ਵਣਜ ਤੇ ਉਦਯੋਗ ਮੰਤਰਾਲਾ
ਸ਼੍ਰੀ ਪੀਯੂਸ਼ ਗੋਇਲ ਕੱਲ੍ਹ ਲੌਸ ਏਂਜਿਲਸ ਵਿੱਚ ਭਾਰਤ-ਪ੍ਰਸ਼ਾਂਤ ਆਰਥਿਕ ਫੋਰਮ (ਆਈਪੀਈਐੱਫ) ਮਿਨੀਸਟ੍ਰੀਅਲ ਮੀਟਿੰਗ ਵਿੱਚ ਹਿੱਸਾ ਲੈਣਗੇ
ਭਾਰਤ-ਪ੍ਰਸ਼ਾਂਤ ਆਰਥਿਕ ਫੋਰਮ (ਆਈਪੀਈਐੱਫ) ਇਹ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰੇਗਾ ਕਿ ਭਾਰਤ-ਪ੍ਰਸ਼ਾਂਤ ਖੇਤਰ ਬਿਜ਼ਨਸ ਦੇ ਲਈ ਸੁਰੱਖਿਅਤ ਅਤੇ ਖੁੱਲਾ ਰਹੇਗਾ: ਸ਼੍ਰੀ ਪੀਯੂਸ਼ ਗੋਇਲ
ਆਈਪੀਈਐੱਫ ਵਿਸ਼ੇਸ਼ ਤੌਰ ‘ਤੇ, ਚੁਣੌਤੀਆਂ ਅਤੇ ਮੁਸ਼ਕਿਲ ਸਮੇਂ ਦੇ ਦੌਰਾਨ ਵਪਾਰ ਨੂੰ ਸਰਲ ਬਣਾਉਣ ਅਤੇ ਸਪਲਾਈ ਚੇਨ ਨੂੰ ਖੁੱਲੀ ਰੱਖਣ ‘ਤੇ ਧਿਆਨ ਕੇਂਦ੍ਰਿਤ ਕਰੇਗਾ: ਸ਼੍ਰੀ ਗੋਇਲ
ਸ਼੍ਰੀ ਗੋਇਲ ਨੇ ਭਾਰਤੀ ਕੰਪਨੀਆਂ ਦੇ ਨਾਲ ਅਤੇ ਅਧਿਕ ਸਹਿਯੋਗ ਅਤੇ ਖੋਜ ਦੇ ਲਈ ਸੈਮੀਕੰਡਕਟਰ ਖੇਤਰ ਦੀ ਟੋਪ ਨਿਰਮਾਤਾ ਕੰਪਨੀਆਂ ਅਤੇ ਲੈਬਾਂ ਦੇ ਨਾਲ ਪਰਸਪਰ ਗੱਲਬਾਤ ਕੀਤੀ
ਸ਼੍ਰੀ ਗੋਇਲ ਨੇ ਸੈਨ ਫ੍ਰਂਸਿਸਕੋ ਵਿੱਚ ਮੇਡੈਨ ਟੈਕਨੋਲੋਜੀ ਸੈਂਟਰ ਫਾਰ ਅਪਲਾਈਡ ਮੈਟੇਰੀਅਲਸ ਦਾ ਦੌਰਾ ਕੀਤਾ
Posted On:
08 SEP 2022 9:58AM by PIB Chandigarh
ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਤੇ ਕੱਪਰਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਅਮਰੀਕਾ ਦੇ ਆਪਣੇ ਦੌਰ ਦੇ ਦੂਸਰੇ ਪੜਾਅ ਨੂੰ ਜਾਰੀ ਰੱਖਣਗੇ ਤੇ ਅੱਜ ਭਾਰਤ-ਪ੍ਰਸ਼ਾਂਤ ਆਰਥਿਕ ਫੋਰਮ (ਆਈਪੀਈਐੱਫ), ਅਮਰੀਕਾ-ਭਾਰਤ ਰਣਨੀਤਕ ਸਾਂਝੀਦਾਰੀ ਫੋਰਮ (ਯੂਐੱਸਆਈਐੱਸਪੀਐੱਫ) ਮੀਟਿੰਗ ਤੇ ਹੋਰ ਮਹੱਤਵਪੂਰਨ ਪ੍ਰੋਗਰਾਮਾਂ ਦੀ ਵਿਅਕਤੀਗਤ ਮਿਨੀਸਟ੍ਰੀਅਲ ਮੀਟਿੰਗ ਵਿੱਚ ਹਿੱਸਾ ਲੈਣ ਦੇ ਲਈ ਲੌਸ ਏਂਜਿਲਸ ਦਾ ਦੌਰਾ ਕਰਨਗੇ।
ਇਸ ਤੋਂ ਪਹਿਲਾਂ, ਅੱਜ ਸ਼੍ਰੀ ਗੋਇਲ ਨੇ ‘ਇੰਡੀਆਸਪੋਰਾ’ ਦੇ ਨਾਲ ਆਯੋਜਿਤ ਲਾਂਚ ਦੌਰਾਨ ਉਨ੍ਹਾਂ ਨਾਲ ਪਰਸਪਰ ਗੱਲਬਾਤ ਕੀਤੀ।
ਬਾਅਦ ਵਿੱਚ, ਆਈਪੀਈਐੱਫ ਮਿਨੀਸਟ੍ਰੀਅਲ ਮੀਟਿੰਗ ਤੋਂ ਪਹਿਲਾਂ ਮੀਡੀਆ ਦੇ ਨਾਲ ਪਰਸਪਰ ਗੱਲਬਾਤ ਕਰਦੇ ਹੋਏ ਸ਼੍ਰੀ ਪੀਯੂਸ਼ ਗੋਇਲ ਨੇ ਕਿਹਾ ਕਿ ਆਈਪੀਈਐੱਫ ਵਿੱਚ ਮੈਂਬਰ ਦੇਸ਼ਾਂ ਦੇ ਨਾਲ ਇੱਕ-ਦੂਸਰੇ ਦੀ ਸਾਂਝੀਦਾਰੀ ਵਿੱਚ ਕੰਮ ਕਰਨ ਦੇ ਅਵਸਰਾਂ ਨੂੰ ਖੋਲਣ ‘ਤੇ ਕੇਂਦ੍ਰਿਤ ਰਹੇਗੀ ਜਿਸ ਨਾਲ ਕਿ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਵਿਸ਼ੇਸ਼ ਤੌਰ ‘ਤੇ, ਚੁਣੌਤੀਆਂ ਅਤੇ ਮੁਸ਼ਕਿਲ ਸਮੇਂ ਦੇ ਦੌਰਾਨ ਸਪਲਾਈ ਚੇਨ ਖੁੱਲੀਆਂ ਰਹੀਆਂ ਹਨ ਅਤੇ ਦੇਸ਼ਾਂ ਦੇ ਵਪਾਰ ਤੇ ਲੋਕ ਕੋਵਿਡ ਅਤੇ ਸੰਘਰਸ ਜਿਹੀ ਅਰਾਜਕ ਸਥਿਤੀਆਂ ਦੇ ਕਾਰਨ ਪ੍ਰਭਾਵਿਤ ਨਾ ਹੋਣ ਅਤੇ ਭਾਰਤ-ਪ੍ਰਸ਼ਾਂਤ ਖੇਤਰ ਵਪਾਰ ਦੇ ਲਈ ਸੁਰੱਖਿਅਤ ਤੇ ਖੁੱਲਾ ਰਹਿ ਸਕੇ।
ਆਈਪੀਈਐੱਫ ਨੂੰ ਇੱਕ ਨਵੀਂ ਤੇ ਅਨੂਠੀ ਪਹਿਲ ਤੇ ਨਿਯਮ- ਅਧਾਰਿਤ, ਸਮਾਨ ਵਿਚਾਰਧਾਰਾ ਵਾਲੇ ਦੇਸ਼ਾਂ, ਜਿਨ੍ਹਾਂ ਦੀ ਪਾਰਦਰਸ਼ੀ ਆਰਥਿਕ ਪ੍ਰਣਾਲੀਆਂ ਹਨ, ਦੇ ਵਿੱਚ ਇੱਕ ਸਾਂਝੀਦਾਰੀ ਕਰਾਰ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ਆਈਪੀਈਐੱਫ ਇਹ ਸੁਨਿਸ਼ਚਿਤ ਕਰਨ ਦੇ ਲਈ ਕੰਮ ਕਰੇਗਾ ਕਿ ਭਾਰਤ-ਪ੍ਰਸ਼ਾਂਤ ਖੇਤਰ ਵਪਾਰ ਦੇ ਲਈ ਸੁਰੱਖਿਅਤ ਅਤੇ ਖੁੱਲਾ ਰਹਿ ਸਕੇ।
ਇਸ ਬਾਰੇ ਹੋਰ ਅਧਿਕ ਜਾਣਕਾਰੀ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਆਈਪੀਈਐੱਫ ਮਿਨੀਸਟ੍ਰੀਅਲ ਮੀਟਿੰਗ ਵਿੱਚ, ਚਰਚਾਵਾਂ ਖੁੱਲੇ ਵਪਾਰ ਨੂੰ ਸਰਲ ਬਣਾਉਣ, ਸਪਲਾਈ ਚੇਨ ਨੂੰ ਖੁੱਲੀ ਰੱਖਣ ‘ਤੇ ਕੇਂਦ੍ਰਿਤ ਰਹਿਣਗੀਆਂ। ਉਨ੍ਹਾਂ ਨੇ ਕਿਹਾ ਕਿ ਜਿਵੇਂ-ਜਿਵੇਂ ਆਈਪੀਈਐੱਫ ਦੇਸ਼ਾਂ ਦੇ ਨਾਲ ਵਪਾਰਕ ਸਬੰਧਾਂ ਦਾ ਵਿਸਤਾਰ ਹੋਵੇਗਾ, ਭਾਰਤ ਤੋਂ ਤੇ ਭਾਰਤ ਵਿੱਚ, ਦੋਵਾਂ ਪ੍ਰਕਾਰ ਦੇ ਨਿਵੇਸ਼ਾਂ ਵਿੱਚ ਤੇਜ਼ੀ ਆਵੇਗੀ। ਉਨ੍ਹਾਂ ਨੇ ਇਹ ਵੀ ਕਿਹਾ ਕਿ ਕੱਲ੍ਹ ਬੈਠਕ ਵਿੱਚ ਹਿੱਸਾ ਲੈਣ ਵਾਲੇ ਸਾਰੇ ਦੇਸ਼ਾਂ ਦੇ ਕੋਲ ਵਪਾਰ, ਨਿਵੇਸ਼ ਅਤੇ ਟੈਕਨੋਲੋਜੀ ਦੇ ਮਾਮਲੇ ਵਿੱਚ ਇੱਕ-ਦੂਸਰੇ ਨੂੰ ਪੇਸ਼ ਕਰਨ ਦੇ ਲਈ ਬਹੁਤ ਕੁਝ ਹੈ ਅਤੇ ਅਸੀਂ ਸਾਰੇ ਮੋਰਚਿਆਂ ‘ਤੇ ਮਿਲ ਕੇ ਕੰਮ ਕਰਨਗੇ।
ਇੱਕ ਸਵਾਲ ਦਾ ਜਵਾਬ ਦਿੰਦੇ ਹੋਏ, ਸ਼੍ਰੀ ਗੋਇਲ ਨੇ ਕਿਹਾ ਕਿ ਅਮਰੀਕਾ ਅਤੇ ਭਾਰਤ ਦਰਮਿਆਨ ਬਹੁਤ ਚੰਗੇ ਅਤੇ ਮਜ਼ਬੂਤ ਵਪਾਰਕ ਸਬੰਧ ਹਨ। ਅਮਰੀਕਾ ਭਾਰਤ ਦਾ ਸਭ ਤੋਂ ਵੱਡਾ ਵਪਾਰਕ ਸਾਂਝੇਦਾਰ ਹੈ ਅਤੇ ਕਈ ਭਾਰਤੀ ਕੰਪਨੀਆਂ ਅਮਰੀਕਾ ਵਿੱਚ ਆਪਣੀ ਹਮਰੁਤਬਾ ਕੰਪਨੀਆਂ ਦੇ ਲਈ ਬਹੁਤ ਕੰਮ ਕਰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਅਮਰੀਕਾ ਤੋਂ ਭਾਰਤ ਵਿੱਚ ਬਹੁਤ ਨਿਵੇਸ਼ ਹੋ ਰਿਹਾ ਹੈ।
ਇਹ ਦੇਖਦੇ ਹੋਏ ਕਿ ਅਮਰੀਕਾ ਅਤੇ ਭਾਰਤ ਇੱਕ-ਦੂਸਰੇ ਦੇ ਨੇੜੇ ਆ ਰਹੇ ਹਨ, ਸ਼੍ਰੀ ਗੋਇਲ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਸਬੰਧ ਹੁਣ ਦੋ ਕਵਾਡ- ਇੱਕ ਜਪਾਨ ਅਤੇ ਆਸਟ੍ਰੇਲੀਆ ਦੇ ਨਾਲ ਤੇ ਦੂਸਰਾ ਇਜ਼ਰਾਈਲ ਅਤੇ ਯੂਏਈ ਦੇ ਨਾਲ- ਦੇ ਮਾਧਿਅਮ ਨਾਲ ਦਿਨੋਂ ਦਿਨ ਮਜ਼ਬੂਤ ਹੁੰਦੇ ਜਾ ਰਹੇ ਹਨ। ਭਾਰਤ ਅਤੇ ਅਮਰੀਕਾ ਦੇ ਵਿੱਚ 2 ਪਲਸ 2 ਮੰਤਰਾਲੀ ਸੰਵਾਦ ਮਜ਼ਬੂਤ ਅਤੇ ਜੀਵਿਤ ਹਨ ਤੇ ਭੂ-ਰਾਜਨੀਤਿਕ ਅਤੇ ਸੰਵੇਦਨਸ਼ੀਲ ਖੇਤਰਾਂ ਸਮੇਤ ਕਈ ਖੇਤਰਾਂ ਵਿੱਚ ਸਾਡੇ ਸਬੰਧ ਵਿਸਤਾਰਿਤ ਹੋ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਦੇ ਨੇਤਾ, ਦੋਵਾਂ ਦੇਸ਼ਾਂ ਦੀਆਂ ਕੰਪਨੀਆਂ ਅਤੇ ਦੋਵੇਂ ਦੇਸ਼ਾਂ ਦੇ ਲੋਕ ਪਹਿਲਾਂ ਦੀ ਤੁਲਨਾ ਵਿੱਚ ਅਧਿਕ ਨੇੜੇ ਹਨ।
ਪਿਛਲੇ ਅੱਠ ਵਰ੍ਹਿਆਂ ਵਿੱਚ, ਸੰਘਰਸ਼, ਮਹਿੰਗਾਈ, ਮੰਦੀ ਦੇ ਖਤਰੇ ਅਤੇ ਮਹਾਮਾਰੀ ਅਤੇ ਰਿਕਾਰਡ ਐੱਫਡੀਆਈ ਦੀਆਂ ਚੁਣੌਤੀਆਂ ਦੇ ਬਾਵਜੂਦ 675 ਬਿਲੀਅਨ ਡਾਲਰ ਦੇ ਬਰਾਬਰ ਦੇ ਵਿਦੇਸ਼ ਵਪਾਰ ਜਿਹੀ ਅੰਤਰਰਾਸ਼ਟਰੀ ਖੇਤਰ ਦੀ ਕੁਝ ਜ਼ਿਕਰਯੋਗ ਉਪਲਬਧੀਆਂ ਨੂੰ ਰੇਖਾਂਕਿਤ ਕਰਦੇ ਹੋਏ ਸ਼੍ਰੀ ਗੋਇਲ ਨੇ ਵਿਸ਼ਵਾਸ ਜਤਾਇਆ ਕਿ ਵਿਸ਼ਾਲ ਬਜ਼ਾਰ, ਇਮਾਨਦਾਰ ਸਰਕਾਰ ਅਤੇ ਪਾਰਦਰਸ਼ੀ ਆਰਥਿਕ ਨੀਤੀਆਂ, ਕਾਨੂੰਨ ਪ੍ਰਣਾਲੀ, ਜੀਵਿਤ ਮੀਡੀਆ ਅਤੇ ਨਿਆਂਪਾਲਿਕਾ ਦੇ ਕਾਰਨ ਭਾਰਤ ਦੁਨੀਆ ਦੇ ਦੇਸ਼ਾਂ ਦੇ ਲਈ ਇੱਕ ਪਸੰਦੀਦਾ ਵਪਾਰਕ ਸਾਂਝੀਦਾਰ ਅਤੇ ਨਿਵੇਸ਼ ਮੰਜ਼ਿਲ ਬਣ ਗਿਆ ਹੈ ਅਤੇ ਭਵਿੱਖ ਵਿੱਚ ਵੀ ਅਜਿਹਾ ਬਣਾ ਰਹੇਗਾ। ਉਨ੍ਹਾਂ ਨੇ ਕਿਹਾ ਕਿ ਇਸ ਨਾਲ ਭਾਰਤ ਦੇ ਲੋਕਾਂ ਦੇ ਕਲਿਆਣ ਵਿੱਚ ਵਾਧਾ ਹੋਵੇਗਾ, ਰੋਜ਼ਗਾਰ ਉਪਲਬਧ ਹੋਵੇਗਾ, ਆਰਥਿਕ ਗਤੀਵਿਧੀਆਂ ਨੂੰ ਬਲ ਮਿਲੇਗਾ ਅਤੇ ਇਸ ਪ੍ਰਕਾਰ ਵਿਕਾਸ ਵਿੱਚ ਤੇਜ਼ੀ ਆਵੇਗੀ।
ਸ਼੍ਰੀ ਗੋਇਲ ਨੇ ਭਾਰਤੀ ਕੰਪਨੀਆਂ ਦੇ ਨਾਲ ਹੋਰ ਅਧਿਕ ਸਹਿਯੋਗ ਵਧਾਉਣ ਦੇ ਲਈ ਸੈਮੀਕੰਡਕਟਰ ਖੇਤਰ ਦੀਆਂ ਟੋਪ ਨਿਰਮਾਤਾ ਕੰਪਨੀਆਂ ਅਤੇ ਲੈਬਾਂ ਦੇ ਨਾਲ ਵੀ ਪਰਸਪਰ ਗੱਲਬਾਤ ਕੀਤੀ। ਉਨ੍ਹਾਂ ਨੇ ਲੈਮ ਰਿਸਰਚ ਦੇ ਸੀਈਓ ਸ਼੍ਰੀ ਟਿਮ ਆਰਚਰ ਦੇ ਨਾਲ ਮੁਲਾਕਾਤ ਕੀਤੀ।
ਇਸ ਮੁਲਾਕਾਤ ਦੇ ਬਾਅਦ ਉਨ੍ਹਾਂ ਨੇ ਟਵੀਟ ਕੀਤਾ “ਯੁਵਾ ਅਤੇ ਕੁਸ਼ਲ ਕਾਰਜਬਲ ਦੇ ਸਾਡੇ ਪੂਲ ਦੇ ਅਧਾਰ ‘ਤੇ ਅਸੀਂ ਚਰਚਾ ਕੀਤੀ ਕਿ ਕਿਸ ਪ੍ਰਕਾਰ ਲੈਮ ਰਿਸਰਚ ਦਾ ਸਹਿਯੋਗ ਸਾਨੂੰ ਭਾਰਤ ਵਿੱਚ ਸੈਮੀਕੰਡਕਟਰ ਇਨੋਵੇਸ਼ਨ ਵਿੱਚ ਅਗ੍ਰਣੀ ਸਥਿਤੀ ਪ੍ਰਾਪਤ ਕਰਨ ਵਿੱਚ ਮਦਦ ਕਰ ਸਕਦਾ ਹੈ।”
ਇਸ ਦੇ ਬਾਅਦ, ਸ਼੍ਰੀ ਗੋਇਲ ਨੇ ਮੇਡੈਨ ਟੈਕਨੋਲੋਜੀ ਸੈਂਟਰ ਦਾ ਦੌਰਾ ਕੀਤਾ ਅਤੇ ਅਪਲਾਈਡ ਮੈਟੇਰੀਅਲਸ ਦੇ ਪ੍ਰਧਾਨ ਅਤੇ ਸੀਈਓ ਸ਼੍ਰੀ ਗੈਰੀ ਡਿਕਰਸਨ ਨਾਲ ਮੁਲਾਕਾਤ ਕੀਤੀ।
ਉਨ੍ਹਾਂ ਨੇ ਟਵੀਟ ਕੀਤਾ “ਅਸੀਂ ਇਸ ‘ਤੇ ਵਿਚਾਰ ਕੀਤਾ ਕਿ ਕਿਸ ਪ੍ਰਕਾਰ ਵਿਸ਼ਵ ਦੀ ਸਭ ਤੋਂ ਵੱਡੀ ਸੈਮੀਕੰਡਕਟਰ ਕੰਪਨੀਆਂ ਭਾਰਤ ਦੇ ਸੈਮੀਕੰਡਕਟਰ ਤੇ ਸੋਲਰ ਨਿਰਮਾਣ ਈਕੋਸਿਸਟਮਾਂ ਨੂੰ ਹੋਰ ਅਧਿਕ ਮਜ਼ਬੂਤ ਬਣਾ ਸਕਦੀਆਂ ਹਨ।”
*******
ਏਡੀ/ਕੇਪੀ/ਐੱਮਐੱਸ
(Release ID: 1857894)
Visitor Counter : 114