ਸੱਭਿਆਚਾਰ ਮੰਤਰਾਲਾ
ਪ੍ਰਧਾਨ ਮੰਤਰੀ ਕੱਲ੍ਹ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ 28 ਫੁੱਟ ਉੱਚੀ ਪ੍ਰਤਿਮਾ ਤੋਂ ਪਰਦਾ ਹਟਾਉਣਗੇ
ਨੇਤਾਜੀ ਦੀ ਪ੍ਰਤਿਮਾ ਨੂੰ ਇੰਡੀਆ ਗੇਟ ਦੇ ਨੇੜੇ ਇੱਕ ਛਤਰੀ ਦੇ ਹੇਠਾਂ ਸਥਾਪਿਤ ਕੀਤਾ ਜਾਵੇਗਾ
Posted On:
07 SEP 2022 6:59PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 8 ਸਤੰਬਰ, 2022 ਨੂੰ ਨਵੀਂ ਦਿੱਲੀ ਵਿੱਚ ਇੰਡੀਆ ਗੇਟ ਦੇ ਨੇੜੇ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਉਣਗੇ। ਕਾਲੇ ਰੰਗ ਦੇ ਗ੍ਰੇਨਾਈਟ ਪੱਥਰ ਨਾਲ ਬਣੀ 28 ਫੁੱਟ ਉੱਚੀ ਇਹ ਪ੍ਰਤਿਮਾ ਇੰਡੀਆ ਗੇਟ ਦੇ ਨੇੜੇ ਇੱਕ ਛਤਰੀ ਦੇ ਹੇਠਾਂ ਸਥਾਪਿਤ ਕੀਤੀ ਜਾਵੇਗੀ।
ਨੇਤਾਜੀ ਦੀ ਜਿਸ ਸ਼ਾਨਦਾਰ ਪ੍ਰਤਿਮਾ ਤੋਂ ਪਰਦਾ ਹਟਾਇਆ ਜਾ ਰਿਹਾ ਹੈ, ਉਸ ਨੂੰ 280 ਮੀਟ੍ਰਿਕ ਟਨ ਵਜਨ ਵਾਲੇ ਵਿਸ਼ਾਲ ਗ੍ਰੇਨਾਈਟ ਪੱਥਰ ‘ਤੇ ਉਕੇਰਿਆ ਗਿਆ ਹੈ। 26000 ਘੰਟੇ ਦੇ ਅਣਥਕ ਕਲਾਤਮਕ ਪ੍ਰਯਤਨਾਂ ਨਾਲ ਇਸ ਅਖੰਡ ਗ੍ਰੇਨਾਈਟ ਨੂੰ ਤਰਾਸ਼ ਕੇ 65 ਮੀਟ੍ਰਿਕ ਟਨ ਵਜਨ ਦੀ ਇਸ ਪ੍ਰਤਿਮਾ ਨੂੰ ਤਿਆਰ ਕੀਤਾ ਗਿਆ ਹੈ। ਇਸ ਪ੍ਰਤਿਮਾ ਨੂੰ ਪਰੰਪਰਾਗਤ ਤਕਨੀਕਾਂ ਅਤੇ ਆਧੁਨਿਕ ਔਜ਼ਾਰਾਂ ਦਾ ਉਪਯੋਗ ਕਰ ਕੇ ਪੂਰੀ ਤਰ੍ਹਾਂ ਹੱਥਾਂ ਨਾਲ ਬਣਾਇਆ ਗਿਆ ਹੈ। ਸ਼੍ਰੀ ਅਰੁਣ ਯੋਗੀਰਾਜ ਦੀ ਅਗਵਾਈ ਵਿੱਚ ਮੂਰਤੀਕਾਰਾਂ ਦੇ ਇੱਕ ਦਲ ਨੇ ਇਹ ਪ੍ਰਤਿਮਾ ਤਿਆਰ ਕੀਤੀ ਹੈ।
ਪ੍ਰਧਾਨ ਮੰਤਰੀ ਨੇਤਾਜੀ ਸੁਭਾਸ਼ ਚੰਦ੍ਰ ਬੋਸ ਦੀ ਜਿਸ ਪ੍ਰਤਿਮਾ ਤੋਂ ਪਰਦਾ ਹਟਾਉਣ ਵਾਲੇ ਹਨ, ਉਸ ਨੂੰ ਉਸੇ ਜਗ੍ਹਾਂ ਸਥਾਪਿਤ ਕੀਤਾ ਜਾ ਰਿਹਾ ਹੈ, ਜਿੱਥੇ ਇਸ ਸਾਲ ਦੀ ਸ਼ੁਰੂਆਤ ਵਿੱਚ ਪਰਾਕ੍ਰਮ ਦਿਵਸ (23 ਜਨਵਰੀ) ਦੇ ਅਵਸਰ ‘ਤੇ ਉਨ੍ਹਾਂ ਨੇ ਨੇਤਾਜੀ ਦੀ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਹਟਾਇਆ ਸੀ। ਇਸ ਹੋਲੋਗ੍ਰਾਮ ਪ੍ਰਤਿਮਾ ਤੋਂ ਪਰਦਾ ਨੇਤਾਜੀ ਦੀ 125ਵੀਂ ਜਯੰਤੀ ਦੇ ਅਵਸਰ ‘ਤੇ ਹਟਾਇਆ ਗਿਆ ਸੀ।
28 ਫੁੱਟ ਉੱਚੀ ਨੇਤਾਜੀ ਦੀ ਇਹ ਪ੍ਰਤਿਮਾ ਭਾਰਤ ਦੀ ਵਿਸ਼ਾਲਤਮ, ਸਜੀਵ, ਅਖੰਡ ਪੱਥਰ ‘ਤੇ, ਹੱਥਾਂ ਨਾਲ ਬਣਾਈ ਹੋਈ ਪ੍ਰਤਿਮਾਵਾਂ ਵਿੱਚੋਂ ਇੱਕ ਹੈ। ਪ੍ਰਧਾਨ ਮੰਤਰੀ ਨੇ 21 ਜਨਵਰੀ, 2022 ਨੂੰ ਭਰੋਸਾ ਦਿੱਤਾ ਸੀ ਕਿ ਇੰਡੀਆ ਗੇਟ ‘ਤੇ ਨੇਤਾਜੀ ਦੀ ਗ੍ਰੇਨਾਈਟ ਨਾਲ ਬਣੀ ਇੱਕ ਸ਼ਾਨਦਾਰ ਪ੍ਰਤਿਮਾ ਸਥਾਪਿਤ ਕੀਤੀ ਜਾਵੇਗੀ। ਇਹ ਪ੍ਰਤਿਮਾ ਉਨ੍ਹਾਂ ਦੇ ਪ੍ਰਤੀ ਰਾਸ਼ਟਰ ਦੇ ਆਭਾਰ ਦੇ ਪ੍ਰਤੀਕ ਦੇ ਤੌਰ ‘ਤੇ ਸਥਾਪਿਤ ਕੀਤੀ ਜਾਵੇਗੀ।
ਗ੍ਰੇਨਾਈਟ ਦੇ ਇਸ ਅਖੰਡ ਪੱਥਰ ਨੂੰ ਤੇਲੰਗਾਨਾ ਦੇ ਖੰਮਮ ਤੋਂ 1665 ਕਿਲੋਮੀਟਰ ਦੂਰ ਨਵੀਂ ਦਿੱਲੀ ਤੱਕ ਲਿਆਉਣ ਦੇ ਲਈ 100 ਫੁੱਟ ਲੰਬਾ 140 ਪਹੀਆਂ ਵਾਲਾ ਇੱਕ ਟ੍ਰੱਕ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਸੀ।
ਨੇਤਾਜੀ ਦੀ ਪ੍ਰਤਿਮਾ ਤੋਂ ਪਰਦਾ ਹਟਾਉਣ ਦੇ ਲਈ ਛਤਰੀ ਤੱਕ ਪ੍ਰਧਾਨ ਮੰਤਰੀ ਦਾ ਸੁਆਗਤ ਪਰੰਪਰਾਗਤ ਮਣਿਪੁਰੀ ਸ਼ੰਖ ਵਾਦ੍ਯਮ (Shankh Vadayam) ਅਤੇ ਕੇਰਲ ਦੇ ਪਰੰਪਰਾਗਤ ਪੰਚ ਵਾਦ੍ਯਮ ਅਤੇ ਚੰਡਾ (Panch Vadayam and Chanda) ਦੇ ਨਾਲ ਹੋਵੇਗਾ। ਪ੍ਰਤਿਮਾ ਤੋਂ ਪਰਦਾ ਹਟਾਉਂਦੇ ਹੋਏ ਆਜ਼ਾਦ ਹਿੰਦ ਫੌਜ ਦੇ ਪਰੰਪਰਾਗਤ ਗੀਤ ਕਦਮ ਕਦਮ ਬੜ੍ਹਾਏ ਜਾ ਦੀ ਧੁਨ ਦੇ ਨਾਲ ਹੋਵੇਗਾ।
ਏਕ ਭਾਰਤ-ਸ਼੍ਰੇਸ਼ਠ ਭਾਰਤ ਅਤੇ ਅਨੇਕਤਾ ਵਿੱਚ ਏਕਤਾ ਦੀ ਭਾਵਨਾ ਨੂੰ ਪ੍ਰਦਰਸ਼ਿਤ ਕਰਨ ਦੇ ਲਈ ਦੇਸ਼ ਦੇ ਕੋਨੇ-ਕੋਨੇ ਤੋਂ ਆਏ 500 ਡਾਂਸਰਾਂ ਦੁਆਰਾ ਕਰਤੱਵਯ ਪਥ ‘ਤੇ ਸੱਭਿਆਚਾਰਕ ਉਤਸਵ ਪ੍ਰਦਰਸ਼ਿਤ ਕੀਤਾ ਜਾਵੇਗਾ। ਪ੍ਰਧਾਨ ਮੰਤਰੀ ਨੂੰ ਇਸ ਦੀ ਝਲਕ ਇੰਡੀਆ ਗੇਟ ਦੇ ਸਮੀਪ ਐਮਫੀਥਿਏਟਰ ‘ਤੇ ਲਗਭਗ 30 ਕਲਾਕਾਰਾਂ ਦੁਆਰਾ ਦਿਖਾਈ ਜਾਵੇਗੀ। ਇਹ ਕਲਾਕਾਰ ਨਾਸਿਕ ਢੋਲ ਪਥਿਕ ਤਾਸ਼ਾ ਦੁਆਰਾ ਡ੍ਰੱਮਾਂ ਦੇ ਸੰਗੀਤ ਦੀਆਂ ਧੁਨਾਂ ‘ਤੇ ਸੰਬਲਪੁਰੀ, ਪੰਥੀ, ਕਾਲਬੇਲਿਆ, ਕਾਰਗਾਮ ਅਤੇ ਡੱਮੀ (ਨਕਲੀ) ਘੋੜਾ ਜਿਹੇ ਆਦਿਵਾਸੀ ਲੋਕ ਕਲਾ ਰੂਪਾਂ ਦਾ ਪ੍ਰਦਰਸ਼ਨ ਕਰਨਗੇ। 1947 ਵਿੱਚ ਭਾਰਤ ਦੇ ਪਹਿਲੇ ਸੁਤੰਤਰਤਾ ਦਿਵਸ ਦੇ ਸ਼ੁਭ ਅਵਸਰ ‘ਤੇ ਪਦਮ ਭੂਸ਼ਣ ਪੰ. ਸ਼੍ਰੀਕ੍ਰਿਸ਼ਣ ਰਤਨਜਾਨਕਰਜੀ ਦੁਆਰਾ ਰਚਿਤ ਮੰਗਲਗਾਨ ਨੂੰ ਪੰ. ਸੁਹਾਸ ਵਾਸ਼ੀ ਅਤੇ ਉਨ੍ਹਾਂ ਦੇ ਨਾਲ ਗਾਇਕਾਂ ਅਤੇ ਸੰਗੀਤਕਾਰਾਂ ਦੀ ਇੱਕ ਟੀਮ ਦੁਆਰਾ ਪੇਸ਼ ਕੀਤਾ ਜਾਵੇਗਾ। ਇਸ ਪ੍ਰਸਤੁਤੀ ਦੇ ਸੰਗੀਤ ਨਿਰਦੇਸ਼ਕ ਆਸ਼ੀਸ਼ ਕੇਸਕਰ ਹੋਣਗੇ।
ਮੁੱਖ ਸਮਾਰੋਹ ਦੇ ਬਾਅਦ 8 ਸਤੰਬਰ, 2022 ਨੂੰ ਕਰਤੱਵਯ ਪਥ ‘ਤੇ ਇਹ ਉਤਸਵ ਰਾਤ 08.45 ਵਜੇ ਸ਼ੁਰੂ ਹੋਵੇਗਾ ਤੇ 10 ਅਤੇ 11 ਸਤੰਬਰ, 2022 ਨੂੰ ਸਾਮ 7.00 ਵਜੇ ਤੋਂ ਰਾਤ 9 ਵਜੇ ਤੱਕ ਜਾਰੀ ਰਹੇਗਾ।
ਨੇਤਾਜੀ ਦੇ ਜੀਵਨ ‘ਤੇ 10 ਮਿੰਟ ਦਾ ਇੱਕ ਵਿਸ਼ੇਸ਼ ਡ੍ਰੋਨ ਸ਼ੋਅ 9, 10 ਅਤੇ 11 ਸਤੰਬਰ, 2022 ਨੂੰ ਰਾਤ 08.00 ਵਜੇ ਇੰਡੀਆ ਗੇਟ ‘ਤੇ ਪੇਸ਼ ਕੀਤਾ ਜਾਵੇਗਾ। ਸੱਭਿਆਚਾਰਕ ਉਤਸਵ ਅਤੇ ਡ੍ਰੋਨ ਸ਼ੋਅ ਦੋਵਾਂ ਵਿੱਚ ਜਨਤਾ ਦੇ ਲਈ ਪ੍ਰਵੇਸ਼ ਮੁਫ਼ਤ ਰਹੇਗਾ।
****
ਐੱਨਬੀ/ਐੱਸਕੇ
(Release ID: 1857790)
Visitor Counter : 147