ਰੱਖਿਆ ਮੰਤਰਾਲਾ
ਇੰਡੀਅਨ ਕੋਸਟ ਗਾਰਡ ਅਤੇ ਏਟੀਐੱਸ ਗੁਜਰਾਤ ਨੇ ਭਾਰਤੀ ਜਲ ਖੇਤਰ ਨਾਲ 200 ਕਰੋੜ ਰੁਪਏ ਮੁੱਲ ਦੀ ਡ੍ਰਗਸ ਲੈ ਜਾ ਰਹੀ ਇੱਕ ਪਾਕ ਨੌਕਾ ਪਕੜੀ
Posted On:
14 SEP 2022 3:00PM by PIB Chandigarh
ਇੰਡੀਅਨ ਕੋਸਟ ਗਾਰਡ (ਆਈਸੀਜੀ) ਅਤੇ ਏਟੀਐੱਸ ਗੁਜਰਾਤ ਨੇ ਸੰਯੁਕਤ ਰੂਪ ਤੋਂ 200 ਕਰੋੜ ਰੁਪਏ ਮੁੱਲ ਦੀ 40 ਕਿਲੋਗ੍ਰਾਮ ਡ੍ਰਗਸ ਲੈ ਜਾ ਰਹੀ ਛੇ ਮੈਂਬਰਾਂ ਵਾਲੀ ਇੱਕ ਪਾਕਿਸਤਾਨੀ ਨੌਕਾ ਨੂੰ ਭਾਰਤੀ ਜਲ ਖੇਤਰ ਨਾਲ ਪਕੜਿਆ ਹੈ। 13-14 ਸਤੰਬਰ, 2022 ਦੀ ਅੱਧੀ ਰਾਤ ਨੂੰ ਆਈਸੀਜੀ ਨੇ ਏਟੀਐੱਸ ਗੁਜਰਾਤ ਨਾਲ ਮਿਲੀ ਖੁਫੀਆ ਸੂਚਨਾ ਦੇ ਅਧਾਰ ‘ਤੇ ਇੰਟਰਸੈਪਟਰ ਵਰਗ ਦੇ ਦੋ ਤੇਜ਼ ਜਹਾਜਾਂ- ਸੀ-408 ਅਤੇ ਸੀ-454 ਨੂੰ ਖੇਤਰ ਵਿੱਚ ਗਸ਼ਤ ਲਈ ਤੈਨਾਤ ਕੀਤਾ।
ਇਹ ਇਲਾਕਾ ਅੰਤਰਰਾਸ਼ਟਰੀ ਸਮੁੰਦਰੀ ਸੀਮਾ ਰੇਖਾ (ਆਈਐੱਮਬੀਐੱਲ) ਦੇ ਨਜਦੀਕ ਹੈ। ਇੱਕ ਪਾਕਿਸਤਾਨੀ ਨੌਕਾ ਨੂੰ ਅਨੁਮਾਨਿਤ ਆਈਐੱਮਬੀਐੱਲ ਦੇ ਅੰਦਰ 5 ਸਮੁੰਦਰੀ ਮੀਲ ਅਤੇ ਜਖਾਓ ਨਾਲ 40 ਸਮੁੰਦਰੀ ਮੀਲ ਦੀ ਦੂਰੀ ਤੇ ਭਾਰਤੀ ਜਲ ਖੇਤਰ ਨਾਲ ਸੰਬਧੀ ਰੂਪ ਤੋਂ ਦੇਖਿਆ ਗਿਆ। ਚੁਣੌਤੀ ਦਿੱਤੇ ਜਾਣ ਤੇ ਪਾਕਿਸਤਾਨੀ ਨੌਕਾ ਨੇ ਇੱਕ ਖੇਪ ਚੜਾਈ ਸ਼ੁਰੂ ਕਰ ਦਿੱਤੀ ਅਤੇ ਕਪਟਪੂਰਣ ਤਰੀਕੇ ਨਾਲ ਯੁੱਧ ਅਭਿਯਾਸ ਸ਼ੁਰੂ ਕਰ ਦਿੱਤਾ। ਸਮੁੰਦਰ ਵਿੱਚ ਉਚਾਈ ਲਹਿਰਾਂ ਦਾ ਮੁਕਾਬਲਾ ਕਰਦੇ ਹੋਏ ਆਈਸੀਜੀ ਜਹਾਜ ਨੇ ਨੌਕਾ ਨੂੰ ਰੋਕਾ ਅਤ ਪਕੜ ਲਿਆ।
ਨੌਕਾ ਨੂੰ ਅੱਗੇ ਦੀ ਸੰਯੁਕਤ ਜਾਂਚ ਲਈ ਲਖਾਓ ਲਿਆ ਜਾ ਰਿਹਾ ਹੈ। ਪਿਛਲੇ ਇੱਕ ਸਾਲ ਵਿੱਚ ਆਈਸੀਜੀ ਅਤੇ ਏਟੀਐੱਸ ਗੁਜਰਾਤ ਦਾ ਇਹ 5ਵਾਂ ਸੰਯੁਕਤ ਅਭਿਯਾਨ ਹੈ। ਇਹ ਮਜਬੂਤ ਤੱਟੀ ਸੁਰੱਖਿਆ ਨੈੱਟਵਰਕ ਲਈ ਹਿਤਧਾਰਕਾਂ ਦਰਿਆਨ ਪ੍ਰਭਾਵੀ ਸਦਭਾਵਨਾ ਦੇ ਮਹੱਤਵ ‘ਤੇ ਪ੍ਰਕਾਸ਼ ਪਾਇਆ ਹੈ।
***********
ABB/Savvy
(Release ID: 1859321)
Visitor Counter : 138