ਸਿੱਖਿਆ ਮੰਤਰਾਲਾ

ਸ਼੍ਰੀ ਧਰਮੇਂਦਰ ਪ੍ਰਧਾਨ ਥੰਜਾਵੁਰ ਵਿੱਚ ਸਾਸਤ੍ਰ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ


ਸ਼੍ਰੀ ਧਰਮੇਂਦਰ ਪ੍ਰਧਾਨ ਨੇ ਗਲੋਬਲ ਨਾਗਰਿਕ ਤਿਆਰ ਕਰਨ ਲਈ ਸਾਰੀਆਂ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀਆਂ ‘ਤੇ ਜ਼ੋਰ ਦੇਣ ਦਾ ਸੱਦਾ ਦਿੱਤਾ

Posted On: 18 SEP 2022 5:34PM by PIB Chandigarh

ਕੇਂਦਰੀ ਸਿੱਖਿਆ ਅਤੇ ਕੌਸ਼ਲ ਵਿਕਾਸ ਮੰਤਰੀ ਸ਼੍ਰੀ ਧਰਮੇਂਦਰ ਪ੍ਰਧਾਨ ਅੱਜ ਤੰਜਾਵੁਰ ਵਿੱਚ ਸਾਸਤ੍ਰ ਯੂਨੀਵਰਸਿਟੀ ਦੇ 36ਵੇਂ ਕਨਵੋਕੇਸ਼ਨ ਸਮਾਰੋਹ ਵਿੱਚ ਸ਼ਾਮਲ ਹੋਏ। ਸੂਚਨਾ ਅਤੇ ਪ੍ਰਸਾਰਣ, ਮੱਛੀ ਪਾਲਨ, ਪਸ਼ੂਪਾਲਨ ਅਤੇ ਡੇਅਰੀ ਰਾਜ ਮੰਤਰੀ ਸ਼੍ਰੀ ਐੱਲ. ਮੁਰੂਗਨ ਨੇ ਵੀ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ।

  2022-09-18 17:11:26.976000 2022-09-18 17:26:35.471000

ਮੌਜੂਦ ਲੋਕਾਂ ਨੂੰ ਸੰਬੋਧਿਤ ਕਰਦੇ ਹੋਏ ਸ਼੍ਰੀ ਪ੍ਰਧਾਨ ਨੇ ਚਾਂਸਲਰ ਪ੍ਰੋਫੈਸਰ ਅਤੇ ਸੇਤੁਰਮਨ ਨੂੰ ਥਿਰੂਮਾਲੈਸਮੁਦ੍ਰਮ ਵਿੱਚ ਪਿਛਲੇ ਚਾਰ ਦਹਾਕਿਆਂ ਦੇ ਦੌਰਾਨ ਗੁਣਵੱਤਾਪੂਰਣ ਉੱਚ ਸਿੱਖਿਆ ਉਪਲਬਧ ਕਰਵਾਉਣ ਦੇ ਉਨ੍ਹਾਂ ਦੇ ਜਾਨੂੰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਸਿੱਖਿਆ ਦੇ ਇੱਕ ਮੰਦਿਰ ਦੇ ਰੂਪ ਵਿੱਚ ਸਾਸਤ੍ਰ ਨੇ ਆਪਣੇ ਨਾਮ ਨੂੰ ਸਹੀ ਸਾਬਿਤ ਕੀਤਾ ਹੈ ਅਤੇ ਗਿਆਨ ਦੇ ਖੇਤਰ ਵਿੱਚ ਉਤਕ੍ਰਿਸ਼ਟ ਦਾ ਪ੍ਰਦਰਸ਼ਨ ਕੀਤਾ ਹੈ।

ਕੇਂਦਰੀ ਮੰਤਰੀ ਨੇ ਇਸ ਗੱਲ ‘ਤੇ ਖੁਸ਼ੀ ਜਾਹਿਰ ਕੀਤੀ ਕਿ ਸਾਸਤ੍ਰ ਯੂਨੀਵਰਸਿਟੀ ਵੀ ਮਾਨਵ  ਅਤੇ ਲਿਬਰਲ ਆਰਟਸ ਦੇ ਕੋਰਸਾਂ ਵਿੱਚ ਪ੍ਰਵੇਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਵਿਸ਼ੇਸ਼ ਰੂਪ ਤੋਂ ਤੰਜਾਵੁਰ ਅਤੇ ਤਮਿਨਲਾਡੂ ਜਿਹੇ ਸਥਾਨਾਂ ‘ਤੇ ਇਹ ਅਧਿਐਨ ਦੇ ਸਮਾਨ ਰੂਪ ਤੋਂ ਮਹੱਤਵਪੂਰਨ ਸ਼ਾਖਾਵਾਂ ਹਨ ਜੋ ਆਪਣੀ ਸ਼ਾਨਦਾਰ ਕਲਾ, ਵਾਸਤੂਕਲਾ, ਸੰਗੀਤ ਅਤੇ ਸੰਸਕ੍ਰਿਤੀ ਲਈ ਪ੍ਰਸਿੱਧ ਹਨ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਤਮਿਲਨਾਡੂ ਦੇ ਸ਼ਾਨਦਾਰ ਮੰਦਿਰ ਦੁਨੀਆ ਦੇ ਅਜੁਬੇ ਹੋਣ ਦੇ ਨਾਲ-ਨਾਲ ਇਸ ਤੱਥ ਦੀ ਯਾਦ ਦਿਲਾਉਂਦੇ ਹਨ ਕਿ ਭਾਰਤ ਸੱਭਿਅਤਾ ਦਾ ਉਦਗਮ ਸਥਾਨ ਸੀ। ਤਮਿਲਨਾਡੂ ਵੀ ਮਹਾਨ ਗਿਆਨ ਸੰਬੰਧੀ ਵਿਵਿਧਤਾ ਨਾਲ ਸੰਪੰਨ ਭੂਮੀ ਹੈ ਅਤੇ ‘ਥਿੰਕ ਮੈਰਿਟ, ਥਿੰਕ ਟ੍ਰਾਂਸਪਰੈਂਸੀ’ ਦਾ ਆਦਰਸ਼ ਵਾਕ ਇਸ ਵਿਰਾਸਤ ਨੂੰ ਅੱਗੇ ਵਧਾਉਂਦਾ ਹੈ।

ਸ਼੍ਰੀ ਪ੍ਰਧਾਨ ਨੇ ਕਿਹਾ ਕਿ ਅਸੀਂ ਚਰਕ, ਸੁਸ਼ਰੁਤਾ, ਆਰਿਭੱਟ, ਭਾਸਕਰਚਾਰਯ,ਨਾਗਾਰਜੁਨ ਅਤੇ ਤਿਰੂਵਲੁੱਵਰ ਜਿਹੇ ਮਹਾਨ ਸੰਤਾਂ ਵਿੱਚ ਇੱਕ ਮਹਾਨ ਸਭਿਅਤਾਗਤ ਸੰਪਦਾ ਵਿਰਾਸਤ ਵਿੱਚ ਮਿਲੀ ਹੈ। ਭਾਰਤੀ ਗਿਆਨ ਪ੍ਰਣਾਲੀ ਵਿਸ਼ੇਸ਼ ਰੂਪ ਤੋਂ ਵਰਤਮਾਨ ਗਲੋਬਲ ਚੁਣੌਤੀਆਂ ਦਾ ਸਮਾਧਾਨ ਪ੍ਰਦਾਨ ਕਰਨ ਵਿੱਚ ਅੱਜ ਪਹਿਲੇ ਤੋਂ ਕੀਤੇ ਅਧਿਕ ਪ੍ਰਾਸੰਗਿਕ ਹੋ ਗਈ ਹੈ।

ਉਨ੍ਹਾਂ ਨੇ ਕਿਹਾ ਕਿ ਇੱਕ ਸੱਭਿਅਤਾ ਦੇ ਰੂਪ ਵਿੱਚ ਭਾਰਤ ਅਗਲੇ 25 ਸਾਲਾਂ ਦੇ ਦੌਰਾਨ ਇੱਕ ਮਹੱਤਵਪੂਰਨ ਭੂਮਿਕਾ ਨਿਭਾਏਗਾ ਅਤ ਵਿਦਿਆਰਥੀਆਂ ਨੂੰ ਸਾਡੀ ਸੱਭਿਅਤਾਗਤ ਵਿਰਾਸਤ ਨੂੰ ਦੀ ਸੰਭਾਲ ਕਰਨ ਅਤ ਉਸ ਨੂੰ ਹੁਲਾਰਾ ਦੇਣ ਦੇ ਨਾਲ-ਨਾਲ ਗਲੋਬਲ ਕਲਿਆਣ ਲਈ ਭਾਰਤੀ ਗਿਆਨ  ਪ੍ਰਣਾਲੀਆਂ ਨੂੰ ਅੱਗੇ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਣੀ ਹੋਵੇਗੀ। ਉਨ੍ਹਾਂ ਨੇ ਕਿਹਾ ਸਾਸਤ੍ਰ ਯੂਨੀਵਰਸਿਟੀ ਨੂੰ ਐੱਨਈਪੀ 2020 ਲਈ ਇੱਕ ਪੰਥ ਪ੍ਰਦਰਸ਼ਨ ਬਣਾਉਣਾ ਚਾਹੀਦਾ ਹੈ।

ਕੇਂਦਰੀ ਮੰਤਰੀ ਨੇ ਇਸ ਗੱਲ ਨੂੰ ਰੇਖਾਂਕਿਤ ਕੀਤਾ ਕਿ ਐੱਨਈਪੀ 2020 ਆਪਣੇ ਭਵਿੱਖ ਅਧਾਰਿਤ ਦ੍ਰਿਸ਼ਟੀਕੋਣ ਅਤੇ ਭਾਰਤੀ ਲੋਕਚਾਰ ਨਾਲ ਜੁੜੇ ਹੋਣੇ ਅਤੇ ਭਾਰਤੀ ਭਾਸ਼ਾਵਾਂ ‘ਤੇ ਜ਼ੋਰ ਦੇ ਨਾਲ ਗਲੋਬਲ ਨਾਗਰਿਕ ਤਿਆਰ ਕਰਨ ਲਈ ਇੱਕ ਵਿਚਾਰਿਕ ਦਸਤਾਵੇਜ ਹੈ। ਇਹ ਭਾਰਤੀ ਭਾਸ਼ਾਵਾਂ ਅਤੇ ਭਾਰਤੀ ਗਿਆਨ ਪ੍ਰਣਾਲੀਆਂ ‘ਤੇ ਜ਼ੋਰ ਦਿੱਤਾ ਹੈ।

ਉਨ੍ਹਾਂ ਨੇ ਕਿਹਾ ਕਿ ਸੰਤ ਤਿਰੂਵਲੁੱਵਰ ਜਿਹੀ ਸ਼ਖਸੀਅਤ ਕਿਸੇ ਹੋਰ ਸਾਹਿਤਕਕਾਰ, ਵਿਦਵਾਨ ਜਾ ਦਾਰਸ਼ਨਿਕ ਨਾਲੋਂ ਘੱਟ ਨਹੀਂ ਹੈ। ਤਿਰੂਵਲੱਵਰ ਦੇ ਦਰਸ਼ਨ ਅਤੇ ਭਾਰਤੀ ਗਿਆਨ ਪ੍ਰਣਾਲੀ ਨੂੰ ਗਲੋਬਲ ਪਟਲ ‘ਤੇ ਲੈ ਜਾਣਾ ਸਾਡਾ ਕਰੱਤਵ ਹੈ। ਇੱਕ ਪ੍ਰਮੁੱਖ ਉੱਚ ਸਿੱਖਿਆ ਸੰਸਥਾਨ ਦੇ ਰੂਪ ਵਿੱਚ ਸਾਸਤ੍ਰ ਯਨੀਵਰਸਿਟੀ ਨੂੰ ਖੋਜ ਅਤੇ ਇਨੋਵੇਸ਼ਨ ਵਿੱਚ ਆਪਣੇ ਮੋਹਰੀ ਯਤਨ ਜਾਰੀ ਰੱਖਣੇ ਚਾਹੀਦੇ ਹਨ।

ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਸਾਸਤ੍ਰ ਦੇ ਲੀਡਰਸ ਟਿਕਾਊ ਉੱਦਮਸ਼ੀਲਤਾ ਅਤੇ ਵਿਕਾਸਾਤਮਕ ਮਾਡਲ ਤਿਆਰ ਕਰਨਗੇ ਅਤੇ ਮਾਨਵਤਾ ਨੂੰ ਇੱਕ ਉੱਜਵਲ ਭਵਿੱਖ ਵੱਲ ਲੈ ਜਾਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਵਿਦਿਆਰਥੀ ਡਾ. ਏਪੀਜੇ ਅਬਦੁਲ ਕਲਾਮ ਅਤੇ ਤਮਿਲਨਾਡੂ ਦੇ ਕਈ ਪ੍ਰਤੀਸ਼ਠਿਤ ਨਾਗਰਿਕਾਂ ਦੀ ਖੁਸ਼ਹਾਲ ਵਿਰਾਸਤ ਨੂੰ ਜਾਰੀ ਰੱਖਦੇ ਹੋਏ ਦੇਸ਼ ਦਾ ਮਾਣ ਵਧਾਉਣਗੇ।

ਕੇਂਦਰੀ ਮੰਤਰੀ ਨੇ ਸਾਸਤ੍ਰ ਇੰਡੀਨਿਅਰਿੰਗ ਕਾਲਜ ਦੀ ਸ਼ਾਨਮੁਧਾ ਪ੍ਰਿਸੀਜਨ ਫੋਰਜਿੰਗ ਯੂਨਿਟ ਦਾ ਵੀ ਦੌਰਾ ਕੀਤਾ ਜੋ ਨੌਨ ਫੇਰਸ ਅਤੇ ਫੇਰਸ ਫੋਰਜਿੰਗ ਦੀ ਮੋਹਰੀ ਨਿਰਮਾਤਾ ਹੈ ਅਤੇ ਕੌਸ਼ਲ ਵਿਕਾਸ ਨਾਲ ਵੀ ਜੁੜੀ ਹੋਈ ਹੈ। ਕੇਂਦਰੀ ਮੰਤਰੀ ਨੇ ਯੁਵਾਵਾਂ ਨੂੰ ਵਿਆਪਕ ਰੂਪ ਨਾਲ ਲਾਭਵੰਤ ਕਰਨ ਲਈ ਉਨ੍ਹਾਂ ਨੂੰ ਐੱਨਐੱਸਕਿਊਐੱਫ ਅਨੁਪਾਲਨ ਢਾਂਚੇ ਦੇ ਤਹਿਤ ਕੌਸ਼ਲ ਸੰਬੰਧੀ ਟ੍ਰੇਨਿੰਗ ਦੇਣ ਲਈ ਪ੍ਰੋਤਸਾਹਿਤ ਕੀਤਾ।

ਸ਼੍ਰੀ ਪ੍ਰਧਾਨ ਨੇ ਥੰਜਾਵੁਰ ਵੇਸਟ ਸਰਵੋਦਯਾ ਕੇਂਦ੍ਰਮ ਵਿੱਚ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ। ਕੇਂਦਰੀ ਮੰਤਰੀ ਨੇ ਕਿਹਾ ਉਨ੍ਹਾਂ ਦੇ ਖਾਦੀ ਅਤੇ ਸਵਦੇਸ਼ੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋਕੇ ਕੇਂਦ੍ਰਮ ਖਾਦੀ ਅਤੇ ਗ੍ਰਾਮੋਦਯੋਗਾਂ ਦੇ ਵਿਕਾਸ ਨੂੰ ਪ੍ਰੋਤਸਾਹਨ ਦੇ ਰਿਹਾ ਹੈ। ਨਾਲ ਹੀ ਸਥਾਨਕ ਕਲਾਵਾਂ, ਸ਼ਿਲਪਾਂ ਅਤੇ ਕਾਰੀਗਰਾਂ ਨੂੰ ਸਸ਼ਕਤ ਬਣਾ ਰਿਹਾ ਹੈ।

2022-09-18 17:27:17.688000 2022-09-18 17:27:17.750000

ਸਾਡੀ ਖੁਸ਼ਹਾਲ ਖਾਦੀ ਪਰੰਪਰਾਵਾਂ ਦਾ ਉਤਸਵ ਮਨਾਉਣ ਅਤੇ ਸਥਾਨਕ ਕਾਰੀਗਰਾਂ ਨੂੰ ਮਜ਼ਬੂਤੀ ਦੇਣ ਲਈ ਮੰਤਰੀ ਨੇ ਕੇਂਦ੍ਰਮ ਤੋਂ ਖਾਦੀ ਗਮਛਾ, ਧੋਤੀ ਅਤੇ ਰੂਮਾਲ ਖਰੀਦੇ। ਉਨ੍ਹਾਂ ਨੇ ਆਤਮਨਿਰਭਰ ਭਾਰਤ ਦੇ ਟੀਚੇ ਨੂੰ ਹਾਸਲ ਕਰਨ ਲਈ ਸਾਰੀਆਂ ਨੂੰ ਖਾਦੀ ਨੂੰ ਅਪਣਾਉਣ ਲਈ ਪ੍ਰੋਤਸਾਹਿਤ ਕੀਤਾ।

*****

ਐੱਮਜੀਪੀਐੱਸ/ਏਕੇ



(Release ID: 1860712) Visitor Counter : 108