ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ 8 ਸਤੰਬਰ ਨੂੰ ਇੰਡੀਆ ਗੇਟ ’ਤੇ ‘ਕਰਤਵਯ ਪਥ’ ਦਾ ਉਦਘਾਟਨ ਕਰਨਗੇ ਅਤੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ
ਸੱਤਾ ਦੇ ਪ੍ਰਤੀਕ ਤਤਕਾਲੀਨ ਰਾਜਪਥ ਦਾ ਨਾਮ ਬਦਲ ਕੇ ਕਰਤਵਯ ਪਥ ਕਰਨਾ ਜਨਤਕ ਮਲਕੀਅਤ ਅਤੇ ਸਸ਼ਕਤੀਕਰਣ ਦੀ ਇੱਕ ਉਦਾਹਰਣ
ਪ੍ਰਧਾਨ ਮੰਤਰੀ ਦੇ ‘ਪੰਚ ਪ੍ਰਣ’ ਵਿੱਚੋਂ ਇੱਕ ਦੀ ਤਰਜ਼ ’ਤੇ 'ਬਸਤੀਵਾਦੀ ਮਾਨਸਿਕਤਾ' ਦਾ ਕੋਈ ਵੀ ਨਿਸ਼ਾਨ ਮਿਟਾਓ’
ਕਰਤਵਯ ਪਥ ਬਿਹਤਰ ਜਨਤਕ ਸਥਾਨਾਂ ਅਤੇ ਸੁਵਿਧਾਵਾਂ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਪੈਦਲ ਰਸਤੇ ਦੇ ਨਾਲ ਲਾਅਨ, ਹਰੇ ਭਰੇ ਸਥਾਨ, ਨਵੀਨੀਕ੍ਰਿਤ ਨਹਿਰਾਂ, ਮਾਰਗਾਂ ਦੇ ਪਾਸ ਲਗੇ ਬਿਹਤਰ ਬੋਰਡ, ਨਵੀਆਂ ਸੁਖ-ਸੁਵਿਧਾਵਾਂ ਵਾਲੇ ਬਲਾਕ ਅਤੇ ਵਿਕਰੀ ਸਟਾਲ ਹੋਣਗੇ
ਪੈਦਲ ਯਾਤਰੀਆਂ ਦੇ ਲਈ ਨਵਾਂ ਅੰਡਰਪਾਸ, ਬਿਹਤਰ ਪਾਰਕਿੰਗ ਸਥਲ, ਨਵੇਂ ਪ੍ਰਦਰਸ਼ਨੀ ਪੈਨਲ ਅਤੇ ਰਾਤ ਦੇ ਸਮੇਂ ਜਗਣ ਵਾਲੀਆਂ ਆਧੁਨਿਕ ਲਾਈਟਾਂ ਨਾਲ ਲੋਕਾਂ ਨੂੰ ਬਿਹਤਰ ਅਨੁਭਵ ਹੋਵੇਗਾ
ਠੋਸ ਕਚਰਾ ਪ੍ਰਬੰਧਨ, ਉਪਯੋਗ ਕੀਤੇ ਗਏ ਪਾਣੀ ਦਾ ਪੁਨਰਚੱਕਰਣ, ਵਰਖਾ ਜਲ ਦੀ ਸੰਭਾਲ਼ ਅਤੇ ਊਰਜਾ ਦਕਸ਼ ਪ੍ਰਕਾਸ਼ ਵਿਵਸਥਾ ਜਿਹੀਆਂ ਅਨੇਕ ਦੀਰਘਕਾਲੀ ਸੁਵਿਧਾਵਾਂ ਸ਼ਾਮਲ
Posted On:
07 SEP 2022 1:49PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਸਤੰਬਰ, 2022 ਨੂੰ ਸ਼ਾਮ 7 ਵਜੇ ‘ਕਰਤਵਯ ਪਥ’ ਦਾ ਉਦਘਾਟਨ ਕਰਨਗੇ। ਸੱਤਾ ਦੇ ਪ੍ਰਤੀਕ ਤਤਕਾਲੀਨ ਰਾਜਪਥ ਦਾ ਨਾਮ ਬਦਲ ਕੇ ਕਰਤਵਯ ਪਥ ਕਰਨਾ ਜਨਤਕ ਮਲਕੀਅਤ ਅਤੇ ਸਸ਼ਕਤੀਕਰਣ ਦੀ ਇੱਕ ਉਦਾਹਰਣ ਹੈ। ਪ੍ਰਧਾਨ ਮੰਤਰੀ ਇਸ ਅਵਸਰ ’ਤੇ ਇੰਡੀਆ ਗੇਟ ’ਤੇ ਨੇਤਾਜੀ ਸੁਭਾਸ ਚੰਦਰ ਬੋਸ ਦੀ ਪ੍ਰਤਿਮਾ ਤੋਂ ਵੀ ਪਰਦਾ ਹਟਾਉਣਗੇ। ਇਹ ਕਦਮ ਪ੍ਰਧਾਨ ਮੰਤਰੀ ਦੇ ‘ਪੰਚ ਪ੍ਰਣ’ ਵਿੱਚੋਂ ਇੱਕ ਦੀ ਤਰਜ਼ ’ਤੇ ਹੈ ਯਾਨੀ ‘ਬਸਤੀਵਾਦੀ ਮਾਨਸਿਕਤਾ ਦਾ ਕੋਈ ਵੀ ਨਿਸ਼ਾਨ ਮਿਟਾਓ।’
ਵਰ੍ਹਿਆਂ ਤੋਂ, ਰਾਜਪਥ ਅਤੇ ਸੈਂਟਰਲ ਵਿਸਟਾ ਐਵੇਨਿਊ ਦੇ ਆਸ-ਪਾਸ ਦੇ ਇਲਾਕਿਆਂ ਵਿੱਚ ਸੈਲਾਨੀਆਂ ਦੀ ਵਧਦੀ ਭੀੜ ਦਾ ਦਬਾਅ ਦੇਖਿਆ ਜਾ ਰਿਹਾ ਸੀ, ਜਿਸ ਨਾਲ ਇਸ ਦੇ ਬੁਨਿਆਦੀ ਢਾਂਚੇ ’ਤੇ ਦਬਾਅ ਪੈ ਰਿਹਾ ਸੀ। ਇਸ ਵਿੱਚ ਜਨਤਕ ਪਖਾਨੇ, ਪੀਣ ਦੇ ਪਾਣੀ, ਸਟ੍ਰੀਟ ਫਰਨੀਚਰ ਅਤੇ ਪਾਰਕਿੰਗ ਸਥਾਲ ਦੀਆਂ ਉਚਿਤ ਵਿਵਸਥਾ ਜਿਹੀਆਂ ਬੁਨਿਆਦੀ ਸੁਵਿਧਾਵਾਂ ਦਾ ਅਭਾਵਸੀ। ਇਸ ਦੇ ਇਲਾਵਾ, ਮਾਰਗਾਂ ਦੇ ਪਾਸ ਨਾਕਾਫੀ ਬੋਰਡ, ਪਾਣੀ ਦੀਆਂ ਖਰਾਬ ਸੁਵਿਧਾਵਾਂ ਅਤੇ ਬੇਤਰਤੀਬ ਪਾਰਿਕੰਗ ਸੀ। ਨਾਲ ਹੀ, ਗਣਤੰਤਰ ਦਿਵਸ ਪਰੇਡ ਅਤੇ ਹੋਰ ਰਾਸ਼ਟਰੀ ਪ੍ਰੋਗਰਾਮਾਂ ਦੇ ਦੌਰਾਨ ਘੱਟ ਗੜਬੜੀ ਅਤੇ ਜਨਤਾ ਦੀ ਆਵਾਜਾਈ ’ਤੇ ਘੱਟ ਤੋਂ ਘੱਟ ਰੋਕਾਂ ਲਗਾਉਣ ਦੀ ਜ਼ਰੂਰਤ ਮਹਿਸੂਸ ਕੀਤੀ ਗਈ। ਇਨ੍ਹਾਂ ਚਿੰਤਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਨਰਵਿਕਾਸ ਕੀਤਾ ਗਿਆ ਜਦੋਕਿ ਵਾਸਤੂ ਸ਼ਿਲਪ ਦਾ ਚਰਿੱਤਰ ਬਣਾਈ ਰੱਖਣ ਅਤੇ ਅਖੰਡਤਾ ਵੀ ਸੁਨਿਸ਼ਚਿਤ ਕੀਤੀ।
ਕਰਤਵਯ ਪਥ ਬਿਹਤਰ ਜਨਤਕ ਸਥਾਨਾਂ ਅਤੇ ਸੁਵਿਧਾਵਾਂ ਨੂੰ ਪ੍ਰਦਰਸ਼ਿਤ ਕਰੇਗਾ, ਜਿਸ ਵਿੱਚ ਪੈਦਲ ਰਸਤੇ ਦੇ ਨਾਲ ਲਾਅਨ, ਹਰੇ ਭਰੇ ਸਥਾਨ, ਨਵੀਨੀਕ੍ਰਿਤ ਨਹਿਰਾਂ, ਮਾਰਗਾਂ ਦੇ ਪਾਸ ਲਗੇ ਬਿਹਤਰ ਬੋਰਡ, ਨਵੀਆਂ ਸੁਖ-ਸੁਵਿਧਾਵਾਂ ਵਾਲੇ ਬਲਾਕ ਅਤੇ ਵਿਕਰੀ ਸਟਾਲ ਹੋਣਗੇ। ਇਸ ਦੇ ਇਲਾਵਾ ਇਸ ਵਿੱਚ ਪੈਦਲ ਯਾਤਰੀਆਂ ਦੇ ਲਈ ਨਵੇਂ ਅੰਡਰਪਾਸ, ਬਿਹਤਰ ਪਾਰਕਿੰਗ ਸਥਲ, ਨਵੇਂ ਪ੍ਰਦਰਸ਼ਨੀ ਪੈਨਲ ਅਤੇ ਰਾਤ ਦੇ ਸਮੇਂ ਜਗਣ ਵਾਲੀਆਂ ਆਧੁਨਿਕ ਲਾਈਟਾਂ ਨਾਲ ਲੋਕਾਂ ਨੂੰ ਬਿਹਤਰ ਅਨੁਭਵ ਹੋਵੇਗਾ। ਇਸ ਵਿੱਚ ਠੋਸ ਕਚਰਾ ਪ੍ਰਬੰਧਨ, ਭਾਰੀ ਵਰਖਾ ਦੇ ਕਾਰਨ ਇਕੱਤਰ ਜਲ ਦਾ ਪ੍ਰਬੰਧਨ, ਉਪਯੋਗ ਕੀਤੇ ਗਏ ਪਾਣੀ ਦਾ ਪੁਨਰਚੱਕਰਣ, ਵਰਖਾ ਜਲ ਦੀ ਸੰਭਾਲ਼ ਅਤੇ ਊਰਜਾ ਦਕਸ਼ ਪ੍ਰਕਾਸ਼ ਵਿਵਸਥਾ ਜਿਹੀਆਂ ਅਨੇਕ ਦੀਰਘਕਾਲੀ ਸੁਵਿਧਾਵਾਂ ਸ਼ਾਮਲ ਹਨ।
ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਪ੍ਰਤਿਮਾ ਤੋਂ ਪਰਦਾ ਵੀ ਹਟਾਉਣਗੇ। ਇਹ ਪ੍ਰਤਿਮਾ ਉਸੇ ਸਥਾਨ ’ਤੇ ਸਥਾਪਿਤ ਕੀਤੀ ਜਾ ਰਹੀ ਹੈ, ਜਿੱਥੇ ਇਸ ਸਾਲ ਦੀ ਸ਼ੁਰੂਆਤ ਵਿੱਚ ਪਰਾਕ੍ਰਮ ਦਿਵਸ (23 ਜਨਵਰੀ) ਦੇ ਅਵਸਰ ’ਤੇ ਨੇਤਾਜੀ ਜੀ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਹਟਾਇਆ ਗਿਆ ਸੀ। ਗ੍ਰੇਨਾਈਟ ਤੋਂ ਬਣੀ ਇਹ ਪ੍ਰਤਿਮਾ ਸਾਡੇ ਸੁਤੰਤਰਤਾ ਸੰਗ੍ਰਾਮ ਵਿੱਚ ਨੇਤਾਜੀ ਦੇ ਅਪਾਰ ਯੋਗਦਾਨ ਦੇ ਲਈ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਹੋਵੇਗੀ ਅਤੇ ਦੇਸ਼ ਦੇ ਉਨ੍ਹਾਂ ਦੇ ਪ੍ਰਤੀ ਰਿਣੀ ਹੋਣ ਦਾ ਪ੍ਰਤੀਕ ਹੋਵੇਗੀ। ਮੁੱਖ ਮੂਰਤੀਕਾਰ ਸ਼੍ਰੀ ਅਰੁਣ ਯੋਗੀਰਾਜ ਦੁਆਰਾ ਤਿਆਰ ਕੀਤੀ ਗਈ 28 ਫੁੱਟ ਉੱਚੀ ਪ੍ਰਤਿਮਾ ਨੂੰ ਇੱਕ ਗ੍ਰੇਨਾਈਟ ਪੱਥਰ ਤੋਂ ਉਕੇਰਿਆ ਗਿਆ ਹੈ ਅਤੇ ਇਸ ਦਾ ਵਜ਼ਨ 65 ਮੀਟ੍ਰਿਕ ਟਨ ਹੈ।
****
ਡੀਐੱਸ/ਐੱਸਟੀ
(Release ID: 1857818)
Visitor Counter : 192
Read this release in:
Bengali
,
Telugu
,
Assamese
,
English
,
Urdu
,
Marathi
,
Hindi
,
Manipuri
,
Gujarati
,
Odia
,
Tamil
,
Kannada
,
Malayalam