ਖੇਤੀਬਾੜੀ ਮੰਤਰਾਲਾ
azadi ka amrit mahotsav

ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰਾਲਾ ਅਤੇ ਫਿੱਕੀ ਨੇ ਖੇਤੀ ਵਿੱਚ ਪੀਪੀਪੀ ਪ੍ਰੋਜੈਕਟਾਂ ਨੂੰ ਆਕਰਸ਼ਿਤ ਕਰਨ ਦੇ ਲਈ ਸੰਯੁਕਤ ਪਹਿਲ ਦੀ ਸ਼ੁਰੂਆਤ ਕੀਤੀ


ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ, ਦੇਸ਼ ਅਤੇ ਸਮਾਜ ਦੇ ਲਈ ਖੇਤੀਬਾੜੀ ਖੇਤਰ ਦਾ ਸਸ਼ਕਤੀਕਰਣ ਅਹਿਮ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਪਿਛਲੇ ਅੱਠ ਸਾਲ ਦੇ ਆਪਣੇ ਕਾਰਜਕਾਲ ਦੇ ਦੌਰਾਨ 1500 ਗ਼ੈਰ ਜ਼ਰੂਰੀ ਕਾਨੂੰਨਾਂ ਨੂੰ ਰੱਦ ਕਰ ਦਿੱਤਾ, ਜਿਸ ਨਾਲ ਆਮ ਆਦਮੀ ਦੇ ਲਈ ਜੀਵਨ ਅਸਾਨ ਹੋਇਆ ਹੈ: ਸ਼੍ਰੀ ਤੋਮਰ

Posted On: 08 SEP 2022 4:54PM by PIB Chandigarh

ਕੇਂਦਰੀ ਖੇਤੀਬਾੜੀ ਅਤੇ ਕਿਸਾਨ ਭਲਾਈ ਮੰਤਰੀ ਸ਼੍ਰੀ ਨਰੇਂਦਰ ਸਿੰਘ ਤੋਮਰ ਨੇ ਕਿਹਾ ਅੱਜ ਨਵੀਂ ਦਿੱਲੀ ਵਿੱਚ ਜਨਤਕ ਨਿਜੀ ਭਾਗੀਦਾਰੀ (ਪੀਪੀਪੀ) ’ਤੇ ਪ੍ਰੋਜੈਕਟ ਪ੍ਰਬੰਧਨ ਇਕਾਈ (ਪੀਐੱਮਯੂ) ਦਾ ਸ਼ੁਰੂਆਤ ਕੀਤੀ। ਇਸ ਅਵਸਰ ’ਤੇ, ਸ਼੍ਰੀ ਤੋਮਰ ਨੇ ਖੇਤੀਬਾੜੀ ਖੇਤਰ ਨੂੰ ਮਜ਼ਬੂਤ ਬਣਾਉਣ ਦੀ ਜ਼ਰੂਰਤ ’ਤੇ ਜ਼ੋਰ ਦਿੱਤਾ, ਕਿਉਂਕਿ ਇਸ ਨਾਲ ਦੂਸਰੇ ਖੇਤਰਾਂ ਨੂੰ ਵੀ ਮਜ਼ਬੂਤ ਬਣਾਉਣ ਵਿੱਚ ਸਹਾਇਤਾ ਮਿਲੇਗੀ। ਉਨ੍ਹਾਂ ਨੇ ਕਿਹਾ ਕਿ ਪੀਪੀਪ ਮਾਡਲ ਖੇਤੀਬਾੜੀ ਖੇਤਰ ਵਿੱਚ ਵਿਕਾਸ ਦੇ ਲਈ ਆਦਰਸ਼ ਮਾਡਲ ਹੋ ਸਕਦਾ ਹੈ ਅਤੇ ਪੀਪੀਪੀ ਪ੍ਰੋਜੈਕਟਾਂ ਵਿੱਚ ਆਮਦਨ ਵਧਾ ਕੇ ਕਿਸਾਨਾਂ ਨੂੰ ਲਾਭ ਪਹੁੰਚਾਉਣ ’ਤੇ ਜ਼ੋਰ ਦਿੱਤਾ ਜਾਣਾ ਚਾਹੀਦਾ ਹੈ।

ਸ਼੍ਰੀ ਤੋਮਰ ਨੇ ਕਿਹਾ ਕਿ ਦੇਸ਼ ਅਤੇ ਸਮਾਜ ਦੇ ਲਈ ਖੇਤੀਬਾੜੀ ਖੇਤਰ ਦਾ ਸਸ਼ਕਤੀਕਰਣ ਕਰਨਾ ਬਹੁਤ ਅਹਿਮ ਹੈ। ਉਨ੍ਹਾਂ ਨੇ ਕਿਹਾ, "ਜਦੋਂ ਸਰਕਾਰ ਇਕੱਲੀ ਹੀ ਸਾਰੇ ਕੰਮ ਕਰੇ ਤਾਂ ਇਹ ਕੋਈ ਆਦਰਸ਼ ਸਥਿਤੀ ਨਹੀਂ ਹੈ; ਬਿਹਤਰ ਕੰਮ ਸਿਰਫ ਜਨ ਭਾਗੀਦਾਰੀ ਦੇ ਨਾਲ ਹੀ ਕੀਤਾ ਜਾ ਸਕਦੇ ਹਨ। ਕਿਸੇ ਵੀ ਖੇਤਰ ਦੀ ਪ੍ਰਗਤੀ ਦੇ ਲਈ ਸਰਕਾਰ ਸਭ ਨੂੰ ਵਧੀਆ ਸਹਿਯੋਗ ਦੇ ਸਕਦੀ ਹੈ।"

 

 

https://static.pib.gov.in/WriteReadData/userfiles/image/image001AREY.jpg

 

ਸ਼੍ਰੀ ਤੋਮਰ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ ਆਪਣੇ ਪਿਛਲੇ ਅੱਠ ਸਾਲਾਂ ਦੇ ਕਾਰਜਕਾਲ ਵਿੱਚ 1,500 ਤੋਂ ਅਧਿਕ ਗ਼ੈਰ ਜ਼ਰੂਰੀ ਕਾਨੂੰਨਾਂ ਨੂੰ ਸਮਾਪਤ ਕਰਕੇ ਵਿਵਸਥਾ ਨੂੰ ਸਰਲ ਬਣਾਇਆ ਹੈ, ਜਿਸ ਨਾਲ ਆਮ ਆਦਮੀ ਦਾ ਜੀਵਨ ਅਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ, "ਆਜ਼ਾਦੀ ਕਾ ਅੰਮ੍ਰਿਤ ਮਹੋਤਸਵ ਦੇ ਅਵਸਰ ’ਤੇ ਅਤੇ ਪੀਐੱਮ ਮੋਦੀ ਦੇ ਆਦਰਸ਼ਾਂ ਤੋਂ ਪ੍ਰੇਰਿਤ ਹੋ ਕੇ, ਅਸੀਂ ਇਸ ਗੱਲ ’ਤੇ ਵਿਚਾਰ ਕਰਨਾ ਚਾਹੀਦਾ ਹੈ ਕਿ ਫਿੱਕੀ ਜਿਹੇ ਸੰਗਠਨ ਦੇਸ਼ ਦੇ ਹਿੱਤ ਵਿੱਚ ਹੋਰ ਕੀ ਕਰ ਸਕਦੇ ਹਨ? ਜੇ ਸੋਚ ਅਤੇ ਨਜ਼ਰੀਆ ਬਦਲੇਗਾ ਤਾਂ ਬਦਲਾਅ ਆਏਗਾ। ਹਰ ਕਿਸੇ ਦਾ ਮੰਤਵ ਸਹੀ ਹੈ, ਪਰ ਅਜਿਹੇ ਵਿਚਾਰਾਂ ਨੂੰ ਅਮਲ ਵਿੱਚ ਲਿਆਉਣਾ ਜ਼ਰੂਰੀ ਹੈ। ਪੀਪੀਪੀ ਇੱਕ ਆਦਰਸ਼ ਮਾਡਲ ਹੈ ਜੋ ਸਭ ਨੂੰ ਲਾਭਵੰਦ ਕਰਦਾ ਹੈ, ਸਬੰਧਿਤ ਖੇਤਰ ਵਿੱਚ ਪ੍ਰਗਤੀ ਹੁੰਦੀ ਹੈ ਅਤੇ ਦੇਸ਼ ਦਾ ਸਮੁੱਚਾ ਵਿਕਾਸ ਹੁੰਦਾ ਹੈ।"

ਸ਼੍ਰੀ ਤੋਮਰ ਨੇ ਕਿਹਾ ਕਿ ਵਪਾਰ ਅਤੇ ਉਦਯੋਗ ਖੇਤਰ ਮਜ਼ਬੂਤ ਅਤੇ ਸੰਗਠਿਤ ਹੈ, ਉਨ੍ਹਾਂ ਦੇ ਕੋਲ ਹਰ ਸਾਧਨ ਹੈ, ਉਹ ਖੇਤੀਬਾੜੀ ਖੇਤਰ ਨੂੰ ਪੱਕੇ ਪੈਰੀਂ ਕਰ ਸਕਦੇ ਹਨ, ਇਸ ਦਿਸ਼ਾਂ ਵਿੱਚ ਸਰਕਾਰ ਇੱਕ ਲੱਖ ਕਰੋੜ ਰੁਪਏ ਦੇ ਐਗਰੀਕਲਚਰ ਇਨਫ੍ਰਾਸਟ੍ਰਕਚਰ ਫੰਡ, 10000 ਖੇਤੀ ਉਤਪਾਦ ਸੰਗਠਨਾਂ (ਐੱਫਪੀਓ) ਅਤੇ ਪ੍ਰਧਾਨ ਮੰਤਰੀ ਫਸਲ ਬੀਮਾ ਯੋਜਨਾ ਵਰਗੀਆਂ ਵੱਖੋਂ-ਵੱਖਰੀਆਂ ਯੋਜਨਾ ਦੇ ਰਾਹੀਂ ਖੇਤਰੀ ਖੇਤਰ ਨੂੰ ਮਜ਼ਬੂਤ ਬਣਾਉਣ ਦਾ ਦਿਸ਼ਾ ਵਿੱਚ ਲਗਾਤਾਰ ਕਦਮ ਉਠਾ ਰਹੀ ਹੈ। ਸਰਕਾਰ ਕਿਸਾਨ ਸੰਗਠਨ ਬਣਾਉਣ, ਉਨ੍ਹਾਂ ਨੇ ਸਸ਼ਕਤ ਬਣਾਉਣ, ਕਈ ਤਕਨੀਕ ਉਪਲਬਧ ਕਰਵਾਉਣ, ਲਾਭਕਾਰੀ ਫਸਲਾਂ ਨੂੰ ਹੁਲਾਰਾ ਦੇਣ ਅਤੇ ਆਲਮੀ ਮਾਨਕਾਂ ਦੇ ਅਨੁਰੂਪ ਉਪਜ ਦੀ ਗੁਣਵੱਤਾ ਵਿੱਚ ਸੁਧਾਰ ਦੀ ਦਿਸ਼ਾਂ ਵਿੱਚ ਨਿਰੰਤਰ ਪ੍ਰਯਤਨ ਕਰ ਰਹੀ ਹੈ। ਉਨ੍ਹਾਂ ਨੇ ਕਿਹਾ, "ਸਰਕਾਰ ਦੀਆਂ ਪਹਿਲਾਂ ਦੇ ਦੁਆਰਾ ਕਿਸਾਨਾਂ ਨੂੰ ਪ੍ਰੋਤਸਾਹਨ ਦਿੱਤਾ ਗਿਆ ਅਤੇ ਨੀਤਜੇ ਹੁਣ ਤੁਹਾਡੇ ਸਾਹਮਣੇ ਹਨ। ਇਹ ਸੰਤੋਖ ਦੀ ਗੱਲ ਹੈ ਕਿ ਪੀਐੱਮ ਦੀ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੀ ਵਚਨ ਬੱਧਤਾ ਹੁਣ ਉਨ੍ਹਾਂ ਤੱਕ ਪਹੁੰਚ ਚੁੱਕੀ ਹੈ ਅਤੇ ਫਿੱਕੀ ਜਿਹੇ ਸੰਗਠਨ ਇਸ ਮਨੋਰਥ ਨੂੰ ਹਾਸਿਲ ਕਰਨ ਦੇ ਲਈ ਅਥੱਕ ਮਿਹਨਤ ਕਰ ਰਹੇ ਹਨ।"

ਸ਼੍ਰੀ ਤੋਮਰ ਨੇ ਉਮੀਦ ਪ੍ਰਗਟਾਈ ਕਿ ਖੇਤੀ ਖੇਤਰ ਵਿੱਚ ਵਾਧੇ ਹਾਸਲ ਕਰਨ ਦੇ ਲਈ ਹਰ ਕੋਈ ਯਤਨ ਕਰੇਗਾ ਅਤੇ ਕਿਸਾਨਾਂ ਦੇ ਲਈ ਇਸ ਨੂੰ ਜ਼ਿਆਦਾ ਲਾਭਕਾਰੀ ਬਣਾਏਗਾ। ਉਨ੍ਹਾਂ ਨੇ ਕਿਹਾ, "ਜਦੋਂ ਖੇਤੀ ਮਜ਼ਬੂਤ ਹੈ, ਤਾਂ ਦੇਸ਼ ਮੁਸ਼ਕਿਲ ਹਾਲਾਤ ਵਿੱਚ ਵੀ ਖੜ੍ਹਾ ਰਹਿ ਸਕਦਾ ਹੈ।"

 

https://static.pib.gov.in/WriteReadData/userfiles/image/image002IX90.jpg

 

ਇਸ ਮੌਕੇ’ਤੇ ਬੋਲਦੇ ਹੋਏ, ਸਕੱਤਰ (ਏਐਂਡਐੱਫਡਬਲਿਊ) ਸ਼੍ਰੀ ਮਨੋਜ ਆਹੂਜਾ ਨੇ ਕਿਹਾ ਕਿ ਸਰਕਾਰ ਨੂੰ ਖੇਤੀ ਖੇਤਰ  ਵਿੱਚ ਪੂੰਜੀਕਾਰੀ ਨੂੰ ਸਹੂਲਤ ਦੇਣ ਯੋਗ ਬਣਾਉਣ ਦੇ ਇੱਕ ਉਤਸ਼ਾਹ ਯੋਗ ਭੂਮਿਕਾ ਨਿਭਾਉਣੀ ਚਾਹੀਦੀ ਹੈ। ਨਿਜੀ ਖੇਤਰ ਅਤੇ ਗ਼ੈਰ ਸਰਕਾਰੀ ਸੰਗਠਨਾਂ ਨੂੰ ਇੱਕ ਸਾਥ ਆਉਣਾ ਚਾਹੀਦਾ ਹੈ ਅਤੇ ਖੇਤੀਬਾੜੀ ਖੇਤਰ ਦੇ ਪ੍ਰੋਜੈਕਟਾਂ ਵਿੱਚ ਸਰਕਾਰ ਦੇ ਨਾਲ ਸਾਂਝੇਦਾਰੀ ਕਰਨਾ ਚਾਹੀਦੀ ਹੈ, ਜਿਸ ਨਾਲ ਉਨ੍ਹਾਂ ਦਾ ਪ੍ਰਭਾਵ ਬਹੁਤ  ਵਧ ਜਾਵੇਗਾ।

ਫਿੱਕੀ ਦੇ ਸੀਨੀਅਰ ਵਾਇਸ ਪ੍ਰਧਾਨ ਸ਼੍ਰੀ ਸ਼ੁਭ੍ਰਕਾਂਤ ਪਾਂਡੇ ਨੇ ਇਸ ਗੱਲ ’ਤੇ ਭਰੋਸਾ ਜਤਾਇਆ ਕਿ ਅੱਜ ਸ਼ੁਰੂ ਹੋਈ ਖੇਤੀ ਵਿੱਚ ਪੀਪੀਪੀ ਦੇ ਲਈ ਪੀਐੱਮਯੂ ਪਹਿਲ ਨਾਲ ਨਿਜੀ ਖੇਤਰ ਵਿੱਚ ਪੂੰਜੀਕਾਰੀ ਕਰਨ ਅਤੇ ਸਰਕਾਰੀ ਯੋਜਨਾਵਾਂ ਅਤੇ ਸਬਸਿਡੀ ਦੇ ਉਪਯੋਗ ਨਾਲ ਖੇਤੀ ਵਿੱਚ ਵੱਡੇ ਪੱਧਰ ਦੇ ਪੀਪੀਪੀ ਪ੍ਰੋਜੈਕਟਾਂ ਵਿੱਚ ਤੇਜ਼ੀ ਆਵੇਗੀ।

ਇਸ ਮੌਕੇ ’ਤੇ ਐਡੀਸ਼ਨਲ ਸਕੱਤਰ (ਏਐਂਡਐੱਫਡਬਲਿਊ) ਸ਼੍ਰੀ ਅਭਿਲਕਸ਼ ਲਿਖੀ ਅਤੇ ਡੀਏ ਐਂਡ ਐੱਫਡਬਲਿਊ ਐਂਡ ਫਿੱਕੀ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ। ਨਾਲ ਹੀ ਰਾਜਾਂ ਅਤੇ ਉਦਯੋਗ ਜਗਤ ਦੇ ਪ੍ਰਤੀਨਿਧੀ ਵੀ ਔਨਲਾਈਨ ਸ਼ਾਮਲ ਹੋਏ।

 

https://static.pib.gov.in/WriteReadData/userfiles/image/image003VMZC.jpg

 

ਖੇਤੀ ਖੇਤਰ ਦੇ ਆਧੁਨਿਕੀਕਰਣ ਦੇ ਲਈ ਖੇਤੀ ਵਿੱਚ ਪੂੰਜੀ ਲਗਾਉਣ ਅਤੇ ਖੇਤੀ ਵਿੱਚ ਸਫਲ ਪੂੰਜੀ ਨਿਰਮਾਣ ਵਿੱਚ ਵਾਧਾ ਅਹਿਮ ਹੈ। ਕੇਂਦਰ ਸਰਕਾਰ ਅਤੇ ਰਾਜ ਸਰਕਾਰਾਂ ਦੀਆਂ ਵੱਖ-ਵੱਖਰੀਆਂ ਪਹਿਲਾਂ ਦੇ ਰੂਪ ਵਿੱਚ ਜਨਤਕ ਪੂੰਜੀਕਾਰੀ ਦੇ ਸੰਯੋਜਨ ਦੇ ਖੇਤੀ ਖੇਤਰ ਵਿੱਚ ਗੁਣਕ ਪ੍ਰਭਾਵ ਹੋ ਸਕਦੇ ਹਨ। ਸਰਕਾਰ ਪੈਦਾਵਾਰ ਵਿੱਚ ਸੁਧਾਰ, ਹਾਨੀ ਨੂੰ ਘੱਟ ਕਰਨ ਅਤੇ ਕਿਸਾਨਾਂ ਦੀ ਆਮਦਨ ਵਧਾਉਣ ਦੇ ਲਈ ਖੇਤੀ ਖੇਤਰ ਵਿੱਚ ਪੀਪੀਪੀ ਪਹਿਲ ਨੂੰ ਉਤਸ਼ਾਹਿਤ ਕਰਨ ਦੇ ਲਈ ਉਤਸੁਕ ਹੈ। ਪੀਪੀਪੀ ਪਹਿਲ ਨਾਲ ਖੇਤੀ ਵਿੱਚ ਨਿੱਜੀ ਪੂੰਜੀ ਵਿੱਚ ਵਾਧਾ ਹੋਵੇਗਾ, ਜਨਤਕ ਨਿਵੇਸ਼ ਦਾ ਲਾਭ ਮਿਲੇਗਾ ਅਤੇ ਇਸ ਖੇਤਰ ਵਿੱਚ ਗਤੀਸ਼ੀਲ ਅਤੇ ਵੈਲਿਊ ਐਡਿਡ ਵਿਕਾਸ ਦੀ ਸ਼ਾਂਝੀ ਦ੍ਰਿਸ਼ਟੀ ਦੇ ਨਾਲ ਕੇਂਦਰ ਅਤੇ ਰਾਜ ਸਰਕਾਰਾਂ, ਨਿੱਜੀ ਖੇਤਰ ਅਤੇ ਕਿਸਾਨ ਇੱਕ ਨਾਲ ਆਉਣਗੇ। ਪੀਪੀਪੀ ਪਹਿਲ ਨਾਲ ਕਿਸਾਨਾਂ ਨੂੰ ਲਾਭ ਪਹੁੰਚਾਉਣ ਅਤੇ ਉਨ੍ਹਾਂ ਦੇ ਪ੍ਰਭਾਵ ਵਿੱਚ ਸੁਧਾਰ ਕਰਨ ਦੇ ਲਈ ਵੱਖ-ਵੱਖਰੀਆਂ ਯੋਜਨਾਵਾਂ ਨੂੰ ਇੱਕ ਸਾਥ ਲਿਆਉਣਾ ਜਾਵੇਗਾ।

ਇਸ ਪੀਪੀਪੀ ਪਹਿਲ ਦਾ ਮੁੱਖ ਮੰਤਵ ਵਾਧੂ ਮੁੱਲ ਤਿਆਰ ਕਰਕੇ ਛੋਟੇ ਕਿਸਾਨਾਂ ਦੀ ਆਮਦਨ ਵਧਾਉਣਾ ਹੈ, ਜਿਸ ਵਿੱਚ ਮਹੱਤਵਪੂਰਨ ਬੀਜ, ਖਾਦ ਵਰਗੇ ਇਨਪੁੱਟ, ਬਜ਼ਾਰ ਨਾਲ ਜੋੜ ਦੇ ਲਈ ਤਕਨੀਕ ਦਾ ਇਸਤੇਮਾਲ ਵਧਾਉਣਾ ਅਤੇ ਵੈਲਿਊ ਐਡੀਸ਼ਨ ਸ਼ਾਮਲ ਹੈ। ਪੀਪੀਪੀ ਪਹਿਲਾਂ ਨਾਲ ਖੇਤੀ ਪ੍ਰਕਿਰਿਆਵਾਂ ਦੇ ਆਧੁਨਿਕੀਕਰਣ, ਜਲਵਾਯੂ ਅਨੁਕੂਲ ਫਸਲਾਂ ਵਿੱਚ ਖੋਜ ਨੂੰ ਹੁਲਾਰਾ ਦੇਣ, ਖੇਤੀ ਅਤੇ ਗ੍ਰਾਮੀਣ ਇਨਫ੍ਰਾਸਟ੍ਰਚਰ ਦੇ ਵਿਕਾਸ ਅਤੇ ਖੇਤਰੀ ਨਿਰਯਾਤ ਵਿੱਚ ਵਾਧੇ ਦੀ ਵੀ ਉਮੀਦ ਹੈ। ਇਸ ਦਾ ਇਕ ਵਿਸ਼ੇਸ ਉਦੇਸ਼ ਰਾਜਾਂ ਨੂੰ ਉਨ੍ਹਾਂ ਦੇ ਸਬੰਧਿਤ ਖੇਤੀ -ਜਲਵਾਯੂ ਖੇਤਰਾਂ ਦੀ ਪੂਰੀ ਸਮਰੱਥਾ ਅਤੇ ਖੇਤੀ ਉਤਪਾਦਾਂ ਦੀ ਵਿਆਪਕ ਵੰਨ-ਸੁਵੰਨਤਾ ਦਾ ਦੋਹਨ ਕਰਨ ਅਤੇ ਉਤਪਾਦਕਾਂ ਨੂੰ ਘਰੇਲੂ ਅਤੇ ਨਿਰਯਾਤ ਬਜ਼ਾਰਾਂ ਦੇ ਨਾਲ ਬਿਹਤਰੀ ਏਕੀਕ੍ਰਿਤ ਕਰਨ ਵਿੱਚ ਸਹਾਇਤਾ ਕਰਨਾ ਹੈ।

ਇਸ ਪਿਛੋਕੜ ਵਿੱਚ, ਖੇਤੀ ਅਤੇ ਕਿਸਾਨ ਭਲਾਈ ਵਿਭਾਗ ਅਤੇ ਫਿੱਕੀ ਨੇ ਖੇਤੀ ਵਿੱਚ ਪੀਪੀਪੀ ਪਹਿਲਾਂ ਦੇ ਵਿਕਾਸ ਦੀ ਇਸ ਸੰਯੁਕਤ ਪਹਿਲ ਦਾ ਐਲਾਨ ਕੀਤਾ ਹੈ।

 

****

ਐੱਸਐੱਨਸੀ/ਪੀਕੇ/ਐੱਮਐੱ ਸ


(Release ID: 1858048) Visitor Counter : 132