ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਸਲਾਹਕਾਰਾਂ ਲਈ ਰਾਜਮਾਰਗ ਪ੍ਰੋਜੈਕਟਾਂ ਦੀ ਵਿਸਤ੍ਰਿਤ ਪ੍ਰੋਜੈਕਟ ਰਿਪੋਰਟ (ਡੀਪੀਆਰ) ਤਿਆਰ ਕਰਨ ਦਾ ਲਾਜ਼ਮੀ ਟ੍ਰੇਨਿੰਗ ਪ੍ਰੋਗਰਾਮ

Posted On: 19 SEP 2022 3:17PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਦੇਸ਼ ਵਿੱਚ ਸੜਕ ਦੇ ਬੁਨਿਆਦੀ ਢਾਂਚੇ, ਵਿਸ਼ੇਸ਼ ਤੌਰ ‘ਤੇ ਰਾਸ਼ਟਰੀ ਰਾਜਮਾਰਗਾਂ ਦੇ ਵਿਕਾਸ ‘ਤੇ ਬਹੁਤ ਜ਼ੋਰ ਦਿੱਤਾ ਹੈ। ਉਨ੍ਹਾਂ ਨੇ ਦੁਬਾਰਾ ਇਸ ਗੱਲ ‘ਤੇ ਜ਼ੋਰ ਦਿੱਤਾ ਕਿ ਸੜਕਾਂ ਦੇ ਬੁਨਿਆਦੀ ਢਾਂਚੇ ਦੇ ਸਥਾਈ ਵਿਕਾਸ ਲਈ ਸਰਕਾਰੀ ਅਤੇ ਨਿਜੀ ਦੋਨਾਂ ਖੇਤਰਾਂ ਵਿੱਚ ਸਮਰੱਥਾ ਨਿਰਮਾਣ ਲਾਜ਼ਮੀ ਹੈ ਜਿਸ ਦੇ ਲਈ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ (ਐੱਮਓਆਰਟੀਐੱਚ) ਦੁਆਰਾ ਸਮੇਂ-ਸਮੇਂ ‘ਤੇ ਨਿਰਦੇਸ਼ ਜਾਰੀ ਕੀਤੇ ਜਾਂਦੇ ਹਨ। ਐੱਮਓਆਰਟੀਐੱਚ ਨੇ ਜਨਵਰੀ, 2022 ਵਿੱਚ ਸਲਾਹਕਾਰਾਂ , ਠੇਕੇਦਾਰਾਂ, ਸੁਤੰਤਰ ਇੰਜੀਨੀਅਰਾਂ (ਆਈਈ) ਅਤੇ ਅਥਾਰਿਟੀ ਇੰਜੀਨੀਅਰਾਂ (ਏਈ) ਦੇ ਤਕਨੀਕੀ ਪੇਸ਼ੇਵਰਾਂ ਦੀ ਸਮਰੱਥਾ ਨਿਰਮਾਣ ਪ੍ਰਕਿਰਿਆ ਸੰਬੰਧੀ ਮਾਮਲਿਆਂ ਦਾ ਸਮਾਧਾਨ ਕੱਢਿਆ ਸੀ। ਰਾਜਮਾਰਗਾਂ ਦੇ ਨਿਰਮਾਣ ਵਿੱਚ ਸਲਾਹਕਾਰਾਂ, ਠੇਕੇਦਾਰਾਂ, ਆਈ ਅਤੇ ਏਈ ਦੇ ਸਮਰੱਥਾ ਨਿਰਮਾਣ ਅਤੇ ਉਨ੍ਹਾਂ ਦੇ ਦੁਆਰਾ ਕੀਤੇ ਗਏ

ਕਾਰਜ ਦੀ ਗੁਣਵੱਤਾ ਵਿੱਚ ਸੁਧਾਰ ਸੁਨਿਸ਼ਚਿਤ ਕਰਨ ਲਈ ਨਿਜੀ ਫਰਮਾਂ ਵਿੱਚ ਯੋਜਨਾਬੱਧ ਕਰਮੀਆਂ ਦੇ ਤਕਨੀਕੀ ਗਿਆਨ ਨੂੰ ਨਿਯਮਿਤ ਰੂਪ ਤੋਂ ਅੱਪਡੇਟ ਕਰਨ ਦੀ ਜ਼ਰੂਰਤ ਹੈ। ਹਾਲਾਂਕਿ ਨਿਜੀ ਖੇਤਰਾਂ ਵਿੱਚ ਸਮਰੱਥਾ ਨਿਰਮਾਣ/ ਅੱਪਡੇਟ ਨੂੰ ਆਮ ਤੌਰ ‘ਤੇ ਬਹੁਤ ਮਹੱਤਵ ਨਹੀਂ ਦਿੱਤਾ ਜਾਂਦਾ ਹੈ। 

ਲੇਕਿਨ ਨਿੱਜੀ ਖੇਤਰ ਦੇ ਕਰਮਚਾਰੀਆਂ ਨੂੰ ਖੁਸ਼ਹਾਲ ਕਰਨ ਲਈ ਐੱਮਓਆਰਟੀਐੱਚ ਨੇ ਅਗਸਤ 2022 ਵਿੱਚ ਫੈਸਲਾ ਕੀਤਾ ਕਿ ਡੀਪੀਆਰ ਤਿਆਰ ਕਰਨ ਲਈ ਕੰਸਲਟੈਂਸੀ ਫਰਮਾਂ ਦੁਆਰਾ ਰੱਖੇ ਗਏ ਕਰਮਚਾਰੀਆਂ ਨੂੰ ਇੰਜੀਨੀਅਰ ਟ੍ਰੇਨਿੰਗ ਕੋਰਸ “ਰਾਜਮਾਰਗ ਪ੍ਰੋਜੈਕਟਾਂ ਲਈ ਸੰਭਾਵਨਾ ਅਧਿਐਨ ਅਤੇ ਡੀਪੀਆਰ ਦੀ ਤਿਆਰੀ ਨੂੰ ਕਰਨਾ ਹੋਵੇਗਾ।

ਆਈਏਐੱਚਈ ਨੇ ਨੋਇਡਾ ਵਿੱਚ ਆਈਏਐੱਚਈ ਪਰਿਸਰ ਵਿੱਚ 5 ਤੋਂ 10 ਸਤੰਬਰ 2022 ਤੱਕ ਸਲਾਹਕਾਰ ਕਰਮਚਾਰੀਆਂ ਲਈ ਪਹਿਲਾ ਟ੍ਰੇਨਿੰਗ ਪ੍ਰੋਗਰਾਮ ਸਲਫਤਾਪੂਰਵਕ ਆਯੋਜਿਤ ਕੀਤਾ ਜਿਸ ਵਿੱਚ ਡੀਪੀਆਰ ਤਿਆਰ ਕਰਨ ਦੇ ਨਿਮਨਲਿਖਤ ਪ੍ਰਮੁੱਖ ਪਹਿਲੂਆਂ ਨੂੰ ਸ਼ਾਮਿਲ ਕੀਤਾ ਗਿਆ ਸੀ: 

 • ਡੀਪੀਆਰ ਤਿਆਰ ਕਰਨ ਦਾ ਨਿਰੀਖਣ

 • ਹਾਈਡ੍ਰੋਲੌਜਿਕਲ ਜਾਂਚ ਅਤੇ ਸਟਡੀ

 • ਆਵਾਜਾਈ ਅਧਿਐਨ, ਆਵਾਜਾਈ ਦੀ ਮੰਗ ਦਾ ਅਨੁਮਾਨ ਅਤੇ ਯਥਾਰਥਵਾਦੀ ਪੂਰਵ ਅਨੁਮਾਨ 

 • ਹਾਈਵੇਅ ਦਾ ਜਿਓਮੈਟ੍ਰਿਕਲ ਡਿਜ਼ਾਈਨ

 • ਫੁਟਪਾਥ ਦੀ ਸਥਿਤੀ ਦਾ ਸਰਵੇਖਣ, ਸਮੱਗਰੀ ਸਰਵੇਖਣ ਅਤੇ ਜਿਓਟੈਕਨੀਕਲ ਸਰਵੇਖਣ

 • ਆਧੁਨਿਕ ਟੌਪੋਗ੍ਰਾਫੀ ਸਰਵੇਖਣ ਅਤੇ ਡਾਟਾ ਇਕੱਠਾ ਕਰਨਾ

 • ਪੁਲ ਡਿਜ਼ਾਈਨ ਲਈ ਆਮ ਦਿਸ਼ਾ-ਨਿਰਦੇਸ਼ 

 • ਲਚੀਲੇ ਫੁਟਪਾਥ ਦਾ ਡਿਜ਼ਾਈਨ

 • ਕਠੋਰ ਫੁਟਪਾਥ ਦਾ ਡਿਜ਼ਾਈਨ

 • ਨਿਰਮਾਣ ਪੂਰਵ ਕਾਰਜ ਅਤੇ ਮੰਜ਼ੂਰੀ

 • ਵਾਤਾਵਰਣ ਅਤੇ ਸਮਾਜਿਕ ਅਧਿਐਨ ਅਤੇ ਪ੍ਰੋਜੈਕਟ ਮੰਜ਼ੂਰੀ

 • ਸੜਕ ਸੁਰੱਖਿਆ ਇੰਜੀਨੀਅਰ ਅਤੇ ਹੋਰ ਉਪਾਅ

 • ਰਾਜਮਾਰਗਾਂ ਲਈ ਨਵੀਂ ਤਕਨੀਕ ਅਤੇ ਸਮਗੱਰੀ

 • ਪ੍ਰੋਜੈਕਟ ਲਾਗਤ ਅਰਥਿਕ ਅਤੇ ਵਿੱਤੀ ਵਿਸ਼ਲੇਸ਼ਣ

 • ਗਤੀ ਸ਼ਕਤੀ ਏਕੀਕ੍ਰਿਤ ਮਾਸਟਰ ਪਲਾਨ

ਡੀਪੀਆਰ ਸਲਾਹਕਾਰਾਂ ਨੂੰ ਉਨ੍ਹਾਂ ਦੇ ਪ੍ਰਮੁੱਖ ਕਰਮਚਾਰੀਆਂ ਦੁਆਰਾ ਲਈ ਗਈ ਟ੍ਰੇਨਿੰਗ ਨੂੰ ਉਨ੍ਹਾਂ ਦੀ ਤਕਨੀਕੀ ਯੋਗਤਾ ਦੇ ਹਿੱਸੇ ਦੇ ਰੂਪ ਵਿੱਚ ਉਨ੍ਹਾਂ ਬਾਇਓਡੇਟਾ (ਸੀਵੀ)  ਵਿੱਚ ਦਿਖਾਉਣਾ ਹੋਵੇਗਾ। ਕੋਰਸ ਨੂੰ ਡੀਪੀਆਰ ਦੀ ਤਿਆਰੀ ਨਾਲ ਜੁੜੇ ਸਾਰੇ ਤਕਨੀਕੀ ਅਤੇ ਗੈਰ-ਤਕਨੀਕੀ ਪਹਿਲੂਆਂ ਨੂੰ ਸ਼ਾਮਲ ਕਰਨ ਦੇ ਲਈ ਡਿਜ਼ਾਈਨ ਕੀਤਾ ਗਿਆ ਹੈ

ਟ੍ਰੇਨਿੰਗ ਪ੍ਰੋਗਰਾਮ ਵਿੱਚ ਵੱਖ-ਵੱਖ ਚੁਣੌਤੀਆਂ ਅਤੇ ਪ੍ਰਮੁੱਖ ਕਰਮਚਾਰੀਆਂ ਦੀ ਭਾਗੀਦਾਰੀ ਦੀ ਸਮਰੱਥਾ ਅਤ ਸੀਮਾ, ਸੰਰੇਖਣ ਨੂੰ ਅੰਤਿਮ ਰੂਪ ਦੇਣਾ, ਸਰਵੇਖਣ ਡੇਟਾ ਅਤੇ ਡਿਜ਼ਾਈਨ ਦੀ ਸਟੀਕਤਾ, ਅਨੁਸੂਚੀਆਂ ਦੀ ਉਚਿਤ ਤਿਆਰੀ, ਪੂਰਵ-ਨਿਰਮਾਣ ਗਤੀਵਿਧੀਆਂ ਅਤੇ ਵੱਖ-ਵੱਖ ਵਿਧਾਨਿਕ ਮੰਜੂਰੀਆਂ ਜਿਹੇ ਮੁੱਦਿਆਂ ‘ਤੇ ਵੀ ਵਿਚਾਰ-ਵਟਾਦਰਾ ਕੀਤਾ ਜਾਵੇਗਾ।

ਟ੍ਰੇਨਿੰਗ ਵਿੱਚ ਨਵੀਂ/ ਵਿਕਲਪਿਕ ਸਮਗੱਰੀ ਅਤੇ ਟੈਕਨੋਲੋਜੀ ਦੇ ਉਪਯੋਗ ਅਤ ਸੰਰੇਖਣ ਆਦਿ ਤੈਅ ਕਰਨ ਲਈ ਪੀਐੱਮ ਗਤੀ ਸ਼ਕਤੀ ਏਕੀਕ੍ਰਿਤ ਮਾਸਟਰ ਪਲਾਨ ਦੇ ਉਪਯੋਗ ‘ਤੇ ਵੀ ਧਿਆਨ ਕੇਂਦ੍ਰਿਤ ਕੀਤਾ ਜਾਵੇਗਾ। ਪ੍ਰੋਗਰਾਮ ਦਾ ਉਦੇਸ਼ ਰਾਜਮਾਰਗਾਂ ਦੇ ਵਿਕਾਸ ਵਿੱਚ ਡੀਪੀਆਰ ਦੀ ਸਮੁੱਚੇ ਤੌਰ ‘ਤੇ ਗੁਣਵੱਤਾ ਵਿੱਚ ਸੁਧਾਰ ਕਰਨਾ ਹੈ ਤਾਕਿ ਸੁਰੱਖਿਅਤ, ਗੁਣਵੱਤਾਪੂਰਣ, ਲਚੀਲਾ ਤੇ ਟਿਕਾਊ ਰਾਜਮਾਰਗਾਂ ਦਾ ਨਿਰਮਾਣ ਹੋ ਸਕੇ।

ਆਈਏਐੱਚਈ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਦੇ ਪ੍ਰਸ਼ਾਸਨਿਕ ਕੰਟਰੋਲ ਦੇ ਤਹਿਤ ਇੱਕ ਰਜਿਸਟ੍ਰੇਡ ਸੋਸਾਇਟੀ ਹੈ। ਕੇਂਦਰ ਅਤੇ ਰਾਜ ਸਰਕਾਰਾਂ ਦੇ ਇੱਕ ਸਹਿਯੋਗੀ ਸੰਸਥਾ, ਆਈਏਐੱਚਈ ਦੀ ਸਥਾਪਨਾ ਸਾਲ 1983 ਵਿੱਚ ਪ੍ਰਵੇਸ਼ ਪੱਧਰ ‘ਤੇ ਅਤੇ ਸਾਰੇ ਪੱਧਰਾਂ ‘ਤੇ ਸੇਵਾ ਦੇ ਦੌਰਾਨ ਰਾਜਮਾਰਗ ਇੰਜੀਨੀਅਰਾਂ ਦੇ ਟ੍ਰੇਨਿੰਗ ਲਈ ਲੰਬੇ ਸਮੇਂ ਤੋਂ ਚਲੀ ਆ ਰਹੀ ਜ਼ਰੂਰਤ ਨੂੰ ਪੂਰਾ ਕਰਨ ਦੇ ਪ੍ਰਾਥਮਿਕ ਉਦੇਸ਼ ਦੇ ਨਾਲ ਕੀਤੀ ਗਈ ਸੀ।

ਆਈਏਐੱਚਈ ਦੇਸ਼ ਦੇ ਪ੍ਰਮੁੱਖ ਰਾਸ਼ਟਰੀ ਸੰਸਥਾਨ ਦੇ ਰੂਪ ਵਿੱਚ ਸਥਾਪਿਤ ਉਤਕ੍ਰਿਸ਼ਟਤਾ ਦਾ ਇੱਕ ਸਿਖਰ ਸੰਸਥਾਨ ਹੈ ਜੋ ਸੜਕਾਂ ਦੀ ਯੋਜਨਾ ਉਨ੍ਹਾਂ ਦੇ ਡਿਜ਼ਾਈਨ, ਨਿਰਮਾਣ, ਸੰਚਾਲਨ, ਰਖ-ਰਖਾਅ ਅਤੇ ਪ੍ਰਬੰਧਨ, ਟੈਕਨੋਲੋਜੀ, ਉਪਕਰਣ, ਖੋਜ, ਟ੍ਰਾਂਸਪੋਰਟ , ਅਰਥਸ਼ਾਸਤਰ, ਵਿੱਤ, ਟੈਕਸੇਸ਼ਨ, ਸੰਗਠਨ ਅਤ ਸਾਰੇ ਜੁੜੇ ਨੀਤੀਗਤ ਮੁੱਦਿਆਂ ਸਹਿਤ ਪੁਲਾਂ, ਸੁਰੰਗਾਂ ਅਤੇ ਸੜਕ ਟ੍ਰਾਂਸਪੋਰਟ ਜਿਹੇ ਵਿਸ਼ੇਸ਼ ਰੂਪ ਤੋਂ ਯੋਜਨਾ ਨਾਲ ਸੰਬੰਧਿਤ ਵਿਸ਼ਿਆਂ ਦੀ ਪੂਰੀ ਲੜੀ ‘ਤੇ ਵਿਚਾਰਾਂ, ਗਿਆਨ ਅਤੇ ਅਨੁਭਵਾਂ ਨੂੰ ਸਾਂਝਾ ਕਰਦਾ ਹੈ।

ਵੱਖ-ਵੱਖ ਟ੍ਰੇਨਿੰਗ ਪ੍ਰੋਗਰਾਮ ਆਯੋਜਿਤ ਕਰਨ ਦੇ ਇਲਾਵਾ ਆਈਏਐੱਚਈ ਕਈ ਪ੍ਰਮਾਣਨ ਕੋਰਸ ਵੀ ਸੰਚਾਲਿਤ ਕਰ ਰਿਹਾ ਹੈ। ਆਈਏਐੱਚਈ ਦੁਆਰਾ 1600 ਤੋਂ ਅਧਿਕ ਟ੍ਰੇਨਿੰਗ ਆਯੋਜਿਤ ਕੀਤੇ ਗਏ ਹਨ ਜਿਸ ਵਿੱਚ ਲਗਭਗ 44000 ਪ੍ਰਤੀਭਾਗੀਆਂ (50 ਦੇਸ਼ਾਂ ਦੇ 2000 ਅੰਤਰਰਾਸ਼ਟਰੀ) ਨੇ ਹਿੱਸਾ ਲਿਆ ਹੈ।

*****

ਐੱਮਜੇਪੀਐੱਸ(Release ID: 1860942) Visitor Counter : 22


Read this release in: English , Urdu , Hindi , Tamil