ਇਸਪਾਤ ਮੰਤਰਾਲਾ

ਨੈਸ਼ਨਲ ਮੈਟਲਰਜਿਸਟ ਅਵਾਰਡ ਸਕੀਮ; ਐਪਲੀਕੇਸ਼ਨ ਅੱਜ ਤੋਂ ਲਏ ਜਾਣਗੇ ਅਤੇ ਆਖਰੀ ਮਿਤੀ 11 ਅਕਤੂਬਰ, 2022 ਹੈ


ਐਪਲੀਕੇਸ਼ਨ ਸਿਰਫ ਔਨਲਾਈਨ ਪ੍ਰਾਪਤ ਕੀਤੇ ਜਾਣਗੇ

Posted On: 12 SEP 2022 12:04PM by PIB Chandigarh

ਇਸਪਾਤ ਮੰਤਰਾਲੇ ਨੇ ਨੈਸ਼ਨਲ ਮੈਟਲਰਜਿਸਟ ਅਵਾਰਡ 2022 ਨੂੰ ਮੰਜ਼ੂਰੀ ਦੇ ਦਿੱਤੀ ਹੈ। ਐਪਲੀਕੇਸ਼ਨ ਅੱਜ ਤੋਂ ਲਏ ਜਾਣਗੇ ਅਤੇ ਉਨ੍ਹਾਂ ਨੂੰ ਪ੍ਰਾਪਤ ਕਰਨ ਦੀ ਆਖਰੀ ਮਿਤੀ 11 ਅਕਤੂਬਰ, 2022 ਹੈ। ਐਪਲੀਕੇਸ਼ਨ ਐੱਨਐੱਮਏ ਪੋਰਟਲ ਦੇ ਜ਼ਰੀਏ ਸਿਰਫ ਔਨਲਾਈਨ ਲਏ ਜਾਣਗੇ। ਐੱਨਐੱਮਏ ਪੋਰਟਲ ਦਾ ਪਤਾ  " https://awards.steel.gov.in/ "  ਹੈ।

ਯੋਜਨਾ ਦਾ ਪਿਛੋਕੜ: ਨੈਸ਼ਨਲ ਮੈਟਲਰਜਿਸਟ ਡੇਅ ਪੁਰਸਕਾਰਾਂ ਦੀ ਸ਼ੁਰੂਆਤ ਤਤਕਾਲੀਨ ਇਸਪਾਤ ਤੇ ਖਾਣ ਮੰਤਰਾਲੇ ਨੇ 1962 ਵਿੱਚ ਕੀਤੀ ਸੀ। ਮੈਟਲ ਦੇ ਖੇਤਰ ਵਿੱਚ ਮੈਟਲਰਜਿਸਟ ਦੇ ਸ਼ਾਨਦਾਰ ਯੋਗਦਾਨ ਨੂੰ ਮਾਨ-ਸਨਮਾਨ ਦੇਣ ਦੇ ਲਈ ਪੁਰਸਕਾਰ ਸ਼ੁਰੂ ਕੀਤੇ ਗਏ ਸਨ। ਮੈਟਲ ਦੇ ਖੇਤਰ ਵਿੱਚ ਸੰਚਾਲਨ, ਰਿਸਰਚ, ਡਿਜ਼ਾਈਨ, ਸਿੱਖਿਆ, ਵੇਸਟ ਮੈਨੇਜਮੈਂਟ ਅਤੇ ਐਨਰਜੀ ਕਨਜ਼ਰਵੇਸ਼ਨ ਦੀ ਗਤੀਵਿਧੀਆਂ ਸ਼ਾਮਲ ਹਨ। ਪੁਰਸਕਾਰ ਸਲਾਨਾ ਅਧਾਰ ‘ਤੇ ਪ੍ਰਦਾਨ ਕੀਤੇ ਜਾਂਦੇ ਹਨ। ਪਹਿਲਾ ਪੁਰਸਕਾਰ 1963 ਵਿੱਚ ਦਿੱਤਾ ਗਿਆ ਸੀ ਅਤੇ ਉਸ ਦੇ ਬਾਅਦ ਹਰ ਵਰ੍ਹੇ ਪੁਰਸਕਾਰ ਪ੍ਰਦਾਨ ਕੀਤਾ ਜਾਂਦਾ ਹੈ। ਸਮਾਂ ਬੀਤਣ ਦੇ ਨਾਲ ਪੁਰਸਕਾਰ ਵਰਗਾਂ ਅਤੇ ਪੁਰਸਕਾਰ ਧਨਰਾਸ਼ੀ ਵਿੱਚ ਵੀ ਵਾਧਾ ਹੁੰਦਾ ਗਿਆ।

ਪ੍ਰਧਾਨ ਮੰਤਰੀ ਦੀ ਪਰਿਕਲਪਨਾ ਦੇ ਅਨੁਪਾਲਨ ਵਿੱਚ ਪੁਰਸਕਾਰਾਂ ਨੂੰ ਤਰਕਸੰਗਤ ਬਣਾਉਣ ਦੇ ਸੰਬੰਧ ਵਿੱਚ ਗ੍ਰਹਿ ਮੰਤਰਾਲੇ ਤੋਂ ਪ੍ਰਾਪਤ ਨਿਰਦੇਸ਼ ਅਨੁਸਾਰ ਯੋਜਨਾ ਨੂੰ ਤਰਕਸੰਗਤ ਬਣਾਉਣ ਦਾ ਪ੍ਰਸਤਾਵ ਕੀਤਾ ਗਿਆ ਹੈ। ਗ੍ਰਹਿ ਮੰਤਰਾਲੇ ਦੁਆਰਾ ਪ੍ਰਾਪਤ ਸਲਾਹ ਨੂੰ ਮੱਦੇਨਜ਼ਰ ਰੱਖਦੇ ਹੋਏ ਪੁਰਸਕਾਰ ਦਾ ਨਾਮ, ਪੁਰਸਕਾਰ ਸਮਾਰੋਹ ਦੀ ਮਿਤੀ ਬਦਲਣ, ਪੁਰਸਕਾਰਾਂ ਦੀ ਗਿਣਤੀ ਘਟਾਉਣ ਅਤੇ ਪੁਰਸਕਾਰ ਦੀ ਗਰਿਮਾ ਵਧਾਉਣ ਦੇ ਲਈ ਪੁਰਸਕਾਰ-ਯੋਗਤਾ ਨੂੰ ਪਹਿਲਾਂ ਤੋਂ ਵੱਧ ਕਠੋਰ ਬਣਾਉਣ ਦਾ ਪ੍ਰਸਤਾਵ ਹੈ। ਇਸ ਦੇ ਨਾਲ ਹੀ ਨਾਮਾਂਕਨ ਦੇ ਦਾਇਰੇ ਨੂੰ ਵੀ ਵਧਾਉਣ ਦਾ ਵੀ ਪ੍ਰਸਤਾਵ ਸ਼ਾਮਲ ਹੈ। ਯੋਜਨਾ ਦਾ ਵੇਰਵਾ ਇਸ ਪ੍ਰਕਾਰ ਹੈ:-

1.ਯੋਜਨਾ ਦਾ ਨਾਮ: ਨੈਸ਼ਨਲ ਮੈਟਲਰਜਿਸਟ ਅਵਾਰਡ.

2.ਉਦੇਸ਼: ਲੋਹੇ ਅਤੇ ਇਸਪਾਤ ਸੈਕਟਰ ਵਿੱਚ ਕੰਮ ਕਰ ਰਹੇ ਮੈਟਲਰਜਿਸਟਾਂ ਦੇ ਸ਼ਾਨਦਾਰ ਯੋਗਦਾਨ ਦਾ ਮਾਨ-ਸਨਮਾਨ ਕਰਨਾ, ਜਿਸ ਵਿੱਚ ਨਿਰਮਾਣ, ਰਿਸਰਚ, ਡਿਜ਼ਾਈਨ, ਸਿੱਖਿਆ ਵੇਸਟ-ਮੈਨੇਜਮੈਂਟ ਅਤੇ ਊਰਜਾ ਸੰਭਾਲ ਦੀਆਂ ਗਤੀਵਿਧੀਆਂ ਦੇ ਖੇਤਰ ਤੇ ਆਤਮਨਿਰਭਰ ਭਾਰਤ ਦੇ ਉਦੇਸ਼ ਨੂੰ ਪ੍ਰਾਪਤ ਕਰਨ ਦੇ ਲਈ ਮੈਟਲਰਜਿਸਟਾਂ ਦੇ ਯੋਗਦਾਨ ਨੂੰ ਸ਼ਾਮਲ ਕੀਤਾ ਗਿਆ ਹੈ।

3.ਨਾਮਾਂਕਨ ਪ੍ਰਣਾਲੀ: ਪੁਰਸਕਾਰ ਦੇ ਲਈ ਨਾਮਾਂਕਨ ਇਸਪਾਤ ਮੰਤਰਾਲੇ ਦੀ ਵੈਬਸਾਈਟ ਜਾਂ ਗ੍ਰਹਿ ਮੰਤਰਾਲੇ ਦੁਆਰਾ ਵਿਕਸਿਤ ਕੀਤੇ ਜਾਣ ਵਾਲੇ ਕੇਂਦਰੀ ਪੋਰਟਲ ‘ਤੇ ਸ਼ਾਮਲ ਕੀਤੇ ਜਾਣਗੇ। ਨਾਮਾਂਕਨ ਕੰਪਨੀਆਂ/ਸੰਗਠਨਾਂ ਦੇ ਮਾਧਿਅਮ ਨਾਲ ਜਾਂ ਸਵੈ-ਨਾਮਾਂਕਨ ਦੇ ਰੂਪ ਵਿੱਚ ਆਮ ਜਨਤਾ ਦੁਆਰਾ ਕੀਤਾ ਜਾ ਸਕਦਾ ਹੈ।

4.ਨੈਸ਼ਨਲ ਮੈਟਲਰਜਿਸਟ ਪੁਰਸਕਾਰ ਦੀ ਮਿਤੀ: ਹਰੇਕ ਵਰ੍ਹੇ ਤਿੰਨ ਫਰਵਰੀ ਨੂੰ – (ਤਿੰਨ ਫਰਵਰੀ, 1959 ਨੂੰ ਤਤਕਾਲੀਨ ਰਾਸ਼ਟਰਪਤੀ ਡਾ. ਰਾਜੇਂਦਰ ਪ੍ਰਸਾਦ ਨੇ ਆਜ਼ਾਦੀ ਦੇ ਬਾਅਦ ਰਾਉਰਕੇਲਾ ਵਿੱਚ ਦੇਸ਼ ਦੇ ਪਹਿਲੇ ਬਲਾਸਟ ਫਰਨੇਸ ਦਾ ਲੋਕਾਰਪਣ ਕੀਤਾ ਸੀ।

5.ਪੁਰਸਕਾਰਾਂ ਦੀ ਸੰਖਿਆ ਅਤੇ ਪੁਰਸਕਾਰ ਧਨਰਾਸ਼ੀ:

ਲੜੀ ਨੰ.

ਪੁਰਸਕਾਰ ਦਾ ਨਾਮ

ਪੁਰਸਕਾਰਾਂ ਦੀ ਸੰਖਿਆ

ਪੁਰਸਕਾਰ ਰਾਸ਼ੀ

1

ਲਾਈਫਟਾਈਮ ਅਚੀਵਮੈਂਟ ਅਵਾਰਡ

1

Nil

2

ਨੈਸ਼ਨਲ ਮੈਟਲਰਜਿਸਟ ਅਵਾਰਡ

1

Nil

3

ਯੰਗ ਮੈਟਲਰਜਿਸਟ (ਵਾਤਾਵਰਣ ਵਿਗਿਆਨ)

1

100000

4

ਯੰਗ ਮੈਟਲਰਜਿਸ (ਧਾਤੁ ਵਿਗਿਆਨ)

1

100000

5

ਅਵਾਰਡ ਫੋਰ ਆਰਐਂਡਡੀ ਇਨ ਆਇਰਨ ਐਂਡ ਸਟੀਲ ਸੈਕਟਰ

1

100000

कुल

 

5

300000

6.ਯੋਗਤਾ ਸ਼ਰਤਾਂ:

 

ਲੜੀ ਨੰ.

ਪੁਰਸਕਾਰ ਵਰਗ

ਅਨੁਭਵ ਦੇ ਘੱਟੋ-ਘੱਟ ਵਰ੍ਹੇ

ਉਮਰ ਸੀਮਾ (ਵਰ੍ਹਿਆਂ ਵਿੱਚ)

ਯੋਗਤਾ ਮਾਨਕ

1

ਲਾਈਫਟਾਈਮ

20

ਘੱਟੋ-ਘੱਟ: 50

ਘੱਟੋ-ਘੱਟ: ਮੈਟਲਰਜਿਸਟ ਇੰਜੀਨੀਅਰਿੰਗ/ 

ਪਦਾਰਥ ਵਿਗਿਆਨ ਜਾਂ ਉਸ ਦੇ ਬਰਾਬਰ ਵਿਸ਼ੇ ਵਿੱਚ ਬੈਚਲਰ ਡਿਗਰੀ  

2

ਨੈਸ਼ਨਲ ਮੈਟਲਰਜਿਸ

15

ਘੱਟੋ-ਘੱਟ: 40

ਘੱਟੋ-ਘੱਟ: ਮੈਟਲਰਜਿਸਟ ਇੰਜੀਨੀਅਰਿੰਗ/ 

ਪਦਾਰਥ ਵਿਗਿਆਨ ਜਾਂ ਉਸ ਦੇ ਬਰਾਬਰ ਵਿਸ਼ੇ ਵਿੱਚ ਬੈਚਲਰ ਡਿਗਰੀ

3

ਯੰਗ ਮੈਟਲਰਜਿਸਟ (ਵਾਤਾਵਰਣ ਵਿਗਿਆਨ)

05

ਵੱਧ ਤੋਂ ਵੱਧ: 35

ਘੱਟੋ-ਘੱਟ: ਮੈਟਲਰਜਿਸਟ ਇੰਜੀਨੀਅਰਿੰਗ/ 

ਪਦਾਰਥ ਵਿਗਿਆਨ ਜਾਂ ਉਸ ਦੇ ਬਰਾਬਰ ਵਿਸ਼ੇ ਵਿੱਚ ਬੈਚਲਰ ਡਿਗਰੀ

4

ਯੰਗ ਮੈਟਲਰਜਿਸਟ (ਧਾਤੁ ਵਿਗਿਆਨ)

05

ਵੱਧ ਤੋਂ ਵੱਧ: 35

ਘੱਟੋ-ਘੱਟ: ਮੈਟਲਰਜਿਸਟ ਇੰਜੀਨੀਅਰਿੰਗ/ 

ਪਦਾਰਥ ਵਿਗਿਆਨ ਜਾਂ ਉਸ ਦੇ ਬਰਾਬਰ ਵਿਸ਼ੇ ਵਿੱਚ ਬੈਚਲਰ ਡਿਗਰੀ

5

ਅਵਾਰਡ ਫੋਰ ਆਰਐਂਡਡੀ ਇਨ ਆਇਰਨ ਐਂਡ ਸਟੀਲ ਸੈਕਟਰ

10

ਘੱਟ ਤੋਂ ਘੱਟ:35

ਘੱਟੋ-ਘੱਟ: ਮੈਟਲਰਜਿਸਟ ਇੰਜੀਨੀਅਰਿੰਗ/ 

ਪਦਾਰਥ ਵਿਗਿਆਨ ਜਾਂ ਉਸ ਦੇ ਬਰਾਬਰ ਵਿਸ਼ੇ ਵਿੱਚ ਬੈਚਲਰ ਡਿਗਰੀ

7.ਮੁਲਾਂਕਨ ਮਾਨਕ ਅਤੇ ਮਹੱਤਤਾ: ਪੁਰਸਕਾਰ ‘ਤੇ ਵਿਚਾਰ ਸਿਰਫ ਪੂਰੇ 100 ਵਿੱਚੋਂ ਪ੍ਰਾਪਤ ਅੰਕ 75 ‘ਤੇ ਹੀ ਕੀਤਾ ਜਾਵੇਗਾ। ਪੁਰਸਕਾਰਾਂ ‘ਤੇ ਵਿਚਾਰ ਕਰਨ ਦੇ ਲਈ ਹਰ ਵਰਗ ਤੋਂ ਘੱਟ ਤੋਂ ਘੱਟ ਪੰਜ ਐਪਲੀਕੇਸ਼ਨਾਂ ਹੋਣੀਆਂ ਚਾਹੀਦੀਆਂ ਹਨ

 

ਲੜੀ ਨੰ.

 

ਵੇਰਵਾ

ਮਹੱਤਤਾ (ਵੇਟੇਜ)

ਮਾਪਦੰਡ 1

ਕੰਮ ਸੰਬੰਧੀ ਉਪਲਬਧੀਆਂ/ਵਿਸ਼ੇਸ਼ਤਾ

ਕੰਮਕਾਜ, ਪਰਿਣਾਮ ਅਤੇ ਕੰਮ-ਵਪਾਰ ਦੇ ਵਿਸ਼ੇਸ਼ ਖੇਤਰ ਵਿੱਚ ਪ੍ਰਭਾਵ 

30%

ਮਾਪਦੰਡ 2

ਕੰਮ ਦੇ ਪ੍ਰਤੀ ਸਮਰਪਣ

ਜਨ ਸਿੱਖਿਆ ਅਤੇ ਭਾਰਤ ਵਿੱਚ ਮੈਟਲ ਵਿਗਿਆਨ ਦੀ ਭੂਮਿਕਾ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ; ਅਕਾਦਮਿਕ ਅਤੇ ਰਿਸਰਚ ਖੇਤਰਾਂ ਤੇ ਵਿਭਿੰਨ ਉਦਯੋਗ ਵਿੱਚ ਸਕ੍ਰਿਯ ਯੋਗਦਾਨ

30%

ਮਾਪਦੰਡ 3

ਨਾਮਿਤ ਵਿਅਕਤੀ ਦੇ ਨਿਯਮਿਤ ਕੰਮਕਾਜ ਦੇ ਇਲਾਵਾ ਸਮਾਜ ਅਤੇ ਸਮੁਦਾਏ ਦੇ ਪ੍ਰਤੀ ਉਸ ਦੀ ਸੇਵਾ

ਤਕਨੀਕੀ ਪ੍ਰਤਿਭਾ ਦੇ ਇਲਾਵਾ, ਸਮੁਦਾਇਕ ਸੇਵਾ ਅਤੇ ਲੋਕਾਂ ਤੇ ਸਮੁਦਾਏ ਦੀ ਸਥਿਤੀਆਂ ਨੂੰ ਸੁਧਾਰਣ ਦੇ ਉਦੇਸ਼ ਨਾਲ ਸਮਾਜ-ਕੇਂਦ੍ਰਿਤ ਸਮੱਸਿਆਵਾਂ ਦੇ ਸਮਾਧਾਨ ਦੇ ਲਈ ਕੀਤੇ ਗਏ ਸਵੈਂ-ਸੇਵੀ ਕੰਮ।

10%

ਮਾਪਦੰਡ 4

ਤਕਨੀਕੀ ਪ੍ਰਕਾਸ਼ਨ/ਪੇਟੈਂਟ/ਕੌਪੀਰਾਈਟ

औद्योगिक क्षेत्र को मद्देनजर रखते हुये किये गये कार्यों की मान्यता और प्रकाशन का उपयोग। ऐसे लेखों/पेटेंटों की गुणवत्ता अतिरिक्त प्रतिभा मानी जायेगी।

ਉਦਯੋਗਿਕ ਖੇਤਰ ਨੂੰ ਮੱਦੇਨਜ਼ਰ ਰੱਖਦੇ ਹੋਏ ਕੀਤੇ ਗਏ ਕੰਮਾਂ ਦੀ ਮਾਨਤਾ ਅਤੇ ਪ੍ਰਕਾਸ਼ਨ ਦਾ ਉਪਯੋਗ। ਅਜਿਹੇ ਲੱਖਾਂ/ਪੇਟੇਂਟਾਂ ਦੀ ਗੁਣਵੱਤਾ ਵਧੇਰੇ ਪ੍ਰਤਿਭਾ ਮੰਨੀ ਜਾਵੇਗੀ।

30%

 

  1. ਸਿਲੈਕਸ਼ਨ ਮੈਥੋਡੋਲੋਜੀ: ਮੁਲਾਂਕਨ ਦੋ ਪੱਧਰੀ ਪ੍ਰਣਾਲੀਆਂ ਦੇ ਅਧਾਰ ‘ਤੇ ਕੀਤਾ ਜਾਵੇਗਾ, ਜਿਨ੍ਹਾਂ ਵਿੱਚ ਜਾਂਚ ਕਮੇਟੀ ਅਤੇ ਸਿਲੈਕਸ਼ਨ ਕਮੇਟੀ ਸ਼ਾਮਲ ਹਨ।

ਸਕ੍ਰੀਨਿੰਗ ਕਮੇਟੀ ਐਪਲੀਕੇਸ਼ਨਾਂ ਅਤੇ ਸੰਬੰਧਿਤ ਦਸਤਾਵੇਜ਼ਾਂ ਦੀ ਜਾਂਚ ਕਰੇਗੀ। ਉਹ ਯੋਗਤਾ ਸ਼ਰਤਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਐਪਲੀਕੇਸ਼ਨਾਂ ਨੂੰ ਮਨਜ਼ੂਰ ਜਾਂ ਨਾਮਨਜ਼ੂਰ ਕਰੇਗੀ ਤੇ ਸਿਲੈਕਸ਼ਨ ਕਮੋਟੀ ਦੇ ਸਾਹਮਣੇ ਐਪਲੀਕੇਸ਼ਨਾਂ ‘ਤੇ ਸਮੁੱਚੀ ਰਿਪੋਰਟ ਪੇਸ਼ ਕਰੇਗੀ।

ਦਸਤਾਵੇਜ਼ਾਂ ਦੀ ਜਾਂਚ ਕਰਨ ਦੇ ਬਾਅਦ ਸਿਲੈਕਸ਼ਨ ਕਮੇਟੀ ਤੈਅ ਮਾਨਕਾਂ ਦੇ ਅਨੁਸਾਰ ਅੰਕ ਨਿਰਧਾਰਿਤ ਕਰੇਗੀ ਤੇ ਪੁਰਸਕਾਰ ਜੇਤੂਆਂ ਦੀ ਸੂਚੀ ਦੀ ਸਿਫਾਰਿਸ਼ ਕਰੇਗੀ।

  1. ਕਮੇਟੀਆਂ ਦਾ ਸੰਯੋਜਨ: ਜਾਂਚ/ਚੁਣੀ ਹੋਈ ਕਮੇਟੀਆਂ ਦੇ ਮੈਂਬਰਾਂ ਵਿੱਚ ਅਜਿਹੇ ਲੋਕ ਸ਼ਾਮਲ ਕੀਤੇ ਜਾਣਗੇ, ਜੋ ਜਾਣੇ-ਮਾਣੇ ਹੋਣ, ਪ੍ਰਤਿਸ਼ਠਿਤ ਹੋਣ ਅਤੇ ਉਨ੍ਹਾਂ ਦੇ ਖਿਲਾਫ ਕੋਈ ਵਿਵਾਦ ਨਾ ਹੋਵੇ। ਮੈਂਬਰਾਂ ਨੂੰ ਬਿਨੇਕਾਰਾਂ/ਪ੍ਰਾਯੋਜਕ ਸੰਗਠਨਾਂ ਨਾਲ ਜੁੜਿਆ ਹੋਇਆ ਨਹੀਂ ਹੋਣਾ ਚਾਹੀਦਾ ਹੈ, ਨਾ ਪ੍ਰਤੱਖ ਤੌਰ ‘ਤੇ ਅਤੇ ਨਾ ਅਪ੍ਰਤੱਖ ਤੌਰ ‘ਤੇ।

ਸਕ੍ਰੀਨਿੰਗ ਕਮੇਟੀ: ਉਦੋਯਗ, ਰਿਸਰਚ ਸੰਗਠਨਾਂ ਅਤੇ ਅਕਾਦਮਿਕ ਸੰਸਥਾਵਾਂ ਨਾਲ ਸੈਕਟਰ ਵਿਸ਼ੇਸ਼ ਦੇ ਜਾਣਕਾਰਾਂ ਦਾ ਪੈਨਲ ਹੋਵੇਗਾ। ਇਨ੍ਹਾਂ ਨੂੰ ਸਕ੍ਰੀਨਿੰਗ ਕਮੇਟੀ ਦੇ ਲਈ ਚੁਣਿਆ ਜਾਵੇਗਾ, ਜੋ ਇਸਪਾਤ ਮੰਤਰਾਲੇ ਦੇ ਇਲਾਵਾ ਉਦਯੋਗਿਕ ਸਲਾਹਕਾਰ ਦੀ ਪ੍ਰਧਾਨਗੀ ਵਿੱਚ ਕੰਮ ਕਰੇਗੀ।

ਸਿਲੈਕਸ਼ਨ ਕਮੇਟੀ: ਐੱਨਐੱਮਡੀ ਪੁਰਸਕਾਰ ਸਿਲੈਕਸ਼ਨ ਕਮੇਟੀ ਦੀ ਪ੍ਰਧਾਨਗੀ ਇਸਪਾਤ ਮੰਤਰਾਲੇ ਦੇ ਸਕੱਤਰ ਕਰਦੇ ਹਨ ਤੇ ਹੋਰ ਮੈਂਬਰਾਂ ਵਿੱਚ ਇਸਪਾਤ ਮੰਤਰਾਲੇ ਦੇ ਅਪਰ ਸਕੱਤਰ/ਸੰਯੁਕਤ ਸਕੱਤਰ; ਗ੍ਰਹਿ ਮੰਤਰਾਲੇ ਤੋਂ ਪੁਰਸਕਾਰ ਡਾਇਰੈਕਟਰ ਜਨਰਲ; ਅਤੇ ਉਦਯੋਗ, ਰਿਸਰਚ ਸੰਗਠਨਾਂ ਤੇ ਅਕਾਦਮਿਕ ਸੰਸਥਾਵਾਂ ਦੇ ਸੈਕਟਰ ਵਿਸ਼ੇਸ਼ ਦੇ ਜਾਣਕਾਰ ਸ਼ਾਮਲ ਹਨ।

 

  1. ਪੁਰਸਕਾਰ ਦੀ ਸਮਾਂ-ਸੀਮਾ:

ਗਤੀਵਿਧੀ

ਮਿਆਦ (ਦਿਨਾਂ ਵਿੱਚ)

ਲਗਣ ਵਾਲਾ ਸਮਾਂ (ਦਿਨਾਂ ਵਿੱਚ)

ਐਪਲੀਕੇਸ਼ਨ ਦੇ ਲਈ ਸੂਚਨਾ

30 ਦਿਨ

0

ਐਪਲੀਕੇਸ਼ਨ ਦੀ ਆਖਰੀ ਮਿਤੀ

30

ਐਪਲੀਕੇਸ਼ਨ ਦੀ ਯੋਗਤਾ ਦੀ ਜਾਂਚ ਸ਼ੁਰੂ

30 ਦਿਨ

31

ਐਪਲੀਕੇਸ਼ਨ ਦੀ ਜਾਂਚ ਦਾ ਸਮਾਪਨ

60

ਐਪਲੀਕੇਸ਼ਨਾਂ ਦੇ ਮੁਲਾਂਕਨ ਦੀ ਸ਼ੁਰੂਆਤ

45 ਦਿਨ

61

ਐਪਲੀਕੇਸ਼ਨਾਂ ਦੇ ਮੁਲਾਂਕਨ ਦਾ ਸਮਾਪਨ

105

ਪੁਰਸਕਾਰ ਜੇਤੂਆਂ ਦੇ ਨਾਮਾਂ ਦੀ ਮਨਜ਼ੂਰੀ

30 ਦਿਨ

106

135

ਪੁਰਸਕਾਰ ਵੰਡ

45 ਦਿਨ

136

180

ਕੁੱਲ ਸਮਾਂ

 

 

 

*****

 ਏਕੇਐੱਨ/ਐੱਸਕੇ



(Release ID: 1859028) Visitor Counter : 95