ਸਿੱਖਿਆ ਮੰਤਰਾਲਾ

ਆਈਆਈਟੀ ਵਿਗਿਆਨਿਕ ਸੋਚ ਵਿਕਸਿਤ ਕਰਨ ਅਤੇ ਮਾਨਵਤਾ ਦਾ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਵਾਲਾ ਮੰਦਿਰ ਹੈ : ਸ਼੍ਰੀ ਧਰਮੇਂਦਰ ਪ੍ਰਧਾਨ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਆਈਆਈਟੀ ਮਦ੍ਰਾਸ ਦੀ ਰਣਨੀਤਿਕ ਯੋਜਨਾ 2021-27 ਦੇ ਨਾਲ-ਨਾਲ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਕਈ ਪਹਿਲਾਂ ਦੀ ਸ਼ੁਰੂਆਤ ਕੀਤੀ

Posted On: 19 SEP 2022 4:39PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਤੇ ਉੱਦਮਤਾ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਨੇ ਅੱਜ ਆਈਆਈਟੀ ਮਦ੍ਰਾਸ ਦੀ ਰਣਨੀਤਿਕ ਯੋਜਨਾ 2021-27 ਜਾਰੀ ਕੀਤੀ, ਜਿਸ ਵਿੱਚ ਇਸ ਸੰਸਥਾਨ ਦੇ ਲਈ ਇੱਕ ਮਹੱਤਵਆਕਾਂਖੀ ਵਿਕਾਸ ਪੜਾਅ ਦਾ ਪ੍ਰਸਤਾਵ ਕੀਤਾ ਗਿਆ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਨੇ ਕਵਾਂਟਮ ਵਿਗਿਆਨ ਦੇ ਲਈ ਐਂਫੈਸਿਸ ਸੈਂਟਰ ਨੂੰ ਰਾਸ਼ਟਰ ਨੂੰ ਸਮਰਪਿਤ ਕੀਤਾ। ਉਨ੍ਹਾਂ ਨੇ ਊਰਜਾ ਖਪਤ ਘੱਟ ਕਰਨ ਵਿੱਚ ਐੱਮਐੱਸਐੱਮਈ ਦੀ ਮਦਦ ਕਰਨ ਦੇ ਲਈ ‘ਕੋਟਕ-ਆਈਆਈਟੀ (ਐੱਮ) ਊਰਜਾ ਬਚਾਓ ਮਿਸ਼ਨ’ ਦੀ ਵੀ ਸ਼ੁਰੂਆਤ ਕੀਤੀ ਜਿਸ ਦੇ ਲਈ ਕੋਟਕ ਤੋਂ ਸੀਐੱਸਆਰ ਫੰਡਿੰਗ ਸਹਾਇਤਾ ਪ੍ਰਾਪਤ ਹੋ ਰਹੀ ਹੈ। ਉਨ੍ਹਾਂ ਨੇ ਕਵਾਂਟਮ ਸੂਚਨਾ, ਸੰਚਾਰ ਅਤੇ ਕੰਪਿਊਟਿੰਗ ਕੇਂਦਰ (ਸੀਕਿਊਆਈਸੀਸੀ) ਦੇ ਵਿਕਾਸ ਵਿੱਚ ਸਹਿਯੋਗ ਕਰਨ ਦੇ ਲਈ ਐਂਫੈਸਿਸ ਟੀਮ ਦਾ ਅਭਿਨੰਦਨ ਕੀਤਾ। ਉਨ੍ਹਾਂ ਨੇ ਡੇਟਾ ਸਾਇੰਸ ਵਿੱਚ ਬੀਐੱਸਸੀ ਕੋਰਸ ਦੇ ਚੁਣੇ ਹੋਏ ਵਿਦਿਆਰਥੀਆਂ ਨੂੰ ਡਿਪਲੋਮਾ ਸਰਟੀਫਿਕੇਟ ਵੀ ਪ੍ਰਦਾਨ ਕੀਤੇ।

 

ਮੰਤਰੀ ਮਹੋਦਯ ਨੇ ਟੀਵੀਐੱਸ ਮੋਟਰ ਕੰਪਨੀ ਤੋਂ ਸਹਾਇਤਾ ਪ੍ਰਾਪਤ ਅਤੇ ਆਈਆਈਟੀ ਮਦ੍ਰਾਸ ਦੁਆਰਾ ਵਿਕਸਿਤ ਸਵਦੇਸ਼ੀ ਜੀਡੀਆਈ ਇੰਜਣ ਅਤੇ ਆਈਆਈਟੀ (ਐੱਮ) ਵਿੱਚ ਇੰਕਿਊਬੇਟ ਕੀਤੀ ਗਈ ਕਿਫਾਇਤੀ ਸਬਜੀ ਗੱਡੀ ਦਾ ਵੀ ਉਦਘਾਟਨ ਕੀਤਾ। ਡਾਇਰੈਕਟਰ, ਆਈਆਈਟੀ ਮਦ੍ਰਾਸ, ਪ੍ਰੋ. ਵੀ. ਕਾਮਾਕੋਟੀ, ਪ੍ਰੋ. ਮਹੇਸ਼ ਪੰਚਗਨੁਲਾ, ਪ੍ਰੋ. ਏ. ਰਮੇਸ਼, ਪ੍ਰੋ. ਅਭਿਜੀਤ ਦੇਸ਼ਪਾਂਡੇ ਅਤੇ ਆਈਆਈਟੀ ਮਦ੍ਰਾਸ ਦੇ ਵਿਦਿਆਰਥੀਆਂ ਨੇ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

ਮੰਤਰੀ ਮਹੋਦਯ ਨੇ ਪ੍ਰਦਰਸ਼ਨ ਦੇਖਣ ਦੇ ਲਈ 5ਜੀ ਟੈਸਟ ਬੈੱਡ, ਅਡਵਾਂਸਡ ਮੈਨੂਫੈਕਚਰਿੰਗ ਟੈਕਨੋਲੋਜੀਜ਼ ਡਿਵੈਲਪਮੈਂਟ ਸੈਂਟਰ, ਆਈਆਈਟੀ ਮਦ੍ਰਾਸ ਸਥਿਤ ਸਟਾਰਟ-ਅੱਪ ਅਗਨਿਕੁਲ ਕੌਸਮੌਸ ਦੀ ਰਾਕੇਟ ਫੈਕਟ੍ਰੀ, ਸਿਹਤ ਟੈਕਨੋਲੋਜੀ ਇਨੋਵੇਸ਼ਨ ਕੇਂਦਰ ਅਤੇ ਆਈਆਈਟੀ ਮਦ੍ਰਾਸ ਇੰਕਿਊਬੇਸ਼ਨ ਸੈੱਲ ਦੇ ਇਲਾਵਾ ਹੋਰ ਸ਼ੋਧ ਕੇਂਦਰਾਂ ਜਿਵੇਂ ਕਿ ਸੁਧਾ ਗੋਪਾਲਕ੍ਰਿਸ਼ਣਨ ਬ੍ਰੇਨ ਸੈਂਟਰ ਅਤੇ ਕੈਂਪਸ ਵਿੱਚ ਸਥਿਤ ਪ੍ਰਥਮ ਥ੍ਰੀਡੀ-ਪ੍ਰਿੰਟੇਡ ਹਾਉਸ ਦਾ ਦੌਰਾ ਕੀਤਾ।

 

ਇਸ ਅਵਸਰ ‘ਤੇ ਸ਼੍ਰੀ ਪ੍ਰਧਾਨ ਨੇ ਅਕਾਦਮਿਕ ਉਤਕ੍ਰਿਸ਼ਟਤਾ ਅਤੇ ਰਾਸ਼ਟਰ ਨਿਰਮਾਣ ਦੀ ਦਿਸ਼ਾ ਵਿੱਚ ਇਨ੍ਹਾਂ ਪਹਿਲਾਂ ਦੇ ਉਦਘਾਟਨ ਅਤੇ ਸ਼ੁਰੂਆਤ ‘ਤੇ ਸਾਰਿਆਂ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਕਿਹਾ ਕਿ ਆਈਆਈਟੀ ਸਿਰਫ ਵਿਦਿਅਕ ਅਦਾਰੇ ਹੀ ਨਹੀਂ ਹਨ, ਬਲਿਕ ਉਹ ਵਿਗਿਆਨਿਕ ਸੋਚ ਵਿਕਸਿਤ ਕਰਨ ਅਤੇ ਮਾਨਵਤਾ ਦਾ ਉੱਜਵਲ ਭਵਿੱਖ ਸੁਨਿਸ਼ਚਿਤ ਕਰਨ ਵਾਲ ਮੰਦਿਰ ਹਨ। ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਡੇ ਸਮਾਜ ਨੂੰ ਸਾਰੀ ਆਈਆਈਟੀ ਤੋਂ ਬਹੁਤ ਉਮੀਦਾਂ ਹਨ। ਆਈਆਈਟੀ ਵਿੱਚ ਸਿੱਖਿਆ ਪ੍ਰਾਪਤ ਕਰਨ ਵਾਲੇ ਸਾਡੇ ਵਿਦਿਆਰਥੀਆਂ ਨੂੰ ਪ੍ਰਗਤੀ ਅਤੇ ਵਿਕਾਸ ਦਾ ਪਥ ਪ੍ਰਦਰਸ਼ਕ ਬਣਨਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੂਰੀ ਦੁਨੀਆ ਬ੍ਰੇਨ ਰਿਸਰਚ ਸੈਂਟਰ ਤੋਂ ਲਾਭਵੰਦ ਹੋਣ ਦੇ ਲਈ ਆਈਆਈਟੀ ਮਦ੍ਰਾਸ ਆਵੇਗੀ। ਥ੍ਰੀਡੀ-ਪ੍ਰਿੰਟਿੰਗ ਤਕਨੀਕ ਜਿਹੇ ਨਾਯਾਬ ਆਈਡਿਆ ਨਿਰਮਾਣ ਖੇਤਰ ਵਿੱਚ ਕ੍ਰਾਂਤੀ ਲਿਆ ਸਕਦੇ ਹਨ, ਵਿਸਥਾਪਨ ਦੇ ਮੁੱਦਿਆਂ ਨੂੰ ਸਮਾਧਾਨ ਕਰਨ ਵਿੱਚ ਬਹੁਤ ਮਦਦ ਕਰ ਸਕਦੇ ਹਨ ਅਤੇ ਗਰੀਬਾਂ ਨੂੰ ਸਨਮਾਨਜਨਕ ਜੀਵਨ ਦੇ ਸਕਦੇ ਹਨ। 

 

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਭਾਰਤ ਵਿੱਚ ਸਮਾਜ ਨੂੰ ਵਾਪਸ ਲਾਭਵੰਦ ਕਰਨ ਦਾ ਸੱਭਿਆਚਾਰ ਹੈ ਅਤੇ ਭਾਰਤ ਸਮਾਜ ਦੀ ਬਿਹਤਰੀ ਦੇ ਲਈ ਅਭਿਨਵ ਉਪਾਅ ਕਰਦਾ ਰਹਿੰਦਾ ਹੈ। ਆਈਆਈਟੀ ਮਦ੍ਰਾਸ ਦੀ ਤਕਨੀਕੀ ਸਮਰੱਥਾ ਦੀ ਬਦੌਲਤ ਭਾਰਤ ਵਰ੍ਹੇ 2023 ਦੇ ਆਖਿਰ ਤੱਕ ਸਵਦੇਸ਼ੀ 5G ਨੂੰ ਚਾਲੂ ਕਰ ਦੇਵੇਗਾ।

 

ਉਨ੍ਹਾਂ ਨੇ ਇਹ ਵੀ ਕਿਹਾ ਕਿ ਆਈਆਈਟੀ ਦੇ ਟੈਲੰਟ ਪੂਲ਼ ਨਾਲ ਮੇਰਾ ਆਤਮਵਿਸ਼ਵਾਸ ਬਹੁਤ ਵਧ ਜਾਂਦਾ ਹੈ। ਸਾਡੇ ਵਿਦਿਆਰਥੀਆਂ ਨੂੰ ਆਪਣੇ ਅੰਦਰ ਦੀ ਉਤਕ੍ਰਿਸ਼ਟ ਸਮਰੱਥਾ ਨੂੰ ਫਿਰ ਤੋਂ ਜਗਾਉਣ ਦੀ ਜ਼ਰੂਰਤ ਹੈ, ਆਪਣੀ ‘ਚੇਤਨਾ’ ਨੂੰ ਫਿਰ ਤੋਂ ਜਗਾਉਣ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਸਾਡੇ ਵਿਦਿਆਰਥੀਆਂ ਨੂੰ ਕੁਝ ਵੱਡਾ ਸੋਚਣਾ ਹੋਵੇਗਾ, ਸਮਾਜਿਕ ਬਦਲਾਵ ਲਿਆਉਣਾ ਹੋਵੇਗਾ ਅਤੇ ਨੌਕਰੀ ਤਲਾਸ਼ਣ ਵਾਲਿਆਂ ਦੀ ਬਜਾਏ ਨੌਕਰੀ ਦੇਣ ਵਾਲਾ ਬਣਨਾ ਹੋਵੇਗਾ।

 

ਮੰਤਰੀ ਮਹੋਦਯ ਨੇ ਇਸ ਗੱਲ ‘ਤੇ ਚਾਨਣਾ ਪਾਇਆ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਵਰ੍ਹੇ 2047 ਤੱਕ ਭਾਰਤ ਨੂੰ ਇੱਕ ਵਿਕਸਿਤ ਰਾਸ਼ਟਰ ਬਣਾਉਣ ਦੇ ਲਈ ਅਸੀਂ ਸਾਰਿਆਂ ਤੋਂ ‘ਪੰਚ ਪ੍ਰਣ’ ਅਪਣਾਉਣ ਦੀ ਅਪੀਲ ਕੀਤੀ ਹੈ। ਭਾਰਤ ਨੂੰ 5 ਟ੍ਰਿਲੀਅਨ ਡਾਲਰ ਦੀ ਅਰਥਵਿਵਸਥਾ ਬਣਾਉਣ ਅਤੇ ‘ਵਿਕਸਿਤ ਭਾਰਤ’ ਦੇ ਵਿਜ਼ਨ ਨੂੰ ਸਾਕਾਰ ਕਰਨ ਵਿੱਚ ਆਈਆਈਟੀ ਮਦ੍ਰਾਸ ਜਿਹੀਆਂ ਸੰਸਥਾਵਾਂ ਦੀ ਅਹਿਮ ਭੂਮਿਕਾ ਹੈ। ਅਗਲੇ 25 ਸਾਲ ਸਾਡੇ ਸਭ ਦੇ ਲਈ ਬਹੁਤ ਮਹੱਤਵਪਰੂਨ ਹਨ। ‘ਅੰਮ੍ਰਿਤ ਕਾਲ’ ਵਿੱਚ ਪ੍ਰਵੇਸ਼ ਕਰਦੇ ਸਮੇਂ ਅਸੀਂ ਇੱਕ ਅਜਿਹੇ ਦੇਸ਼ ਨੂੰ ਪਛਾੜ ਕੇ ਉਸ ਤੋਂ ਅੱਗੇ ਨਿਕਲ ਗਏ, ਜਿਸ ਨੇ ਸਾਨੂੰ ਉਪ ਨਿਵੇਸ਼ ਬਣਾ ਲਿਆ ਸੀ। ਭਾਰਤ ਬੇਮਿਸਾਲ ਗਤੀ ਨਾਲ ਵਿਕਾਸ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਬਹੁਤ ਤੇਜ਼ੀ ਨਾਲ ਵਿਕਸਿਤ ਹੋ ਰਹੇ ਭਾਰਤ ਦੀ ਘਰੇਲੂ ਜ਼ਰੂਰਤਾਂ ਬਹੁਤ ਵੱਡੀਆਂ ਹੋਣਗੀਆਂ ਜਿਨ੍ਹਾਂ ਨੇ ਸਾਡੇ ਸਾਰੇ ਆਈਆਈਟੀ ਨੂੰ ਪੂਰਾ ਕਰਨਾ ਹੋਵੇਗਾ।

 

ਮੰਤਰੀ ਮਹੋਦਯ ਨੇ ਆਈਆਈਟੀ ਮਦ੍ਰਾਸ ਤੋਂ ਉੱਦਮਤਾ, ਆਮ ਜਨਤਾ ਦੀ ਭਲਾਈ ਦੇ ਲਈ ਪੇਟੈਂਟ ਦਾਖਲ ਕਰਨ ਅਤੇ ਸਭ ਤੋਂ ਗਰੀਬ ਲੋਕਾਂ ਦੀ ਜ਼ਿੰਦਗੀ ਨੂੰ ਅਸਾਨ ਬਣਾਉਣ ਵਿੱਚ ਵਿਦਿਆਰਥੀਆਂ ਦੁਆਰਾ ਹਾਸਲ ਵਿਸ਼ੇਸ਼ ਉਪਲਬਧੀਆਂ ‘ਤੇ ਇੱਕ ਵਿਸ਼ੇਸ਼ ਦਿਨ ਮਨਾਉਣ ਦਾ ਸੰਕਲਪ ਲੈਣ ਦਾ ਸੱਦਾ ਦਿੱਤਾ।

 

*****

ਐੱਮਜੇਪੀਐੱਸ/ਏਕੇ



(Release ID: 1860939) Visitor Counter : 92