ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਸ਼੍ਰੀ ਨਿਤਿਨ ਗਡਕਰੀ ਨੇ ਜਨਤਕ –ਨਿਜੀ ਭਾਗੀਦਾਰੀ ਮੋਡ ਵਿੱਚ ਬਿਜਲੀ ‘ਤੇ ਅਧਾਰਿਤ ਵਿਵਸਾਇਕ ਪ੍ਰਬੰਧਨ ਵਾਲੀ ਜਨਤਕ ਟ੍ਰਾਂਸਪੋਰਟ ਪ੍ਰਣਾਲੀ ‘ਤੇ ਜ਼ੋਰ ਦਿੱਤਾ

Posted On: 15 SEP 2022 3:53PM by PIB Chandigarh

ਕੇਂਦਰੀ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਸ਼੍ਰੀ ਨਿਤਿਨ ਗਡਕਰੀ ਨੇ ਇਨਸਾਈਟ 2022 ਹਰਿਤ ਅਤੇ ਸਿਹਤ ਟ੍ਰਾਂਸਪੋਰਟ ਲਈ ਟਿਕਾਊ ਅਤੇ ਇਨੋਵੇਟਿਵ ਵਿੱਤ ‘ਤੇ ਅੰਤਰਰਾਸ਼ਟਰੀ ਸੰਮੇਲਨ ਨੂੰ ਸੰਬੋਧਿਤ ਕਰਦੇ ਹੋਏ ਕਿਹਾ ਕਿ ਜਨਤਕ-ਨਿਜੀ ਭਾਗੀਦਾਰੀ ਮੋਡ ਵਿੱਚ ਬਿਜਲੀ ‘ਤੇ ਅਧਾਰਿਤ ਵਿਵਸਾਇਕ ਪ੍ਰਬੰਧਨ ਵਾਲੀ ਜਨਤਕ ਟ੍ਰਾਂਸਪੋਰਟ ਪ੍ਰਣਾਲੀ ਵਿੱਚ ਲੋਕ ਵਧੀਆ ਰੁਚੀ ਦਿਖਾਉਣਗੇ। ਉਨ੍ਹਾਂ ਨੇ ਕਿਹਾ ਕਿ ਅਗਰ ਲਾਗੂ ਕਰਨ ਲਈ ਇੱਕ ਸਹੀ ਮਾਡਲ ਹੈ ਤਾਂ ਪੂੰਜੀ ਨਿਵੇਸ਼ ਕਈ ਸਮੱਸਿਆ ਨਹੀਂ ਹੈ।

ਉਨ੍ਹਾਂ ਨੇ ਕਿਹਾ ਕਿ ਨਿਜੀ ਵਾਹਨਾਂ ਦੇ ਇਸਤੇਮਾਲ ਵਿੱਚ ਕਮੀ ਲਿਆਉਣ ਦੇ ਯਤਨ ਕੀਤੇ ਜਾਣੇ ਚਾਹੀਦਾ। ਲੰਦਨ ਟ੍ਰਾਂਸਪੋਰਟ ਮਾਡਲ ਦੀ ਸਰਾਹਨਾ ਕਰਦੇ ਹੋਏ ਸੜਕ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰੀ ਨੇ ਕਿਹਾ ਕਿ ਲੋਕਾ ਘੱਟ ਖਰਚ ਵਿੱਚ ਅਧਿਕ ਆਰਾਮ ਚਾਹੁੰਦੇ ਹਨ। ਉਨ੍ਹਾਂ ਨੇ ਬਸ ਨਿਗਮਾਂ ਨੂੰ ਹੋਣ ਵਾਲੇ ਨੁਕਸਾਨ ਨੂੰ ਰੋਕਣ ਅਤੇ ਯਾਤਰਾ ਵਿੱਚ ਅਸਾਨੀ ਨੂੰ ਹੁਲਾਰਾ ਦੇਣ ਲਈ ਬਸਾਂ ਵਿੱਚ ਭੌਤਿਕ ਟਿਕਟ ਪ੍ਰਣਾਲੀ ਦੇ ਸਥਾਨ ‘ਤੇ ਕਾਰਡ ਜਾ ਕਿਊਆਰ ਕੋਰਡ ਅਧਾਰਿਟ ਪ੍ਰਵੇਸ਼-ਨਿਕਾਸ ਪ੍ਰਣਾਲੀ ਦੇ ਇਸਤੇਮਾਲ ਦਾ ਪ੍ਰਸਤਾਵ ਦਿੱਤਾ।

ਸ਼੍ਰੀ ਨਿਤਿਨ ਗਡਕਰੀ ਨੇ ਜੋਰ ਦੇ ਕੇ ਕਿਹਾ ਕਿ ਇਲੈਕਟ੍ਰਿਕ ਬਸਾਂ ਦੇ ਆਉਣ ਨਾਲ ਪ੍ਰਦੂਸ਼ਣ ਵਿੱਚ ਕਮੀ ਆਵੇਗੀ ਅਤੇ ਅਸੀਂ ਡੀਜਲ ਅਤੇ ਕੱਚੇ ਤੇਲ ਦੇ ਆਯਾਤ ਨੂੰ ਵੀ ਘੱਟ ਕਰ ਸਕਣਗੇ।

ਸ਼੍ਰੀ ਗਡਕਰੀ ਨੇ ਕਿਹਾ ਕਿ ਅਸੀਂ 15 ਲੱਖ ਕਰੋੜ ਦਾ ਆਟੋਮੋਬਾਇਲ ਉਦਯੋਗ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕਿਉਂਕਿ ਇਹ ਉਹ ਉਦਯੋਗ ਹੈ ਜਿਸ ਵਿੱਚ ਦੇਸ਼ ਨੂੰ 4 ਕਰੋੜ ਰੋਜ਼ਗਾਰ ਪੈਦਾ ਕਰਨ ਦੀ ਅਧਿਕਤਮ ਰੋਜ਼ਗਾਰ ਸਮਰੱਥਾ ਹੈ ਅਤੇ ਇਸ ਉਦਯੋਗ ਨੇ ਰਾਜ ਅਤੇ ਕੇਂਦਰ ਸਰਕਾਰਾਂ ਨੂੰ ਅਧਿਕਤਮ ਮਾਲੀਆ ਦਿੱਤਾ ਹੈ।

ਸ਼੍ਰੀ ਗਡਕਰੀ ਨੇ ਸੀਈਐੱਸਐੱਲ ਨੂੰ 5450 ਈ-ਬਸਾਂ ਦੇ ਟੇਂਡਰ ਲਈ ਵਧਾਈ ਦਿੱਤੀ, ਜੋ ਦੁਨੀਆ ਵਿੱਚ ਸਭ ਤੋਂ ਵੱਡੀ ਹੈ। ਉਨ੍ਹਾਂ ਨੇ ਕਿਹਾ ਕਿ 50000 ਈ-ਬਸਾਂ ਦੇ ਬਜਾਏ 5 ਲੱਖ ਬਸਾਂ ਦਾ ਟੀਚਾ ਹੋਣਾ ਚਾਹੀਦ ਹੈ। ਸ਼੍ਰੀ ਗਡਕਰੀ ਨੇ ਕਿਹਾ ਕਿ ਹਰਿਤ ਹਾਈਡ੍ਰੋਜਨ ਆਵਾਜਾਈ ਦਾ ਭਵਿੱਖ ਹੈ। ਉਨ੍ਹਾਂ ਨੇ ਦਿੱਲੀ ਤੋਂ ਜੈਪੁਰ ਤੱਕ ਈ-ਰੋਡ ਸਥਾਪਿਤ ਕਰਨ ਦਾ ਵੀ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਕਿਹਾ ਕਿ ਆਰਥਿਕ ਸੰਭਾਵਨਾ ਅਤੇ ਟਿਕਾਊ ਵਿਕਾਸ ਲਈ ਟ੍ਰਾਂਸਪੋਰਟ ਖੇਤਰ ਵਿੱਚ ਵਿਕਲਪਿਕ ਈਂਧਨ ਨਵੀਂ ਟੈਕੋਲੋਜੀਆਂ ਅਤੇ ਇਨੋਵੇਸ਼ਨਾਂ ਦੀ ਖੋਜ ਕੀਤੀ ਜਾਣੀ ਚਾਹੀਦੀ ਹੈ।

 

*****

ਐੱਮਜੇਪੀਐੱਸ



(Release ID: 1859642) Visitor Counter : 85