ਰੇਲ ਮੰਤਰਾਲਾ
ਭਾਰਤੀ ਰੇਲ ਦੀ ਅਗਸਤ 2022 ਤੱਕ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਦੀ ਤੁਲਨਾ ਵਿੱਚ ਕੁੱਲ ਰੈਵਨਿਊ ਵਿੱਚ 38 ਫੀਸਦੀ ਦਾ ਵਾਧਾ ਹੋਇਆ
ਯਾਤਰੀ ਟ੍ਰੈਫਿਕ ਤੋਂ ਪ੍ਰਾਪਤ ਰੈਵਨਿਊ ਵਿੱਚ 116 ਫੀਸਦੀ ਵਾਧਾ ਦਰਜ ਕੀਤਾ ਗਿਆ
ਲੰਬੀ ਦੂਰੀ ਦੀ ਰਾਖਵੀਂ ਮੇਲ ਐਕਸਪ੍ਰੈੱਸ ਟ੍ਰੇਨਾਂ ਵਿੱਚ ਯਾਤਰੀ ਅਤੇ ਉੱਪਨਗਰੀ ਟ੍ਰੇਨਾਂ ਦੀ ਤੁਲਨਾ ਵਿੱਚ ਤੇਜ਼ ਵਾਧਾ
ਹੋਰ ਕੋਚਿੰਗਾਂ ਰੈਵਨਿਊ ਵਿੱਚ 50 ਫੀਸਦੀ ਵਾਧਾ, ਮਾਲ ਢੁਆਈ ਤੋਂ ਪ੍ਰਾਪਤ ਰੈਵਨਿਊ ਵਿੱਚ 20 ਫੀਸਦੀ ਵਾਧਾ ਅਤੇ ਵੱਖ-ਵੱਖ ਤਰ੍ਹਾਂ ਦੇ ਰੈਵਨਿਊ ਵਿੱਚ 95 ਫੀਸਦੀ ਵਾਧਾ ਦਰਜ ਕੀਤਾ ਗਿਆ
Posted On:
11 SEP 2022 6:00PM by PIB Chandigarh
ਅਗਸਤ 2022 ਦੇ ਅੰਤ ਵਿੱਚ ਭਾਰਤੀ ਰੇਲ ਦਾ ਕੁੱਲ ਰੈਵਨਿਊ 95,486.58 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਦੀ ਇਸੇ ਮਿਆਦ ਦੀ ਤੁਲਨਾ ਵਿੱਚ 26271.29 ਕਰੋੜ ਰੁਪਏ (38 ਫੀਸਦੀ) ਦਾ ਵਾਧਾ ਦਰਸ਼ਾਉਂਦਾ ਹੈ।
ਯਾਤਰੀ ਟ੍ਰੈਫਿਕ ਤੋਂ ਰੈਵਨਿਊ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ13,574.44 ਕਰੋੜ ਰੁਪਏ (116%) ਦੇ ਵਾਧੇ ਦੇ ਨਾਲ 25,276.54 ਕਰੋੜ ਰੁਪਏ ਸੀ। ਰਾਖਵੇਂ ਅਤੇ ਗ਼ੈਰ-ਰਾਖਵੇਂ ਦੋਵੇਂ ਖੰਡਾਂ ਵਿੱਚ ਪਿਛਲੇ ਸਾਲ ਦੀ ਤੁਲਨਾ ਵਿੱਚ ਯਾਤਰੀ ਟ੍ਰੈਫਿਕ ਵਿੱਚ ਵੀ ਵਾਧਾ ਹੋਇਆ ਹੈ। ਲੰਬੀ ਦੂਰੀ ਦੀਆਂ ਰਾਖਵੀਆਂ ਮੇਲ ਐਕਸਪ੍ਰੈੱਸ ਟ੍ਰੇਨਾਂ ਦੀ ਤੁਲਨਾ ਵਿੱਚ ਯਾਤਰੀ ਅਤੇ ਉੱਪਨਗਰੀ ਟ੍ਰੇਨਾਂ ਵਿੱਚ ਜ਼ਿਆਦਾ ਵਾਧਾ ਹੋਇਆ ਹੈ।
ਹੋਰ ਕੋਚਿੰਗ ਰੈਵਨਿਊ 2437.42 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 811.82 ਕਰੋੜ ਰੁਪਏ (50 ਫੀਸਦੀ) ਦਾ ਵਾਧਾ ਦਰਸ਼ਾਉਂਦਾ ਹੈ। ਭਾਰਤੀ ਰੇਲ ਦੇ ਪਾਰਸਲ ਖੰਡ ਵਿੱਚ ਮਜ਼ਬੂਤ ਵਾਧੇ ਨਾਲ ਇਸ ਵਾਧੇ ਵਿੱਚ ਤੇਜ਼ੀ ਆਈ ਹੈ।
ਇਸ ਸਾਲ ਅਗਸਤ ਤੱਕ ਮਾਲ ਢੁਆਈ ਤੋਂ ਪ੍ਰਾਪਤ ਰੈਵਨਿਊ 65,505.02 ਕਰੋੜ ਰੁਪਏ ਸੀ ਅਤੇ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 10,780.03 ਕਰੋੜ ਰੁਪਏ (20 ਫੀਸਦੀ) ਦਾ ਵਾਧਾ ਹੋਇਆ ਹੈ। ਇਹ ਇਸ ਮਿਆਦ ਦੇ ਦੌਰਾਨ 58 ਐੱਮਟੀ ਤੋਂ ਜ਼ਿਆਦਾ ਦੀ ਇੰਕਰੀਮੈਂਟਲ ਲੋਡਿੰਗ ਅਤੇ ਐੱਨਟੀਕੇਐੱਮ ਵਿੱਚ 18 ਫੀਸਦੀ ਦੇ ਵਾਧੇ ਦੇ ਬਲ ’ਤੇ ਪ੍ਰਾਪਤ ਕੀਤਾ ਗਿਆ ਹੈ। ਇਸ ਮਿਆਦ ਵਿੱਚ ਕੋਲਾ ਆਵਾਜਾਈ ਤੋਂ ਇਲਾਵਾ ਅਨਾਜ, ਖਾਦ, ਸੀਮੈਂਟ, ਖਣਿਜ ਤੇਲ, ਕੰਟੇਨਰ ਆਵਾਜਾਈ ਅਤੇ ਹੋਰ ਸਾਮਾਨਾਂ ਦਾ ਮਹੱਤਵਪੂਰਨ ਯੋਗਦਾਨ ਰਿਹਾ ਹੈ।
ਵੱਖ-ਵੱਖ ਰੈਵਨਿਊ 2267.60 ਕਰੋੜ ਰੁਪਏ ਸੀ, ਜੋ ਪਿਛਲੇ ਸਾਲ ਦੀ ਇਸ ਮਿਆਦ ਦੀ ਤੁਲਨਾ ਵਿੱਚ 1105 ਕਰੋੜ ਰੁਪਏ (95 ਫੀਸਦੀ) ਦਾ ਵਾਧਾ ਦਰਸ਼ਾਉਂਦਾ ਹੈ।
ਅਗਸਤ 2022 ਦੇ ਅੰਤ ਵਿੱਚ ਰੇਲਵੇ ਰੈਵਨਿਊ ਦੀ ਸਥਿਤੀ ਦਾ ਸੰਖੇਪ ਹੇਠਾਂ ਦਿੱਤਾ ਗਿਆ ਹੈ:
|
|
|
|
ਰੁਪਏ ਕਰੋੜਾਂ ਵਿੱਚ
|
ਸ਼੍ਰੇਣੀ
|
ਅਸਲ
2021-22
|
ਅਸਲ
|
ਅਸਲ
|
ਪਿਛਲੇ ਸਾਲ ਦੀ ਤੁਲਨਾ ਵਿੱਚ ਫ਼ਰਕ
|
21 ਅਗਸਤ ਤੱਕ
|
22 ਅਗਸਤ ਤੱਕ
|
ਰਕਮ
|
%
|
ਯਾਤਰੀਆਂ ਤੋਂ ਪ੍ਰਾਪਤ ਰੈਵਨਿਊ
|
39214.38
|
11702.10
|
25276.54
|
13574.44
|
116%
|
ਹੋਰ ਕੋਚਿੰਗ ਰੈਵਨਿਊ
|
4899.55
|
1625.60
|
2437.42
|
811.82
|
50%
|
ਮਾਲ ਢੁਆਈ ਤੋਂ ਪ੍ਰਾਪਤ ਰੈਵਨਿਊ
|
141096.39
|
54724.99
|
65505.02
|
10780.03
|
20%
|
ਵੱਖ-ਵੱਖ ਰੈਵਨਿਊ
|
6067.97
|
1162.60
|
2267.60
|
1105.00
|
95%
|
ਕੁੱਲ ਰੈਵਨਿਊ
|
191278.29
|
69215.29
|
95486.58
|
26271.29
|
38%
|
************
ਵਾਈਬੀ/ ਡੀਐੱਨਐੱਸ
(Release ID: 1858701)