ਜਲ ਸ਼ਕਤੀ ਮੰਤਰਾਲਾ

ਜਲ ਸ਼ਕਤੀ ਮੰਤਰਾਲੇ ਨੇ ਅਗਸਤ 2022 ਦੇ ਲਈ ‘ਵਾਟਰ ਹੀਰੋਜ਼: ਸ਼ੇਅਰ ਯੂਜ਼ਰ ਸਟੋਰੀਜ਼ ਕਨਟੈਸਟ’ ਜੇਤੂਆਂ ਦੇ ਨਾਮ ਘੋਸ਼ਿਤ ਕੀਤੇ


ਜਲ ਸੰਭਾਲ਼ ਅਤੇ ਜਲ ਸੰਸਾਧਨਾਂ ਦੇ ਟਿਕਾਊ ਵਿਕਾਸ ਸਬੰਧੀ ਦੇਸ਼ਵਿਆਪੀ ਯਤਨਾਂ ਦੇ ਸਮਰਥਨ ਦੇ ਲਈ ਛੇ ਜੇਤੂਆਂ ਨੂੰ 10,000 ਰੁਪਏ ਨਕਦ ਪੁਰਸਕਾਰ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਕੀਤਾ ਜਾਵੇਗਾ

Posted On: 12 SEP 2022 10:15AM by PIB Chandigarh

ਜਲ ਸ਼ਕਤੀ ਮੰਤਰਾਲੇ ਨੇ ਜਲ ਸੰਸਾਧਨ, ਨਦੀ ਵਿਕਾਸ ਅਤੇ ਗੰਗਾ ਸੰਭਾਲ਼ ਵਿਭਾਗ ਨੇ ‘ਵਾਟਰ ਹੀਰੋਜ਼: ਸ਼ੇਅਰ ਯੂਜ਼ਰ ਸਟੋਰੀਜ਼ ਕਨਟੈਸਟ’ (ਜਲ ਨਾਇਕ:ਸਫ਼ਲਤਾ ਦੀ ਆਪਣੀ ਕਹਾਣੀ ਸਾਂਝੀ ਕਰਨ) ਪ੍ਰਤਿਯੋਗਿਤਾ ਸ਼ੁਰੂ ਕੀਤੀ ਹੈ। ਜ਼ਿਕਰਯੋਗ ਹੈ ਕਿ ਤੀਜੀ ਪ੍ਰਤਿਯੋਗਿਤਾ ਨੂੰ ਮਾਏ-ਗੋਵ ਪੋਰਟਲ ’ਤੇ ਇੱਕ ਦਸੰਬਰ, 2021 ਨੂੰ ਸ਼ੁਰੂ ਕੀਤਾ ਗਿਆ ਸੀ, ਜਿਸ ਦੀ ਸਮਾਪਤੀ 30 ਨਵੰਬਰ, 2022 ਨੂੰ ਹੋਵੇਗੀ। ਇਸ ਤੋਂ ਪਹਿਲਾ ਦੂਸਰੀ ਪ੍ਰਤਿਯੋਗਿਤਾ 19 ਸਤੰਬਰ, 2022 ਤੋਂ ਸ਼ੁਰੂ ਹੋ ਕੇ 31 ਅਗਸਤ 2021 ਨੂੰ ਸਮਾਪਤੀ ਹੋ ਗਈ ਸੀ।

ਪ੍ਰਤਿਯੋਗਿਤਾ ਦਾ ਟੀਚਾ ਆਮ ਤੌਰ ’ਤੇ ਜਲ ਦੇ ਕੀਮਤ ਨੂੰ ਪ੍ਰੋਤਸਾਹਿਤ ਕਰਨਾ ਅਤੇ ਜਲ ਸੰਭਾਲ਼ ਅਤੇ ਜਲ ਸਰੋਤਾਂ ਦੇ ਟਿਕਾਊ ਵਿਕਾਸ ਦੇ ਲਈ ਕੀਤੇ ਜਾਣ ਵਾਲੇ ਦੇਸ਼ਵਿਆਪੀ ਪ੍ਰਯਤਨਾਂ ਦਾ ਸਮਰਥਨ ਕਰਨਾ ਹੈ। ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਕਲਪਨਾ ਦੇ ਅਨੁਪਾਲਨ ਵਿੱਚ ਆਬਾਦੀ ਦੇ ਇੱਕ ਵੱਡੇ ਹਿੱਸੇ ਨੂੰ ਦੇਸ਼ ਵਿੱਚ ਜਲ ਸੰਭਾਲ਼ ਦੀ ਮਹੱਤਤਾ ਸਮਝਾਉਣ ਦੇ ਲਈ ਪ੍ਰੇਰਿਤ ਕਰਨਾ ਹੋਵੇਗਾ। ਪ੍ਰਤਿਯੋਗਿਤਾ ਦਾ ਉਦੇਸ਼ ਹੈ ਜਲ ਨਾਇਕਾਂ ਦੇ ਅਨੁਭਵਾਂ ਨੂੰ ਸਾਂਝਾ ਕਰਕੇ ਅਤੇ ਜਲ ਸਬੰਧੀ ਗਿਆਨ ਨੂੰ ਵਧਾ ਕੇ ਜਲ ਸੰਭਾਲ਼ ਦੇ ਪ੍ਰਤੀ ਜਾਗਰੂਕਤਾ ਪੈਦਾ ਕਰਨਾ। ਇਸ ਦੇ ਇਲਾਵਾ ਜਲ ਸੰਭਾਲ਼ ਅਤੇ ਉਸ ਪ੍ਰਬੰਧਨ ਦੇ ਲਈ ਸਭ ਹਿਤਧਾਰਕਾਂ ਵਿੱਚ ਅਜਿਹੀ ਸਮਝ ਬਣਾਉਣੀ  ਹੈ ਉਨ੍ਹਾਂ ਦੀਆਂ ਆਦਤਾਂ ਵਿੱਚ ਬਦਲਾਅ ਆਵੇ ਅਤੇ ਉਹ ਪਾਣੀ ਨੂੰ ਬਚਾਉਣ ਦੇ ਲਈ ਜਾਗਰੂਕ ਹੋ ਜਾਣ।

ਅਗਸਤ 2022 ਦੇ ਲਈ ਛੇ ਜੇਤੂ ਚੁਣੇ ਗਏ ਹਨ। ਇਨ੍ਹਾਂ ਨੂੰ 10 ਹਜ਼ਾਰ ਰੁਪਏ ਨਕਦ ਪੁਰਸਕਾਰ ਅਤੇ ਸਰਟੀਫਿਕੇਟ ਦਿੱਤੇ ਜਾਣਗੇ। ਵੇਰਵਾ ਇਸ ਪ੍ਰਕਾਰ ਹਨ:

1.ਦਿਵਿਯਾਂਸ਼ ਟੰਡਨ:

ਤੁਸੀਂ  ਮੇਰਠ ਤੋਂ ਹਨ ਅਤੇ “ਪਾਣੀ ਪੰਚਾਇਤ” ਨਾਮਕ ਅਭਿਯਾਨ ਨਾਲ ਜੁੜੇ ਹੋ, ਜਿਸ ਦੇ ਤਹਿਤ ਤੁਸੀਂ ਸਾਰੇ ਵਿਭਿੰਨ ਪਿੰਡਾਂ, ਸੜਕਾਂ, ਕਸਬਿਆਂ, ਸਕੂਲਾਂ ਮੁਹੱਲਿਆਂ ਵਿੱਚ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੇ ਹੋ। ਸ਼੍ਰੀ ਟੰਡਨ (ਮੇਰਠ ਛਾਉਣੀ) ਸਾਰਥੀ ਸਮਾਜਿਕ  ਭਲਾਈ ਸੁਸਾਇਟੀ ਦੇ ਵਾਇਸ ਪ੍ਰਧਾਨ ਹਨ।

2.    ਵਿਨੈ ਵਿਸ਼ਵਨਾਥ ਗਾਵਸ

ਸ਼੍ਰੀ ਗਾਵਸ ਗੋਆ ਦੇ ਪ੍ਰੋਜੈਕਟ ਡਾਇਰੈਕਟ ਹੈ ਅਤੇ ਕੇਲਾਵਾੜੇ ਪਿੰਡ, ਕੇਰੀ ਸੱਤਾਰੀ, ਗੋਆ ਵਿੱਚ ਘਰਾਂ ਦੀ ਛੱਤਾਂ ’ਤੇ ਵਰਖਾ ਜਲ ਸੰਭਾਲ਼ ਅਤੇ ਬੋਰਵੈੱਲ ਦੇ ਪਾਣੀ ਨੂੰ ਬਹਾਲ ਕਰਨ ਬਾਰੇ ਅਭਿਯਾਨ ਚਲਾਉਂਦੇ ਹਨ। ਇਹ ਪ੍ਰੋਜੈਕਟ ਟੀਈਆਰਆਈ ਦੇ ਸਹਿਯੋਗ ਨਾਲ ਤਿਆਰ ਕੀਤਾ ਗਿਆ ਦੱਸਿਆ ਜਾਂਦਾ ਹੈ।

 

3.ਅਮਿਤ

ਤੁਸੀਂ ਮਲਕਪੁਰਾ, ਜਾਲੌਨ, ਉੱਤਰ ਪ੍ਰਦੇਸ਼ ਦੇ ਗ੍ਰਾਮ ਪ੍ਰਧਾਨ ਹੋ ਅਤੇ ਦਿੱਲੀ ਵਿੱਚ ਪੱਤਰਕਾਰ ਰਹਿ ਚੁੱਕੇ ਹੋ। ਆਪਣੇ ਪਿੰਡ ਦੇ ਪਹਿਲੇ ਸਕੂਲ ਵਿੱਚ ਪੋਸ਼ਕ ਭੋਜਨ ਉਪਲਬਧ ਕਰਵਾਉਣ, ਪੌਦਾ ਲਗਾਉਣ, ਵਾਤਾਵਰਣ ਸੁਰੱਖਿਆ ਅਤੇ ਤਲਛੱਟ ਦੀ ਸਫਾਈ ਦੇ ਜ਼ਰੀਏ ਜਲ ਸੋਧ ਵਰਗੀਆਂ ਵਿਕਾਸ ਗਤੀਵਿਧੀਆਂ ਵਿੱਚ ਹਿੱਸਾ ਲਿਆ ਹੈ।

3.    ਬਬੀਤਾ ਰਾਜਪੂਰ ਘੁਵਾਰਾ

ਤੁਹਾਡਾ ਸਬੰਧ ਛੱਤਰਪੁਰ, ਮੱਧ ਪ੍ਰਦੇਸ਼ ਨਾਲ ਹੈ. ਤੁਸੀਂ ਚਾਰ ਛੋਟੇ ਬੰਨ੍ਹਾਂ ਅਤੇ ਦੋ ਜਲ ਆਊਟਲੈੱਟ ਦੇ ਨਿਰਮਾਣ ਕਾਰਜ ਨਾਲ ਜੁੜੇ ਰਹੇ ਅਤੇ ਤੁਸੀਂ ਬੋਰੀ ਬੰਨ੍ਹਾਂ ਦਾ ਨਿਰਮਾਣ ਕੀਤਾ।

4.    ਅਨੁਰਾਗ ਪਟੇਲ

ਅਨੁਰਾਗ ਪਟੇਲ ਬਾਂਦਾ ਦੇ ਜ਼ਿਲ੍ਹਾ ਮਜਿਸਟ੍ਰੇਟ ਹਨ। ਉਨ੍ਹਾਂ ਨੇ ਜਲ ਸੰਭਾਲ਼ ਤੇ ਜ਼ਿਕਰਯੋਗ ਪ੍ਰਯਤਨ ਕੀਤੇ ਹਨ ਅਤੇ ਦੋ ਮਹੱਤਵਪੂਰਨ ਅਭਿਯਾਨ ਚਲਾਏ ਹਨ- ‘ਜਲ ਸੰਚਯ, ਜੀਵਨ ਸੰਚਯ’ ਅਤੇ ‘ਜਲ ਕੁੰਭੀ ਹਟਾਓ-ਤਲਾਬ ਬਚਾਓ ਅਭਿਯਾਨ।’ ਆਪਣੇ 125 ਤਲਾਬਾਂ ਤੋਂ ਜਲਕੁੰਭੀਆਂ ਨੂੰ ਹਟਾਉਣ ਦੀ ਪਹਿਲ ਕੀਤੀ ਆਪਣੇ ਮੁਰੰਮਤ ਕਰਨ ਦੇ ਉਦੇਸ਼ ਨਾਲ ਕੁਝ ਮੀਲਾਂ ਤੱਕ ਦੀ ਅਤਿਰਿਕਤ ਖੁਦਾਈ ਕਰਕੇ ਚੰਦਰਾਵਲ ਨਦੀ ਨੂੰ ਦੁਬਾਰਾ ਜੀਵਿਤ ਕਰਨ ਦੇ ਪ੍ਰਯਾਸਾਂ ਵਿੱਚ ਹਿੱਸਾ ਲਿਆ। ਤੁਹਾਡੇ ਪ੍ਰਯਤਨਾਂ ਦੇ ਤਹਿਤ ਮਿਰਜ਼ਾਪੁਰ ਵਿੱਚ 664 ਤਲਾਬਾਂ ਅਤੇ ਜਨਪਦ ਫਰਰੂਖਾਬਾਦ ਵਿੱਚ 101 ਤਲਾਬਾਂ ਨੂੰ ਦੁਬਾਰਾ ਜੀਵਿਤ ਕੀਤਾ ਗਿਆ।

5.    ਸਨੇਹਲਤਾ ਸ਼ਰਮਾ

ਸਨੇਹਲਤਾ ਸ਼ਰਮਾ ਸ਼ਿਵਪੁਰੀ ਜ਼ਿਲ੍ਹੇ ਦੇ ਬਦਰਵਾਸ ਬਲਾਕ ਦੇ ਪਿਪਰੋਧਾ ਪਿੰਡੀ ਦੇ ਹੋਂ ਅਤੇ ਤੁਸੀਂ ਪਿਛਲੇ ਇੱਕ ਸਾਲ ਤੋਂ ਜਲ ਸੰਭਾਲ਼ ਅਤੇ ਜਲ ਪ੍ਰਬੰਧਨ ਦੇ ਖੇਤਰ ਵਿੱਚ ਜ਼ਿਕਰਯੋਗ ਅਤੇ ਪ੍ਰਸੰਸ਼ਾਯੋਗ ਕਾਰਜ ਕਰ ਰਹੇ ਹੋ। ਪਾਣੀ ਅਤੇ ਉਸ ਦੀ ਸੰਭਾਲ਼ ਦੇ ਲਈ ਆਸਪਾਸ ਦੇ ਪਿੰਡਾਂ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਲਈ ਤੁਸੀਂ ਮਹਿਲਾਵਾਂ ਨੂੰ ਅਗਵਾਈ ਸੌਂਪੀ। ਤੁਸੀਂ ਉਨ੍ਹਾਂ ਫਸਲਾਂ ਬਾਰੇ ਵੀ ਜਾਗਰੂਕਤਾ ਪੈਦਾ ਕੀਤੀ, ਜਿਨ੍ਹਾਂ ਨੂੰ ਖੇਤਾਂ ਵਿੱਚ ਘੱਟ ਪਾਣੀ ਦੀ ਜ਼ਰੂਰਤ ਪੈਂਦੀ ਹੈ।

ਇਹ ਪ੍ਰਤਿਯੋਗਿਤਾ ਮਾਸਿਕ ਹੈ ਅਤੇ ਇਸ ਬਾਰੇ ਮਾਓ-ਗੋਵ ਦੇ ਪੋਰਟਲ ’ਤੇ ਜਾਣਕਾਰੀ ਲਈ ਜਾ ਸਕਦੀ ਹੈ। ਪ੍ਰਤਿਯੋਗਿਤਾ ਵਿੱਚ ਹਿੱਸਾ ਲੈਣ ਦੇ ਲਈ ਲੋਕਾਂ ਨੂੰ ਜਲ ਸੰਭਾਲ਼ ਦੇ ਖੇਤਰ ਵਿੱਚ ਆਪਣੇ ਯਤਨਾਂ ਦੀ ਸਫ਼ਲਤਾ ਦੀ ਕਹਾਣੀ ਪੋਸਟ ਕਰਨੀ ਹੁੰਦੀ ਹੈ, ਜਿਸ ਨੂੰ 1-5 ਮਿੰਟ ਦੇ ਵੀਡੀਓ ਦੇ ਜ਼ਰੀਏ ਪੇਸ਼ ਕੀਤਾ ਜਾ ਸਕਦਾ ਹੈ। ਇਸ ਦੇ ਨਾਲ ਹੀ 300 ਸ਼ਬਦਾਂ ਵਿੱਚ ਇੱਕ ਲੇਖ ਅਤੇ ਯਤਨਾਂ ਨੂੰ ਦਰਸਾਉਣ ਵਾਲੀਆਂ ਕੁਝ ਤਸਵੀਰਾਂ ਵੀ ਪੋਸਟ ਕਰਨੀਆਂ ਹਨ। ਪ੍ਰਤੀਯੋਗੀ ਆਪਣੀ ਵੀਡੀਓ (ਆਪਣੇ ਯੂਟਿਊਬ ਵੀਡੀਓ ਦੇ ਲਿੰਕ) ਵੀ ਮਾਓ-ਗੋਵ ਦੇ ਪੋਰਟਲ (www.mygov.in) ’ਤੇ ਸਾਂਝਾ ਕਰ ਸਕਦੇ ਹਨ। ਇਸ ਦੇ ਇਲਾਵਾ ਐਂਟਰੀਆਂ ਨੂੰ  waterheroex.cgwb[at]gmail[dot]com ’ਤੇ ਵੀ ਜਮ੍ਹਾਂ ਕੀਤਾ ਜਾ ਸਕਦਾ ਹੈ।

 

 

 

*****

ਏਐੱਸ



(Release ID: 1858729) Visitor Counter : 112