ਖੇਤੀਬਾੜੀ ਮੰਤਰਾਲਾ

ਆਈਸੀਏਆਰ ਦੁਆਰਾ ਫਸਲ ਸੁਧਾਰ ‘ਤੇ ਰਾਸ਼ਟਰੀ ਪੱਧਰ ਦੇ ਹੈਕਥੌਨ 3.0 “ਕ੍ਰਿਤਗਯ” ਦਾ ਆਯੋਜਨ

Posted On: 16 SEP 2022 3:11PM by PIB Chandigarh

ਇੰਡੀਅਨ ਕਾਉਂਸਿਲ ਆਵ੍ ਐਗਰੀਕਲਚਰ ਰਿਸਰਚ (ਆਈਸੀਏਆਰ) ਆਪਣੀ ਰਾਸ਼ਟਰੀ ਖੇਤੀਬਾੜੀ ਉੱਚ ਸਿੱਖਿਆ ਪ੍ਰੋਜੈਕਟ (ਐੱਨਏਐੱਚਈਪੀ) ਦੇ ਤਹਿਤ, ਫਸਲ ਵਿਗਿਆਨ ਪ੍ਰਭਾਗ ਦੇ ਸਹਿਯੋਗ ਨਾਲ ‘ਫਸਲ ਸੁਧਾਰ ਦੇ ਲਈ ਤੇਜ਼ ਪ੍ਰਜਨਨ’ ਨੂੰ ਹੁਲਾਰਾ ਦੇਣ ਦੇ ਲਈ ਹੈਕਥੌਨ 3.0 “ਕ੍ਰਿਤਗਯ” ਦਾ ਆਯੋਜਨ ਕਰ ਰਹੀ ਹੈ। ਰਾਸ਼ਟਰੀ ਸਿੱਖਿਆ ਨੀਤੀ-2020 ਦੇ ਮਾਧਿਅਮ ਨਾਲ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਦ੍ਰਿਸ਼ਟੀਕੋਣ ਨੂੰ ਅੱਗੇ ਵਧਾਉਂਦੇ ਹੋਏ ਇਹ ਪ੍ਰੋਗਰਾਮ ਵਿਦਿਆਰਥੀਆਂ/ਫੈਕਲਟੀ/ਉੱਦਮੀਆਂ/ਇਨੋਵੇਟਰਾਂ ਅਤੇ ਹੋਰ ਲੋਕਾਂ ਨੂੰ ਫਸਲ ਸੁਧਾਰ ਦੇ ਲਈ ਇਨੋਵੇਸ਼ਨ ਨੂੰ ਹੁਲਾਰੇ ਲਈ ਅਭਿਨਵ ਦ੍ਰਿਸ਼ਟੀਕੋਣ ਤੇ ਟੈਕਨੋਲੋਜੀ ਸਮਾਧਾਨ ਪ੍ਰਦਰਸ਼ਿਤ ਕਰਨ ਦਾ ਅਵਸਰ ਪ੍ਰਦਾਨ ਕਰੇਗਾ।

ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼੍ਰੀ, ਨਰੇਂਦਰ ਸਿੰਘ ਤੋਮਰ ਦੇ ਮਾਰਗਦਰਸ਼ਨ ਵਿੱਚ ਇਸ ਤਰ੍ਹਾਂ ਦੀ ਪਹਿਲ ਨਾਲ ਸਿੱਖਣ ਦੀ ਸਮਰੱਥਾ, ਇਨੋਵੇਸ਼ਨ ਤੇ ਸਮਾਧਾਨ, ਰੋਜ਼ਗਾਰ ਸਮਰੱਥਾ ਤੇ ਉੱਦਮਸ਼ੀਲਤਾ, ਫਸਲ ਖੇਤਰ ਵਿੱਚ ਵਾਂਝੇ ਰਹਿੰਦੇ ਤੇਜ਼ ਪਰਿਣਾਮ ਨੂੰ ਬਲ ਦੇਵੇਗੀ। ਨਾਲ ਹੀ ਦੇਸ਼ ਵਿੱਚ ਟੈਕਨੋਲੋਜੀ ਸਮਰੱਥ ਸਮਾਧਾਨਾਂ ਨੂੰ ਵੱਧ ਤੋਂ ਵੱਧ ਅਪਣਾਉਣ ਨੂੰ ਹੁਲਾਰਾ ਮਿਲੇਗਾ। ਆਈਸੀਏਆਰ ਦੇ ਡਿਪਟੀ ਡਾਇਰੈਕਟਰ ਜਨਰਲ (ਖੇਤੀਬਾੜੀ ਸਿੱਖਿਆ) ਤੇ ਐੱਨਏਐੱਚਈਪੀ ਦੇ ਰਾਸ਼ਟਰੀ ਡਾਇਰੈਕਟਰ ਡਾ. ਰਾਕੇਸ਼ ਚੰਦ੍ਰ ਅਗ੍ਰਵਾਲ ਦੇ ਅਨੁਸਾਰ, ਕ੍ਰਿਤਗਯ (KRITAGYA) ਦੀ ਵਿਆਖਿਆ ਇਸ ਪ੍ਰਕਾਰ ਹੈ- ਕ੍ਰ (KRI) ਦਾ ਮਤਲਬ ਹੈ ਖੇਤੀ, ਤ (TA) ਦਾ ਮਤਲਬ ਹੈ ਤਕਨੀਕ ਅਤੇ ਗਯ (GYA) ਦਾ ਮਤਲਬ ਗਿਆਨ। ਇਸ ਪ੍ਰਤੀਯੋਗਿਤਾ ਵਿੱਚ ਦੇਸ਼ਭਰ ਦੇ ਕਿਸੀ ਵੀ ਯੂਨੀਵਰਸਿਟੀ/ ਤਕਨੀਕੀ ਸੰਸਥਾਨ ਦੇ ਵਿਦਿਆਰਥੀ, ਫੈਕਲਟੀ ਅਤੇ ਇਨੋਵੇਟਰ/ਉੱਦਮੀ ਆਵੇਦਨ ਕਰ ਸਕਦੇ ਹਨ ਤੇ ਸਮੂਹ ਦੇ ਰੂਪ ਵਿੱਚ ਪ੍ਰੋਗਰਾਮ ਵਿੱਚ ਹਿੱਸਾ ਲੈ ਸਕਦੇ ਹਨ। ਹਿੱਸਾ ਲੈਣ ਵਾਲੇ ਸਮੂਹ ਵਿੱਚ ਜ਼ਿਆਦਾਤਰ 4 ਪ੍ਰਤੀਭਾਗੀ ਸ਼ਾਮਲ ਹੋਣਗੇ, ਜਿਸ ਵਿੱਚ ਵਿਦਿਆਰਥੀ ਦੇ ਨਾਲ, ਇੱਕ ਤੋਂ ਵੱਧ ਫੈਕਲਟੀ-ਮੈਂਬਰ ਅਤੇ /ਜਾਂ ਇੱਕ ਤੋਂ ਵੱਧ ਇਨੋਵੇਟਰ ਜਾਂ ਉੱਦਮੀ ਨਹੀਂ ਹੋਣਗੇ। ਹਿੱਸਾ ਲੈਣ ਵਾਲੇ ਵਿਦਿਆਰਥੀ ਸਟਾਰਟ-ਅੱਪ, ਟੈਕਨੋਲੋਜੀ ਸੰਸਥਾਵਾਂ ਦੇ ਵਿਦਿਆਰਥੀਆਂ ਦੇ ਨਾਲ ਸਹਿਯੋਗ ਕਰ ਸਕਦੇ ਹਨ ਅਤੇ 5 ਲੱਖ ਰੁਪਏ ਤੱਕ ਜਿੱਤੇ ਸਕਦੇ ਹਨ।

ਆਯੋਜਨ ਦੇ ਲਈ ਰਜਿਸਟ੍ਰੇਸ਼ਨ 26 ਸਤੰਬਰ 2022 ਤੱਕ ਹੋਵੇਗਾ। ਵਰ੍ਹਾ 2020-21 ਤੇ 2021-22 ਦੇ ਦੌਰਾਨ ਐੱਨਏਐੱਚਈਪੀ ਨੇ ਆਈਸੀਏਆਰ ਦੇ ਖੇਤੀਬਾੜੀ ਇੰਜੀਨੀਅਰਿੰਗ ਤੇ ਪਸ਼ੂ ਵਿਗਿਆਨ ਪ੍ਰਭਾਗਾਂ ਦੇ ਸਹਿਯੋਗ ਨਾਲ ਕ੍ਰਮਵਾਰ: ਫਾਰਮ ਮਸ਼ੀਨੀਕਰਣ ਤੇ ਪਸ਼ੂ ਵਿਗਿਆਨ ਵਿੱਚ ਇਨੌਵੇਸ਼ ਨੂੰ ਹੁਲਾਰਾ ਦੇਣ ਦੇ ਲਈ ਹੈਕਥੌਨ 1.0 ਤੇ 2.0 ਦਾ ਆਯੋਜਨ ਕੀਤਾ ਗਿਆ। ਇਨ੍ਹਾਂ ਆਯੋਜਨਾਂ ਵਿੱਚ ਦੇਸ਼ਭਰ ਤੋਂ ਬਹੁਤ ਭਾਗੀਦਾਰੀਆਂ ਹੋਈਆਂ, ਜਿੱਥੇ 784 ਤੋਂ ਵੱਧ ਟੀਮਾਂ ਯਾਨੀ, ਤਿੰਨ ਹਜ਼ਾਰ ਪ੍ਰਤੀਭਾਗੀਆਂ ਨੇ ਹੈਕਥੌਨ 1.0 ਵਿੱਚ ਸਰਗਰਮ ਰੂਪ ਨਾਲ ਹਿੱਸਾ ਲਿਆ ਅਤੇ 269 ਤੋਂ ਵੱਧ ਟੀਮਾਂ ਨੇ ਹੈਕਾਥੌਨ 2.0 ਵਿੱਚ ਹਿੱਸਾ ਲਿਆ। ਰਾਸ਼ਟਰੀ ਪੱਧਰ ‘ਤੇ ਕ੍ਰਤਿਗਯ ਐਗਟੈੱਕ ਹੈਕਥੌਨ ਦੇ ਲਈ ਚੁਣੀਆਂ ਟੀਮਾਂ ਵਿੱਚੋਂ 4 ਟੀਮਾਂ ਨੂੰ 9 ਲੱਖ ਰੁਪਏ ਦੇ ਨਕਦ ਪੁਰਸਕਾਰ ਨਾਲ ਕੇਂਦਰੀ ਖੇਤੀਬਾੜੀ ਤੇ ਕਿਸਾਨ ਕਲਿਆਣ ਮੰਤਰੀ ਸ਼੍ਰੀ ਤੋਮਰ ਦੁਆਰਾ ਸਨਮਾਨਿਤ ਕੀਤਾ ਗਿਆ। ਇਹ ਆਯੋਜਨ ਆਈਸੀਏਆਰ ਦੇ ਸਮਰਥਨ ਨਾਲ ਐਗਰੀ ਬਿਜ਼ਨਸ ਇੰਕਿਊਬੇਟਰਸ, ਐੱਮਐੱਸਐੱਮਈ ਤੇ ਹੋਰ ਨਿਵੇਸ਼ਕਾਂ ਦੇ ਸਹਿਯੋਗ ਨਾਲ ਉਨ੍ਹਾਂ ਦੇ ਅਵਧਾਰਣਾ ਪ੍ਰਸਤਾਵਾਂ ਅਤੇ ਭਵਿੱਖ ਦੀਆਂ ਯੋਜਨਾਵਾਂ ਵਿੱਚ ਅੱਗੇ ਦੇ ਵਿਕਾਸ ਦੇ ਲਈ ਸਮਰਥਨ ਦਾ ਵਿਸਤਾਰ ਵੀ ਕਰ ਰਿਹਾ ਹੈ।

ਆਈਸੀਏਆਰ ਨੇ ਨਵੰਬਰ-2017 ਵਿੱਚ ਵਿਸ਼ਵ ਬੈਂਕ ਦੀ ਸਹਾਇਤਾ ਨਾਲ ਐੱਨਏਐੱਚਈਪੀ ਸ਼ੁਰੂ ਕੀਤੀ ਸੀ, ਜਿਸ ਦਾ ਸਮੁੱਚਾ ਉਦੇਸ਼ ਵਿਦਿਆਰਥੀਆਂ ਨੂੰ ਅਧਿਕ ਪ੍ਰਾਸੰਗਿਕ ਤੇ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨ ਵਿੱਚ ਹਿੱਸਾ ਲੈਣ ਵਾਲੇ ਐਗਰੀਕਲਚਰ (ਏਯੂ) ਅਤੇ ਐੱਨਏਐੱਚਈਪੀ ਦਾ ਸਮਰਥਨ ਕਰਨਾ ਹੈ।

ਰਜਿਸਟ੍ਰੇਸ਼ਨ ਅਤੇ ਭਾਗੀਦਾਰੀ ਦੇ ਬਾਰੇ ਅਧਿਕ ਜਾਣਕਾਰੀ ਦੇ ਲਈ ਕਿਰਪਾ ਕਰਕੇ ਦੇਖੋ: https://nahep.icar.gov.in/Kritagya.aspx

 

******

ਐੱਸਐੱਨਸੀ/ਪੀਕੇ/ਐੱਮਐੱਸ



(Release ID: 1860151) Visitor Counter : 126