ਉਪ ਰਾਸ਼ਟਰਪਤੀ ਸਕੱਤਰੇਤ
ਉਪ ਰਾਸ਼ਟਰਪਤੀ ਨੇ ਧਾਰਮਿਕ ਆਗੂਆਂ ਅਤੇ ਮੀਡੀਆ ਨੂੰ ਲੋਕਾਂ ਨੂੰ ਅੰਗ ਦਾਨ ਲਈ ਉਤਸ਼ਾਹਿਤ ਕਰਨ ਦੀ ਤਾਕੀਦ ਕੀਤੀ
ਉਪ ਰਾਸ਼ਟਰਪਤੀ ਨੇ ਅੰਗ ਦਾਨ ਲਈ ਇੱਕ ਸਹਾਇਤਾ ਪ੍ਰਣਾਲੀ ਬਣਾਉਣ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ
ਸ਼੍ਰੀ ਧਨਖੜ ਨੇ ਦਧੀਚੀ ਦੇਹਦਾਨ ਸਮਿਤੀ ਵੱਲੋਂ ਆਯੋਜਿਤ ਸਵਾਸਥ ਸਬਲ ਭਾਰਤ ਸੰਮੇਲਨ ਵਿੱਚ ਸਰੀਰ-ਅੰਗ ਦਾਨ ਲਈ ਰਾਸ਼ਟਰੀ ਮੁਹਿੰਮ ਦੇ ਲਾਂਚ ਮੌਕੇ ਸ਼ਿਰਕਤ ਕੀਤੀ
Posted On:
04 SEP 2022 1:39PM by PIB Chandigarh
ਉਪ ਰਾਸ਼ਟਰਪਤੀ, ਸ਼੍ਰੀ ਜਗਦੀਪ ਧਨਖੜ ਨੇ ਅੱਜ ਧਾਰਮਿਕ ਆਗੂਆਂ ਅਤੇ ਮੀਡੀਆ ਨੂੰ ਤਾਕੀਦ ਕੀਤੀ ਕਿ ਉਹ ਅੰਗਦਾਨ ਪ੍ਰਤੀ ਲੋਕਾਂ ਦੇ ਸ਼ੰਕਿਆਂ ਨੂੰ ਦੂਰ ਕਰਕੇ ਅਤੇ ਇਸ ਮਹੱਤਵਪੂਰਨ ਮੁੱਦੇ 'ਤੇ ਜਾਗਰੂਕਤਾ ਪੈਦਾ ਕਰਕੇ ਲੋਕਾਂ ਨੂੰ ਅੰਗਦਾਨ ਲਈ ਉਤਸ਼ਾਹਿਤ ਕਰਨ।
ਅੱਜ ਨਵੀਂ ਦਿੱਲੀ ਵਿੱਚ ਦਧੀਚੀ ਦੇਹਦਾਨ ਸਮਿਤੀ ਵੱਲੋਂ ਆਯੋਜਿਤ ਇੱਕ ਸਮਾਗਮ ਵਿੱਚ ਸਰੀਰ-ਅੰਗ ਦਾਨ ਲਈ ਰਾਸ਼ਟਰੀ ਮੁਹਿੰਮ ਦੀ ਸ਼ੁਰੂਆਤ ਮੌਕੇ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਉਪ ਰਾਸ਼ਟਰਪਤੀ ਨੇ ਅੰਗਦਾਨ ਨੂੰ ਇੱਕ ਸੰਵੇਦਨਸ਼ੀਲ ਮੁੱਦਾ ਦੱਸਿਆ ਅਤੇ ਅੰਗ ਦਾਨ ਲਈ ਇੱਕ ਸਹਾਇਤਾ ਪ੍ਰਣਾਲੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਇਸ ਸਬੰਧ ਵਿੱਚ ਸਹੀ ਵਾਤਾਵਰਣ ਪ੍ਰਣਾਲੀ ਦੇ ਨਿਰਮਾਣ ਲਈ ਦਧੀਚ ਦੇਹ ਦਾਨ ਸੰਮਤੀ ਵੱਲੋਂ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਕੋਸ਼ਿਸ਼ਾਂ ਪਰਿਵਾਰਕ ਪੱਧਰ ਤੱਕ ਪਹੁੰਚਣੀਆਂ ਚਾਹੀਦੀਆਂ ਹਨ। ਉਨ੍ਹਾਂ ਅੱਗੇ ਕਿਹਾ “ਇਸ ਮਿਸ਼ਨ ਵਿੱਚ ਮੀਡੀਆ ਅਤੇ ਸੋਸ਼ਲ ਮੀਡੀਆ ਦੀ ਬਹੁਤ ਵੱਡੀ ਭੂਮਿਕਾ ਹੈ। ਮੀਡੀਆ ਨਾਲ ਸਬੰਧਿਤ ਹਰ ਇੱਕ ਵਿਅਕਤੀ ਨੂੰ ਇਸ ਸ਼ੁਭ ਸੰਦੇਸ਼ ਨੂੰ ਫੈਲਾਉਣ ਲਈ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।”
ਅੱਜ ਮਹਾਰਿਸ਼ੀ ਦਧੀਚੀ ਜਯੰਤੀ ਦੇ ਮੌਕੇ 'ਤੇ ਆਪਣੀਆਂ ਸ਼ੁਭਕਾਮਨਾਵਾਂ ਦਿੰਦਿਆਂ ਸ਼੍ਰੀ ਧਨਖੜ ਨੇ ਸਾਰਿਆਂ ਨੂੰ "ਸਾਡੀ ਆਪਣੀ ਖੁਸ਼ੀ ਅਤੇ ਸਮਾਜ ਨੂੰ ਵਾਪਸ ਦੇਣ" ਲਈ ਮਹਾਨ ਰਿਸ਼ੀ ਦੇ ਜੀਵਨ ਅਤੇ ਫਲਸਫੇ ਉੱਤੇ ਚੱਲਣ ਦੀ ਤਾਕੀਦ ਕੀਤੀ।
ਇਸ ਮੌਕੇ ਰਿਸ਼ੀਕੇਸ਼ ਦੇ ਪਰਮਾਰਥ ਨਿਕੇਤਨ ਦੀ ਸਾਧਵੀ ਭਗਵਤੀ ਸਰਸਵਤੀ ਵੱਲੋਂ “ਸਕਰਾਤਮਕਤਾ ਸੇ ਸੰਕਲਪ ਵਿਜੇ ਕਾ” ਨਾਂ ਦੀ ਕਿਤਾਬ ਵੀ ਰਿਲੀਜ਼ ਕੀਤੀ ਗਈ। ਰਿਲੀਜ਼ ਤੋਂ ਬਾਅਦ ਪੂਜਨੀਕ ਸਾਧਵੀ ਜੀ ਨੇ ਉਪ ਰਾਸ਼ਟਰਪਤੀ ਨੂੰ ਕਿਤਾਬ ਦੀ ਪਹਿਲੀ ਕਾਪੀ ਭੇਟ ਕੀਤੀ।
ਇਸ ਮੌਕੇ ਸੰਸਦ ਮੈਂਬਰ ਡਾ. ਹਰਸ਼ਵਰਧਨ, ਸੰਸਦ ਮੈਂਬਰ ਸ਼੍ਰੀ ਸੁਸ਼ੀਲ ਮੋਦੀ, ਸੀਨੀਅਰ ਵਕੀਲ ਅਤੇ ਦਧੀਚੀ ਦੇਹ ਦਾਨ ਸਮਿਤੀ ਦੇ ਸਰਪ੍ਰਸਤ ਸ਼੍ਰੀ ਆਲੋਕ ਕੁਮਾਰ, ਅੰਗ ਦਾਨੀਆਂ ਦੇ ਪਰਿਵਾਰਕ ਮੈਂਬਰ, 22 ਰਾਜਾਂ ਤੋਂ ਗੈਰ ਸਰਕਾਰੀ ਸੰਗਠਨਾਂ (NGOs) ਦੇ ਨੁਮਾਇੰਦੇ, ਡਾਕਟਰ ਅਤੇ ਹੋਰ ਪਤਵੰਤੇ ਹਾਜ਼ਰ ਸਨ।
ਸਮਾਗਮ ਦੀਆਂ ਤਸਵੀਰਾਂ-







************
ਐੱਮਐੱਸ/ਆਰਕੇ/ਡੀਪੀ
(Release ID: 1856743)
Visitor Counter : 154