ਟੈਕਸਟਾਈਲ ਮੰਤਰਾਲਾ

ਕੇਂਦਰ ਨੇ ਫਲੈਗਸ਼ਿਪ ਪ੍ਰੋਗਰਾਮ ਨੈਸ਼ਨਲ ਟੈਕਨੀਕਲ ਟੈਕਸਟਾਈਲਸ ਮਿਸ਼ਨ (ਐੱਨਟੀਟੀਐੱਮ) ਦੇ ਤਹਿਤ ਸਪੈਸ਼ਿਲਿਟੀ ਫਾਈਬਰਸ, ਕੰਪੋਜਿਟ੍ਸ ਸਸਟੇਨੇਬਲ ਟੈਕਸਟਾਈਲਸ, ਮੋਬਿਲਟੈੱਕ, ਸਪੋਰਟੈੱਕ ਅਤੇ ਜਿਓਟੈੱਕ ਖੇਤਰਾਂ ਵਿੱਚ 60 ਕਰੋੜ ਰੁਪਏ ਦੀ ਲਾਗਤ ਵਾਲੇ 23 ਰਣਨੀਤਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ


ਭਾਰਤ ਵਿੱਚ ਟੈਕਨੀਕਲ ਟੈਕਸਟਾਈਲ ਦੇ ਅਨੁਪ੍ਰੋਯਗ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਵਿੱਚ ਵਾਧੇ ਦੇ ਲਈ ਉਪਯੋਗ ਅਤੇ ਅਕਾਦਮਿਕ ਜਗਤ ਦਾ ਜੁੜਨਾ ਜ਼ਰੂਰੀ ਹੈ: ਸ਼੍ਰੀ ਪੀਯੂਸ਼ ਗੋਇਲ



ਦੇਸ਼ ਵਿੱਚ ਵੱਡੇ ਖੋਜ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਅਧਿਕ ਸੰਖਿਆ ਵਿੱਚ ਪ੍ਰਚਾਰ ਗਤੀਵਿਧੀਆਂ ਜ਼ਰੂਰੀ : ਸ਼੍ਰੀ ਗੋਇਲ

Posted On: 16 SEP 2022 3:29PM by PIB Chandigarh

ਕੱਪੜਾ ਮੰਤਰਾਲੇ ਨੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਦੀ ਪ੍ਰਧਾਨਗੀ ਹੇਠ ਸਪੈਸ਼ਿਲਿਟੀ ਫਾਈਬਰ, ਸਟਟੇਨੇਬਲ ਟੈਕਸਟਾਈਲ, ਜਿਓਟੈਕਸਟਾਈਲ, ਮੋਬਿਲਟੈੱਕ ਅਤੇ ਸਪੋਰਟਸ ਟੈਕਸਟਾਈਲ ਦੇ ਖੇਤਰਾਂ ਵਿੱਚ ਲਗਭਗ 60 ਕਰੋੜ ਰੁਪਏ ਲਾਗਤ ਦੀ ਵਾਲੇ 23 ਰਣਨੀਤਕ ਪ੍ਰੋਜੈਕਟਾਂ ਨੂੰ 14 ਸਤੰਬਰ 2022 ਨੂੰ ਮਨਜ਼ੂਰੀ ਦਿੱਤੀ। ਇਹ ਰਣਨੀਤਕ ਖੋਜ ਪ੍ਰੋਜੈਕਟਾਂ ਪ੍ਰਮੁਖ ਪ੍ਰੋਗਰਾਮ ‘ਨੈਸ਼ਨਲ ਟੈਕਨੀਕਲ ਟੈਕਸਟਾਈਲ ਮਿਸ਼ਨ’  ਦੇ ਤਹਿਤ ਆਉਂਦੇ ਹਨ।

 

ਇਨ੍ਹਾਂ 23 ਖੋਜ ਪ੍ਰੋਜੈਕਟਾਂ ਵਿੱਚ 12 ਸਪੈਸ਼ਿਲਿਟੀ ਫਾਈਬਰਸ ਦੇ ਪ੍ਰੋਜੈਕਟ ਹਨ ਜਿਨ੍ਹਾਂ ਦਾ ਅਨੁਪ੍ਰਯੋਗ ਖੇਤੀ, ਸਮਾਰਟ, ਟੈਕਸਟਾਈਲ, ਸਿਹਤ ਸੇਵਾ, ਰਣਨੀਤਕ ਅਨੁਪ੍ਰਯੋਗ ਅਤੇ  ਸੁਰੱਖਿਆਤਮਕ ਗੀਅਰ ਵਿੱਚ ਹੁੰਦਾ ਹੈ। ਸਸਟੇਨੇਬਲ ਟੈਕਸਟਾਈਲ ਦੇ ਚਾਰ ਪ੍ਰੋਜੈਕਟ ਮਨਜ਼ੂਰ ਕੀਤੇ ਗਏ ਹਨ ਜਿਨ੍ਹਾਂ ਦਾ ਅਨੁਪ੍ਰਯੋਗ ਖੇਤੀ ਅਤੇ ਸਿਹਤ ਸੇਵਾ ਖੇਤਰ ਵਿੱਚ ਕੀਤਾ ਜਾਂਦਾ ਹੈ। ਇਸ ਦੇ ਇਲਾਵਾ  ਜਿਓਟੈਕਸਟਾਈਲ ਦੇ 5 ਪ੍ਰੋਜੈਕਟ, ਮੋਬਿਲਟੈੱਕ ਦੇ 1 ਅਤੇ ਸਪੋਰਟਕ ਦੇ 1 ਪ੍ਰੋਜੈਕਟ ਨੂੰ ਮਨਜ਼ੂਰੀ ਦਿੱਤੀ ਗਈ ਹੈ। 

 

 

ਨੀਤੀ ਆਯੋਗ ਦੇ ਮੈਂਬਰ (ਵਿਗਿਆਨ ਅਤੇ ਟੈਕਨੋਲੋਜੀ) ਅਤੇ ਪ੍ਰਿੰਸੀਪਲ ਵਿਗਿਆਨਿਕ ਸਲਾਹਕਾਰ (ਪੀਐੱਸਏ) ਨੇ ਟੈਕਨੀਕਲ ਟੈਕਸਟਾਈਲ ਨਾਲ ਸਬੰਧਿਤ ਇਨਪੁੱਟ ਪ੍ਰਦਾਨ ਕੀਤੇ। ਬੈਠਕ ਵਿੱਚ ਆਈਆਈਟੀ ਵਰਗੇ ਮੋਹਰੀ ਭਾਰਤੀ ਸੰਸਥਾਨ, ਸਰਕਾਰੀ ਸੰਗਠਨ ਅਤੇ ਪ੍ਰਸਿੱਧ ਉਦਯੋਗਪਤੀਆਂ ਨੇ ਹਿੱਸਾ ਲਿਆ। ਇਨ੍ਹਾਂ ਰਣਨੀਤਕ ਪ੍ਰੋਜੈਕਟਾਂ ਨੂੰ ਮਨਜ਼ੂਰੀ ਭਾਰਤੀ ਅਰਥਵਿਵਸਥਾ ਦੇ ਵਿਕਾਸ ਦੇ ਲਈ ਦਿੱਤੀ ਗਈ ਅਤੇ ਇਹ ਆਤਮਨਿਰਭਰ ਭਾਰਤ, ਵਿਸ਼ੇਸ ਕਰਕੇ ਸਿਹਤ ਸੇਵਾ ਉਦਯੋਗਿਕ ਅਤੇ ਪ੍ਰੋਟੈਕਿਟਵ, ਊਰਜਾ ਭੰਡਾਰਨ, ਖੇਤੀ ਅਤੇ ਅਧਾਰਭੂਤ ਸੰਰਚਨਾ ਦੀ ਦਿਸ਼ਾ ਵਿੱਚ ਇੱਕ ਕਦਮ ਹੈ।

 

ਵਿਗਿਆਨਿਕਾਂ ਅਤੇ ਤਕਨੀਕੀ ਮਾਹਰਾਂ ਨੂੰ ਸੰਬੋਧਨ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਭਾਰਤ ਵਿੱਚ ਟੈਕਨੀਕਲ ਟੈਕਸਟਾਈਲ ਦੇ ਅਨੁਪ੍ਰਯੋਗ ਦੇ ਖੇਤਰਾਂ ਵਿੱਚ ਖੋਜ ਅਤੇ ਵਿਕਾਸ ਨੂੰ ਹੁਲਾਰਾ ਦੇਣ ਦੇ ਲਈ ਉਦਯੋਗ ਅਤੇ ਸਿੱਖਿਆ ਜਗਤ ਦੇ ਦਰਮਿਆਨ ਸਬੰਧ ਜ਼ਰੂਰੀ ਹੈ। ਉਨ੍ਹਾਂ ਨੇ ਕਿਹਾ ਕਿ  ਸਿੱਖਿਆ ਸਾਸ਼ਤਰੀਆਂ, ਵਿਗਿਆਨਿਕਾਂ ਅਤੇ ਖੋਜਕਾਰਾਂ ਦੇ ਦਰਮਿਆਨ ਤਾਲਮੇਲ ਸਮੇਂ ਦੀ ਜ਼ਰੂਰਤ ਹੈ।

 

ਸ਼੍ਰੀ ਪੀਯੂਸ਼ ਗੋਇਲ ਨੇ ਟੈਕਨੋਲੋਜੀ ਅਤੇ  ਖੇਤਰ ਵਿਸ਼ੇਸ ਦੇ ਮਾਹਰਾਂ, ਵਿਗਿਆਨਿਕਾਂ ਅਤੇ ਸਿੱਖਿਆ ਸਾਸ਼ਤਰੀਆਂ ਦੇ ਯੋਗਦਾਨ ’ਤੇ ਬਲ ਦਿੱਤਾ । ਉਨ੍ਹਾਂ ਨੇ ਕਿਹਾ ਕਿ ਇਹ ਭਾਰਤ ਦੇ ਟੈਕਨੀਕਲ ਟੈਕਸਟਾਈਲ ਦੇ ਭਵਿੱਖ ਦੇ ਲਈ ਜ਼ਰੂਰੀ ਹੈ।

 

ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਟੈਕਨੀਕਲ ਟੈਕਸਟਾਈਲ ਦੇ ਖੇਤਰ ਵਿੱਚ ਟੈਕਨੋਲੋਜੀ ਦੀ ਖਾਈ ਨੂੰ ਭਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਟੈਕਨੀਕਲ ਟੈਕਸਟਾਈਲ ਵਿੱਚ ਉਦਯੋਗ ਜਗਤ ਦੇ ਨਾਲ ਗੱਲਬਾਤ ਕਰਕੇ ਖੋਜ ਦੇ ਖੇਤਰ ਦੀ ਪਹਿਚਾਣ ਕੀਤੀ ਜਾਣੀ ਚਾਹੀਦੀ ਹੈ ਅਤੇ ਸੰਮੇਲਨ, ਪ੍ਰਦਰਸ਼ਨੀ ਅਤੇ  ਖਰੀਦਦਾਰ-ਵਿਕ੍ਰੇਤਾ  ਵਰਗੀਆਂ ਗਤੀਵਿਧੀਆਂ ਆਯੋਜਿਤ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਤਾਕਿ ਦੇਸ਼ ਵਿੱਚ ਟੈਕਨੀਕਲ ਟੈਕਸਟਾਈਲ ਨੂੰ ਹੁਲਾਰਾ ਦਿੱਤਾ ਜਾ ਸਕੇ ਅਤੇ ਨਿਰਯਾਤ ਨੂੰ ਪ੍ਰੋਤਸਾਹਿਤ ਕੀਤਾ ਜਾ ਸਕੇ। 

 

*****

ਏਡੀ/ਐੱਨਐੱਸ



(Release ID: 1860209) Visitor Counter : 128