ਸੰਚਾਰ ਤੇ ਸੂਚਨਾ ਤਕਨਾਲੋਜੀ ਮੰਤਰਾਲਾ

ਵਿਭਾਗ ਦੇ ਅਧਿਕਾਰੀ ਸੁਨਿਸ਼ਚਿਤ ਕਰਨ ਕਿ ਦੇਸ਼ ਦੇ ਹਰੇਕ ਘਰ ਨੂੰ ਕਨੈਕਟੀਵਿਟੀ ਮਿਲੇ ਅਤੇ ਕਵਰੇਜ ਦੀ ਗੁਣਵੱਤਾ ਵਿੱਚ ਸੁਧਾਰ ਆਏ- ਸ਼੍ਰੀ ਅਸ਼ਵਿਨੀ ਵੈਸ਼ਣਵ


ਦੂਰਸੰਚਾਰ ਵਿਭਾਗ ਦੇ ਖੇਤਰੀ ਅਧਿਕਾਰੀਆਂ ਦਾ ਸੰਮੇਨਲ: ਦੂਰਸੰਚਾਰ ਦੀ ਪ੍ਰਗਤੀ-ਗਾਥਾ ਨੂੰ ਅੱਗੇ ਵਧਾਉਣ ਲਈ ਵਿਭਾਗ ਅਤੇ ਉਦਯੋਗ ਨਾਲ ਆਏ

Posted On: 15 SEP 2022 10:01AM by PIB Chandigarh

ਸੰਚਾਰ, ਇਲੈਕਟ੍ਰੌਨਿਕ ਅਤੇ ਸੂਚਨਾ ਟੈਕਨੋਲੋਜੀ ਅਤੇ ਰੇਲ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਕਿਹਾ ਕਿ ਦੇਸ਼ ਵਿੱਚ ਹਰੇਕ ਘਰ ਤੱਕ ਕਨੈਕਟੀਵਿਟੀ ਸੁਨਿਸ਼ਚਿਤ ਕਰਨ ਅਤੇ ਕਵਰੇਜ ਦੀ ਗੁਣਵੱਤਾ ਵਿੱਚ ਸੁਧਾਰ ਲਿਆਉਣ ਦੇ ਮੱਦੇਨਜ਼ਰ ਵਿਭਾਗੀ ਅਧਿਕਾਰੀਆਂ ਨੂੰ ਆਪਣੀ ਮਾਨਸਿਕਤਾ ਵਿੱਚ ਸੁਚੇਤ ਬਦਲਾਅ ਲਿਆਉਣ ਦੀ ਜ਼ਰੂਰਤ ਹੈ ਜਿਸ ਦੇ ਲਈ ਜ਼ਰੂਰੀ ਹੈ ਕਿ ਉਹ ਨਿਯਮਵਾਲੀਆਂ ਨੂੰ ਅੱਗੇ ਨਿਕਲ ਕੇ ਵਿਕਾਸਾਤਮਕ ਸਮਝ ਨਾਲ ਕੰਮ ਲੈਣਾ ਸ਼ੁਰੂ ਕਰੇ।

ਸ਼੍ਰੀ ਵੈਸ਼ਣਵ ਕੱਲ੍ਹ ਖੇਤਰੀ ਅਧਿਕਾਰੀਆਂ, ਹੈੱਡਕੁਆਰਟਰ ਦੇ ਵਿਭਾਗ ਦੇ ਅਧਿਕਾਰੀਆਂ ਅਤੇ ਉਦਯੌਗਿਕ ਪ੍ਰਤੀਨਿਧੀਆਂ ਦੇ ਦੋ ਦਿਨੀਂ ਸੰਮੇਨਲ ਨੂੰ ਸੰਬੋਧਨ ਕਰ ਰਹੇ ਹਨ। ਸਵੇਰ ਦੇ ਸੈਸ਼ਨ ਸੰਮੇਲਨ ਦਾ ਉਦਘਾਟਨ ਸੰਚਾਰ ਰਾਜ ਮੰਤਰੀ ਸ਼੍ਰੀ ਦੇਵ ਸਿੰਘ ਚੌਹਾਨ ਨੇ ਕੀਤਾ। ਦੁਪਹਿਰ ਦੇ ਸੈਸ਼ਨ ਵਿੱਚ ਦੂਰ ਸੰਚਾਰ ਸੈਕਟਰ ਨਾਲ ਜੁੜੇ ਵੱਖ-ਵੱਖ ਵਿਸ਼ਿਆ ਤੇ ਸੰਯੁਕਤ ਹਿਤਧਾਰਕਾਂ ਦੇ ਕਾਰਜ-ਸਮੂਹਾਂ ਦੇ ਸਿੱਟੇ ਅਤੇ ਸਿਫਾਰਿਸ਼ਾਂ ਨੂੰ ਸੰਚਾਰ ਮੰਤਰੀ ਸ਼੍ਰੀ ਅਸ਼ਵਿਨੀ ਵੈਸ਼ਣਵ ਅਤੇ ਸੰਚਾਰ ਰਾਜ ਮੰਤਰੀ ਦੇ ਸਮਰੱਥ ਪ੍ਰਸਤੁਤ ਕੀਤਾ ਗਿਆ।

ਸ਼੍ਰੀ ਅਸ਼ਵਿਨੀ ਵੈਸ਼ਣਵ ਨੇ ਯੂਨੀਵਰਸਲ ਡਿਜੀਟਲ ਸਮਾਵੇਸ਼ ਦੇ ਸੰਦਰਭ ਵਿੱਚ ਬਿਹਤਰ ਦੂਰਸੰਚਾਰ ਕਨੈਕਟੀਵਿਟੀ, ਖਾਸ ਤੌਰ ‘ਤੇ ਡਿਜੀਟਲ ਅਰਥਵਿਵਸਥਾ ਦੇ ਸੰਦਰਭ ਵਿੱਚ, ਉਸ ਦੇ ਮਹੱਤਵ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਕਿਹਾ ਕਿ ਖੇਤਰੀ ਵਿੱਚ ਵਿਭਾਗ ਦੇ ਅਧਿਕਾਰੀਆਂ, ਹੈੱਡਕੁਆਟਰ, ਉਦਯੋਗ ਜਗਤ ਦੇ ਅਨੁਰੂਪ ਦੂਰਸੰਚਾਰ ਸੈਕਟਰ ਨੂੰ ਅੱਗੇ ਵਧਾਇਆ ਜਾ ਸਕਦਾ ਹੈ। ਸ਼੍ਰੀ ਵੈਸ਼ਣਵ ਨੇ ਕਿਹਾ ਕਿ ਮੌਜੂਦਾ ਵਿੰਟੇਜ ਟੈਲੀਕਾਮ ਐਕਟਾਂ ਦੀ ਜਗ੍ਹਾਂ ਭਵਿੱਖ ਲਈ ਤਿਆਰ ਅਤੇ ਮਜ਼ਬੂਤ ਦੂਰਸੰਚਾਰ ਨਿਯਮਾਂ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਵਿਸ਼ਿਆ ਤੇ ਇੱਕ ਇਕਰਾਰਨਾਮਾ ਜਲਦ ਸਲਾਹ-ਮਸ਼ਵਾਰੇ/ਫੀਡਬੈਕ ਲਈ ਜਨਤਾ ਦੇ ਸਾਹਮਣੇ ਰੱਖਿਆ ਜਾਵੇਗਾ।

ਇਸ ਦੇ ਪੂਰਵ ਸੰਮੇਲਨ ਦਾ ਉਦਘਾਟਨ ਕਰਦੇ ਹੋਏ ਸ਼੍ਰੀ ਦੇਵੂਸਿੰਘ ਚੌਹਾਨ ਨੇ ਦੇਸ਼ ਨੂੰ ਪੰਜ ਟ੍ਰਿਲੀਅਨ ਅਰਥਵਿਵਸਥਾ ਦੇ ਮਾਰਗ ‘ਤੇ ਅੱਗੇ ਵਧਾਉਣ ਵਿੱਚ ਦੂਰਸੰਚਾਰ ਦੀ ਭੂਮਿਕਾ ਨੂੰ ਰੇਖਾਂਕਿਤ ਕੀਤਾ। ਉਨ੍ਹਾਂ ਨੇ ਹਾਲ ਹੀ ਵਿੱਚ 5ਜੀ ਦੀ ਸਫਲ ਨੀਲਾਮੀ ਅਤੇ ਦੂਰਸੰਚਾਰ ਵਿੱਚ ਹੋਰ ਸੁਧਾਰਾਂ ਲਈ ਸਾਰੇ ਹਿਤਧਾਰਕਾਂ ਅਤੇ ਦੂਰਸੰਚਾਰ ਵਿਭਾਗ ਦੀ ਸਰਾਹਨਾ ਕੀਤੀ। ਉਨ੍ਹਾਂ ਨੇ ਉਮੀਦ ਵਿਅਕਤ ਕੀਤੀ ਕਿ ਦੂਰਸੰਚਾਰ ਦੀ ਪ੍ਰਗਤੀ-ਗਾਥਾ ਨੂੰ ਅੱਗੇ ਵਧਾਉਣ ਲਈ ਸੰਮੇਨਲ ਲਾਗੂ ਕਰਨ ਯੋਗ ਵਿਚਾਰਾਂ ਅਤੇ ਸਮਾਧਾਨਾਂ ਤੱਕ ਪਹੁੰਚਣਗੇ।

ਸੰਮੇਲਨ 15 ਸਤੰਬਰ, 2022 ਨੂੰ ਵੀ ਜਾਰੀ ਰਹੇਗਾ ਅਤੇ ਇਸ ਦੌਰਾਨ ਦੂਰਸੰਚਾਰ ਸੈਕਟਰ ਦੇ ਪ੍ਰਾਸੰਗਿਕ ਮੁੱਦਿਆਂ ‘ਤੇ ਚਰਚਾਵਾਂ ਹੋਵੇਗੀ ਅਤੇ ਪ੍ਰਸਤੁਤੀਕਰਣ  ਦਿੱਤੇ ਜਾਣਗੇ।

***

RKJ/BK



(Release ID: 1859641) Visitor Counter : 87