ਸਹਿਕਾਰਤਾ ਮੰਤਰਾਲਾ

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ 8 ਸਤੰਬਰ, 2022 ਨੂੰ ਨਵੀਂ ਦਿੱਲੀ ਵਿੱਚ ਰਾਜ ਸਹਕਾਰਿਤਾ ਮੰਤਰੀਆਂ ਦੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ


ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਸਹਕਾਰ ਸੇ ਸਮ੍ਰਿੱਧੀ’ ਦੀ ਆਪਣੀ ਪਰਿਕਲਪਨਾ ਦੁਆਰਾ ਸਹਕਾਰਿਤਾ ਨਾਲ ਜੁੜੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਦੇ ਲਈ ਪ੍ਰਤੀਬੱਧ ਹਨ

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੀ ਕੁਸ਼ਲ ਅਗਵਾਈ ਵਿੱਚ ਮੰਤਰਾਲਾ, ਸਹਕਾਰਿਤਾ ਖੇਤਰ ਦੇ ਵਿਕਾਸ ਨੂੰ ਇੱਕ ਨਵੀਂ ਗਤੀ ਦੇਣ, ਮਜ਼ਬੂਤ ਕਰਨ ਅਤੇ ਇਸ ਨੂੰ ਸਰਬਵਿਆਪੀ ਅਤੇ ਸਰਬਸਮਾਵੇਸ਼ੀ ਵਿਕਾਸ ਦਾ ਮਾਡਲ ਬਣਾਉਣ ਦੇ ਲਈ ਨਿਰੰਤਰ ਕਾਰਜ ਕਰ ਰਿਹਾ ਹੈ

ਦੋ ਦਿਨ ਦਾ ਰਾਸ਼ਟਰੀ ਸੰਮੇਲਨ ਸੰਮੇਲਨ ਪ੍ਰਤੀਭਾਗੀਆਂ ਨੂੰ ਅਨੇਕ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਅਤੇ ਤਾਲਮੇਲ ਦੇ ਜ਼ਰੀਏ ਇੱਕ ਲਾਗੂਕਰਨ ਯੋਗ ਨੀਤੀ ਅਤੇ ਯੋਜਨਾ ਢਾਂਚਾ ਤਿਆਰ ਕਰਨ ਦੇ ਲਈ ਇੱਕ ਮੰਚ ਪ੍ਰਦਾਨ ਕਰੇਗਾ

Posted On: 06 SEP 2022 6:35PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸ਼ਾਹ 8 ਸਤੰਬਰ, 2022 ਨੂੰ ਨਵੀਂ ਦਿੱਲੀ ਵਿੱਚ ਰਾਜ ਸਹਕਾਰਿਤਾ ਮੰਤਰੀਆਂ ਦੇ ਦੋ ਦਿਨਾਂ ਰਾਸ਼ਟਰੀ ਸੰਮੇਲਨ ਦਾ ਉਦਘਾਟਨ ਕਰਨਗੇ। ਸੰਮੇਲਨ ਵਿੱਚ ਕੇਂਦਰੀ  ਸਹਕਾਰਿਤਾ ਰਾਜ ਮੰਤਰੀ ਸ਼੍ਰੀ ਬੀ.ਐੱਲ. ਵਰਮਾ ਅਤੇ ਦੇਸ਼ ਦੇ ਸਾਰੇ 36 ਰਾਜ  ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸਹਿਕਾਰਿਤਾ ਮੰਤਰੀ, ਐਡੀਸ਼ਨਲ ਮੁੱਖ ਸਕੱਤਰ, ਪ੍ਰਮੁੱਖ ਸਕੱਤਰ, ਸਹਕਾਰਿਤਾ ਰਜਿਸਟ੍ਰਾਰ ਅਤੇ ਪ੍ਰਤੀਨਿਧੀ ਹਿੱਸਾ ਲੈਣਗੇ।

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ‘ਸਹਕਾਰ ਸੇ ਸਮ੍ਰਿੱਧੀ’ ਦੀ ਆਪਣੀ ਪਰਿਕਲਪਨਾ ਦੁਆਰਾ ਸਹਕਾਰਿਤਾ ਨਾਲ ਜੁੜੇ ਲੋਕਾਂ ਦੇ ਜੀਵਨ ਵਿੱਚ ਸਕਾਰਾਤਮਕ ਪਰਿਵਰਤਨ ਲਿਆਉਣ ਦੇ ਲਈ ਪ੍ਰਤੀਬੱਧ ਹਨ। ਇਸ ਵਿਜ਼ਨ ਨੂੰ ਸਾਕਾਰ ਕਰਨ ਦੇ ਲਈ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਦੂਰਦਰਸ਼ੀ ਅਗਵਾਈ ਵਿੱਚ, 06 ਜੁਲਾਈ 2021 ਨੂੰ ਸਹਕਾਰਿਤਾ ਮੰਤਰਾਲੇ ਦਾ ਗਠਨ ਕੀਤਾ ਗਿਆ। ਕੇਂਦਰੀ ਗ੍ਰਹਿ ਅਤੇ ਸਹਕਾਰਿਤਾ ਮੰਤਰੀ ਸ਼੍ਰੀ ਅਮਿਤ ਸਾਹ ਦੀ ਕੁਸ਼ਲ ਅਗਵਾਈ ਵਿੱਚ ਮੰਤਰਾਲਾ, ਸਹਕਾਰਿਤਾ ਖੇਤਰ ਦੇ ਵਿਕਾਸ ਨੂੰ ਇੱਕ ਨਵੀਂ ਗਤੀ ਦੇਣ, ਮਜ਼ਬੂਤ ਕਰਨ ਅਤੇ ਇਸ ਨੂੰ ਸਰਬਵਿਆਪੀ ਅਤੇ ਸਰਬਸਮਾਵੇਸ਼ੀ ਵਿਕਾਸ ਦਾ ਮਾਡਲ ਬਣਾਉਣ ਦੇ ਲਈ ਨਿਰੰਤਰ ਕਾਰਜ ਕਰ ਰਿਹਾ ਹੈ।

ਰਾਜ ਸਹਕਾਰਿਤਾ ਮੰਤਰੀਆਂ ਦਾ ਦੋ ਦਿਨ ਦਾ ਰਾਸ਼ਟਰੀ ਸੰਮੇਲਨ ਸੰਮੇਲਨ ਪ੍ਰਤੀਭਾਗੀਆਂ ਨੂੰ ਅਨੇਕ ਮਹੱਤਵਪੂਰਨ ਵਿਸ਼ਿਆਂ ’ਤੇ ਚਰਚਾ ਅਤੇ ਤਾਲਮੇਲ ਦੇ ਰਾਹੀਂ ਇੱਕ ਲਾਗੂਕਰਨ ਯੋਗ ਨੀਤੀ ਅਤੇ ਯੋਜਨਾ ਢਾਂਚਾ ਤਿਆਰ ਕਰਨ ਦੇ ਲਈ ਇੱਕ ਮੰਚ ਦਿੱਤਾ ਜਾਵੇਗਾ। ਨਾਲ ਹੀ ਇਸ ਵਿੱਚ ਸਹਕਾਰੀ ਕਮੇਟੀਆਂ ਦੇ ਪੂਰੇ ਜੀਵਨ ਚੱਕਰ ਅਤੇ ਉਨ੍ਹਾਂ ਦੇ ਕਾਰੋਬਾਰ ਅਤੇ ਸੰਚਾਲਨ ਦੇ ਸਭ ਪਹਿਲੂਆਂ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ। ਸੰਮੇਲਨ ਵਿੱਚ ਇਨ੍ਹਾਂ ਪ੍ਰਮੁੱਖ ਵਿਸ਼ਿਆ ’ਤੇ ਵਿਚਾਰ-ਵਟਾਂਦਰਾ ਹੋਵੇਗਾ:

ਨੀਤੀਗਤ ਮਾਮਲੇ

ਰਾਸ਼ਟਰੀ ਸਹਕਾਰਿਤਾ ਨੀਤੀ

ਰਾਸ਼ਟਰੀ ਸਹਕਾਰਿਤਾ ਡੇਟਾਬੇਸ

2. ਨਵੀਆਂ ਪ੍ਰਸਤਾਵਿਤ ਯੋਜਨਾਵਾਂ

ਹਰ ਪੰਚਾਇਤ ਵਿੱਚ ਪੈਕਸ (PACS)

ਖੇਤੀ ਅਧਾਰਿਤ ਅਤੇ ਹੋਰ ਉਤਪਾਦਾਂ ਦਾ ਨਿਰਯਾਤ

ਜੈਵਿਕ ਉਤਪਾਦਾਂ ਨੂੰ ਪ੍ਰੋਤਸਾਹਨ ਅਤੇ ਮਾਰਕੀਟਿੰਗ

ਸਹਕਾਰਿਤਾ ਦਾ ਨਵੇਂ ਖੇਤਰਾਂ ਵਿੱਚ ਵਿਸਤਾਰ

3. ਪੈਕਸ ਅਤੇ ਆਦਰਸ਼ ਕਾਨੂੰਨ/ਉਪ ਕਾਨੂੰਨ (Model Bye-Laws) ਨਾਲ ਸਬੰਧਿਤ ਵਿਸ਼ੇ

ਪੈਕਸ ਕੰਪਿਊਟਰੀਕਰਨ

ਅਕ੍ਰਿਰਿਆਸ਼ੀਲ ਪੈਕਸਾਂ ਦੇ ਪੁਨਰਜੀਵੀਕਰਣ ਕਰਨ ਦੀ ਕਾਰਜ ਯੋਜਨਾ

ਪੈਕਸ ਦੇ ਆਦਰਸ਼ ਉਪ ਕਾਨੂੰਨ (Model Bye-Laws)

ਸਹਕਾਰੀ ਅਧਿਨਿਯਮਾਂ ਵਿੱਚ ਇੱਕਰੂਪਤਾ ਲਿਆਉਣਾ

4 ਪ੍ਰਾਥਮਿਕ ਸਹਕਾਰੀ ਕਮੇਟੀਆਂ

ਦੀਰਘਕਾਲੀਨ ਵਿੱਤ ਪੋਸ਼ਣ ਨੂੰ ਪ੍ਰਾਥਮਿਕਤਾ

ਦੁੱਧ ਸਹਕਾਰੀ ਕਮੇਟੀਆਂ

ਮੱਛੀ ਪਾਲਣ ਸਹਕਾਰੀ ਕਮੇਟੀਆਂ

 

*****

ਐੱਨਡਬਲਿਊ/ਆਰਕੇ/ਏਵਾਈ/ਆਰਆਰ



(Release ID: 1857891) Visitor Counter : 87