ਸੈਰ ਸਪਾਟਾ ਮੰਤਰਾਲਾ

ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦਾ ਤਿੰਨ ਦਿਨਾ ਰਾਸ਼ਟਰੀ ਸੰਮੇਲਨ ਧਰਮਸ਼ਾਲਾ, ਹਿਮਾਚਲ ਪ੍ਰਦੇਸ਼ ਵਿੱਚ ਸ਼ੁਰੂ


ਰਾਸ਼ਟਰੀ ਟੂਰਿਜ਼ਮ ਨੀਤੀ ਅਗਲੇ ਬਜਟ ਸੈਸ਼ਨ ਤੋਂ ਪਹਿਲਾਂ ਲਿਆਈ ਜਾਵੇਗੀ: ਸ਼੍ਰੀ ਜੀ ਕਿਸ਼ਨ ਰੈੱਡੀ

ਜੀ-20 ਮੰਚ ਦੇਸ਼ ਦੀ ਟੂਰਿਜ਼ਮ ਸਮਰੱਥਾ ਨੂੰ ਵਿਸ਼ਵ ਦੇ ਸਾਹਮਣੇ ਪੇਸ਼ ਕਰੇਗਾ: ਸ਼੍ਰੀ ਜੀ ਕਿਸ਼ਨ ਰੈੱਡੀ

Posted On: 18 SEP 2022 7:23PM by PIB Chandigarh

ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੀ ਤਿੰਨ ਦਿਨਾਂ ਸੰਮੇਲਨ ਅੱਜ ਇੱਕ ਪ੍ਰੈੱਸ-ਕਾਨਫਰੰਸ ਦੇ ਨਾਲ ਸ਼ੁਰੂ ਹੋਇਆ, ਜਿਸ ਦੀ ਪ੍ਰਧਾਨਗੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕੀਤੀ। ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦੇ ਰਾਸ਼ਟਰੀ ਸੰਮੇਲਨ ਦਾ ਉਦੇਸ਼ ਹੈ ਟੂਰਿਜ਼ਮ ਵਿਕਾਸ ਅਤੇ ਉਨੰਤੀ ‘ਤੇ ਸਾਰੇ ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਵਿਭਿੰਨ ਨਜ਼ਰੀਏ ਅਤੇ ਦ੍ਰਿਸ਼ਟੀਕੋਣਾਂ ਨੂੰ ਜਾਣਨਾ; ਉਨ੍ਹਾਂ ਦੇ ਨਾਲ ਯੋਜਨਾਵਾਂ ਤੇ ਨੀਤੀਆਂ ‘ਤੇ ਸਿੱਧੇ ਸੰਵਾਦ ਕਰਨਾ ਤੇ ਭਾਰਤ ਵਿੱਚ ਸਮੁੱਚੇ ਟੂਰਿਜ਼ਮ ਵਿਕਾਸ ਵਿੱਚ ਰਾਸ਼ਟਰੀ ਪੱਧਰ ‘ਤੇ ਪਹਿਲ ਕਰਨਾ ਵੀ ਇਸ ਵਿੱਚ ਸ਼ਾਮਲ ਹੈ। ਰਾਸ਼ਟਰੀ ਸੰਮੇਲਨ ਦਾ ਇਹ ਵੀ ਟੀਚਾ ਹੈ ਕਿ ਇਸ ਨੂੰ ਉਤਕ੍ਰਿਸ਼ਟ ਵਿਵਹਾਰਾਂ ਨੂੰ ਸਾਂਝਾ ਕਰਨਾ, ਸਫਲ ਪ੍ਰੋਜੈਕਟਾਂ ਅਤੇ ਟੂਰਿਜ਼ਮ ਅਵਸਰਾਂ ਦੀ ਜਾਣਕਾਰੀ ਦੇਣਾ। ਪ੍ਰੈੱਸ-ਕਾਨਫਰੰਸ ਦੇ ਦੌਰਾਨ ਟੂਰਿਜ਼ਮ ਰਾਜ ਮੰਤਰੀ ਸ਼੍ਰੀ ਅਜੈ ਭੱਟ ਤੇ ਸ਼੍ਰੀ ਸ੍ਰੀਪਾਦ ਨਾਇਕ, ਐੱਫਏਆਈਟੀਐੱਚ ਦੇ ਪ੍ਰਧਾਨ ਸ਼੍ਰੀ ਨਕੁਲ ਆਨੰਦ ਅਤੇ ਟੂਰਿਜ਼ਮ ਜਨਰਲ ਡਾਇਰੈਕਟਰ ਸ਼੍ਰੀ ਜੀ. ਕਮਲ ਵਰਧਨ ਰਾਓ ਵੀ ਮੌਜੂਦ ਸਨ।

 

ਪ੍ਰੈੱਸ-ਕਾਨਫਰੰਸ ਦੇ ਦੌਰਾਨ ਟੂਰਿਜ਼ਮ ਅਤੇ ਉੱਤਰ-ਪੂਰਬੀ ਖੇਤਰ ਵਿਕਾਸ ਮੰਤਰੀ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਪਿਛਲੇ 75 ਵਰ੍ਹਿਆਂ ਵਿੱਚ ਭਾਰਤ ਟੂਰਿਜ਼ਮ, ਅਧਿਆਤਮਿਕ, ਪਰਿਵਰਤਨ, ਸੱਭਿਆਚਾਰ ਅਤੇ ਵਿਵਿਧਤਾ ਦਾ ਸਮਾਨਾਰਥੀ ਬਣ ਚੁੱਕਿਆ ਹੈ। ਇਹ ਬਹੁਤ ਮਾਣ ਦੀ ਗੱਲ ਹੈ ਕਿ ਅਸੀਂ ਵਿਸਤਾਰ ਦੇ ਰੋਜ਼ ਨਵੇਂ ਆਯਾਮ ਜੋੜਦੇ ਜਾ ਰਹੇ ਹਨ ਅਤੇ ਭਾਰਤ ਨੂੰ ਵਿਸ਼ਵ ਦੀ ਪੰਜਵੀ ਸਭ ਤੋਂ ਵੱਡੀ ਅਰਥਵਿਵਸਥਾ ਬਣਾਉਣ ਦੀ ਦਿਸ਼ਾ ਵਿੱਚ ਅਗ੍ਰਸਰ ਹਾਂ। ਇਸੇ ਕ੍ਰਮ ਵਿੱਚ ਟੂਰਿਜ਼ਮ ਸੈਕਟਰ ਦੇ ਮਹੱਤਵ ਨੂੰ ਪਹਿਚਾਣਦੇ ਹੋਏ ਟੂਰਿਜ਼ਮ ਮੰਤਰਾਲੇ ਨੇ ਵੱਖ-ਵੱਖ ਪਹਿਲਾਂ ਕੀਤੀਆਂ ਹਨ ਤੇ ਚਾਰ ਗੁਣਾ (four-fold) ਵਿਕਾਸ ਰਣਨੀਤੀ ਬਣਾਈ ਹੈ, ਜੋ ਵਾਯੁ, ਰੇਲ ਅਤੇ ਸੜਕ ਦੁਆਰਾ ਕਨੈਕਟੀਵਿਟੀ ਵਿੱਚ ਸੁਧਾਰ ਕਰਨ, ਟੂਰਿਜ਼ਮ ਇਨਫ੍ਰਾਸਟ੍ਰਕਚਰ ਤੇ ਸੰਬੰਧਿਤ ਸੇਵਾਵਾਂ ਨੂੰ ਵਧਾਉਣ, ਬ੍ਰਾਂਡਿੰਗ ਤੇ ਪ੍ਰੋਤਸਾਹਨ ਨੂੰ ਦੁਰੂਸਤ ਕਰਨ ਤੇ ਸੱਭਿਆਚਾਰ ਅਤੇ ਵਿਰਾਸਤ ਨੂੰ ਪ੍ਰਦਰਸ਼ਿਤ ਕਰਨ ਨਾਲ ਜੁੜੀ ਹੈ।

 

ਪ੍ਰਧਾਨ ਮੰਤਰੀ ਦੁਆਰਾ ਦਿੱਤੇ ਗਏ ਨਾਅਰੇ (slogan) “ਵਿਕਾਸ ਭੀ ਵਿਰਾਸਤ ਭੀ” ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਵਿਚਾਰ-ਵਟਾਂਦਰਾ ਅਤੇ ਚਰਚਾਵਾਂ ਦੀ ਲੰਬੀ ਪ੍ਰਕਿਰਿਆ ਦੇ ਬਾਅਦ, ਰਾਸ਼ਟਰੀ ਟੂਰਿਜ਼ਮ ਨੀਤੀ ਨੂੰ ਬਜਟ ਸੈਸ਼ਨ ਵਿੱਚ ਪੇਸ਼ ਕੀਤਾ ਗਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਟੂਰਿਜ਼ਮ ਸਰਕਿਟਾਂ ਨੂੰ ਪ੍ਰੋਤਸਾਹਿਤ ਕੀਤਾ ਜਾ ਰਿਹਾ ਹੈ ਅਤੇ ਇੱਕ ਨਵੇਂ “ਅੰਬੇਡਕਰ ਸਰਕਿਟ” ਨੂੰ ਜਲਦੀ ਸ਼ੁਰੂ ਕੀਤਾ ਜਾਵੇਗਾ। ਟੂਰਿਜ਼ਮ ਸਰਕਿਟਾਂ ਦੀ ਵਿਕਾਸ ਸੰਬੰਧੀ ਕਾਰਜ-ਯੋਜਨਾ ਦੇ ਤਹਿਤ ਹਿਮਾਲਯ ਸਰਕਿਟ ਨੂੰ ਵੀ ਪ੍ਰੋਤਸਾਹਨ ਦਿੱਤੇ ਜਾਣ ਦੀ ਜਾਣਕਾਰੀ ਸ਼੍ਰੀ ਜੀ. ਕਿਸ਼ਨ ਰੈੱਡੀ ਨੇ ਦਿੱਤੀ।

 

ਟੂਰਿਜ਼ਮ ਮੰਤਰੀ ਨੇ ਜਾਣਕਾਰੀ ਦਿੱਤੀ ਕਿ ਰਾਜਾਂ ਦੇ ਟੂਰਿਜ਼ਮ ਮੰਤਰੀਆਂ ਦਾ ਰਾਸ਼ਟਰੀ ਸੰਮਲੇਨ ਇਸ ਲਈ ਵੀ ਮਹੱਤਵਪੂਰਨ ਹੈ ਕਿ ਉਹ ਭਾਰਤ ਦੀ ਜੀ-20 ਦੀ ਪ੍ਰਧਾਨਗੀ ਦੇ ਮੌਜੂਦਾ ਸੰਦਰਭ ਨਾਲ ਜੁੜਿਆ ਹੈ। ਉਨ੍ਹਾਂ ਨੇ ਦੱਸਿਆ ਕਿ ਵਿਸ਼ਵ ਦੇ ਸਾਹਮਣੇ ਭਾਰਤ ਦੀ ਟੂਰਿਜ਼ਮ ਸਮਰੱਥਾ ਪੇਸ਼ ਕਰਨ ਦੇ ਲਈ ਜੀ-20 ਦੇ ਮੰਚ ਦਾ ਲਾਭ ਉਠਾਇਆ ਜਾਵੇਗਾ।

 

ਵਾਯੁ ਸੰਪਰਕਤਾ ਦੇ ਮਹੱਤਵ ‘ਤੇ ਜ਼ੋਰ ਦਿੰਦੇ ਹੋਏ ਸ਼੍ਰੀ ਜੀ ਕਿਸ਼ਨ ਰੈੱਡੀ ਨੇ ਕਿਹਾ ਕਿ ਦੇਸ਼ ਵਿੱਚ ਹਵਾਈ ਅੱਡਿਆਂ ਦੀ ਸੰਖਿਆ ਵਰ੍ਹੇ 2014 ਵਿੱਚ 74 ਸੀ, ਜੋ ਹੁਣ ਵਧ ਕੇ 140 ਹੋ ਗਈ ਹੈ। ਇਸ ਦੀ ਸੰਖਿਆ ਨੂੰ ਹੋਰ ਵਧਾਉਣ ਦਾ ਪ੍ਰਸਤਾਵ ਹੈ, ਜਿਸ ਦੇ ਤਹਿਤ 2025 ਤੱਕ ਹਵਾਈ ਅੱਡਿਆਂ ਦੀ ਸੰਖਿਆ 220 ਤੱਕ ਕਰ ਦਿੱਤੀ ਜਾਵੇਗੀ।

 

ਸ਼੍ਰੀ ਰੈੱਡੀ ਨੇ ਕਿਹਾ ਕਿ ਭਾਰਤਵੰਸ਼ੀਆਂ ਅਤੇ ਪ੍ਰਵਾਸੀ ਭਾਰਤੀਆਂ ਦਾ ਟੂਰਿਜ਼ਮ ਨਾਲ ਜੁੜਣ ਦੇ ਲਈ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੇ ਮੱਦੇਨਜ਼ਰ ਇਨ੍ਹਾਂ ਨੂੰ ਟੂਰਿਜ਼ਮ ਨੂੰ ਪ੍ਰੋਤਸਾਹਨ ਦੇਣ ਦੇ ਲਈ ਪ੍ਰੇਰਿਤ ਕੀਤਾ ਜਾਵੇਗਾ। ਉਨ੍ਹਾਂ ਨੇ ਭਾਰਤੀ ਸਮੁਦਾਏ ਨੂੰ ਤਾਕੀਦ ਕੀਤੀ ਕਿ ਵਿਦੇਸ਼ ਵਿੱਚ ਰਹਿਣ ਵਾਲਾ ਹਰੇਕ ਭਾਰਤੀ ਸਾਡੇ ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੇ ਅਨੁਰੂਪ ਘੱਟ ਤੋਂ ਘੱਟ ਪੰਜ ਵਿਦੇਸ਼ੀਆਂ ਨੂੰ ਭਾਰਤ ਆਉਣ ਦੇ ਲਈ ਪ੍ਰੇਰਿਤ ਕਰੇ।

 

ਉਨ੍ਹਾਂ ਨੇ ਕਿਹਾ ਕਿ ਕੋਵਿਡ-19 ਦਾ ਸਭ ਤੋਂ ਜ਼ਿਆਦਾ ਨੁਕਸਾਨ ਟੂਰਿਜ਼ਮ ਸੈਕਟਰ ਨੂੰ ਚੁੱਕਣਾ ਪਿਆ ਸੀ; ਇਸ ਲਈ ਉਸ ਨੂੰ ਦਿੱਤੀ ਜਾਣ ਵਾਲੀ ਵਿੱਤੀ ਸਹਾਇਤਾ ਨੂੰ 31 ਮਾਰਚ, 2023 ਤੱਕ ਵਧਾ ਦਿੱਤਾ ਗਿਆ ਹੈ।

 

ਟੂਰਿਜ਼ਮ ਸੈਕਟਰ ਨੇ 2-18 ਵਿੱਚ 16.91 ਲੱਖ ਕਰੋੜ ਰੁਪਏ (240 ਅਰਬ ਯੂਐੱਸਡੀ) ਜਾਂ ਭਾਰਤ ਦੇ ਗ੍ਰੋਸ ਡੋਮੈਸਟਿਕ ਪ੍ਰੋਡਕਟ ਦਾ 9.2 ਪ੍ਰਤੀਸ਼ਤ ਸਿਰਜਣ ਕੀਤਾ ਸੀ ਤੇ ਉਸ ਨੇ ਲਗਭਗ 42.67 ਮਿਲੀਅਨ ਰੋਜ਼ਗਾਰ ਜਾਂ ਕੁੱਲ ਰੋਜ਼ਗਾਰ ਦਾ 8.1 ਪ੍ਰਤੀਸ਼ਤ ਮੁਹੱਈਆ ਕਰਵਾਇਆ ਸੀ।

 

ਸੰਮੇਲਨ ਨੂੰ ਟੂਰਿਜ਼ਮ ਇਨਫ੍ਰਾਸਟ੍ਰਕਚਰ ਵਿਕਾਸ ਤੇ ਸੱਭਿਆਚਾਰਕ, ਅਧਿਆਤਮਿਕ ਅਤੇ ਵਿਰਾਸਤ ਟੂਰਿਜ਼ਮ, ਹਿਮਾਲਯ ਖੇਤਰ ਵਿੱਚ ਟੂਰਿਜ਼ਮ, ਰਿਸਪੋਂਸੀਬਲ ਤੇ ਟਿਕਾਉ ਟੂਰਿਜ਼ਮ, ਟੂਰਿਜ਼ਮ ਮੰਜ਼ਿਲਾਂ ਦੇ ਪ੍ਰੋਤਸਾਹਨ ਤੇ ਪ੍ਰਚਾਰ ਦੇ ਲਈ ਡਿਜੀਟਲ ਟੈਕਨੋਲੋਜੀ ਦੀ ਭੂਮਿਕਾ, ਭਾਰਤੀ ਸਤਕਾਰ ਸੈਕਟਰ ਵਿੱਚ ਹੋਮ-ਸਟੇ ਦਾ ਉਭਰਦਾ ਮਹੱਤਵ, ਆਯੁਰਵੇਦ, ਆਰੋਗਯ ਤੇ ਔਸ਼ਧੀ ਕੇਂਦ੍ਰਿਤ ਟੂਰਿਜ਼ਮ ਤੇ ਜੰਗਲ ਤੇ ਵਾਈਲਡਲਾਈਫ ਟੂਰਿਜ਼ਮ ਦੀ ਵਿਸ਼ਾ-ਵਸਤੂ ਸਬੰਧੀ ਸੈਸ਼ਨਾਂ ਵਿੱਚ ਵੰਡਿਆ ਗਿਆ ਹੈ।

 

https://lh6.googleusercontent.com/MKR0HcH-75FIXH9WHe0kAkclAH4b4BiBYQcQ0XSUZo8kNLG_Bxay4_WXRHwNGZZLSMbh2oSMDD4FZ4dPQhdv7IfXFRRcV3z-Gx3t1jZpTPv97oFdHzizKvSb8k97_6CUWPT50AS7DxWutDDr8jsmux_o76TVZ6tTV8GpKq6SpIWy0oJv4ZnY7gi7sA5zYjlmZrVWUA

ਮੰਤਰਾਲੇ ਨੇ ਦੇਸ਼ਭਰ ਵਿੱਚ ਟੂਰਿਜ਼ਮ ਇਨਫ੍ਰਾਸਟ੍ਰਕਚਰ ਦੇ ਵਿਕਾਸ ਦੇ ਲਈ 7000 ਕਰੋੜ ਰੁਪਏ ਵੰਡੇ ਹਨ। ਵੱਖ-ਵੱਖ ਵਿਸ਼ਿਆਂ ਨੂੰ ਦ੍ਰਿਸ਼ਟੀਗਤ ਰੱਖਦੇ ਹੋਏ 30 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਵਦੇਸ਼ ਦਰਸ਼ਨ ਯੋਜਨਾ ਦੇ ਤਹਿਤ 76 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ। ਪ੍ਰਸਾਦ ਯੋਜਨਾ ਦਾ ਲਕਸ਼ ਹੈ ਅਧਿਆਤਮਿਕ ਸਥਲਾਂ ਦੇ ਆਸਪਾਸ ਟੂਰਿਜ਼ਮ ਸੁਵਿਧਾਵਾਂ ਨੂੰ ਮਜ਼ਬੂਤ ਕਰਨਾ। ਇਸ ਦੇ ਤਹਿਤ 24 ਰਾਜਾਂ ਵਿੱਚ 39 ਪ੍ਰੋਜੈਕਟਾਂ ਨੂੰ ਪ੍ਰਵਾਨਗੀ ਦਿੱਤੀ ਗਈ ਹੈ। ਇਨ੍ਹਾਂ ਟੂਰਿਜ਼ਮ, ਤੀਰਥ ਅਤੇ ਵਿਰਾਸਤ ਮੰਜ਼ਿਲਾਂ/ਸ਼ਹਿਰਾਂ ਦਾ ਇਨਫ੍ਰਾਸਟ੍ਰਕਚਰ ਵਿਕਾਸ ਸਵੱਛਤਾ, ਸੁਰੱਖਿਆ, ਸੁਗਮਤਾ, ਸਰਵਿਸ ਡਿਲੀਵਰੀ, ਕੌਸ਼ਲ ਵਿਕਾਸ ਅਤੇ ਸਥਾਨਕ ਭਾਈਚਾਰਿਆਂ ਦੀ ਆਜੀਵਿਕਾ ‘ਤੇ ਕੇਂਦ੍ਰਿਤ ਹੈ।

 

ਮੰਤਰਾਲੇ ਨੇ ਹਾਲ ਵਿੱਚ ਸਵਦੇਸ਼ ਦਰਸ਼ਨ 2.0 ਯੋਜਨਾ ਸ਼ੁਰੂ ਕੀਤੀ ਹੈ, ਜਿਸ ਦਾ ਉਦੇਸ਼ ਹੈ ਟਿਕਾਉ ਅਤੇ ਰਿਸਪੋਂਸੀਬਲ ਮੰਜ਼ਿਲਾਂ ਦਾ ਵਿਕਾਸ ਤੇ ਤਦਅਨੁਸਾਰ ਟੂਰਿਜ਼ਮ ਤੇ ਮੰਜ਼ਿਲ ਕੇਂਦ੍ਰਿਤ ਪਹਿਲ। ਇਹ ਪਹਿਲਾਂ ਦੀਆਂ ਯੋਜਨਾਵਾਂ ਦਾ ਵਿਕਾਸ ਹੈ, ਜਿਸ ‘ਤੇ ਅੱਗੇ ਵੀ ਕੰਮ ਚਲਦਾ ਰਹੇਗਾ। ਇਨ੍ਹਾਂ ਯੋਜਨਾਵਾਂ ਦਾ ਲਕਸ਼ ਟਿਕਾਉ ਅਤੇ ਰਿਸਪੋਂਸੀਬਲ ਟੂਰਿਜ਼ਮ ਸਥਲਾਂ ਦੇ ਵਿਕਾਸ ਦੇ ਲਈ ਸਮੁੱਚੇ ਅਭਿਯਾਨ ਦਾ ਕ੍ਰਮਿਕ ਵਿਕਾਸ ਕਰਨਾ ਹੈ। ਇਸ ਦੇ ਤਹਿਤ ਟੂਰਿਜ਼ਮ ਤੇ ਸੰਬੰਧਿਤ ਇਨਫ੍ਰਾਸਟ੍ਰਕਚਰ, ਟੂਰਿਜ਼ਮ ਸੇਵਾਵਾਂ, ਮਾਨਵ ਪੂੰਜੀ ਵਿਕਾਸ ਤੇ ਨੀਤੀਗਤ ਤੇ ਸੰਸਥਾਗਤ ਸੁਧਾਰਾਂ ਦੇ ਅਧਾਰ ‘ਤੇ ਡੈਸਟੀਨੇਸ਼ਨ ਮੈਨੇਜਮੈਂਟ ਅਤੇ ਪ੍ਰੋਤਸਾਹਨ ਕੀਤਾ ਜਾਵੇਗਾ।

 

ਰਾਸ਼ਟਰੀ ਸੰਮੇਲਨ ਦਾ ਇਹ ਵੀ ਟੀਚਾ ਹੈ ਕਿ ਟੂਰਿਜ਼ਮ ਬਾਰੇ ਵਿੱਚ ਇੱਕ ਸਾਂਝਾ ਨਜ਼ਰੀਆ ਤਿਆਰ ਕੀਤਾ ਜਾਵੇ ਤੇ ਇੰਡੀਆ@2047 ਦੀ ਤਰਫ ਕਦਮ ਵਧਾਉਂਦੇ ਹੋਏ ਇਸ ਨਜ਼ਰੀਏ ਦਾ ਵਿਕਾਸ ਕੀਤਾ ਜਾਵੇ। ਆਉਣ ਵਾਲੇ 25 ਵਰ੍ਹੇ ਅੰਮ੍ਰਿਤਕਾਲ ਹਨ, ਇਸ ਲਈ ਸੰਮੇਲਨ ਦਾ ਟੀਚਾ ਵਰ੍ਹਾ 2047 ਦੇ ਦ੍ਰਿਸ਼ਟੀਗਤ ਭਾਰਤ ਵਿੱਚ ਟੂਰਿਜ਼ਮ ਦੀ ਪਰਿਕਲਪਨਾ ਤਿਆਰ ਕਰਨ ਦੇ ਲਈ ਰਾਜਾਂ ਤੇ ਕੇਂਦਰ ਸਰਕਾਰ ਦੇ ਵਿੱਚ ਸਾਂਝਾ ਸੰਵਾਦ ਸ਼ੁਰੂ ਕਰਨਾ ਹੈ।

 

ਪ੍ਰੋਗਰਾਮ ਵਿੱਚ ਟੂਰਿਜ਼ਮ ਅਤੇ ਰੱਖਿਆ ਰਾਜ ਮੰਤਰੀ ਸ਼੍ਰੀ ਅਜੈ ਭੱਟ, ਟੂਰਿਜ਼ਮ, ਪੋਰਟ, ਸ਼ਿਪਿੰਗ ਅਤੇ ਜਲਮਾਰਗ ਰਾਜ ਮੰਤਰੀ ਸ਼੍ਰੀ ਸ਼੍ਰੀਪਦ ਨਾਇਕ, ਟੂਰਿਜ਼ਮ ਮੰਤਰਾਲੇ ਦੇ ਐਡੀਸ਼ਨਲ ਸਕੱਤਰ ਸ਼੍ਰੀ ਰਾਕੇਸ਼ ਕੁਮਾਰ ਵਰਮਾ ਤੇ ਹੋਰ ਸੀਨੀਅਰ ਪਤਵੰਤੇ ਮੌਜੂਦ ਸਨ।

ਪ੍ਰੈੱਸ-ਕਾਨਫਰੰਸ ਦੇ ਬਾਅਦ ਪ੍ਰੋਗਰਾਮ ਵਿੱਚ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸ਼੍ਰੀ ਜੈ ਰਾਮ ਠਾਕੁਰ ਵੀ ਸ਼ਾਮਲ ਹੋਏ।

*****



(Release ID: 1860709) Visitor Counter : 121