ਸੂਚਨਾ ਤੇ ਪ੍ਰਸਾਰਣ ਮੰਤਰਾਲਾ

ਕਰਤਵਯ ਪਥ 'ਤੇ ਸੀਬੀਸੀ ਦੇ ਕਲਾਕਾਰ ਰੰਗਾਂ-ਰੰਗ ਪੇਸ਼ਕਾਰੀ ਨਾਲ ਦਰਸ਼ਕਾਂ ਨੂੰ ਮੋਹਿਤ ਕਰ ਰਹੇ ਹਨ

Posted On: 15 SEP 2022 2:14PM by PIB Chandigarh

 ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਦੇ ਕੇਂਦਰੀ ਸੰਚਾਰ ਬਿਊਰੋ (ਸੀਬੀਸੀ) ਨੇ ਪੂਰੇ ਮਹੀਨੇ ਲਈ ਸੰਗੀਤ, ਡਾਂਸ, ਨੁੱਕੜ ਨਾਟਕਾਂ, ਸਕਿਟਾਂ ਅਤੇ ਪ੍ਰਦਰਸ਼ਨੀਆਂ ਦੇ ਮਨਮੋਹਕ ਮਿਸ਼ਰਣ ਦੇ ਨਾਲ ਮਨੋਰੰਜਨ ਅਤੇ ਇਨਫੋਟੇਨਮੈਂਟ ਪ੍ਰੋਗਰਾਮਾਂ ਦਾ ਇੱਕ ਗੁਲਦਸਤਾ ਪੇਸ਼ ਕਰਨਾ ਸ਼ੁਰੂ ਕਰ ਦਿੱਤਾ ਹੈ।

 

 ਇਸ ਦੇ ਗੀਤ ਅਤੇ ਡਰਾਮਾ ਵਿਭਾਗ (ਐੱਸਐਂਡਡੀਡੀ) ਦੇ ਕਲਾਕਾਰ ਕਰਤਵਯ ਪਥ ਦੇ ਉਦਘਾਟਨ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਤੋਂ ਪਰਦਾ ਹਟਾਉਣ ਦੇ ਉੱਤਸਵ ਨਾਲ ਦਰਸ਼ਕਾਂ ਨੂੰ ਚਕਾਚੌਂਧ ਕਰ ਰਹੇ ਹਨ।

 

ਸਟੈਪ ਪਲਾਜ਼ਾ ਓਪਨ-ਏਅਰ ਸਟੇਜ 'ਤੇ ਹੋਣ ਵਾਲੇ ਸਮਾਗਮਾਂ ਵਿੱਚ ਹਰ ਉਮਰ ਦੇ ਲੋਕ ਹਰ ਰੋਜ਼ ਸੂਰਜ ਡੁੱਬਣ ਤੋਂ ਬਾਅਦ ਮੁਫ਼ਤ ਵਿੱਚ ਸ਼ਾਮਲ ਹੋ ਸਕਦੇ ਹਨ ਅਤੇ ਜਸ਼ਨ ਰਾਤ 8 ਵਜੇ ਤੱਕ ਚੱਲਦਾ ਹੈ।

 

 ਵੀਕਐਂਡ 'ਤੇ, ਮਾਹੌਲ ਵਿੱਚ ਇੱਕ ਵਿਸ਼ੇਸ਼ ਸੱਭਿਆਚਾਰਕ ਮੇਲੇ ਨਾਲ ਵਾਧਾ ਕੀਤਾ ਜਾਂਦਾ ਹੈ ਜੋ ਆਧੁਨਿਕ ਸੁਧਾਰਾਂ ਦੇ ਸੁਆਦ ਨਾਲ ਮਿਲਾ ਕੇ ਭਾਰਤ ਦੀ ਸਮ੍ਰਿੱਧ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦਾ ਹੈ।



https://lh4.googleusercontent.com/6vJ5KVMUqLSY3XtjfQK2Z86bd8LeUpG-QwZYUJ-HfSwPH-1PvoW8YFZt7vuBXQVfUVBVxSfjb_Y92rQTKTV2_qF0tc_XHOaDvMi__Op2Bh63-dRhm8YVys_8DxLGMJ7czpe_kfG3ZxkzGjrE4v7oUJnlibnj4f1SoYTgT4zLOIQPxeuk-NIHxAywa5hM-1WYao98fQ

 

 ਮਨੋਰੰਜਨ ਦੇ ਨਾਲ ਜਾਣਕਾਰੀ ਦੇ ਪ੍ਰਸਾਰ ਦਾ ਇੱਕ ਬੇਮਿਸਾਲ ਮਿਸ਼ਰਣ, ਇਸ ਸਮਾਗਮ ਦਾ ਉਦੇਸ਼ ਸੱਭਿਆਚਾਰਕ ਪ੍ਰਦਰਸ਼ਨਾਂ ਦੇ ਨਾਲ ਸਰਕਾਰ ਦੁਆਰਾ ਵਿਭਿੰਨ ਵਿਕਾਸ ਪਹਿਲਾਂ 'ਤੇ ਨਾਗਰਿਕ ਕੇਂਦਰਿਤ ਸੰਦੇਸ਼ ਦੇਣਾ ਹੈ। ਸੀਬੀਸੀ 17 ਸਤੰਬਰ, 2022 ਨੂੰ ਮਨਾਏ ਜਾਣ ਵਾਲੇ ਰਕਤਦਾਨ ਅੰਮ੍ਰਿਤ ਮਹੋਤਸਵ (ਖੂਨ ਦਾਨ ਮੁਹਿੰਮ) ਜਿਹੇ ਮਹੱਤਵਪੂਰਨ ਸਮਾਗਮਾਂ ਨੂੰ ਮਨਾਉਣ ਲਈ ਵਿਸ਼ੇਸ਼ ਪ੍ਰੋਗਰਾਮ ਵੀ ਆਯੋਜਿਤ ਕਰ ਰਿਹਾ ਹੈ।


https://lh5.googleusercontent.com/s9cJ8s_FM9X1T16taV1BBsma96W4W1Vp1ysrvhLlVjlPoBz6DQjuk0OVme0livYUgIcYYIWbDHU8ZCSF9aQFntOJmG-_VWYnllh0WUQoU1hv8n3M8wWVNmq5895BjnBTaC0Grx9wgjsmiZLB9jrgzjokOTNdsluplcEoMmAc5YPMLs1DXPBt-waPhH3JGNefA2ff3A

 

 ਸੱਭਿਆਚਾਰਕ ਸ਼ਾਮਾਂ ਵਿਭਿੰਨ ਰਾਜਾਂ ਦੀਆਂ ਲੋਕ ਕਲਾਵਾਂ ਦੇ ਪ੍ਰਦਰਸ਼ਨ ਦੁਆਰਾ ਭਰਪੂਰ ਹੁੰਦੀਆਂ ਹਨ ਜੋ ਇਸ ਮਾਣਮੱਤੇ ਦੇਸ਼ ਦੀ ਸੱਭਿਆਚਾਰਕ ਵਿਰਾਸਤ ਨੂੰ ਦਰਸਾਉਂਦੀਆਂ ਹਨ। ਦਰਸ਼ਕਾਂ ਨੂੰ ਵਿਵਿਧਤਾ ਅਤੇ ਮਨਮੋਹਕ ਅਨੁਭਵ ਪ੍ਰਦਾਨ ਕਰਨ ਲਈ ਕਥਕ, ਓਡੀਸੀ ਆਦਿ ਜਿਹੇ ਕਲਾਸੀਕਲ ਨ੍ਰਿਤ ਰੂਪ ਪੇਸ਼ ਕੀਤੇ ਜਾ ਰਹੇ ਹਨ। ਇੰਡੀਆ ਗੇਟ ਕੈਨੋਪੀ 'ਤੇ ਆਉਣ ਵਾਲੇ ਦਰਸ਼ਕਾਂ ਲਈ ਕਲਾਸੀਕਲ ਅਤੇ ਅਰਧ ਕਲਾਸੀਕਲ ਇੰਸਟਰੂਮੈਂਟਲ ਸੰਗੀਤ ਦੇ ਪ੍ਰਦਰਸ਼ਨ ਵੀ ਸ਼ਾਮਲ ਕੀਤੇ ਗਏ ਹਨ। ਇਹ ਪ੍ਰੋਗਰਾਮ ਦੇਸ਼ ਭਗਤੀ ਦੇ ਗੀਤਾਂ ਅਤੇ ਆਜ਼ਾਦੀ ਅੰਦੋਲਨ ਬਾਰੇ ਸੱਭਿਆਚਾਰਕ ਪ੍ਰੋਗਰਾਮਾਂ ਰਾਹੀਂ 'ਆਜ਼ਾਦੀ ਕਾ ਅੰਮ੍ਰਿਤ ਮਹੋਤਸਵ' ਦਾ ਸੰਦੇਸ਼ ਫੈਲਾ ਰਹੇ ਹਨ।

https://lh5.googleusercontent.com/m1IaWgI8M4vni0Jj7DUBVJ6vjka3sH7YVow3Z5GjZZM8QZJGo-xMC0PpWMaGCsyRYdQ6hIqysauJPMYlz-0fKIL-A7lvlkEEXOrZocivaa0dkgrE6YT4j58z2-J6vXqwvrpipifLmQ8Q324a0VaTgTm2sf3X7_TfUWg-k90ZpAKI9BGDyVMZOGJ4gxwKFR2PghdWCw

 

ਇੰਡੀਆ ਗੇਟ 'ਤੇ ਨੇਤਾਜੀ ਦੀ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਉਣ ਦੇ ਮੌਕੇ 'ਤੇ ਨੇਤਾਜੀ ਸੁਭਾਸ਼ ਚੰਦਰ ਬੋਸ 'ਤੇ ਗੀਤ ਇਨ੍ਹਾਂ ਈਵੈਂਟਸ ਦਾ ਮੁੱਖ ਅਧਾਰ ਹਨ। ਸਾਹਸੀ ਰਾਸ਼ਟਰੀ ਨਾਇਕ ਨੂੰ ਸ਼ਰਧਾਂਜਲੀ ਵਜੋਂ, ਹਰੇਕ ਪ੍ਰਦਰਸ਼ਨ ਬੋਸ ਦੀ ਇੰਡੀਅਨ ਨੈਸ਼ਨਲ ਆਰਮੀ ਦੇ ਮਾਰਚਿੰਗ ਗੀਤ "ਕਦਮ ਕਦਮ ਬੜਾਏ ਜਾ" (‘kadam kadam badhaye ja’) ਨਾਲ ਸਮਾਪਤ ਹੁੰਦਾ ਹੈ।

 

 ਬਾਕੀ ਦੇ ਮਹੀਨੇ ਦੇ ਦੌਰਾਨ ਨੇਤਾ ਜੀ ਦੇ ਜੀਵਨ ਅਤੇ ਆਦਰਸ਼ਾਂ 'ਤੇ ਸਕਿੱਟ, ਨੁੱਕੜ ਨਾਟਕ, ਨ੍ਰਿਤ ਨਾਟਕ ਆਦਿ ਆਯੋਜਿਤ ਕੀਤੇ ਜਾਣਗੇ। ਇਸ ਸਾਲ ਦੇ ਗਾਂਧੀ ਜਯੰਤੀ ਜਸ਼ਨਾਂ ਦੇ ਹਿੱਸੇ ਵਜੋਂ ਵਿਸ਼ੇਸ਼ ਪ੍ਰਦਰਸ਼ਨਾਂ ਦੇ ਆਯੋਜਨ ਦੀ ਵੀ ਉਡੀਕ ਕੀਤੀ ਜਾ ਰਹੀ ਹੈ।

 

 ਸੀਬੀਸੀ ਸਾਰਿਆਂ ਨੂੰ ਇਥੇ ਆਉਣ ਅਤੇ ਇਸ ਵੱਡੇ ਉਤਸਵ ਦਾ ਹਿੱਸਾ ਬਣਨ ਲਈ ਸੱਦਾ ਦਿੰਦਾ ਹੈ।



https://lh5.googleusercontent.com/mqkaYRfKaKXziShjo5lZhQU_n8p9IcVB_eUABj3qD-guBSkweT3eeMsayJDzaRM4Oa55ygHTZ8gA_Z0KsYY_b8Ro5b_sCd7fuvdGxjBrpr8fQhi22KZDzI0MSW_mYlK9eli2g9xPwi-Qm_Q2LI5-uigpONb8rBIwqzWjj4RnDc11NFw8epeBYcuK3A1nEYLkMQwHsg

 

 ********

 

ਸੌਰਭ ਸਿੰਘ



(Release ID: 1859635) Visitor Counter : 124