ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ 5 ਅਗਸਤ 2022 ਨੂੰ ਸ਼ੁਰੂ ਹੋਣ ਤੋਂ ਬਾਅਦ 13,000 ਵਿਅਕਤੀ ਕੌਮਨ ਰਜਿਸਟ੍ਰੇਸ਼ਨ ਸੁਵਿਧਾ “ਮੇਰਾ ਰਾਸ਼ਨ ਮੇਰਾ ਅਧਿਕਾਰ” ਦੇ ਤਹਿਤ ਰਜਿਸਟਰ ਹੋਏ ਹਨ
प्रविष्टि तिथि:
01 SEP 2022 7:38PM by PIB Chandigarh
ਸ਼੍ਰੀ ਸੁਧਾਂਸ਼ੂ ਪਾਂਡੇ, ਸਕੱਤਰ (ਡੀਐੱਫਪੀਡੀ) ਦੀ ਪ੍ਰਧਾਨਗੀ ਹੇਠ ਅੱਜ 12 ਹੋਰ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਚੰਡੀਗੜ੍ਹ, ਦਮਨ ਅਤੇ ਦੀਊ ਦਾਦਰ ਅਤੇ ਨਾਗਰ ਹਵੇਲੀ, ਹਰਿਆਣਾ, ਹਿਮਾਚਲ ਪ੍ਰਦੇਸ਼, ਮੱਧ ਪ੍ਰਦੇਸ਼, ਗੁਜਰਾਤ, ਰਾਜਸਥਾਨ, ਝਾਰਖੰਡ, ਤੇਲੰਗਾਨਾ, ਪੁਡੂਚੇਰੀ, ਸਿੱਕਮ ਅਤੇ ਉੱਤਰ ਪ੍ਰਦੇਸ਼ ਨਾਲ ਸਾਂਝੀ ਰਜਿਸਟ੍ਰੇਸ਼ਨ ਸੁਵਿਧਾ ਦੇ ਘੇਰੇ ਨੂੰ ਹੋਰ ਵਧਾਉਣ ਲਈ ਇੱਕ ਮੀਟਿੰਗ ਬੁਲਾਈ ਗਈ। ਮੀਟਿੰਗ ਨੇ ਇਨ੍ਹਾਂ ਰਾਜਾਂ ਵਿੱਚ ਕੌਮਨ ਰਜਿਸਟ੍ਰੇਸ਼ਨ ਸੁਵਿਧਾ ਨੂੰ ਹੋਰ ਰੋਲਆਊਟ ਕਰਨ ਦੀ ਤਿਆਰੀ ਦੀ ਵੀ ਸਮੀਖਿਆ ਕੀਤੀ। ਸਾਰੇ ਭਾਗ ਲੈਣ ਵਾਲੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੇ ਐੱਨਐੱਫਐੱਸਏ ਦੇ ਅਧੀਨ ਸੰਭਾਵਿਤ ਲਾਭਾਰਥੀਆਂ ਦਾ ਨਵੀਨਤਮ ਡੇਟਾ ਪ੍ਰਾਪਤ ਕਰਨ ਵਿੱਚ ਉਨ੍ਹਾਂ ਦੀ ਮਦਦ ਕਰਨ ਲਈ ਇਸ ਸੁਵਿਧਾ ਦੇ ਸ਼ੁਰੂ ਕੀਤੇ ਜਾਣ ਦੀ ਇੱਛਾ ਦਿਖਾਈ ਹੈ। ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਐੱਨਐੱਫਐੱਸਏ ਅਧੀਨ ਸਬੰਧਿਤ ਕਵਰੇਜ ਸੀਮਾ ਦੇ ਅਧੀਨ ਰਾਸ਼ਨ ਕਾਰਡ ਜਾਰੀ ਕਰਨ ਤੋਂ ਪਹਿਲਾਂ ਆਪਣੇ ਪੱਧਰ 'ਤੇ ਤਸਦੀਕ ਦੀ ਉਚਿਤ ਪ੍ਰਕਿਰਿਆ ਦੀ ਪਾਲਣਾ ਕਰਦੇ ਹੋਏ, ਇਸ ਸੁਵਿਧਾ ਦੀ ਪੂਰੀ ਵਰਤੋਂ ਕਰਨ।
ਆਜ਼ਾਦੀ ਕਾ ਅੰਮ੍ਰਿਤ ਮਹੋਤਸਵ (ਏਕੇਏਐੱਮ) ਦੇ ਮੌਕੇ ਅਤੇ ਐੱਨਐੱਫਐੱਸਏ ਦੇ ਤਹਿਤ ਲਾਭ ਦੇ ਸਹੀ ਉਦੇਸ਼ ਵਿੱਚ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀ ਸੁਵਿਧਾ ਲਈ, ਸਕੱਤਰ (ਡੀਐੱਫਪੀਡੀ) ਨੇ 5 ਅਗਸਤ 2022 ਨੂੰ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਜਿਵੇਂ ਅਸਾਮ, ਗੋਆ, ਲਕਸ਼ਦੀਪ, ਮਹਾਰਾਸ਼ਟਰ, ਮਨੀਪੁਰ, ਮੇਘਾਲਿਆ, ਮਿਜ਼ੋਰਮ, ਨਾਗਾਲੈਂਡ, ਪੰਜਾਬ, ਤ੍ਰਿਪੁਰਾ ਅਤੇ ਉੱਤਰਾਖੰਡ ਲਈ ਇੱਕ ਵੈੱਬ-ਅਧਾਰਿਤ ਕੌਮਨ ਰਜਿਸਟ੍ਰੇਸ਼ਨ ਸੁਵਿਧਾ (ਮੇਰਾ ਰਾਸ਼ਨ ਮੇਰਾ ਅਧਿਕਾਰ) ਸ਼ੁਰੂ ਕੀਤੀ। ਇਹ ਸੁਵਿਧਾ ਐੱਨਆਈਸੀ ਦੁਆਰਾ ਵਿਕਸਿਤ ਕੀਤੀ ਗਈ ਹੈ ਅਤੇ https://nfsa.gov.in 'ਤੇ ਪਹੁੰਚਯੋਗ ਹੈ।
ਇਸ ਕੌਮਨ ਰਜਿਸਟ੍ਰੇਸ਼ਨ ਸੁਵਿਧਾ ਲਈ ਹੁੰਗਾਰਾ ਬਹੁਤ ਉਤਸ਼ਾਹਜਨਕ ਰਿਹਾ ਹੈ, ਜਿਵੇਂ ਕਿ 11 ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਇਸ ਸੁਵਿਧਾ ਦੀ ਸ਼ੁਰੂਆਤ ਤੋਂ ਬਾਅਦ ਸਿਰਫ 25 ਦਿਨਾਂ ਵਿੱਚ ਤਕਰੀਬਨ 13,000 ਵਿਅਕਤੀਆਂ ਦੀ ਰਜਿਸਟ੍ਰੇਸ਼ਨ ਤੋਂ ਦੇਖਿਆ ਜਾ ਸਕਦਾ ਹੈ।
ਖੁਰਾਕ ਅਤੇ ਜਨਤਕ ਵੰਡ ਵਿਭਾਗ ਨੇ ਇੱਕ ਸਮਰੱਥ ਸੁਵਿਧਾ ਵਜੋਂ ਕੰਮ ਕਰਨ ਲਈ ਇਸ ਪਹਿਲ ਦੀ ਸ਼ੁਰੂਆਤ ਕੀਤੀ ਤਾਂ ਜੋ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਐੱਨਐੱਫਐੱਸਏ ਦੇ ਅਧੀਨ ਯੋਗ ਅਤੇ ਬੇਸਹਾਰਾ ਵਿਅਕਤੀਆਂ ਦੀ ਕਵਰੇਜ ਨੂੰ ਪ੍ਰਾਪਤ ਕਰਨ ਲਈ ਲੋੜੀਂਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਡੇਟਾ ਇਕੱਠਾ ਕਰਨ ਵਿੱਚ ਤੇਜ਼ੀ ਲਿਆ ਸਕਣ।
****
ਏਡੀ/ਟੀਐੱਫਕੇ
(रिलीज़ आईडी: 1856343)
आगंतुक पटल : 199