰੇ ਅਭਿਯਾਨ ਦੇ ਦੌਰਾਨ ਲੌਜਿਸਟਿਕਿਸ ਅਤੇ ਸ਼੍ਰਮਸ਼ਕਤੀ ਦੇ ਮਾਮਲੇ ਵਿੱਚ ਜ਼ਿਲਾ ਕਲੈਕਟਰ, ਸੀਸੀਐੱਫ ਤੇ ਐੱਸਪੀ ਕੁੱਲੂ ਅਤੇ ਡੀਆਰਆਈ ਦੇ ਦਫਤਰਾਂ ਦੁਆਰਾ ਸਰਗਰਮ ਸਹਿਯੋਗ ਪ੍ਰਦਾਨ ਕੀਤਾ ਗਿਆ।
ਸੈਂਟ੍ਰਲ ਬਿਊਰੋ ਆਵ੍ ਨਾਰਕੋਟਿਕਸ (ਸੀਬੀਐੱਨ) ਰੈਵੇਨਿਊ ਵਿਭਾਗ, ਵਿੱਤ ਮੰਤਰਾਲੇ, ਭਾਰਤ ਸਰਕਾਰ ਦੇ ਤਹਿਤ ਨਸ਼ੀਲੇ ਪਦਾਰਥਾਂ ਦੇ ਖਿਲਾਫ ਕਾਨੂੰਨਾਂ ਦਾ ਪ੍ਰਵਰਤਨ ਕਰਵਾਉਣ ਵਾਲੀਆਂ ਟੋਪ ਏਜੰਸੀਆਂ ਹਨ, ਜਿਸ ਨੂੰ ਇਸ ਦੀ ਹੋਰ ਜ਼ਿੰਮੇਦਾਰੀਆਂ ਦੇ ਨਾਲ-ਨਾਲ ਭੰਗ ਅਤੇ ਅਫੀਮ ਦੀ ਅਵੈਧ ਖੇਤੀ ਦੀ ਪਹਿਚਾਣ ਕਰਨ ਅਤੇ ਉਸ ਨੂੰ ਨਸ਼ਟ ਕਰਨ ਦਾ ਕੰਮ ਸੌਂਪਿਆ ਗਿਆ ਹੈ।
ਸੀਬੀਐੱਨ ਨੇ ਪੱਛਮ ਬੰਗਾਲ, ਜੰਮੂ ਤੇ ਕਸ਼ਮੀਰ, ਅਰੁਣਾਚਲ ਪ੍ਰਦੇਸ਼, ਮਣੀਪੁਰ, ਉੱਤਰਾਖੰਡ ਆਦਿ ਜਿਹੇ ਕਈ ਰਾਜਾਂ ਵਿੱਚ ਨਸ਼ੀਲੇ ਪਦਾਰਥਾਂ ਨੂੰ ਨਸ਼ਟ ਕਰਨ ਦਾ ਅਭਿਯਾਨ ਚਲਾਇਆ ਹੈ, ਜਿਸ ਦੇ ਨਤੀਜੇ ਸਦਕਾ ਪਿਛਲੇ ਕੁਝ ਵਰ੍ਹਿਆਂ ਵਿੱਚ ਅਫੀਮ ਅਤੇ ਭੰਗ ਦੀ 25,000 ਹੈਕਟੇਅਰ ਤੋਂ ਵੱਧ ਦੀ ਅਵੈਧ ਖੇਤੀ ਨਸ਼ਟ ਕੀਤੀ ਗਈ ਹੈ। ਸੀਬੀਐੱਨ ਨੇ ਇਸ ਸਾਲ ਫਰਵਰੀ ਅਤੇ ਮਾਰਚ ਦੇ ਮਹੀਨੇ ਵਿੱਚ ਅਰੁਣਾਚਲ ਪ੍ਰਦੇਸ਼ ਵਿੱਚ ਲਗਭਗ 3,600 ਹੈਕਟੇਅਰ ਵਿੱਚ ਲਗੇ ਅਵੈਧ ਅਫੀਮ ਨੂੰ ਨਸ਼ਟ ਕੀਤਾ ਸੀ। ਸੀਬੀਐੱਨ ਭਵਿੱਖ ਵਿੱਚ ਵੀ ਦੇਸ਼ ਭਰ ਵਿੱਚ ਅਵੈਧ ਖੇਤੀ ਨੂੰ ਨਸ਼ਟ ਕਰਨ ਦੇ ਅਜਿਹੇ ਅਭਿਯਾਨ ਨੂੰ ਜਾਰੀ ਰੱਖਣ ਦਾ ਇਰਾਦਾ ਰੱਖਦਾ ਹੈ।
****
ਆਰਐੱਮ/ਪੀਪੀਜੀ/ਕੇਐੱਮਐੱਨ
(Release ID: 1861137)
Visitor Counter : 157