ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ 5 ਸਤੰਬਰ ਨੂੰ ਰਾਸ਼ਟਰੀ ਅਧਿਆਪਕ ਪੁਰਸਕਾਰ, 2022 ਦੇ ਜੇਤੂਆਂ ਨਾਲ ਗੱਲਬਾਤ ਕਰਨਗੇ

Posted On: 04 SEP 2022 1:29PM by PIB Chandigarh

ਅਧਿਆਪਕ ਦਿਵਸ ਦੇ ਮੌਕੇ 'ਤੇ, ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ 5 ਸਤੰਬਰ, 2022 ਨੂੰ ਸ਼ਾਮ 4:30 ਵਜੇ 7 ਲੋਕ ਕਲਿਆਣ ਮਾਰਗ 'ਤੇ ਰਾਸ਼ਟਰੀ ਅਧਿਆਪਕ ਪੁਰਸਕਾਰ, 2022 ਦੇ ਜੇਤੂਆਂ ਨਾਲ ਗੱਲਬਾਤ ਕਰਨਗੇ।

ਰਾਸ਼ਟਰੀ ਅਧਿਆਪਕ ਪੁਰਸਕਾਰ ਦਾ ਉਦੇਸ਼ ਦੇਸ਼ ਦੇ ਬਿਹਤਰੀਨ ਅਧਿਆਪਕਾਂ ਦੇ ਬੇਮਿਸਾਲ ਯੋਗਦਾਨ ਨੂੰ ਮਾਨਤਾ ਦੇਣਾ ਅਤੇ ਸਨਮਾਨਿਤ ਕਰਨਾ ਹੈਜਿਨ੍ਹਾਂ ਨੇ ਆਪਣੀ ਪ੍ਰਤੀਬੱਧਤਾ ਅਤੇ ਸਖ਼ਤ ਮਿਹਨਤ ਨਾਲ ਨਾ ਸਿਰਫ਼ ਸਕੂਲੀ ਸਿੱਖਿਆ ਦੀ ਗੁਣਵੱਤਾ ਵਿੱਚ ਸੁਧਾਰ ਕੀਤਾ ਹੈ ਬਲਕਿ ਆਪਣੇ ਵਿਦਿਆਰਥੀਆਂ ਦੇ ਜੀਵਨ ਨੂੰ ਵੀ ਸਮ੍ਰਿੱਧ ਬਣਾਇਆ ਹੈ।

ਰਾਸ਼ਟਰੀ ਅਧਿਆਪਕ ਪੁਰਸਕਾਰ ਐਲੀਮੈਂਟਰੀ ਅਤੇ ਸੈਕੰਡਰੀ ਸਕੂਲਾਂ ਵਿੱਚ ਕੰਮ ਕਰਨ ਵਾਲੇ ਹੋਣਹਾਰ ਅਧਿਆਪਕਾਂ ਨੂੰ ਜਨਤਕ ਮਾਨਤਾ ਪ੍ਰਦਾਨ ਕਰਦਾ ਹੈ। ਇਸ ਪੁਰਸਕਾਰ ਲਈ ਇਸ ਸਾਲ ਦੇਸ਼ ਭਰ ਵਿੱਚੋਂ 45 ਅਧਿਆਪਕਾਂ ਦੀ ਚੋਣ ਤਿੰਨ-ਪੜਾਵੀ ਕਠੋਰ ਅਤੇ ਪਾਰਦਰਸ਼ੀ ਔਨਲਾਈਨ ਪ੍ਰਕਿਰਿਆ ਰਾਹੀਂ ਕੀਤੀ ਗਈ ਹੈ।

 

 

 **********

ਡੀਐੱਸ/ਐੱਸਟੀ


(Release ID: 1857009) Visitor Counter : 123