ਵਣਜ ਤੇ ਉਦਯੋਗ ਮੰਤਰਾਲਾ
azadi ka amrit mahotsav

ਸ਼੍ਰੀ ਪੀਯੂਸ਼ ਗੋਇਲ ਨੇ ਭਾਰਤੀ ਸਮੁਦਾਇ ਨੂੰ ਸੱਦਾ ਦਿੱਤਾ ਕਿ ਉਹ 1.3 ਅਰਬ ਲੋਕਾਂ ਵਾਲੇ ਦੇਸ਼ ਭਾਰਤ ਦੇ ਆਕਾਂਖੀ ਬਜ਼ਾਰ ਦੁਆਰਾ ਪ੍ਰਸਤੁਤ ਅਪਾਰ ਵਪਾਰ ਅਵਸਰਾਂ ਦੀ ਜਾਣਕਾਰੀ ਵਿਸ਼ਵ ਨੂੰ ਦੇਣ


ਸ਼੍ਰੀ ਗੋਇਲ ਨੇ ਭਾਰਤੀ ਸਮੁਦਾਇ ਨੂੰ ਕਿਹਾ ਕਿ ਆਪਣੀ ਭਾਰਤ ਦੀ ਆਤਮਾ ਨੂੰ ਜਾਗ੍ਰਿਤ ਰੱਖਿਆ ਹੈ

ਸਾਡੇ ਭਾਰਤੀ ਸਟਾਰਟ-ਅੱਪ ਵਿਚਾਰਾਂ ਦੇ ਲਈ ਅਧਿਕ ਅਵਸਰ ਪ੍ਰਦਾਨ ਕਰਨ ਦੇ ਲਈ ਅੰਤਰਰਾਸ਼ਟਰੀ ਸ਼ਮੂਲੀਅਤ ਨੂੰ ਵਿਸਤਾਰ ਦੇਣ ਦੀ ਜ਼ਰੂਰਤ ਹੈ; ਗਲੋਬਲ ਬਣਨ ਦੇ ਲਈ ਸਿਲੀਕੌਨ ਵੈਲੀ ਤੋਂ ਬਿਹਤਰ ਕੋਈ ਜਗ੍ਹਾ ਨਹੀਂ: ਸ਼੍ਰੀ ਗੋਇਲ

ਅਨੁਕੂਲ ਵਪਾਰ ਮਾਹੌਲ ਦੀ ਰਚਨਾ ਵਿੱਚ ਭਾਰਤ ਸਰਕਾਰ ਹਰ ਅਵਸਰ ਨੂੰ ਖੰਗਾਲ ਰਹੀ ਹੈ: ਸ਼੍ਰੀ ਗੋਇਲ

ਟੈਕਨੋਲੋਜੀ ਅਤੇ ਪਾਰਦਰਸ਼ਿਤਾ ਨੇ ਭਾਰਤ ਵਿੱਚ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ਨੂੰ ਬਦਲ ਦਿੱਤਾ ਹੈ: ਸ਼੍ਰੀ ਗੋਇਲ

ਸਾਲ 2016 ਵਿੱਚ ‘ਸਟਾਰਟ-ਅੱਪ ਇੰਡੀਆ’ ਦੀ ਸ਼ੁਰੂਆਤ ਇਨੋਵੇਸ਼ਨ ਦੇ ਵੱਧਦੇ ਮਹੱਤਵ, ਯੁਵਾ ਪ੍ਰਤਿਭਾਵਾਂ ਦਾ ਨਵੇਂ ਵਿਚਾਰਾਂ ਦੇ ਨਾਲ ਅੱਗੇ ਆਉਣ, ਨਵੇਂ ਸਮਾਧਾਨਾਂ ਨੂੰ ਪਹਿਚਾਣ ਦੇਣਾ ਹੈ: ਸ਼੍ਰੀ ਗੋਇਲ

Posted On: 08 SEP 2022 9:07AM by PIB Chandigarh

ਵਣਜ ਅਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਅਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਕਿਹਾ ਕਿ ਅਮਰੀਕਾ ਵਿੱਚ ਭਾਰਤੀ ਸਮੁਦਾਇ ਆਪਣੇ ਕੰਮਕਾਜ ਵਿੱਚ ਬਹੁਤ ਪ੍ਰੋਫੈਸ਼ਨਲ ਅਤੇ ਇਨੋਵੇਟਿਵ ਹੈ ਅਤੇ ਉਨ੍ਹਾਂ ਨੇ ਭਾਰਤੀ ਸੱਭਿਆਚਾਰ ਅਤੇ ਕਦਰਾਂ-ਕੀਮਤਾਂ ਪ੍ਰਣਾਲੀਆਂ ਨਾਲ ਲਗਾਤਾਰ ਗਹਿਰਾ ਸੰਪਰਕ  ਕਾਇਮ ਰੱਖਿਆ ਹੈ; ਇਸ ਤਰ੍ਹਾਂ ਉਨ੍ਹਾਂ ਲੋਕਾਂ ਨੇ ਭਾਰਤ ਦੀ ਆਤਮਾ ਨੂੰ ਜਾਗ੍ਰਿਤ ਰੱਖਿਆ ਹੈ। ਉਹ ਅੱਜ ਸੈਨ ਫ੍ਰਾਂਸਿਸਕੋ ਵਿੱਚ ‘ਭਾਰਤੀ ਸਮੁਦਾਇ’ ਦੇ ਨਾਲ ਦੁਪਹਿਰ ਦੇ ਖਾਣੇ ਦੇ ਦੌਰਾਨ ਬੋਲ ਰਹੇ ਸਨ।

ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤੀ ਸਮੁਦਾਇ ਭਾਰਤ ਅਤੇ ਵਿਦੇਸ਼ ਦੇ ਦਰਮਿਆਨ ਸੰਪਰਕ ਬਣਾਏ ਰੱਖਣ ਦੇ ਲਈ ਅਨੋਖੀ ਸਥਿਤੀ ਵਿੱਚ ਹੈ। ਉਨ੍ਹਾਂ ਨੇ ਭਾਰਤੀ ਸਮੁਦਾਇ ਨੂੰ ਸੱਦਾ ਦਿੱਤਾ ਕਿ ਉਹ 1.3 ਅਰਬ ਲੋਕਾਂ ਦੇ ਦੇਸ਼ ਭਾਰਤ ਦੇ ਆਕਾਂਖੀ ਬਜ਼ਾਰ ਦੁਆਰਾ ਪ੍ਰਸਤੁਤ ਅਪਾਰ ਵਪਾਰ ਅਵਸਰਾਂ ਦੀ ਜਾਣਕਾਰੀ ਦੇ ਵਿਸ਼ਵ ਨੂੰ ਦੇਣ।

ਸ਼੍ਰੀ ਗੋਇਲ ਨੇ ਭਾਰਤ ਵਿੱਚ ਮੌਜੂਦਾ ਜੀਵੰਤ ਸਟਾਰਟ-ਅੱਪ ਈਕੋਸਿਸਟਮ ਨੂੰ ਰੇਖਾਂਕਿਤ ਕਰਦੇ ਹੋਏ ਯਾਦ ਕੀਤਾ ਕਿ ਜਦੋਂ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 2016 ਵਿੱਚ ‘ਸਟਾਰਟ-ਅੱਪ ਇੰਡੀਆ’ ਦੀ ਸ਼ੁਰੂਆਤ ਕੀਤੂ ਸੀ, ਤਾਂ ਉਹ ਕਦਮ ਇਨੋਵੇਸ਼ਨ ਦੇ ਵੱਧਦੇ ਮਹੱਤਵ, ਯੁਵਾ ਪ੍ਰਤਿਭਾਵਾਂ ਦਾ ਨਵੇਂ ਵਿਚਾਰਾਂ, ਨਵੇਂ ਪ੍ਰਯੋਗਾਂ ਦੇ ਨਾਲ ਸਾਹਮਣੇ ਆਉਣ ਅਤੇ ਨਵੇਂ ਸਮਾਧਾਨ ਪੇਸ਼ ਕਰਨ ਨੂੰ ਪਹਿਚਾਣ ਦੇਣਾ ਸੀ।

ਸ਼੍ਰੀ ਗੋਇਲ ਨੇ ਦੱਸਿਆ ਕਿ ਭਾਰਤ ਵਿੱਚ ਸਟਾਰਟ ਅੱਪ ਦੇ ਬਹੁਤ ਸਾਰੇ ਵਿਚਾਰ ਵਿਕਸਿਤ ਹੋ ਰਹੇ ਹਨ ਅਤੇ ਉੱਥੇ ਇੱਕ ਸਹਿਜ ਅਤੇ ਵਿਸ਼ਾਲ ਘਰੇਲੂ ਬਜ਼ਾਰ ਮੌਜੂਦ ਹੈ। ਇਹ ਘਰੇਲੂ ਬਜ਼ਾਰ ਬਾਕੀ ਵਿਸ਼ਵ ਦੇ ਨਾਲ ਉਤਨਾ ਸ਼ਾਮਲ ਨਾ ਹੋਇਆ ਹੈ, ਜਿਤਨਾ ਕਿ ਹੋਣਾ ਚਾਹੀਦਾ ਸੀ । ਸ਼੍ਰੀ ਗੋਇਲ ਨੇ ਕਿਹਾ ਕਿ ਇਹ ਜ਼ਰੂਰੀ ਹੈ ਕਿ ਸਾਡੇ ਭਾਰਤੀ ਸਟਾਰਟ-ਅੱਪ ਵਿਚਾਰਾਂ ਨੂੰ ਜ਼ਿਆਦਾ ਅਵਸਰ ਮਿਲਣ ਅਤੇ ਉਹ ਵਿਸ਼ਵ ਬਜ਼ਾਰ ਤੱਕ ਪਹੁੰਚ ਬਣਾ ਸਕਣ। ਉਨ੍ਹਾਂ ਨੇ ਕਿਹਾ ਕਿ ਗਲੋਬਲ ਬਣਨ ਦੇ ਲਈ ਸਿਲੀਕੌਨ ਵੈਲੀ ਤੋਂ ਬਿਹਤਰ ਜਗ੍ਹਾ ਹੋਰ ਕੋਈ ਨਹੀਂ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਵਿਸ਼ਵ ਵਿੱਚ ਕੋਈ ਵੀ ਦੇਸ਼ ਬਿਨਾ ਬਾਕੀ ਵਿਸ਼ਵ ਦੇ ਨਾਲ ਜੁੜੇ  ਵਿਕਸਿਤ ਨਹੀਂ ਹੋਇਆ ਹੈ, ਇਸ ਲਈ ਸਾਡੇ ਲਈ ਜ਼ਰੂਰੀ ਹੈ ਕਿ ਅਸੀਂ ਵਿਸ਼ਵ ਦੇ ਨਾਲ ਜੁੜਨ ਦਾ ਕੋਈ ਅਵਸਰ ਨਾ ਰੱਖਣਗੇ।

ਸ਼੍ਰੀ ਗੋਇਲ ਨੇ ਕਿਹਾ ਕਿ ਸਰਕਾਰ ਭਾਰਤੀ ਸਟਾਰਟ-ਅੱਪ ਅਤੇ ਅਮਰੀਕਾ ਦੇ ਨਿਵੇਸ਼ਕਾਂ ਦੇ ਦਰਮਿਆਨ ਸੇਤੁ ਦੀ ਭੂਮਿਕਾ ਨਿਭਾ ਰਹੀ ਹੈ। ਉਨ੍ਹਾਂ ਨੇ ਸੱਦਾ ਦਿੱਤਾ ਦੋਨੋਂ ਇੱਕ-ਦੂਜੇ ਦੇ ਨਾਲ ਸੰਵਾਦ ਨੂੰ ਨਵੇਂ ਪੱਧਰ ਤੱਕ ਲੈ ਜਾਵੇ। ਸ਼੍ਰੀ ਗੋਇਲ ਨੇ ਕਿਹਾ ਕਿ ਉਹ ਨਿਵੇਸ਼ਕਾਂ ਦੇ ਕੁਝ ਨਵੇਂ ਵਿਚਾਰ ਆਪਣੇ ਨਾਲ ਲੈ ਜਾ ਰਹੇ ਹਨ, ਜੋ ਭਾਰਤ ਵਿੱਚ ਨਵੇਂ ਇਨੋਵੇਸ਼ਨ ਦੇ ਲਈ ਪੂੰਜੀਗਤ ਪ੍ਰੋਤਸਾਹਨ ਵਿੱਚ ਤੇਜ਼ੀ ਲਿਆਉਣਗੇ।

 

https://ci5.googleusercontent.com/proxy/UjSh7_uH7Fywc_spSJZFb1z9Uh4UuyHbcTxWjubl6D_ZRofmv66Ui_nzOlyk2zNzfYJcrTd5q3zPlaPA_eRBvHBLFsB0Z1-9GgSnzwNcnO2TSo54O_DuL0jFpA=s0-d-e1-ft#https://static.pib.gov.in/WriteReadData/userfiles/image/image001LP67.jpg

 

ਸਰਕਾਰ ਦੇ ਕੰਮਕਾਜ ਵਿੱਚ ਹੋਣ ਵਾਲੇ ਬਦਲਾਅ ਦਾ ਉਲੇਖ ਕਰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਲਾਲ ਫੀਤਾਸ਼ਾਹੀ ਤੋਂ ਦੂਰ ਹੁੰਦਾ ਜਾ ਰਿਹਾ ਹੈ, ਜੋ ਅਤੀਤ ਵਿੱਚ ਮੌਜੂਦ ਸੀ। ਉਨ੍ਹਾਂ ਨੇ ਕਿਹਾ ਕਿ ਟੈਕਨੋਲੋਜੀ ਅਤੇ ਪਾਰਦਰਸ਼ਿਤਾ ਨੇ ਵੱਡੇ ਪੈਮਾਨੇ ’ਤੇ ਪੁਰਾਣੇ ਤਰੀਕੇ ਨੂੰ ਸਮਾਪਤ ਕਰ ਦਿੱਤਾ ਹੈ। ਭਾਰਤ ਸਰਕਾਰ ਸਹਿਜ ਵਪਾਰ ਮਾਹੌਲ ਬਣਾਉਣ ਦਾ ਕੋਈ ਅਵਸਰ ਨਹੀਂ ਛੱਡ ਰਹੀ ਹੈ। ਸਰਕਾਰ ਦੇ ਕੰਮ ਕਰਨ ਦਾ ਤਰੀਕਾ ਮੈਦਾਨੀ ਪੱਧਰ ’ਤੇ ਲੋਕਾਂ ਦੇ ਨਾਲ ਸਰਗਰਮੀ ਨਾਲ ਜੁੜਨ ’ਤੇ ਅਧਾਰਿਤ ਹੈ। ਸਰਕਾਰ ਨੀਤੀਗਤ ਨਿਸ਼ਚਿਤਤਾ ਨੂੰ ਕਾਇਮ ਕਰਨ ਅਤੇ ਨਿਯਮਾਂ-ਪ੍ਰਕਿਰਿਆਵਾਂ ਨੂੰ ਦਰੁਸਤ ਬਣਾਉਣ ’ਤੇ ਜ਼ੋਰ ਦੇ ਰਹੀ ਹੈ, ਜੋ ਵਿਕਸਿਤ ਦੇਸ਼ਾਂ ਦੀ ਸਥਿਤੀ ਨਾਲ ਮੇਲ ਖਾਂਦੇ ਹਨ।

ਪੂਰੇ ਭਾਰਤ ਵਿੱਚ, ਖਾਸ ਤੌਰ ’ਤੇ ਦੂਰ-ਦੁਰਾਡੇ ਅਤੇ ਦੁਰਗਮ ਇਲਾਕਿਆਂ ਵਿੱਚ ਬਿਹਤਰ ਢਾਂਚੇ ਉਪਲਬਧ ਕਰਵਾਉਣ ਬਾਰੇ ਸ਼੍ਰੀ ਗੋਇਲ ਨੇ ਉਲੇਖ ਕੀਤਾ ਕਿ ਹਾਲ ਵਿੱਚ ਮੰਤਰੀ ਮੰਡਲ ਨੇ ਤੈਅ ਕੀਤਾ ਹੈ ਕਿ ਬਾਕੀ 25,000 ਦੂਰ-ਦੁਰਾਡੇ ਪਿੰਡਾਂ ਤੱਕ ਨੈੱਟਵਰਕ ਕਨੈਕਟੀਵਿਟੀ ਪਹੁੰਚਾਈ ਜਾਵੇ। ਨਿਰਯਾਤ ਬਾਰੇ ਸ਼੍ਰੀ ਗੋਇਲ ਨੇ ਕਿਹਾ ਕਿ ਭਾਰਤ ਨੇ ਪਿਛਲੇ ਵਿੱਤ ਵਰ੍ਹੇ ਵਿੱਚ ਹੁਣ ਤੱਕ ਦਾ ਅਧਿਕ 675 ਅਰਬ ਯੂਐੱਸਟੀ ਮਾਲ ਅਤੇ ਸੇਵਾ ਨਿਰਯਾਤ ਅਰਜਿਤ ਕੀਤਾ। ਉਨ੍ਹਾਂ ਨੇ ਆਸ਼ਾ ਵਿਅਕਤ ਕੀਤੀ ਇਸ ਸਾਲ ਇਹ 750 ਅਰਬ ਯੂਐੱਸਡੀ ਦੇ ਪਾਰ ਹੋ ਜਾਵੇਗਾ।

ਸ਼੍ਰੀ ਗੋਇਲ ਨੇ ਕਿਹਾ ਕਿ 2047 ਤੱਕ ਅੰਮ੍ਰਿਤ ਕਾਲ ਰਹੇਗਾ, ਹੁਣ ਅਸੀਂ ਭਾਰਤ ਦਾ 100ਵਾਂ ਸੁਤੰਤਰਤਾ ਦਿਵਸ ਮਨਾਏਗਾ। ਇਹ ਕਾਲਖੰਡ ਵਿਕਸਿਤ ਦੇਸ਼ ਬਣਨ ਦੀ ਤਰਫ਼ ਭਾਰਤ ਦੀ ਯਾਤਰਾ ਦਾ ਨਿਣਾਇਕ  ਕਾਲਖੰਡ ਹੋਵੇਗਾ। ਉਦੋਂ ਭਾਰਤ ਵਿੱਚ ਰਹਿਣ ਵਾਲਾ ਹਰ ਵਿਅਕਤੀ ਸਮ੍ਰਿੱਧ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤੀ ਸਮੁਦਾਇ ਇਸ ਯਾਤਰਾ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ, ਕਿਉਂਕਿ ਉਹ ਪ੍ਰਤਿਭਾ, ਨਵੇਂ ਵਿਚਾਰਾਂ ਅਤੇ ਇਨੋਵੇਸ਼ਨਾਂ ਨੂੰ ਪਹਿਚਾਣਦੇ ਹਨ, ਉਨ੍ਹਾਂ ਦਾ ਮਾਰਗਦਰਸ਼ਨ, ਸਮਰਥਨ ਅਤੇ ਵਿੱਤ ਪੋਸ਼ਣ ਕਰਦੇ ਹਨ। ਸ਼੍ਰੀ ਗੋਇਲ ਨੇ ਕਿਹਾ ਕਿ ਉਹ ਭਾਰਤ ਅਤੇ ਅਮਰੀਕਾ ਦੇ ਦਰਮਿਆਨ ਸੇਤੁ ਸਥਾਪਿਤ ਕਰਨ ਦੇ ਲਗਾਤਾਰ ਯਤਨ ਦੇ ਸਮਰਥਕ ਹਨ, ਜਿਸ ਦੇ ਤਹਿਤ ਵਪਾਰ ਅਤੇ ਲੋਕਾਂ ਦੇ ਦਰਮਿਆਨ ਮੇਲ-ਮਿਲਾਪ ਵਧੇਗਾ।

 

****

ਏਡੀ/ਕੇਪੀ


(Release ID: 1857895) Visitor Counter : 128