ਗ੍ਰਹਿ ਮੰਤਰਾਲਾ
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ
ਦੇਸ਼ ਦੇ ਸਭ ਤੋਂ ਮਕਬੂਲ ਨੇਤਾ ਤੇ ਸਾਡੇ ਸਭ ਦੇ ਪ੍ਰੇਰਣਾਸਰੋਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਨਮਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਈਸ਼ਵਰ ਤੋਂ ਉਨ੍ਹਾਂ ਦੀ ਉੱਤਮ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ
ਮੋਦੀ ਜੀ ਨੇ ਆਪਣੀ ਭਾਰਤ ਪ੍ਰਥਮ ਦੀ ਸੋਚ ਤੇ ਗਰੀਬ ਕਲਿਆਣ ਦੇ ਸੰਕਲਪ ਨਾਲ ਅਸੰਭਵ ਕਾਰਜਾਂ ਨੂੰ ਸੰਭਵ ਕਰਕੇ ਦਿਖਾਇਆ ਹੈ
ਗਰੀਬ ਕਲਿਆਣ, ਸੁਸ਼ਾਸਨ, ਵਿਕਾਸ, ਰਾਸ਼ਟਰਸੁਰੱਖਿਆ ਤੇ ਇਤਿਹਾਸਿਕ ਸੁਧਾਰਾਂ ਦੇ ਬਰਾਬਰ ਤਾਲਮੇਲ ਨਾਲ ਮੋਦੀ ਜੀ ਨੇ ਮਾਂ ਭਾਰਤੀ ਨੂੰ ਮੁੜ ਸਰਵਉੱਚ ਸਥਾਨ ‘ਤੇ ਪਹੁੰਚਾਉਣ ਦੇ ਆਪਣੇ ਸੰਕਲਪ ਨੂੰ ਪੂਰਾ ਕੀਤਾ ਹੈ
ਇਹ ਇੱਕ ਨਿਰਣਾਇਕ ਅਗਵਾਈ ਅਤੇ ਉਸ ਅਗਵਾਈ ਵਿੱਚ ਜਨਤਾ ਦੇ ਅਟੁੱਟ ਵਿਸ਼ਵਾਸ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ
ਇੱਕ ਸੁਰੱਖਿਅਤ, ਸਸ਼ਕਤ ਤੇ ਆਤਮਨਿਰਭਰ ਨਵੇਂ ਭਾਰਤ ਦੇ ਨਿਰਮਾਤਾ ਮੋਦੀ ਜੀ ਦਾ ਜੀਵਨ ਸੇਵਾ ਅਤੇ ਸਮਰਪਣ ਦਾ ਪ੍ਰਤੀਕ ਹੈ
ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਰੋੜਾਂ ਗਰੀਬਾਂ ਨੂੰ ਉਨ੍ਹਾਂ ਦਾ ਅਧਿਕਾਰ ਦੇ ਕੇ ਮੋਦੀ ਜੀ ਨੇ ਉਨ੍ਹਾਂ ਵਿੱਚ ਆਸ਼ਾ ਅਤੇ ਵਿਸ਼ਵਾਸ ਦਾ ਭਾਵ ਜਗਾਇਆ ਹੈ, ਅੱਜ ਦੇਸ਼ ਦਾ ਹਰ ਵਰਗ ਚੱਟਾਨ ਦੀ ਤਰ੍ਹਾਂ ਮੋਦੀ ਦੀ ਦੇ ਨਾਲ ਖੜਿਆ ਹੈ
ਭਾਰਤੀ ਸੱਭਿਆਚਾਰ ਦੇ ਸੰਵਾਹਕ ਮੋਦੀ ਜੀ ਨੇ ਦੇਸ਼ ਨੂੰ ਆਪਣੀਆਂ ਮੂਲ ਜੜਾਂ ਨਾਲ ਜੋੜ ਕੇ ਵਿਕਾਸ ਦੇ ਹਰ ਖੇਤਰ ਵਿੱਚ ਅੱਗੇ ਲੈ ਜਾਣ ਦਾ ਕੰਮ ਕੀਤਾ ਹੈ
ਮੋਦੀ ਜੀ ਦੀ ਦੂਰਦਰਸ਼ਿਤਾ ਤੇ ਅਗਵਾਈ ਵਿੱਚ ਅੱਜ ਦ
Posted On:
17 SEP 2022 9:59AM by PIB Chandigarh
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ਹਨ। ਆਪਣੇ ਟਵੀਟਾਂ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਦੇਸ਼ ਦੇ ਸਭ ਤੋਂ ਮਕਬੂਲ ਨੇਤਾ ਤੇ ਸਾਡੇ ਸਭ ਦੇ ਪ੍ਰੇਰਣਾਸਰੋਤ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਜੀ ਨੂੰ ਜਨਮਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਈਸ਼ਵਰ ਤੋਂ ਉਨ੍ਹਾਂ ਦੀ ਉੱਤਮ ਸਿਹਤ ਤੇ ਲੰਬੀ ਉਮਰ ਦੀ ਕਾਮਨਾ ਕਰਦਾ ਹਾਂ। ਮੋਦੀ ਜੀ ਨੇ ਆਪਣੀ ਭਾਰਤ ਪ੍ਰਥਮ ਦੀ ਸੋਚ ਤੇ ਗਰੀਬ ਕਲਿਆਣ ਦੇ ਸੰਕਲਪ ਨਾਲ ਅਸੰਭਵ ਕਾਰਜਾਂ ਨੂੰ ਸੰਭਵ ਕਰਕੇ ਦਿਖਾਇਆ ਹੈ।
ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਕਿ ਗਰੀਬ ਕਲਿਆਣ, ਸੁਸ਼ਾਸਨ, ਵਿਕਾਸ, ਰਾਸ਼ਟਰਸੁਰੱਖਿਆ ਤੇ ਇਤਿਹਾਸਿਕ ਸੁਧਾਰਾਂ ਦੇ ਬਰਾਬਰ ਤਾਲਮੇਲ ਨਾਲ ਮੋਦੀ ਜੀ ਨੇ ਮਾਂ ਭਾਰਤੀ ਨੂੰ ਮੁੜ ਸਰਵਉੱਚ ਸਥਾਨ ‘ਤੇ ਪਹੁੰਚਾਉਣ ਦੇ ਆਪਣੇ ਸੰਕਲਪ ਨੂੰ ਪੂਰਾ ਕੀਤਾ ਹੈ। ਇਹ ਇੱਕ ਨਿਰਣਾਇਕ ਅਗਵਾਈ ਅਤੇ ਉਸ ਅਗਵਾਈ ਵਿੱਚ ਜਨਤਾ ਦੇ ਅਟੁੱਟ ਵਿਸ਼ਵਾਸ ਦੇ ਕਾਰਨ ਹੀ ਸੰਭਵ ਹੋ ਪਾਇਆ ਹੈ।
ਸ਼੍ਰੀ ਅਮਿਤ ਸ਼ਾਹ ਨੇ ਇਹ ਵੀ ਕਿਹਾ ਕਿ ਇੱਕ ਸੁਰੱਖਿਅਤ, ਸਸ਼ਕਤ ਤੇ ਆਤਮਨਿਰਭਰ ਨਵੇਂ ਭਾਰਤ ਦੇ ਨਿਰਮਾਤਾ ਮੋਦੀ ਜੀ ਦਾ ਜੀਵਨ ਸੇਵਾ ਅਤੇ ਸਮਰਪਣ ਦਾ ਪ੍ਰਤੀਕ ਹੈ। ਆਜ਼ਾਦੀ ਦੇ ਬਾਅਦ ਪਹਿਲੀ ਵਾਰ ਕਰੋੜਾਂ ਗਰੀਬਾਂ ਨੂੰ ਉਨ੍ਹਾਂ ਦਾ ਅਧਿਕਾਰ ਦੇ ਕੇ ਮੋਦੀ ਜੀ ਨੇ ਉਨ੍ਹਾਂ ਵਿੱਚ ਆਸ਼ਾ ਅਤੇ ਵਿਸ਼ਵਾਸ ਦਾ ਭਾਵ ਜਗਾਇਆ ਹੈ। ਅੱਜ ਦੇਸ਼ ਦਾ ਹਰ ਵਰਗ ਚੱਟਾਨ ਦੀ ਤਰ੍ਹਾਂ ਮੋਦੀ ਦੀ ਦੇ ਨਾਲ ਖੜਿਆ ਹੈ।
ਕੇਂਦਰੀ ਗ੍ਰਹਿ ਤੇ ਸਹਿਕਾਰਿਤਾ ਮੰਤਰੀ ਨੇ ਕਿਹਾ ਭਾਰਤੀ ਸੱਭਿਆਚਾਰ ਦੇ ਸੰਵਾਹਕ ਮੋਦੀ ਜੀ ਨੇ ਦੇਸ਼ ਨੂੰ ਆਪਣੀਆਂ ਮੂਲ ਜੜਾਂ ਨਾਲ ਜੋੜ ਕੇ ਵਿਕਾਸ ਦੇ ਹਰ ਖੇਤਰ ਵਿੱਚ ਅੱਗੇ ਲੈ ਜਾਣ ਦਾ ਕੰਮ ਕੀਤਾ ਹੈ। ਮੋਦੀ ਜੀ ਦੀ ਦੂਰਦਰਸ਼ਿਤਾ ਤੇ ਅਗਵਾਈ ਵਿੱਚ ਅੱਜ ਦਾ ਇਹ ਨਵਾਂ ਭਾਰਤ ਇੱਕ ਵਿਸ਼ਵਸ਼ਕਤੀ ਬਣ ਕੇ ਉਭਰਿਆ ਹੈ। ਮੋਦੀ ਜੀ ਨੇ ਵੈਸ਼ਵਿਕ ਨੇਤਾ ਦੇ ਰੂਪ ਵਿੱਚ ਆਪਣੀ ਪਹਿਚਾਣ ਬਣਾਈ ਹੈ, ਜਿਸ ਦਾ ਪੂਰੀ ਦੁਨੀਆ ਸਨਮਾਨ ਕਰਦੀ ਹੈ।
https://twitter.com/AmitShah/status/1570948153339449346
https://twitter.com/AmitShah/status/1570948220108550145
https://twitter.com/AmitShah/status/1570948304028180482
https://twitter.com/AmitShah/status/1570948375851462656
*****
ਐੱਨਡਬਲਿਊ/ਆਰਕੇ/ਏਵਾਈ/ਆਰਆਰ
(Release ID: 1860398)
Visitor Counter : 162