ਹਾਊਸਿੰਗ ਅਤੇ ਸ਼ਹਿਰੀ ਮਾਮਲੇ ਮੰਤਰਾਲਾ

ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲਾ ਸਵੱਛਤਾ ਅਤੇ ਵੇਸਟ ਮੈਨੇਜਮੈਂਟ ਦੇ ਖੇਤਰ ਵਿੱਚ ਭਾਰਤੀ ਸਟਾਰਟਅੱਪ ਨੂੰ ਪ੍ਰੋਤਸਾਹਨ ਪ੍ਰਦਾਨ ਕਰੇਗਾ


ਸਵੱਛਤਾ ਸਟਾਰਟਅੱਪ ਚੈਲੇਂਜ ਦੇ ਮਾਧਿਅਮ ਨਾਲ 30 ਸਟਾਰਟਅੱਪਸ ਦੀ ਪਹਿਚਾਣ ਕੀਤੀ ਗਈ

“ਸਾਡੇ ਸਟਾਰਟ-ਅੱਪ ਮਹੱਤਵਪੂਰਨ ਬਦਲਾਵ ਲਿਆ ਰਹੇ ਹਨ, ਇਸ ਲਈ ਮੇਰਾ ਮੰਨਣਾ ਹੈ ਕਿ ਸਟਾਰਟਅੱਪ ਨਵੇਂ ਭਾਰਤ ਦੀ ਨੀਂਹ ਸਿੱਧ ਹੋਣਗੇ”- ਸ਼੍ਰੀ ਨਰੇਂਦਰ ਮੋਦੀ, ਪ੍ਰਧਾਨ ਮੰਤਰੀ

Posted On: 19 SEP 2022 6:11PM by PIB Chandigarh

ਦੁਨੀਆ ਦੇ ਤੀਸਰੇ ਸਭ ਤੋਂ ਵੱਡੇ ਸਟਾਰਟਅੱਪ ਈਕੋਸਿਸਟਮ ਦੇ ਰੂਪ ਵਿੱਚ ਭਾਰਤ ਦੀ ਸਥਿਤੀ ਨੂੰ ਹੋਰ ਹੁਲਾਰਾ ਮਿਲਣ ਦੀ ਉਮੀਦ ਹੈ, ਕਿਉਂਕਿ ਆਵਾਸ ਅਤੇ ਸ਼ਹਿਰੀ ਮਾਮਲੇ ਮੰਤਰਾਲੇ (ਐੱਮਓਐੱਚਯੂਏ) ਸਵੱਛਤਾ ਅਤੇ ਵੇਸਟ ਮੈਨੇਜਮੈਂਟ ਸੈਕਟਰ ਨੂੰ ਮਜ਼ਬੂਤ ਕਰਨ ਦੇ ਲਈ ਸਟਾਰਟਅੱਪਸ ਨੂੰ ਧਨਰਾਸ਼ੀ ਦੇਣ ਅਤੇ ਸ਼ੁਰੂਆਤੀ ਸਮਗ ਸਹਿਯੋਗ (ਇੰਕਿਊਬੇਸ਼ਨ) ਦੇਣ ਦੀ ਤਿਆਰ ਕਰ ਰਿਹਾ ਹੈ।

ਐੱਮਓਐੱਚਯੂਏ 20 ਸਤੰਬਰ, 2022 ਨੂੰ ਨਵੀਂ ਦਿੱਲੀ ਸਥਿਤ ਅੰਬੇਡਕਰ ਇੰਟਰਨੈਸ਼ਨਲ ਸੈਂਟਰ ਵਿੱਚ ਆਯੋਜਿਤ ਹੋਣ ਵਾਲੇ ਸੰਮੇਲਨ ਵਿੱਚ 30 ਸਟਾਰਟਅਪਸ ਨੂੰ ਸਨਮਾਨਿਤ ਕਰੇਗਾ। ਦਿਨ ਭਰ ਚਲਣ ਵਾਲਾ ਇਹ ਸੰਮੇਲਨ ਸਟਾਰਟਅਪਸ ਦੇ ਲਈ ਅਨੁਭਵ ਤੇ ਗਿਆਨ ਪ੍ਰਾਪਤ ਕਰਨ ਅਤੇ ਸਿੱਖਣ ਦੇ ਇੱਕ ਮੰਚ ਵੀ ਹੋਵੇਗਾ, ਜੋ ਉਨ੍ਹਾਂ ਨੂੰ ਇਸ ਖੇਤਰ ਵਿੱਚ ਆਪਣੇ ਰਸਤੇ ਦੀ ਤਲਾਸ਼ ਕਰਨ ਅਤੇ ਆਪਣੇ ਸਮਾਧਾਨਾਂ ਨੂੰ ਸਫਲਤਾਪੂਰਵਕ ਵੱਡੇ ਪੈਮਾਨੇ ‘ਤੇ ਲੈ ਜਾਣ ਵਿੱਚ ਮਦਦ ਕਰੇਗਾ। ਵਿਚਾਰ-ਵਟਾਂਦਰਾ ਦੇ ਹਿੱਸੇ ਦੇ ਰੂਪ ਵਿੱਚ, ਕੁਝ ਸ਼ਹਿਰੀ ਲੋਕਲ ਬੋਡੀਜ਼ ਜ਼ਮੀਨੀ ਪੱਧਰ ਦੀ ਵਿਸ਼ਿਸ਼ਟ ਚੁਣੌਤੀਆਂ ਨੂੰ ਉਜਾਗਰ ਕਰਨ ਦੇ ਲਈ ‘ਰਿਵਰਸ ਪਿਚ’ ਵਿੱਚ ਸ਼ਾਮਲ ਹੋਣਗੇ, ਤਾਕਿ ਚੁਣੌਤੀਆਂ ਦੇ ਅਭਿਨਵ ਸਮਾਧਾਨ ਖੋਜਣ ਦੇ ਲਈ ਸਾਟਰਟਅੱਪ ਨੂੰ ਪ੍ਰੇਰਿਤ ਕੀਤਾ ਜਾ ਸਕੇ।

 

ਸਰਕਾਰ ਨੇ ਦੀਰਘਕਾਲਿਕ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ, ਕੁਝ ਸ਼ਹਿਰੀ ਲੋਕਲ ਬੋਡੀਜ਼ ਨੇ ਚੁਣੇ ਹੋਏ ਸਟਾਰਟਅੱਪਸ ਦੇ ਨਾਲ ਸਾਂਝੇਦਾਰੀ ਕਰਨ ਵਿੱਚ ਰੂਚੀ ਦਿਖਾਈ ਹੈ ਤੇ ਸ਼ਹਿਰੀ ਲੋਕਲ ਬੋਡੀਜ਼, ਸਟਾਰਟਅੱਪਸ ਨੂੰ ਸੁਵਿਧਾਵਾਂ ਦੀ ਸਥਾਪਨਾ, ਬਜ਼ਾਰ ਖਰੀਦਦਾਰਾਂ ਦੇ ਜੁੜਾਵ ਆਦਿ ਦੇ ਲਈ ਸਥਾਨ ਦੇ ਰੂਪ ਵਿੱਚ ਸਮਰਥਨ ਪ੍ਰਦਾਨ ਕਰਨ ਦੇ ਲਈ ਤਿਆਰ ਹਨ, ਤਾਕਿ ਉਹ ਆਪਣੇ ਸਮਾਧਾਨਾਂ ਨੂੰ ਅੰਤਿਮ ਰੂਪ ਦੇ ਸਕਣ। ਦਿਨ ਭਰ ਚਲਣ ਵਾਲੇ ਇਸ ਪ੍ਰੋਗਰਾਮ ਵਿੱਚ ਸਿੱਖਣ ਦੀ ਅਤੇ ਨੈਟਵਰਕਿੰਗ ਗਤੀਵਿਧੀਆਂ, 30 ਸਟਾਰਟਅੱਪਸ ਦੁਆਰਾ ਉਨ੍ਹਾਂ ਦੇ ਸਮਾਧਾਨ ਨੂੰ ਪ੍ਰਦਰਸ਼ਿਤ ਕਰਨ ਵਾਲੀਆਂ ਪ੍ਰਸਤੁਤੀਆਂ, ਕਚਰਾ ਮੁਕਤ ਸ਼ਹਿਰਾਂ ਦੇ ਲਈ ਸਟਾਰਟਅੱਪ ਨੂੰ ਹੁਲਾਰਾ ਦੇਣ ਦੇ ਉਦੇਸ਼ ਨਾਲ ਨੀਤੀਗਤ ਪਹਿਲਾਂ ‘ਤੇ ਚਰਚਾ ਅਤੇ ਯੂਨੀਕੌਰਨ ਦੇ ਉੱਦਮੀਆਂ ਤੇ ਸੰਸਥਾਪਕਾਂ ਦੁਆਰਾ ਸਫਲਤਾ ਦੀ ਕਹਾਣੀਆਂ ਨੂੰ ਸਾਂਝਾ ਕਰਨਾ ਆਦਿ ਸ਼ਾਮਲ ਹੋਣਗੇ।

 

ਸਵੱਛ ਭਾਰਤ ਮਿਸ਼ਨ – ਸ਼ਹਿਰੀ, ਐੱਮਓਐੱਚਯੂਏ ਦੁਆਰਾ ਲਾਗੂ ਕੀਤਾ ਜਾ ਰਿਹਾ ਹੈ, ਜੋ ਸਥਾਨਕ ਅਧਾਰ ‘ਤੇ ਇਨੋਵੇਸ਼, ਲਾਗੂ ਕਰਨ ਯੋਗ ਸਮਾਧਾਨ ਅਤੇ ਬਿਜ਼ਨਸ ਮਾਡਲ ਅਪਣਾਉਣ ਤੇ ਵੇਸਟ ਮੈਨੇਜਮੈਂਟ ਵਿੱਚ ਚਕ੍ਰੀਯਤਾ ਨੂੰ ਹੁਲਾਰਾ ਦੇਣ ਦੇ ਲਈ ਸਟਾਰਟਅੱਪਸ ਦੇ ਇਨੋਵੇਸ਼ਨ ਅਤੇ ਪ੍ਰੋਤਸਾਹਨ ‘ਤੇ ਵਿਸ਼ੇਸ਼ ਧਿਆਨ ਦਿੰਦਾ ਹੈ। ਇਸ ਦੀਰਘਕਾਲਿਕ ਦ੍ਰਿਸ਼ਟੀਕੋਣ ਨੂੰ ਧਿਆਨ ਵਿੱਚ ਰੱਖਦੇ ਹੋਏ, ਐੱਮਓਐੱਚਯੂਏ ਨੇ ਏਜੇਂਸ ਫ੍ਰੈਂਕਾਈਜ਼ ਡੀ ਡਿਵੈਲਪਮੈਂਟ (ਏ ਐੱਫ ਡੀ) ਅਤੇ ਡੀਪੀਆਈਆਈਟੀ (ਉਦਯੋਗ ਅਤੇ ਅੰਦਰੂਨੀ ਵਪਾਰ ਸੰਵਰਧਨ ਵਿਭਾਗ) ਦੇ ਨਾਲ ਸਾਂਝੇਦਾਰੀ ਵਿੱਚ ਸਵੱਛ ਭਾਰਤ ਮਿਸ਼ਨ-ਸ਼ਹਿਰੀ ਦੇ ਤਹਿਤ ਜਨਵਰੀ 2022 ਤੋਂ, ਇੱਕ ਸਵੱਛਤਾ ਸਟਾਰਟਅੱਪ ਚੈਲੇਂਜ ਸ਼ੁਰੂ ਕੀਤਾ ਸੀ।

 

ਇਸ ਚੁਣੌਤੀ ਦਾ ਉਦੇਸ਼ ਭਾਰਤ ਵਿੱਚ ਵੇਸਟ ਮੈਨੇਜਮੈਂਟ ਖੇਤਰ ਦੀ ਉੱਦਮਸ਼ੀਲਤਾ ਸਮਰੱਥਾ ਦਾ ਦੋਹਨ ਕਰਨਾ ਅਤੇ ਉੱਦਮ ਵਿਕਾਸ ਦੇ ਲਈ ਇੱਕ ਸਮਰੱਥ ਵਾਤਾਵਰਣ ਨੂੰ ਹੁਲਾਰਾ ਦੇਣਾ ਹੈ। ਦਿਲਚਸਪ ਗੱਲ ਇਹ ਹੈ ਕਿ ਦਸੰਬਰ 2021 ਵਿੱਚ ਸ਼ੁਰੂ ਕੀਤੀ ਗਈ ਸਵੱਛ ਟੈਕਨੋਲੋਜੀ ਚੁਣੌਤੀ ਦੇ ਮਾਧਿਅਮ ਨਾਲ ਐੱਮਓਐੱਚਯੂਏ ਦੁਆਰਾ ਇੱਕ ਵਿਆਪਕ ਦ੍ਰਿਸ਼ਟੀਕੋਣ ਅਪਣਾਇਆ ਗਿਆ ਸੀ। ਟੈਕਨੋਲੋਜੀ ਚੁਣੌਤੀ ਨੇ ਗੈਰ-ਸਰਕਾਰੀ ਸੰਗਠਨਾਂ, ਸੀਐੱਸਓ, ਸਿਖਿਅਕ ਸੰਸਥਾਵਾਂ ਅਤੇ ਸਟਾਰਟਅੱਪ ਸਹਿਤ ਸਵੱਛਤਾ ਖੇਤਰ ਵਿੱਚ ਕੰਮ ਕਰਨ ਵਾਲੇ ਸਾਰੇ ਹਿਤਧਾਰਕਾਂ ਤੋਂ ਐਂਟਰੀਆਂ ਅਤੇ ਸਮਾਧਾਨ ਸ਼ਾਮਲ ਕੀਤੇ। ਟੈਕਨੋਲੋਜੀ ਚੁਣੌਤੀ ਵਿੱਚ ਸਟਾਰਟਅੱਪਸ ਤੋਂ ਪ੍ਰਾਪਤ ਜੇਤੂ ਐਂਟਰੀਆਂ ਨੂੰ ਜਨਵਰੀ 2022 ਵਿੱਚ ਬਾਅਦ ਦੇ ਸਵੱਛਤਾ ਸਟਾਰਟਅੱਪ ਚੈਲੇਂਜ ਵਿੱਚ ਹਿੱਸਾ ਲੈਣ ਦੀ ਅਨੁਮਤੀ ਦਿੱਤੀ ਗਈ ਸੀ।

ਸਟਾਰਟਅੱਪ ਚੈਲੇਂਜ ਨੇ ਸਵੱਛਤਾ ਅਤੇ ਵੇਸਟ ਮੈਨੇਜਮੈਂਟ ਖੇਤਰ ਵਿੱਚ ਸੰਗਠਨਾਂ ਨਾਲ ਚਾਰ ਸ਼੍ਰੇਣੀਆਂ ਵਿੱਚ ਐਂਟਰੀਆਂ ਸ਼ਾਮਲ ਕੀਤੀਆਂ ਸਨ, ਭਾਵ (i) ਸਮਾਜਿਕ ਸਮਾਵੇਸ਼, (ii) ਜ਼ੀਰੋ ਡੁੰਪ, (iii) ਪਲਾਸਟਿਕ ਵੇਸਟ ਮੈਨੇਜਮੈਂਟ ਅਤੇ  (iv) ਡਿਜੀਟਲ ਤੌਰ ‘ਤੇ ਸਮਰੱਥ ਹੋਣ ਦੇ ਮਾਧਿਅਮ ਨਾਲ ਪਾਰਦਰਸ਼ਿਤਾ। ਆਕਾਂਖੀ ਸਟਾਰਟਅੱਪਸ ਨਾਲ ਕੁੱਲ 244 ਐਂਟਰੀਆਂ ਪ੍ਰਾਪਤ ਹੋਈਆਂ, ਜਿਨ੍ਹਾਂ ਵਿੱਚੋਂ 30 ਸਟਾਰਟਅੱਪਸ ਨੂੰ 20 ਮੈਂਬਰਾਂ ਦੀ ਜੂਰੀ ਕਮੇਟੀ ਦੁਆਰਾ ਚੁਣਿਆ ਗਿਆ। ਪ੍ਰਮੁੱਖ ਵਿਦਿਅਕ ਅਦਾਰਿਆਂ, ਇੰਕਿਊਬੇਟਰਾਂ, ਉਦਯੋਗ ਅਤੇ ਸਰਕਾਰੀ ਬੋਡੀਜ਼ ਤੋਂ ਜੂਰੀ ਦੇ ਮੈਂਬਰਾਂ ਨੂੰ ਚੁਣਿਆ ਗਿਆ ਸੀ। 30 ਵਿੱਚੋਂ, ਕੁੱਲ ਟੋਪ 10 ਜੇਤੂਆਂ ਦੀ ਪਹਿਚਾਣ ਕੀਤੀ ਗਈ ਹੈ, ਜਿਨ੍ਹਾਂ ਵਿੱਚੋਂ ਹਰੇਕ ਨੂੰ ਫ੍ਰੈਂਚ ਟੈੱਕ ਤੋਂ ਸੀਡ ਫੰਡਿੰਗ ਤੇ ਸਮਰਪਿਤ ਇੰਕਿਊਬੇਸ਼ਨ ਸਮਰਥਨ ਪ੍ਰਾਪਤ ਹੋਵੇਗਾ। ਫ੍ਰੈਂਚ ਟੈੱਕ, ਸਟਾਰਟ-ਅੱਪ ਨੂੰ ਹੁਲਾਰਾ ਦੇਣ ਦੇ ਲਈ ਫ੍ਰਾਂਸੀਸੀ ਸਰਕਾਰ ਦੀ ਪਹਿਲ ਹੈ।

 


 

ਸਵੱਛਤਾ ਸਟਾਰਟਅੱਪ ਸੰਮੇਲਨ, 17 ਸੰਤਬਰ 2022 ਤੋਂ 2 ਅਕਤੂਬਰ 2022 ਤੱਕ ਐੱਮਓਐੱਚਯੂਏ ਦੁਆਰਾ ਸਵੱਛ ਅੰਮ੍ਰਿਤ ਮਹੋਤਸਵ ਦੇ ਹਿੱਸੇ ਦੇ ਰੂਪ ਵਿੱਚ ਆਯੋਜਿਤ ਕੀਤੇ ਜਾ ਰਿਹਾ ਹੈ, ਜਦੋਂ ਭਾਰਤ, ਐੱਸਬੀਐੱਮ- ਸ਼ਹਿਰ ਦੀਆਂ ਉਪਲਬਧੀਆਂ ਦੇ ਅੱਠ ਸਾਲ ਪੂਰੇ ਹੋਣ ਦਾ ਉਤਸਵ ਮਨਾ ਰਿਹਾ ਹੈ ਤੇ 1 ਅਕਤੂਬਰ, 2022 ਨੂੰ ਐੱਸਬੀਐੱਮ ਅਰਬਨ 2.0 ਦੀ ਪਹਿਲੀ ਵਰ੍ਹੇਗੰਢ ਮਨਾਈ ਜਾਵੇਗੀ। ਸੰਮੇਲਨ ਵਿੱਚ ਲਗਭਗ 600 ਲੋਕਾਂ ਦੇ ਹਿੱਸਾ ਲੈਣ ਦੀ ਉਮੀਦ ਹੈ, ਜਿਸ ਵਿੱਚ ਖੇਤਰ ਦੇ ਪ੍ਰਮੁੱਖ ਸਟਾਰਟਅੱਪ ਅਤੇ ਯੂਨੀਕੌਰਨ, ਸ਼ਹਿਰ ਪ੍ਰਸ਼ਾਸਨ, ਨਿਵੇਸ਼ਕ, ਅਕਾਦਮੀ, ਸਰਕਾਰੀ ਬੋਡੀਜ਼ ਅਤੇ ਉਦਯੋਗ, ਉਦਯੋਗ ਮਾਹਿਰ ਤੇ ਡੀਪੀਆਈਆਈਟੀ, ਸਰਕਾਰ, ਫਿੱਕੀ, ਸੀਆਈਆਈ, ਅਤੇ ਹੋਰ ਸੰਘਾਂ ਦੇ ਪ੍ਰਤੀਨਿਧੀ ਸ਼ਾਮਲ ਹੋਏ ਹਨ।

 

ਕੇਂਦਰੀ ਆਵਾਸ ਅਤੇ ਸ਼ਹਿਰੀ ਮਾਮਲੇ ਰਾਜ ਮੰਤਰੀ ਸ਼੍ਰਈ ਕੌਸ਼ਲ ਕਿਸ਼ੋਰ ਦੁਆਰਾ ਸਨਮਾਨ ਪ੍ਰਦਾਨ ਕੀਤਾ ਜਾਵੇਗਾ। ਸੰਮੇਲਨ ਵਿੱਚ ਐੱਮਓਐੱਚਯੂਏ ਦੇ ਸਕੱਤਰ ਸ਼੍ਰੀ ਮਨੋਜ ਜੋਸ਼ੀ, ਭਾਰਤ ਵਿੱਚ ਫ੍ਰਾਂਸ ਦੇ ਰਾਜਦੂਤ ਐੱਚ. ਈ. ਇਮੈਨੁਏਲ ਲੇਨੈਨ ਅਤੇ ਏਐੱਫਡੀ ਦੇ ਕੰਟ੍ਰੀ ਡਾਇਰੈਕਟਰ ਬ੍ਰੁਨੋ ਬੋਸਲੇ ਵੀ ਮੌਜੂਦ ਰਹਿਣਗੇ।

******

 

ਆਰਕੇਜੇ/ਐੱਮ



(Release ID: 1860936) Visitor Counter : 95


Read this release in: English , Urdu , Hindi , Telugu