ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਮੋਟਰ ਵਹੀਕਲਜ਼ ਨੋਨ ਟਰਾਂਸਪੋਰਟ ਵਹੀਕਲਜ਼ ਵਿਜ਼ਿਟਿੰਗ ਇੰਡੀਆ ਰੂਲਜ਼, 2022 ਲਈ ਨੋਟੀਫਿਕੇਸ਼ਨ ਜਾਰੀ

Posted On: 05 SEP 2022 1:17PM by PIB Chandigarh

 ਰੋਡ ਟਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ 02.09.2022 ਦੀ ਨੋਟੀਫਿਕੇਸ਼ਨ ਜੀਐੱਸਆਰ 680(ਈ) ਦੁਆਰਾ ਮੋਟਰ ਵਹੀਕਲਜ਼ ਨੋਨ-ਟਰਾਂਸਪੋਰਟ ਵਹੀਕਲਜ਼ ਵਿਜ਼ਿਟਿੰਗ ਇੰਡੀਆ ਰੂਲਜ਼, 2022 ਜਾਰੀ ਕੀਤੇ ਹਨ। ਇਹ ਨਿਯਮ ਭਾਰਤ ਦੇ ਖੇਤਰ ਵਿੱਚ ਦਾਖਲ ਹੋਣ ਜਾਂ ਚੱਲਣ ਵੇਲੇ ਦੂਸਰੇ ਦੇਸ਼ਾਂ ਵਿੱਚ ਰਜਿਸਟਰਡ ਨੋਨ-ਟਰਾਂਸਪੋਰਟ (ਪ੍ਰਾਈਵੇਟ) ਵਾਹਨਾਂ ਦੀ ਆਵਾਜਾਈ ਨੂੰ ਔਪਚਾਰਿਕ ਬਣਾਉਂਦੇ ਹਨ। 

 

 ਦੇਸ਼ ਵਿੱਚ ਰਹਿਣ ਦੀ ਅਵਧੀ ਦੇ ਦੌਰਾਨ ਇਨ੍ਹਾਂ ਨਿਯਮਾਂ ਦੇ ਅਧੀਨ ਚੱਲ ਰਹੇ ਵਾਹਨ/ਵਾਹਨਾਂ ਵਿੱਚ ਹੇਠਾਂ ਦਿੱਤੇ ਦਸਤਾਵੇਜ਼ ਰੱਖੇ ਜਾਣਗੇ:-

 (i)  ਇੱਕ ਵੈਧ ਰਜਿਸਟ੍ਰੇਸ਼ਨ ਸਰਟੀਫਿਕੇਟ;

 (ii)  ਇੱਕ ਵੈਧ ਡਰਾਈਵਿੰਗ ਲਾਇਸੰਸ ਜਾਂ ਅੰਤਰਰਾਸ਼ਟਰੀ ਡਰਾਈਵਿੰਗ ਪਰਮਿਟ, ਜੋ ਵੀ ਲਾਗੂ ਹੋਵੇ;

 (iii)  ਇੱਕ ਵੈਧ ਬੀਮਾ ਪਾਲਿਸੀ;

 (iv)  ਇੱਕ ਵੈਧ ਪ੍ਰਦੂਸ਼ਣ ਕੰਟਰੋਲ ਸਰਟੀਫਿਕੇਟ (ਜੇ ਮੂਲ ਦੇਸ਼ ਵਿੱਚ ਲਾਗੂ ਹੋਵੇ);

 

 ਜੇਕਰ ਉੱਪਰ ਦੱਸੇ ਗਏ ਦਸਤਾਵੇਜ਼ ਅੰਗਰੇਜ਼ੀ ਤੋਂ ਇਲਾਵਾ ਕਿਸੇ ਹੋਰ ਭਾਸ਼ਾ ਵਿੱਚ ਹਨ, ਤਾਂ ਜਾਰੀ ਕਰਨ ਵਾਲੀ ਅਥਾਰਟੀ ਦੁਆਰਾ ਵਿਧੀਵਤ ਤੌਰ 'ਤੇ ਪ੍ਰਮਾਣਿਤ ਅੰਗਰੇਜ਼ੀ ਅਨੁਵਾਦ, ਅਸਲ ਦਸਤਾਵੇਜ਼ਾਂ ਦੇ ਨਾਲ ਲਿਜਾਇਆ ਜਾਣਾ ਹੋਵੇਗਾ।

 

 ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਜਿਸਟਰਡ ਮੋਟਰ ਵਾਹਨਾਂ ਨੂੰ ਭਾਰਤ ਦੇ ਖੇਤਰ ਵਿੱਚ ਸਥਾਨਕ ਯਾਤਰੀਆਂ ਅਤੇ ਮਾਲ ਦੀ ਢੋਆ-ਢੁਆਈ ਕਰਨ ਦੀ ਇਜਾਜ਼ਤ ਨਹੀਂ ਹੋਵੇਗੀ।

 

 ਭਾਰਤ ਤੋਂ ਇਲਾਵਾ ਕਿਸੇ ਹੋਰ ਦੇਸ਼ ਵਿੱਚ ਰਜਿਸਟਰਡ ਮੋਟਰ ਵਾਹਨਾਂ ਨੂੰ ਭਾਰਤ ਦੇ ਮੋਟਰ ਵਹੀਕਲ ਐਕਟ, 1988 ਦੇ ਤਹਿਤ ਬਣਾਏ ਗਏ ਨਿਯਮਾਂ ਅਤੇ ਵਿਨਿਯਮਾਂ ਦੀ ਪਾਲਣਾ ਕਰਨ ਦੀ ਲੋੜ ਹੋਵੇਗੀ।

 

ਗਜ਼ਟ ਨੋਟੀਫਿਕੇਸ਼ਨ ਲਈ ਇੱਥੇ ਕਲਿੱਕ ਕਰੋ 

 

Click here for the Gazette Notification

 

***********

 ਐੱਮਜੇਪੀਐੱਸ


(Release ID: 1857072) Visitor Counter : 120