ਬਿਜਲੀ ਮੰਤਰਾਲਾ
azadi ka amrit mahotsav

“ਇਮਾਰਤਾਂ ਵਿੱਚ ਜ਼ੀਰੋ-ਕਾਰਬਨ ਤਬਦੀਲੀ” ਵਿਸ਼ੇ ‘ਤੇ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ- ਆਂਗਨ 2022’ ਆਯੋਜਿਤ


15 ਤੋਂ ਅਧਿਕ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਮਾਹਿਰਾਂ ਦੁਆਰਾ ਊਰਜਾ ਕੁਸ਼ਲ ਭਵਨਾਂ ਲਈ ਟੈਕਨੋਲੋਜੀਆਂ ‘ਤੇ ਚਰਚਾ

ਸੰਮੇਲਨ ਦੇ ਦੌਰਾਨ ਭਵਨ ਖੇਤਰ ਵਿੱਚ ਲਾਗੂ ਵੱਖ-ਵੱਖ ਘੱਟ ਕਾਰਬਨ ਵਾਲੇ ਉਤਪਾਦਾਂ, ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਦੀ ਪ੍ਰਦਰਸ਼ਨੀ ਆਯੋਜਿਤ

Posted On: 15 SEP 2022 4:30PM by PIB Chandigarh

 “ਇਮਾਰਤਾਂ ਵਿੱਚ ਜ਼ੀਰੋ –ਕਾਰਬਨ ਤਬਦੀਲੀ” ਵਿਸ਼ੇ ‘ਤੇ ਤਿੰਨ ਦਿਨਾਂ ਅੰਤਰਰਾਸ਼ਟਰੀ ਸੰਮੇਲਨ- ‘ਆਂਗਨ 2022’ (ਆਗਮੈਂਟਿੰਗ ਨੇਚਰ ਬਾਯ ਗ੍ਰੀਨ ਅਫੌਡੇਬਲ ਨਿਊ-ਹੈਬੀਟੇਟ) ਦਾ ਦੂਜਾ ਸੰਸਕਰਣ 14 ਸਤੰਬਰ, 2022 ਨੂੰ ਸ਼ੁਰੂ ਹੋਇਆ। ਬਿਜਲੀ ਮੰਤਰਾਲੇ ਵਿੱਚ ਸਕੱਤਰ ਸ਼੍ਰੀ ਆਲੋਕ ਕੁਮਾਰ ਨੇ ਸੰਮੇਲਨ ਦਾ ਉਦਘਾਟਨ ਕੀਤਾ।

ਊਰਜਾ ਮੰਤਰਾਲੇ ਵਿੱਚ ਐਡੀਸ਼ਨਲ ਸਕੱਤਰ ਸ਼੍ਰੀ ਅਜੈ ਤਿਵਾਰੀ ਨੇ ਵੀ ਅੱਜ ਇਸ ਪ੍ਰੋਗਰਾਮ ਵਿੱਚ ਹਿੱਸਾ ਲਿਆ। ਆਂਗਨ 2.0, ਦਾ ਆਯੋਜਨ ਊਰਜਾ ਕੁਸ਼ਲਤਾ ਬਿਊਰੋ (ਬੀਈਈ), ਬਿਜਲੀ ਮੰਤਰਾਲੇ ਦੁਆਰਾ ਇੰਡੋ-ਸਵਿਸ ਬਿਲਡਿੰਗ ਐਨਰਜੀ ਐਫਿਸ਼ੀਐਂਸੀ ਪ੍ਰੋਜੈਕਟ (ਬੀਈਈਪੀ) ਦੇ ਤਹਿਤ ਸਵਿਸ ਏਜੰਸੀ ਫਾਰ ਡਿਵਲਪਮੈਂਟ ਐਂਡ ਕੋਪੋਰੇਸ਼ਨ(ਐੱਸਡੀਸੀ) ਦੇ ਸਹਿਯੋਗ ਨਾਲ ਕੀਤਾ ਜਾ ਰਿਹਾ ਹੈ।

ਅੰਤਰਰਾਸ਼ਟਰੀ ਸੌਰ ਗਠਬੰਧਨ ਦੇ ਡਾਇਰੈਕਟਰ ਜਨਰਲ ਡਾ. ਅਜੈ ਮਾਥੁਰ, ਅੰਤਰਰਾਸ਼ਟਰੀ ਊਰਜਾ ਏਜੰਸੀ ਵਿੱਚ ਊਰਜਾ ਕੁਸ਼ਲਤਾ ਪ੍ਰਮੁੱਖ ਡਾ. ਬ੍ਰਾਯਨ ਮਦਰਵੇ, ਯੂਨੀਵਰਸਿਟੀ ਆਵ੍ ਸਿਡਨੀ ਸਕੂਲ ਆਵ੍ ਆਰਕੀਟੈਕਚਰ, ਡਿਜ਼ਾਈਨ ਐਂਡ ਪਲੈਨਿੰਗ ਦੇ ਪ੍ਰੋਫੈਸਰ ਡਾ. ਰਿਚਰਡ ਡੀ ਡੀਅਰ ਸਹਿਤ 15 ਤੋਂ ਵੱਧ ਦੇਸ਼ਾਂ ਅਤੇ ਅੰਤਰਰਾਸ਼ਟਰੀ ਸੰਗਠਨਾਂ ਦੇ ਲਗਭਗ 75 ਉਘੇ ਬੁਲਾਰੇ 8 ਪੂਰਣ ਅਤੇ 8 ਥਿਮੈਟਿਕ ਸੈਸ਼ਨਾਂ ਵਿੱਚ ਊਰਜਾ ਕੁਸ਼ਲਤਾ ਦੇ ਨਿਰਮਾਣ ਅਤੇ ਇਮਾਰਤਾਂ ਨਾਲ ਕਾਰਬਨ ਨਿਕਾਸੀ ਨੂੰ ਘੱਟ ਕਰਨ ਨਾਲ ਸੰਬੰਧਿਤ ਮੁੱਦਿਆਂ ਤੇ ਬਹਿਸ ਅਤੇ ਚਰਚਾ ਕਰਨ ਲਈ ਇੱਕਠੇ ਹੋਏ ਹਨ।

ਸੰਮੇਲਨ ਵਿੱਚ ਅੰਤਰਰਾਸ਼ਟਰੀ ਸੰਗਠਨਾਂ ਦੇ ਮੰਨੇ-ਪ੍ਰਮੰਨੇ ਵਿਅਕਤੀਆਂ ਨੇ ਹਿੱਸਾ ਲਿਆ। ਸਵਿਸ ਏਜੰਸੀ ਫਾਰ ਡਿਵੈਲਪਮੈਂਟ ਐਂਡ ਕੋਔਪੋਰੇਸ਼ਨ ਵਿੱਚ ਕੋਔਪਰੇਸ਼ਨ ਪ੍ਰਮੁੱਖ ਜੋਨਾਥਨ ਡੇਮੇਂਜੇ, ਅੰਤਰਰਾਸ਼ਟਰੀ ਊਰਜਾ ਏਜੰਸੀ ਵਿੱਚ ਊਰਜਾ ਕੁਸ਼ਲਤਾ ਪ੍ਰਮੁੱਖ ਡਾ. ਬ੍ਰਾਯਨ ਮਦਰਵੇ, ਭਾਰਤ ਵਿੱਚ ਸਵਿਜ਼ਰਲੈਂਡ ਦੇ ਰਾਜਦੂਤ ਡਾ. ਰਾਲਫ ਹੇਕਨਰ ਅਤੇ ਭੂਟਾਨ ਅਤੇ ਸਵਿਜ਼ਰਲੈਂਡ ਦੂਤਾਵਾਸ ਨੇ ਵੀ ਸੰਮੇਲਨ ਵਿੱਚ  ਹਿੱਸਾ ਲਿਆ।

ਬੀਈਈ ਦੇ ਪਹਿਲੇ ਨੈਸ਼ਨਲ ਐਨਰਜੀ ਐਫੀਸ਼ੀਅੰਸੀ ਰੋਡਮੈਡ ਫਾਰ ਮੂਵਮੈਂਟ ਟੁਵਾਰਡਸ ਐਫੋਰਡੇਬਲ ਐਂਡ ਨੈਚੁਰਲ ਹੈਬੀਟਾਟ (ਨੀਰਮੈਨ) ਪੁਰਸਕਾਰ ਜੇਤੂਆਂ ਨੂੰ ਅੱਜ ਸਮਨਾਨਿਤ ਕੀਤਾ ਗਿਆ। ਇਨ੍ਹਾਂ ਪੁਰਸਕਾਰਾਂ ਨੂੰ ਬੀਈਈ ਦੇ ਈਕੋ-ਨਿਵਾਸ ਕੋਡ (ਈਐੱਨਐੱਸ) ਅਤੇ ਐਨਰਜੀ ਕੰਜ਼ਰਵੇਸ਼ਨ ਬਿਲਡਿੰਗ ਕੋਡ (ਈਸੀਬੀਸੀ) ਦਾ ਅਨੁਪਾਨਲ ਕਰਨ ਵਾਲੇ ਆਦਰਸ਼ ਭਵਨ ਡਿਜ਼ਾਈਨਾਂ ਨੂੰ ਸਵੀਕਾਰ ਕਰਨ ਅਤੇ ਪ੍ਰੋਤਸਾਹਿਤ ਕਰਨ ਦੇ ਉਦੇਸ਼ ਨਾਲ ਸੁਰੂ ਕੀਤਾ ਗਿਆ ਹੈ।

ਨੀਰਮੈਨ ਪੁਰਸਕਾਰ ਵਿੱਚ ਜੰਮੂ ਤੇ ਕਸ਼ਮੀਰ ਤੋਂ ਲੈਕੇ ਅੰਡਮਾਨ ਅਤੇ ਨਿਕੋਬਾਰ ਦੀਪ ਸਮੂਹ ਤੱਕ ਦੇਸ਼ ਭਰ ਦੇ ਨਿਰਮਾਣ ਪ੍ਰੋਜੈਕਟਾਂ ਦੀ ਭਾਗੀਦਾਰੀ ਦੇਖੀ ਗਈ ਹੈ। ਸੰਮੇਲਨ ਵਿੱਚ ਹਿੱਸਾ ਲੈਣ ਵਾਲੇ 500 ਤੋਂ ਅਧਿਕ ਪ੍ਰਤਿਨਿਧੀਆਂ ਵਿੱਚ ਵਾਸਤੂਕਾਰ, ਇੰਜੀਨਿਅਰ, ਬਿਲਡਰ, ਭਵਨ ਨਿਰਮਾਣ ਸਮੱਗਰੀ ਉਦਯੋਗ, ਅਧਿਆਪਕ, ਵਿਦਿਆਰਥੀ, ਰਿਸਰਚ ,ਕੇਂਦਰ ਅਤੇ ਰਾਜ ਸਰਕਾਰ ਦੇ ਅਧਿਕਾਰੀ ਸ਼ਾਮਲ ਹਨ।

ਇਸ ਸੰਮੇਲਨ ਦਾ ਉਦੇਸ਼ ਇੱਕ ਸਿਹਤ ਈਕੋਸਿਸਟਮ ਨੂੰ ਹੁਲਾਰਾ ਦੇਣਾ ਹੈ। ਜਿਸ ਦਾ ਜ਼ਿਕਰ ਗਲਾਸਗੋ ਵਿੱਚ ਸੀਓਪੀ 26 ਵਿੱਚ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਲਾਈਫ (ਲਾਈਫਸਟਾਈਲ ਐਂਡ ਐਨਵਾਇਰਨਮੈਂਟ) ਅਤੇ ਪੰਚਾਮ੍ਰਿਤ ’ਤੇ ਕੀਤਾ ਗਿਆ ਸੀ ਜਿਸ ਦਾ ਟੀਚਾ 2070 ਤੱਕ ਭਾਰਤ ਨੂੰ ਜ਼ੀਰੋ ਨਿਕਾਸੀ ਲਾਇਕ ਬਣਾਉਣਾ ਹੈ। ਇਹ ਸੰਮੇਨਲ ਭਵਨ ਖੇਤਰ ਵਿੱਚ ਲਾਗੂ ਵੱਖ-ਵੱਖ ਨਿਮਨ ਕਾਰਬਨ ਉਤਪਾਦਾਂ, ਟੈਕਨੋਲੋਜੀਆਂ ਅਤੇ ਇਨੋਵੇਸ਼ਨਾਂ ਦੀ ਇੱਕ ਪ੍ਰਦਰਸ਼ਨੀ ਦੀ ਮੇਜ਼ਬਾਨੀ ਵੀ ਕਰਦਾ ਹੈ।

ਊਰਜਾ-ਕੁਸ਼ਲ ਅਤ ਨਿਮਨ-ਕਾਰਬਨ ਭਵਨਾਂ ਲਈ ਨਵੀਨ ਤਕਨੀਕਾਂ ਅਤੇ ਸਮਾਧਾਨਾਂ ਦੀ ਪੇਸ਼ਕਸ਼ ਕਰਨ ਵਾਲੀਆਂ ਕੰਨਪੀਆਂ ਦੇ ਕਈ ਸੀਈਓ ਨੇ ਸੰਮੇਨਲ ਨੂੰ ਸੰਬੋਧਿਤ ਕੀਤਾ ਅਤੇ ਲਗਭਗ 20 ਕੰਪਨੀਆਂ ਨੇ ਆਪਣੇ ਉਤਪਾਦਾਂ ਅਤੇ ਸੇਵਾਵਾਂ ਦਾ ਪ੍ਰਦਰਸ਼ਨ ਕੀਤਾ, ਜਿਸ ਵਿੱਚ ਘੱਟ ਕਾਰਬਨ ਨਿਰਮਾਣ ਸਮੱਗਰੀ, ਐਕਸਟਰਨਲ ਮੂਵੇਬਲ ਸ਼ੈਡਿੰਗ ਸਿਸਟਮ, ਊਰਜਾ-ਕੁਸ਼ਲ ਸਪੇਸ ਕੁਲਿੰਗ ਟੈਕਨੋਲੋਜੀਆਂ ਸ਼ਾਮਿਲ ਸਨ। ਇਸ ਸੰਮੇਨਲ ਅਤੇ ਪ੍ਰਦਰਸ਼ਨੀ ਨੂੰ ਘੱਟ ਕਾਰਬਨ, ਊਰਜਾ ਕੁਸ਼ਲ ਆਵਾਸ ਨੂੰ ਹੁਲਾਰਾ ਦੇਣ ਲਈ ਰਾਸ਼ਟਰੀ ਅਤ ਅੰਤਰਰਾਸ਼ਟਰੀ ਰਣਨੀਤਿਕ ਸਹਿਯੋਗ, ਸਾਂਝੇਦਾਰੀ, ਨੈੱਟਵਰਕ ਅਤੇ ਸੂਚਨਾ ਦੇ ਅਦਾਨ-ਪ੍ਰਦਾਨ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ।

ਸੰਮੇਲਨ ਵਿੱਚ ਮਹੱਤਵਪੂਰਨ ਮੁੱਦਿਆਂ ‘ਤੇ ਵਿਚਾਰ-ਵਟਾਦਰਾ ਹੋਇਆ ਜਿਵੇਂ “ਘੱਟ ਕਾਰਬਨ ਵਾਲੇ ਭਵਨਾਂ ਲਈ ਨਿਰੰਤਰ ਵਿਕਾਸ ਟੀਚਾ ਹਾਸਿਲ ਕਰਨਾ, “ਰਿਹਾਇਸ਼ੀ ਇਮਾਰਤਾਂ ਵਿੱਚ ਥਰਮਲ ਕਮਫਰਟ ਅਤੇ ਜਲਵਾਯੂ ਲਚੀਲਾਪਨ”। ਸੰਮੇਲਨ ਵਿੱਚ “ਸੰਸਾਧਨ ਕੁਸ਼ਲਤਾ ਵਾਰਤਾਲਾਪ ਵਿੱਚ ਮਹਿਲਾਵਾਂ” ਵਿਸ਼ੇ ਤੌਰ ‘ਤੇ ਵਿਸ਼ੇਸ਼ ਸੈਸ਼ਨ ਆਯੋਜਿਤ ਕੀਤਾ ਗਿਆ।

ਪਿਛੋਕੜ

ਇੰਡੋ-ਸਵਿਸ ਬਿਲਡਿੰਗ ਐਨਰਜੀ ਐਫਿਸ਼ੀਐਸੀ ਪ੍ਰੋਜੈਕਟ (ਪੀਈਈਪੀ) ਭਾਰਤ ਸਰਕਾਰ ਅਤੇ ਸਵਿਜ਼ਰਲੈਂਡ ਸਰਕਾਰ ਦਰਿਆਨ ਇੱਕ ਸਹਿਯੋਗ ਪ੍ਰੋਜੈਕਟ ਹੈ। ਇਸ ਮਿਆਦ ਦੇ ਦੌਰਾਨ, ਬੀਈਈਪੀ ਨੇ ਬੀਈਈ ਨੂੰ ਈਕੋ-ਨਿਵਾਸ ਕੋਡ(ਰਿਹਾਇਸ਼ੀ ਇਮਾਰਤਾਂ ਲਈ ਊਰਜਾ ਸੰਭਾਲ ਭਵਨ ਕੋਡ) ਲਗਭਗ 50 ਭਵਨਾਂ ਦੇ ਡਿਜ਼ਾਈਨ ਅਤੇ ਭਵਨ ਖੇਤਰ ਦੇ 5000 ਤੋਂ ਅਧਿਕ ਪੇਸ਼ੇਵਰਾਂ ਨੂੰ ਟ੍ਰੇਨਿੰਗ ਦੇਣ ਵਿੱਚ ਤਕਨੀਕੀ ਸਹਾਇਤਾ ਪ੍ਰਦਾਨ ਕੀਤੀ ਹੈ।

***

ਐੱਨਜੀ/ਆਈਜੀ


(Release ID: 1859796) Visitor Counter : 169