ਗ੍ਰਹਿ ਮੰਤਰਾਲਾ
azadi ka amrit mahotsav

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ‘ਸੀਏਪੀਐੱਫ ਈਆਵਾਸ’ (CAPF eAWAS) ਵੈੱਬ ਪੋਰਟਲ ਲਾਂਚ ਕੀਤਾ


ਕੇਂਦਰੀ ਹਥਿਆਰਬੰਦ ਪੁਲਿਸ ਬਲ ਹਮੇਸ਼ਾ ਦੇਸ਼ ਦੀ ਅੰਦਰੂਨੀ ਸੁਰੱਖਿਆ ਲਈ ਹਰ ਪੱਖ ਤੋਂ ਮਜ਼ਬੂਤ ਥੰਮ੍ਹ ਰਹੇ ਹਨ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਈ ਹੈ ਅਤੇ ਭਾਰਤ ਇੱਕ ਗਲੋਬਲ ਪ੍ਰੋਡਕਸ਼ਨ ਹੱਬ ਬਣ ਰਿਹਾ ਹੈ, ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਸੀਏਪੀਐੱਫ ਕਰਮਚਾਰੀਆਂ ਦੀ ਇਸ ਵਿੱਚ ਵੱਡੀ ਭੂਮਿਕਾ ਹੈ

ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਮੰਨਣਾ ਹੈ ਕਿ ਜਵਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਉਸ ਦਾ ਕੰਮ ਹੈ, ਤਾਂ ਜੋ ਜਵਾਨ ਜੋ ਮੁਸ਼ਕਲ ਹਾਲਾਤ ਵਿੱਚ ਸਾਡੀਆਂ ਸਰਹੱਦਾਂ ਦੀ ਰਾਖੀ ਕਰਦੇ ਹਨ, ਬਿਨਾਂ ਕਿਸੇ ਚਿੰਤਾ ਦੇ ਆਪਣਾ ਕੰਮ ਕਰ ਸਕਣ

ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਵਾਨਾਂ ਅਤੇ ਖਾਸ ਤੌਰ 'ਤੇ ਉਨ੍ਹਾਂ ਦੇ ਪਰਿਵਾਰਾਂ ਲਈ ਚਿੰਤਤ ਹਨ ਅਤੇ ਪਿਛਲੇ 8 ਸਾਲਾਂ ਵਿੱਚ ਕਈ ਬੇਮਿਸਾਲ ਫੈਸਲੇ ਲਏ ਹਨ

ਹਾਊਸਿੰਗ ਸੰਤੁਸ਼ਟੀ ਅਨੁਪਾਤ (ਐੱਚਐੱਸਆਰ) 2014 ਵਿੱਚ ਲਗਭਗ 33 ਪ੍ਰਤੀਸ਼ਤ ਸੀ, ਜੋ ਕਿ ਅੱਜ 48 ਪ੍ਰਤੀਸ਼ਤ ਹੈ, ਸੀਏਪੀਐੱਫ ਈ-ਆਵਾਸ ਪੋਰਟਲ ਦੀ ਸ਼ੁਰੂਆਤ ਨਾਲ ਨਵੀਆਂ ਇਮਾਰਤਾਂ ਦੀ ਉਸਾਰੀ ਦੇ ਬਿਨਾਂ ਐੱਚਐੱਸਆਰ ਵਿੱਚ 13 ਪ੍ਰਤੀਸ਼ਤ ਵਾਧਾ ਹੋਵੇਗਾ

ਸਰਕਾਰ ਨੂੰ ਭਰੋਸਾ ਹੈ ਕਿ ਐੱਮਐੱਚਏ ਦੇ ਇਨ੍ਹਾਂ ਸਾਰਥਕ ਯਤਨਾਂ ਨਾਲ ਨਵੰਬਰ 2024 ਤੱਕ ਐੱਚਐੱਸਆਰ 73 ਪ੍ਰਤੀਸ਼ਤ ਹੋ ਜਾਵੇਗਾ, ਜੋ ਕਿ ਇੱਕ ਵੱਡੀ ਪ੍ਰਾਪਤੀ ਹੋਵੇਗੀ

ਸੀਏਪੀਐੱ

Posted On: 01 SEP 2022 7:43PM by PIB Chandigarh

ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਨੇ ਅੱਜ ਨਵੀਂ ਦਿੱਲੀ ਵਿੱਚ ‘‘ਸੀਏਪੀਐੱਫ ਈ-ਆਵਾਸ’’ (CAPF e-AWAS) ਵੈੱਬ ਪੋਰਟਲ ਲਾਂਚ ਕੀਤਾ। ਇਸ ਮੌਕੇ 'ਤੇ ਗ੍ਰਹਿ ਰਾਜ ਮੰਤਰੀ ਸ਼੍ਰੀ ਨਿਤਿਆਨੰਦ ਰਾਏ ਅਤੇ ਕੇਂਦਰੀ ਗ੍ਰਹਿ ਸਕੱਤਰ ਸ਼੍ਰੀ ਅਜੈ ਕੁਮਾਰ ਮਿਸ਼ਰਾ, ਸਕੱਤਰ, ਸੀਮਾ ਪ੍ਰਬੰਧਨ ਅਤੇ ਵੱਖ-ਵੱਖ ਕੇਂਦਰੀ ਹਥਿਆਰਬੰਦ ਪੁਲਿਸ ਬਲਾਂ ਅਤੇ ਐੱਨਐੱਸਜੀ ਦੇ ਡਾਇਰੈਕਟਰ ਜਨਰਲਾਂ ਸਮੇਤ ਕਈ ਪਤਵੰਤੇ ਮੌਜੂਦ ਸਨ।

 

https://lh4.googleusercontent.com/a9SJAm-oHCBHphlGHJOyVZw3PTWXp7lGnSmHAzIv3J7KT57w3L3xel0E6jPLjBGqh0_2wHArleQtS2ZNrYYhm3nyXo6cddRWqgEHoVOGIRQCUGnQqObvt3NaQA5MCLv2sNssE74Cw4hgUgBz-WwQEA

ਆਪਣੇ ਸੰਬੋਧਨ ਵਿੱਚ ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਕੇਂਦਰੀ ਹਥਿਆਰਬੰਦ ਪੁਲਿਸ ਬਲ ਹਮੇਸ਼ਾ ਦੇਸ਼ ਦੀ ਅੰਦਰੂਨੀ ਸੁਰੱਖਿਆ ਦਾ ਇੱਕ ਮਜ਼ਬੂਤ ਥੰਮ੍ਹ ਰਿਹਾ ਹੈ ਅਤੇ ਇਹ ਦਿਨ ਉਨ੍ਹਾਂ ਦੇ ਜਵਾਨਾਂ ਲਈ ਬਹੁਤ ਮਹੱਤਵਪੂਰਨ ਦਿਨ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ਵਿੱਚ ਵਿਕਾਸ ਦਾ ਇੱਕ ਨਵਾਂ ਯੁੱਗ ਸ਼ੁਰੂ ਹੋਇਆ ਹੈ ਅਤੇ ਭਾਰਤ ਵਿਸ਼ਵ ਉਤਪਾਦਨ ਦਾ ਕੇਂਦਰ ਬਣ ਰਿਹਾ ਹੈ ਅਤੇ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਣ ਵਾਲੇ ਸੀਏਪੀਐੱਫ ਕਰਮਚਾਰੀਆਂ ਦੀ ਇਸ ਵਿੱਚ ਵੱਡੀ ਭੂਮਿਕਾ ਹੈ। ਉਨ੍ਹਾਂ ਕਿਹਾ ਕਿ ਆਜ਼ਾਦੀ ਤੋਂ ਲੈ ਕੇ ਹੁਣ ਤੱਕ 35,000 ਤੋਂ ਵੱਧ ਪੁਲਿਸ ਮੁਲਾਜ਼ਮਾਂ ਨੇ ਅੰਦਰੂਨੀ ਸੁਰੱਖਿਆ ਨੂੰ ਯਕੀਨੀ ਬਣਾਉਂਦੇ ਹੋਏ ਆਪਣੀਆਂ ਜਾਨਾਂ ਗਵਾਈਆਂ ਹਨ ਅਤੇ ਉਨ੍ਹਾਂ ਦੀਆਂ ਕੁਰਬਾਨੀਆਂ ਸਦਕਾ ਨਾਗਰਿਕ ਸੁਰੱਖਿਆ ਦੀ ਭਾਵਨਾ ਨਾਲ ਸ਼ਾਂਤੀ ਦੀ ਨੀਂਦ ਸੌਂ ਰਹੇ ਹਨ। ਸ਼੍ਰੀ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦਾ ਮੰਨਣਾ ਹੈ ਕਿ ਮੁਸ਼ਕਲ ਹਾਲਾਤ ਵਿੱਚ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕਰਨ ਵਾਲੇ ਜਵਾਨਾਂ ਦੇ ਪਰਿਵਾਰਾਂ ਦੀ ਦੇਖਭਾਲ ਕਰਨਾ ਉਨ੍ਹਾਂ ਦੀ ਜ਼ਿੰਮੇਵਾਰੀ ਹੈ, ਤਾਂ ਜੋ ਉਹ ਬਿਨਾਂ ਕਿਸੇ ਚਿੰਤਾ ਦੇ ਦੇਸ਼ ਦੀ ਸੇਵਾ ਕਰ ਸਕਣ। ਉਨ੍ਹਾਂ ਕਿਹਾ ਕਿ ਅੱਜ ਲਾਂਚ ਕੀਤਾ ਗਿਆ ਸੀਏਪੀਐੱਫ ਈ-ਆਵਾਸ ਪੋਰਟਲ ਇਸੇ ਦਿਸ਼ਾ ਵਿੱਚ ਇੱਕ ਹੋਰ ਕਦਮ ਹੈ।

https://lh3.googleusercontent.com/cIGO6oU18Zciu_VDERas674JE7czL75ANTKLxd82M0aPxycS6__oZoMIQ9qQGxavccZX5n_y47cKlANvrvUYASG0c30GLivt-FrN6TwQpRv2WNkqfQtTkIADJAs2Z_tvJR19b6UQFoHEzrbQcfZlzw

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੀਏਪੀਐੱਫ ਵਿੱਚ ਇੱਕ ਪ੍ਰਣਾਲੀ ਬਣਾਈ ਗਈ ਹੈ ਜਿਸ ਤਹਿਤ ਸਿਰਫ਼ ਫੋਰਸ ਦੇ ਕਰਮਚਾਰੀਆਂ ਨੂੰ ਹੀ ਇਹ ਮਕਾਨ ਅਲਾਟ ਕੀਤੇ ਜਾ ਸਕਦੇ ਹਨ ਜਿਨ੍ਹਾਂ ਲਈ ਮਕਾਨ ਬਣਾਏ ਗਏ ਹਨ। ਇਸ ਕਾਰਨ ਹਜ਼ਾਰਾਂ ਘਰ ਖਾਲੀ ਹੋ ਗਏ ਸਨ। ਇਸ ਨੂੰ ਹੁਣ ਈ-ਆਵਾਸ ਪੋਰਟਲ ਰਾਹੀਂ ਬਦਲ ਦਿੱਤਾ ਗਿਆ ਹੈ ਅਤੇ ਖਾਲੀ ਪਏ ਘਰ ਸੀਏਪੀਐੱਫ ਹੋਰ ਦੇ ਕਰਮਚਾਰੀਆਂ ਲਈ ਵੀ ਉਪਲੱਬਧ ਹੋਣਗੇ। ਇਸ ਨਾਲ ਇਮਾਰਤ ਬਣਾਏ ਬਿਨਾਂ ਹਾਊਸਿੰਗ ਸੰਤੁਸ਼ਟੀ ਅਨੁਪਾਤ 13 ਫੀਸਦੀ ਤੱਕ ਵਧ ਜਾਵੇਗਾ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਜਦੋਂ ਤੋਂ ਸ਼੍ਰੀ ਨਰੇਂਦਰ ਮੋਦੀ 2014 ਵਿੱਚ ਪ੍ਰਧਾਨ ਮੰਤਰੀ ਬਣੇ ਸਨ, ਗ੍ਰਹਿ ਮੰਤਰਾਲੇ ਨੇ ਹਾਊਸਿੰਗ ਸੰਤੁਸ਼ਟੀ ਅਨੁਪਾਤ ਨੂੰ ਵਧਾਉਣ ਲਈ ਕਈ ਯੋਜਨਾਵਾਂ ਵਿਕਸਤ ਕੀਤੀਆਂ ਹਨ। ਇਨ੍ਹਾਂ ਵਿੱਚ ਦਫ਼ਤਰ ਬਣਾਉਣਾ, ਹਸਪਤਾਲਾਂ ਨੂੰ ਮਜ਼ਬੂਤ ਕਰਨਾ ਅਤੇ ਰਿਹਾਇਸ਼ਾਂ ਦੀ ਗਿਣਤੀ ਵਧਾਉਣਾ ਸ਼ਾਮਲ ਹੈ। ਉਨ੍ਹਾਂ ਕਿਹਾ ਕਿ ਪਿਛਲੇ ਅੱਠ ਸਾਲਾਂ ਵਿੱਚ 31,000 ਤੋਂ ਵੱਧ ਘਰ ਉਸਾਰੇ ਜਾ ਚੁੱਕੇ ਹਨ, 17,000 ਤੋਂ ਵੱਧ ਮਕਾਨ ਉਸਾਰੀ ਅਧੀਨ ਹਨ ਅਤੇ ਲਗਭਗ 15,000 ਵਾਧੂ ਮਕਾਨਾਂ ਦੀ ਉਸਾਰੀ ਦੀ ਤਜਵੀਜ਼ ਹੈ।  ਹਾਊਸਿੰਗ ਸੰਤੁਸ਼ਟੀ ਅਨੁਪਾਤ 2014 ਵਿੱਚ ਲਗਭਗ 33 ਪ੍ਰਤੀਸ਼ਤ ਸੀ, ਜੋ ਕਿ ਅੱਜ 48 ਪ੍ਰਤੀਸ਼ਤ ਹੈ, ਸੀਏਪੀਐੱਫ ਈ-ਆਵਾਸ ਪੋਰਟਲ ਦੇ ਸ਼ੁਰੂ ਹੋਣ ਨਾਲ ਨਵੀਆਂ ਇਮਾਰਤਾਂ ਦੀ ਉਸਾਰੀ ਦੇ ਬਿਨਾਂ ਹਾਊਸਿੰਗ ਸੰਤੁਸ਼ਟੀ ਅਨੁਪਾਤ 13 ਪ੍ਰਤੀਸ਼ਤ ਵਧ ਜਾਵੇਗਾ। ਸ਼੍ਰੀ ਅਮਿਤ ਸ਼ਾਹ ਨੇ ਵਿਸ਼ਵਾਸ ਪ੍ਰਗਟਾਇਆ ਕਿ ਗ੍ਰਹਿ ਮੰਤਰਾਲੇ ਦੇ ਇਨ੍ਹਾਂ ਸਾਰਥਕ ਯਤਨਾਂ ਨਾਲ, ਹਾਊਸਿੰਗ ਸੰਤੁਸ਼ਟੀ ਅਨੁਪਾਤ ਨਵੰਬਰ 2024 ਤੱਕ 73 ਪ੍ਰਤੀਸ਼ਤ ਤੱਕ ਪਹੁੰਚ ਜਾਵੇਗਾ, ਜੋ ਕਿ ਇੱਕ ਵੱਡੀ ਪ੍ਰਾਪਤੀ ਹੋਵੇਗੀ। 

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜਵਾਨਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਬਾਰੇ ਚਿੰਤਤ ਹਨ ਅਤੇ ਪਿਛਲੇ 8 ਸਾਲਾਂ ਵਿੱਚ ਇਸ ਦਿਸ਼ਾ ਵਿੱਚ ਕਈ ਬੇਮਿਸਾਲ ਕਦਮ ਚੁੱਕੇ ਗਏ ਹਨ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਭਾਰਤ ਸਰਕਾਰ ਨੇ ਜਵਾਨਾਂ ਦੇ ਪਰਿਵਾਰਾਂ ਨੂੰ ਬਿਹਤਰ ਮੈਡੀਕਲ ਸਹੂਲਤਾਂ ਪ੍ਰਦਾਨ ਕਰਨ ਲਈ ‘ਆਯੂਸ਼ਮਾਨ ਸੀਏਪੀਐੱਫ’ ਯੋਜਨਾ ਸ਼ੁਰੂ ਕੀਤੀ ਹੈ, ਜਿਸ ਤਹਿਤ 10 ਲੱਖ ਜਵਾਨਾਂ ਨੂੰ 35 ਲੱਖ ਤੋਂ ਵੱਧ ਆਯੂਸ਼ਮਾਨ ਕਾਰਡ ਵੰਡੇ ਗਏ ਹਨ। ਇਸ ਸਕੀਮ ਤਹਿਤ 56,000 ਰੁਪਏ ਤੋਂ ਵੱਧ ਦੇ ਬਿੱਲ ਆਉਂਦੇ ਹਨ। ਹੁਣ ਤੱਕ 31 ਕਰੋੜ ਰੁਪਏ ਅਦਾ ਕੀਤੇ ਜਾ ਚੁੱਕੇ ਹਨ।

https://lh4.googleusercontent.com/YjIfqH7Fv7cSxvefnwXMhcNVZ3qHO1KAko5LJnnrbpBzqKbNYXfU1aOshFrvxhsTzS9pxWAU-nbLakyCVR8FVWPsz-8O-HKq67O_-yI2ZId3tKcR4uq-oPRQR8EkgU_pehLDUgRtKc-EXymu6imMlg

ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਸੀਏਪੀਐੱਫ ਕਰਮਚਾਰੀਆਂ ਦੇ ਤਬਾਦਲੇ ਵਿੱਚ ਪਾਰਦਰਸਿਤਾ ਲਿਆਉਣ ਲਈ ਇੱਕ ਈ-ਟ੍ਰਾਂਸਫਰ ਸਾਫਟਵੇਅਰ ਤਿਆਰ ਕੀਤਾ ਗਿਆ ਹੈ। ਫਿਲਹਾਲ ਆਈਟੀਬੀਪੀ ਅਤੇ ਸੀਆਈਐੱਸਐੱਫ ਨੇ ਪ੍ਰਯੋਗਾਤਮਕ ਅਧਾਰ 'ਤੇ ਇਸ ਸਾਫਟਵੇਅਰ ਦੀ ਵਰਤੋਂ ਸ਼ੁਰੂ ਕਰ ਦਿੱਤੀ ਹੈ। ਈ-ਟ੍ਰਾਂਸਫਰ ਸੌਫਟਵੇਅਰ ਨਾਲ ਪੋਸਟਿੰਗ ਨੂੰ ਜਵਾਨਾਂ ਦੀ ਉਮਰ ਅਤੇ ਸਿਹਤ ਸਥਿਤੀ ਨਾਲ ਜੋੜਿਆ ਜਾ ਸਕਦਾ ਹੈ। ਸ਼੍ਰੀ ਸ਼ਾਹ ਨੇ ਕਿਹਾ ਕਿ ਪਹਿਲਾਂ ਪ੍ਰਧਾਨ ਮੰਤਰੀ ਸਕਾਲਰਸ਼ਿਪ ਯੋਜਨਾ ਵਿੱਚ 42 ਕੋਰਸ ਸਨ ਅਤੇ ਹੁਣ 80 ਤੋਂ ਵੱਧ ਨਵੇਂ ਕੋਰਸ ਸ਼ਾਮਲ ਕੀਤੇ ਗਏ ਹਨ। ਇਸ ਨੂੰ ਹੋਰ ਵਿਗਿਆਨਕ ਬਣਾ ਕੇ ਕੇਂਦਰੀ ਐਕਸ-ਗ੍ਰੇਸ਼ੀਆ ਵਿੱਚ ਵੀ ਵਾਧਾ ਕੀਤਾ ਗਿਆ ਹੈ। ਏਅਰ ਕੋਰੀਅਰ ਸੇਵਾਵਾਂ ਵੀ ਲਾਗੂ ਕੀਤੀਆਂ ਗਈਆਂ ਹਨ ਅਤੇ ਕੇਂਦਰੀ ਪੁਲਿਸ ਕਲਿਆਣ ਭੰਡਾਰ ਨੂੰ ਮਜ਼ਬੂਤ ਕਰਨ ਲਈ ਕਈ ਕਦਮ ਚੁੱਕੇ ਗਏ ਹਨ।

ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਜਵਾਨਾਂ ਦੀ ਭਲਾਈ ਲਈ ਕਿਸੇ ਵੀ ਸਕਾਰਾਤਮਕ ਸੁਝਾਅ ’ਤੇ ਵਿਚਾਰ ਕਰਨ ਲਈ ਤਿਆਰ ਹੈ। ਪਰ ਸਾਨੂੰ ਆਪਣੇ ਕੰਮ ਦੇ ਮਾਹੌਲ ਨੂੰ ਸਹੀ ਸਥਿਤੀ ਵਿੱਚ ਰੱਖਣ ਲਈ ਆਪਣਾ ਹਿੱਸਾ ਵੀ ਕਰਨਾ ਪਵੇਗਾ। ਸ਼੍ਰੀ ਸ਼ਾਹ ਨੇ ਕਿਹਾ ਕਿ ਗ੍ਰਹਿ ਮੰਤਰਾਲੇ ਦੀ ਪੌਦੇ ਲਗਾਉਣ ਦੀ ਮੁਹਿੰਮ ਵਿੱਚ ਹੁਣ ਤੱਕ ਲਗਭਗ ਤਿੰਨ ਕਰੋੜ ਬੂਟੇ ਲਗਾਏ ਜਾ ਚੁੱਕੇ ਹਨ, ਪਰ ਇਹ ਸੀਨੀਅਰ ਅਧਿਕਾਰੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਜਵਾਨਾਂ ਵਿੱਚ ਉਨ੍ਹਾਂ ਬੂਟਿਆਂ ਨਾਲ ਲਗਾਵ ਦੀ ਭਾਵਨਾ ਪੈਦਾ ਕਰਨ ਜੋ ਉਨ੍ਹਾਂ ਨੇ ਲਗਾਏ ਹਨ। ਇੱਕ ਬੂਟਾ ਜੋ ਰੁੱਖ ਬਣ ਜਾਵੇਗਾ ਜਵਾਨ ਦੀ ਜ਼ਿੰਦਗੀ ਬਦਲ ਦੇਵੇਗਾ। ਉਨ੍ਹਾਂ ਕਿਹਾ ਕਿ ਰੁੱਖ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕਰਦਿਆਂ ਉਨ੍ਹਾਂ ਦੀ ਸੋਚ ਕੰਮ ਵਾਲੀ ਥਾਂ 'ਤੇ ਵਧੀਆ ਮਾਹੌਲ ਸਿਰਜਣ ਦੀ ਸੀ, ਪਰ ਇਸ ਦੇ ਨਾਲ-ਨਾਲ ਰਚਨਾਤਮਕ ਅਤੇ ਸਕਾਰਾਤਮਕ ਸੋਚ ਨੂੰ ਉਤਸ਼ਾਹਿਤ ਕਰਨ ਦੀ ਲੋੜ ਹੈ, ਜਿਸ ਨਾਲ ਮਨੁੱਖੀ ਸੁਭਾਅ ਵਿੱਚ ਤਬਦੀਲੀ ਅਤੇ ਸੰਤੁਸ਼ਟੀ ਦੀ ਭਾਵਨਾ ਆਵੇ। ਸ਼੍ਰੀ ਅਮਿਤ ਸ਼ਾਹ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਹਮੇਸ਼ਾ ਸੈਨਿਕਾਂ ਅਤੇ ਖਾਸ ਕਰਕੇ ਉਨ੍ਹਾਂ ਦੇ ਪਰਿਵਾਰਾਂ ਦੀ ਭਲਾਈ ਲਈ ਯਤਨ ਕੀਤੇ ਹਨ ਅਤੇ ਗ੍ਰਹਿ ਮੰਤਰਾਲਾ ਹਮੇਸ਼ਾ ਉਨ੍ਹਾਂ ਦੇ ਵਿਚਾਰਾਂ ਨੂੰ ਲਾਗੂ ਕਰਨ ਲਈ ਤਿਆਰ ਹੈ।

****

NW/RK/AY/RR


(Release ID: 1856337) Visitor Counter : 209