ਰਸਾਇਣ ਤੇ ਖਾਦ ਮੰਤਰਾਲਾ
azadi ka amrit mahotsav

ਸੂਗਰ ਰੋਗੀਆਂ ਦੇ ਲਈ ਕਿਫ਼ਾਇਤੀ ਸੀਟਾਗਿਲਪਟਿਨ ਕੰਮੀਬੇਨਸ਼ੇਨਸ ਜਨਔਸ਼ਧੀ ਕੇਂਦਰਾਂ ਵਿੱਚ ਵੇਚੇ ਜਾਣਗੇ


ਪ੍ਰਧਾਨ ਮੰਤਰੀ ਜਨਔਸ਼ਧੀ ਪਰਿਯੋਜਨਾ ਦੇ ਤਹਿਤ ਪੀਐੱਮਬੀਆਈ ਦੇ ਕਿਫ਼ਾਇਤੀ ਕੀਮਤਾਂ ’ਤੇ ਸੂਗਰ ਦੀਆਂ ਦਵਾਈਆਂ ਦਾ ਨਵਾਂ ਵੈਰੀਐਂਟ ਪ੍ਰਸਤੁਤ ਕੀਤਾ

Posted On: 16 SEP 2022 4:02PM by PIB Chandigarh

 

ਫਰਮਾਸਿਊਟੀਕਲ ਅਤੇ ਮੈਡੀਕਲ ਡਿਵਾਈਸੇਜ ਬਿਓਰੋ ਆਵ੍ ਇੰਡੀਆ (ਪੀਐੱਮਬੀਆਈ) ਦੇ ਮੁਖ  ਕਾਰਜਕਾਰੀ ਅਧਿਕਾਰੀ ਸ਼੍ਰੀ ਰਵੀ ਦਧਿਚ ਨੇ ਪ੍ਰਧਾਨ ਮੰਤਰੀ ਜਨਔਸ਼ਧੀ ਪਰਿਯੋਜਨਾ ਦੇ ਤਹਿਤ ਅੱਜ ਸੂਗਰ ਦੇ ਲਈ ਦਵਾਈਆਂ ਦਾ ਨਵਾਂ ਵੈਰੀਐਂਟ ਸੀਟਾਗਿਲਪਟਿਨ  ਸਭ ਦੇ ਲਈ ਕਿਫ਼ਾਇਤੀ ਕਦਰਾਂ-ਕੀਮਤਾਂ ’ਤੇ ਵਿਕਰੀ ਦੇ ਲਈ ਲਾਂਚ ਕੀਤਾ। ਪੀਐੱਮਬੀਆਈ ਨੇ ਆਪਣੇ ਸਭ ਜਨਔਸ਼ਧੀ ਕੇਂਦਰਾਂ ਵਿੱਚ ਦਵਾਈਆਂ ਦੇ ਨਵਾਂ ਵੈਰੀਐਂਟ ਸੀਟਾਗਿਲਪਟਿਨ ਅਤੇ ਇਸ ਦੇ ਕੰਮੀਬਨੇਸ਼ਨ  ਨੂੰ ਸ਼ਾਮਲ ਕੀਤਾ।

 

ਉਤਪਾਦ ਦਾ ਨਾਮ

 10 ਦੇ ਪੈਕਿਟ ਲਈ ਐੱਮਆਰਪੀ

1. ਸੀਟਾਗਿਲਪਟਿਨ  ਫਾਸਫੇਟ ਟੈਬਲੇਟ ਆਈਪੀ 50 ਐੱਮਜੀ  ਰੁ. 60/-

 

2. ਸੀਟਾਗਿਲਪਟਿਨ  ਫਾਸਫੇਟ ਟੈਬਲੇਟ ਆਈਪੀ 100 ਐੱਮਜੀ          ਰੁ. 100/-

 

3. ਸੀਟਾਗਿਲਪਟਿਨ  + ਮੇਟਫੋਰਮਿਨ ਹਾਈਡ੍ਰੋਕਲੋਰਾਈਡ  

ਟੈਬਲੇਟ 50 ਐੱਮਜੀ/500 ਐੱਮਜੀ     ਰੁ. 65/-

4. ਸੀਟਾਗਿਲਪਟਿਨ   + ਮੇਟਫੋਰਮਿਨ ਹਾਈਡ੍ਰੋਕਲੋਰਾਈਡ 

ਦੀਆਂ ਗੋਲੀਆਂ 50 ਐੱਮਜੀ/1000 ਐੱਮਜੀ ਰੁ. 70/-

 

ਟਾਈਪ-2 ਵਾਲੇ ਬਾਲਗਾਂ ਵਿੱਚ ਗਲਾਈਸੋਮਿਕ ਕੰਟਰੋਲ ਵਿੱਚ ਸੁਧਾਰ ਦੇ ਲਈ ਸੀਟਾਗਿਲਪਟਿਨ  ਨੂੰ ਆਹਾਰ ਅਤੇ ਕਸਰਤ ਦੇ ਸਹਾਇਕ ਵਜੋਂ ਦਰਸਾਇਆ ਗਿਆ ਹੈ। ਇਹ ਸਾਰੇ ਵੈਰੀਐਂਟ ਬ੍ਰਾਂਡਸ਼ੁਦਾ ਵੈਰੀਐਂਟ ਦੀ ਤੁਲਨਾ ਵਿੱਚ 60 ਪ੍ਰਤੀਸ਼ਤ ਤੋਂ 70 ਪ੍ਰਤੀਸ਼ਤ ਘੱਟ ਕੀਮਤ ’ਤੇ ਉਪਲਬਧ ਹਨ ਕਿਉਂਕਿ ਇਹ ਹੋਰ ਮੈਡੀਕਲ ਸਟੋਰ ’ਤੇ 162 ਰੁਪਏ ਤੋਂ 258 ਰੁਪਏ ਦੀ ਕੀਮਤ ਸੀਮਾ ਵਿੱਚ ਉਪਲਬਧ ਹਨ।

 

ਪ੍ਰਧਾਨ ਮੰਤਰੀ ਭਾਰਤੀ ਜਨਔਸ਼ਧੀ ਪਰਿਯੋਜਨਾ ਦੇ ਤਹਿਤ ਪੂਰੇ ਦੇਸ਼ ਵਿੱਚ 87000 ਤੋਂ ਅਧਿਕ ਪ੍ਰਧਾਨ ਮਤੰਰੀ ਭਾਰਤੀ ਜਨਔਸ਼ਧੀ ਕੇਂਦਰ ਖੋਲ੍ਹੇ ਗਏ ਹਨ। ਇਹ ਕੇਂਦਰ ਗੁਣਵੱਤਾ ਸੰਪੰਨ ਜੈਨੇਰਿਕ ਦਵਾਈਆਂ, ਸਰਜੀਕਲ ਉਪਕਰਨ, ਨਿਊਟ੍ਰਾਸਿਊਟੀਕਲ ਅਤੇ ਹੋਰ ਉਤਪਾਦ ਵੇਚ ਰਹੇ ਹਨ। ਵਰਤਮਾਨ ਵਿੱਚ ਇਨ੍ਹਾਂ ਕੇਂਦਰਾਂ ’ਤੇ 1600 ਤੋਂ ਅਧਿਕ ਦਵਾਈਆਂ ਅਤੇ 250 ਸਰਜੀਕਲ ਉਪਕਰਨ ਉਪਲਬਧ ਹਨ ਜਿਨ੍ਹਾਂ ਵਿੱਚ ਸੁਵਿਧਾ ਸੈਨੇਟਰੀ ਪੈਡ ਵੀ ਸ਼ਾਮਲ ਹੈ ਜੋ ਪ੍ਰਤੀ ਪੈਡ 1 ਰੁਪਏ ਮੁੱਲ ’ਤੇ ਵੇਚਿਆ ਜਾ ਰਿਹਾ ਹੈ।

 

ਪੀਐੱਮਬੀਆਈ ਜਨਔਸ਼ਧੀ ਕੇਂਦਰਾਂ ’ਤੇ ਨਾਗਰਿਕਾਂ ਦੇ ਲਈ ਵਧੀਆ ਗੁਣਵੱਤਾ ਅਤੇ ਸਸਤੀਆਂ ਕੀਮਤਾਂ ਦੇ ਭਰੋਸੇ ਨਾਲ ਜ਼ਰੂਰੀ ਦਵਾਈਆਂ ਦੀ ਨਿਯਮਿਤ ਅਤੇ ਲੋੜੀਂਦੀ ਉਪਲਬਧਤਾ ਸੁਨਿਸ਼ਚਿਤ ਕਰਨ ਦੇ ਲਈ ਪ੍ਰਤੀਬੱਧ ਹੈ।  

 

 

*********

ਐੱਮਵੀ/ਐੱਸਕੇ


(Release ID: 1860208)