ਇਸਪਾਤ ਮੰਤਰਾਲਾ

ਸੇਲ ਦੇ ਸਪੈਸ਼ਲ ਸਟੀਲ ਤੋਂ ਬਣਿਆ ਹੈ ਆਈਐੱਨਐੱਸ ਵਿਕ੍ਰਾਂਤ


ਕੰਪਨੀ ਨੇ 3000 ਟਨ ਡੀਐੱਮਆਰ ਪਲੇਟ ਦੀ ਸਪਲਾਈ

ਸੇਲ ਆਤਮਨਿਰਭਰ ਭਾਰਤ ਅਤੇ ਮੇਕ ਇੰਨ ਇੰਡੀਆ ਮੁਹਿੰਮ ਵਿੱਚ ਵਧ-ਚੜ ਕੇ ਨਿਭਾ ਰਿਹਾ ਹੈ ਭਾਗੀਦਾਰੀ

Posted On: 01 SEP 2022 7:55PM by PIB Chandigarh

ਦੇਸ਼ ਦੀ ਜਨਤਕ ਖੇਤਰ ਦੀ ਮਹਾਰਤਨ ਸਟੀਲ ਉਤਪਾਦਕ ਕੰਪਨੀ ਸਟੀਲ ਅਥਾਰਿਟੀ ਆਵ੍ ਇੰਡੀਆ ਲਿਮਿਟਿਡ(ਸੇਲ) ਨੇ ਦੇਸ਼ ਦੇ ਪਹਿਲੇ ਸਵਦੇਸ਼ੀ ਰੂਪ ਤੋਂ ਨਿਰਮਿਤ ਏਅਰਕ੍ਰਾਫਟ ਕੈਰੀਅਰ ਆਈਐੱਨਐੱਸ ਵਿਕ੍ਰਾਂਤ ਲਈ ਸਾਰੀ ਡੀਐੱਮਆਰ ਗ੍ਰੇਡ ਸਪੇਸ਼ੀਅਲਿਟੀ ਸਟੀਲ ਦੀ ਸਪਲਾਈ ਕੀਤੀ ਹੈ।

ਕੰਪਨੀ ਨੇ ਇਸ ਬੜੀ ਉਪਲਬਧੀ ਨੂੰ ਹਾਸਿਲ ਕਰਨ ਦੇ ਨਾਲ “ਆਤਮਨਿਰਭਰ ਭਾਰਤ” ਦੇ ਨਿਰਮਾਣ ਦੀ ਦਿਸ਼ਾ ਵਿੱਚ ਭਾਗੀਦਾਰੀ ਨਿਭਾਉਂਦੇ ਹੋਏ, ਭਾਰਤੀ ਨੌਸੈਨਾ ਨੇ ਇਸ ਪਹਿਲੇ ਸਵਦੇਸੀ ਏਅਰਕ੍ਰਾਫਟ ਕੈਰੀਅਰ ਦੇ ਨਿਰਮਾਣ ਲਈ ਕਰੀਬ 30000 ਟਨ ਡੀਐੱਮਆਰ ਗ੍ਰੇਡ ਸਪੇਸ਼ਿਅਲਿਟੀ ਸਟੀਲ ਦੀ ਸਪਲਾਈ ਕੀਤੀ ਹੈ। ਇਹ ਸਵਦੇਸ਼ੀ ਏਅਰਕ੍ਰਾਫਟ ਕੈਰੀਅਰ “ਆਈਐੱਨਐੱਸ ਵਿਕ੍ਰਾਂਤ” ਕੋਚੀਨ ਸ਼ਿਪਯਾਰਡ ਲਿਮਿਟਿਡ ਨਾਲ 02 ਸਤੰਬਰ, 2022 ਨੂੰ ਭਾਰਤੀ ਨੌਸੈਨਾ ਵਿੱਚ ਸ਼ਾਮਿਲ ਹੋਵੇਗਾ।

ਇਸ ਸਵਦੇਸ਼ੀ ਪ੍ਰੋਜੈਕਟ ਲਈ ਸੇਲ ਦੁਆਰਾ ਸਪਲਾਈ ਕੀਤੇ ਗਏ ਸਟੀਲ ਵਿੱਚ ਵਿਸ਼ੇਸ਼ ਡੀਐੱਮਆਰ ਗ੍ਰੇਡ ਪਲੈਟਸ ਸ਼ਾਮਿਲ ਹਨ। ਇਨ੍ਹਾਂ ਡੀਐੱਮਆਰ ਗ੍ਰੇਡ ਪਲੇਟਸ ਨੂੰ ਸੇਲ ਨੇ ਭਾਰਤੀ ਨੌਸੈਨਾ ਅਤੇ ਡੀਐੱਮਆਰਐੱਲ ਦੇ ਸਹਿਯੋਗ ਨਾਲ ਵਿਕਸਿਤ ਕੀਤ ਹੈ। ਇਸ ਜੰਗੀ ਜਹਾਜ਼ ਦੇ ਪਤਵਾਰ ਅਤੇ ਪੋਰਟ ਦੇ ਅੰਦਰੂਨੀ ਹਿੱਸਿਆ ਲਈ ਗ੍ਰੇਡ 249 ਏ ਅਤੇ ਉਡਾਨ ਡੇਕ ਲਈ ਗ੍ਰੇਡ 249 ਬੀ ਕੀ ਡੀਐੱਮਆਰ ਪਲੇਟਾਂ ਦਾ ਉਪਯੋਗ ਕੀਤਾ ਗਿਆ।

ਇਸ ਜੰਗੀ ਜਹਾਜ਼ ਲਈ  ਬਲਬ ਬਾਰ ਨੂੰ ਛੱਡਕੇ ਸਪੇਸ਼ਿਅਲਿਟੀ ਸਟੀਲ ਦੀ ਪੂਰੀ ਸਪਲਾਈ ਕੰਪਨੀ ਦੇ ਏਕੀਕ੍ਰਿਤ ਇਸਪਾਤ ਪਲਾਂਟਾਂ ਭਿਲਾਈ, ਬੋਕਾਰੋ ਅਤੇ ਰਾਉਰਕੇਲਾ ਦੁਆਰਾ ਕੀਤੀ ਗਈ ਹੈ। ਆਈਐੱਨਐੱਸ ਵਿਕ੍ਰਾਂਤ ਦੇ ਨਿਰਮਾਣ ਵਿੱਚ ਉਪਯੋਗ ਕੀਤਾ ਗਿਆ ਇਹ ਖਾਸ ਗ੍ਰੇਡ ਸਟੀਲ-ਡੀਐੱਮਆਰ ਪਲੇਟ ਆਯਾਤ ਵਿੱਚ ਕਮੀ ਲਿਆਉਣ ਵਿੱਚ ਮਦਦਗਾਰ ਹੈ।

ਭਾਰਤ ਦੇ ਪਹਿਲੇ ਸਵਦੇਸ਼ੀ ਜਹਾਜ਼ ਵਾਹਕ ਪੋਰਟ ਚਾਲੂ ਹੋਣਾ ਭਾਰਤੀ ਦੀ ਆਜ਼ਾਦੀ ਦੇ 75 ਸਾਲ ਦੇ ਅੰਮ੍ਰਿਤਕਾਲ ਦੇ ਦੌਰਾਨ ਦੇਸ਼ ਲਈ ਇੱਕ ਮਹੱਤਵਪੂਰਨ ਅਵਸਰ ਹੈ ਅਤੇ ਇਹ ਦੇਸ਼ ਦੇ ਆਤਮਵਿਸ਼ਵਾਸ ਅਤੇ ਕੌਸ਼ਲ ਦਾ ਪ੍ਰਤੀਕ ਵੀ ਹੈ। ਇਹ ਸਵਦੇਸ਼ੀ ਜਹਾਜ਼ ਵਾਹਕ ਪੋਰਟ ਦੇਸ਼ ਦੇ ਤਕਨੀਕੀ ਕੌਸ਼ਲ ਅਤੇ ਇੰਜੀਨਿਅਰਿੰਗ ਕੌਸ਼ਲ ਦਾ ਪ੍ਰਮਾਣ ਹੈ। ਜਹਾਜ਼ ਵਾਹਕ ਜੰਗੀ ਜਹਾਜ਼ ਬਣਾਉਣ ਲਈ

ਭਾਰਤ ਦੀ ਆਤਮਨਿਰਭਰਤਾ ਦੀ ਯੋਗਤਾ ਦਾ ਪ੍ਰਦਰਸ਼ਨ, ਦੇਸ਼ ਦੇ ਰੱਖਿਆ ਸਵਦੇਸ਼ੀਕਰਣ ਪ੍ਰੋਗਰਾਮਾਂ ਅਤੇ ‘ਮੇਕ ਇਨ ਇੰਡੀਆ’ ਅਭਿਯਾਨ ਨੂੰ ਦ੍ਰਿੜ ਕਰੇਗਾ। ਆਈਐੱਨਐੱਸ ਵਿਕ੍ਰਾਂਤ ਦੇ ਚਾਲੂ ਹੋਣ ਦੇ ਨਾਲ ਸਾਡਾ ਦੇਸ਼ ਵਿਸ਼ਵ ਦੇ ਉਨ੍ਹਾਂ ਖਾਸ ਦੇਸ਼ਾਂ ਦੇ ਕਲਬ ਵਿੱਚ ਪ੍ਰਵੇਸ਼ ਕਰ ਗਿਆ ਹੈ ਜੋ ਸਵੈ ਆਪਣੇ ਲਈ ਵਿਮਾਨ ਵਾਹਕ ਬਣਾ ਸਕਦੇ ਹਨ ਅਤੇ ਇਸ ਉਤਕ੍ਰਿਸ਼ਟ ਇੰਜੀਨਿਅਰਿੰਗ ਦਾ ਭਾਗੀਦਾਰੀ ਬਣਾਉਣਾ ਸੇਲ ਲਈ ਬੇਹਦ ਖੁਸ਼ੀ ਦੀ ਗੱਲ ਹੈ।

*******

ਏਕੇਐੱਨ/ਐੱਸਕੇ
 



(Release ID: 1856364) Visitor Counter : 121