ਰੱਖਿਆ ਮੰਤਰਾਲਾ
ਸੀਐੱਸਐੱਲ ਕੋਚੀ ਵਿੱਚ ਏਐੱਸਡਬਲਿਊ ਐੱਸਡਬਲਿਊਸੀ ਪ੍ਰੋਜੈਕਟ ਲਈ ਬੀਵਾਈ-528 ਅਤੇ ਬੀਵਾਈ-529 ਪੋਰਟਾਂ ਦਾ ਨਿਰਮਾਣ ਕਾਰਜ ਸ਼ੁਰੂ
Posted On:
31 AUG 2022 11:11AM by PIB Chandigarh
ਕੋਚੀਨ ਸ਼ਿਪਯਾਰਡ ਲਿਮਿਟਿਡ (ਸੀਐੱਸਐੱਲ), ਕੋਚੀ ਵਿੱਚ ਪਣਡੁੱਬੀ-ਵਿਨਾਸ਼ਕ ਪੋਟਰ (ਐਂਟੀ-ਸਬਮਰੀਨ ਵਾਰਫੇਅਰ ਸ਼ੈਲੋ ਕ੍ਰਾਫਟ-ਏਐੱਸਡਬਲਿਊ ਐੱਸਡਬਲਿਊਸੀ) ਪ੍ਰੋਜੈਕਟ ਦੇ 6ਵੇਂ ਅਤੇ 7ਵੇਂ ਜਹਾਜਾਂ (ਬੀਵਾਈ-528 ਅਤੇ ਬੀਵਾਈ-529) ਦੇ ਨਿਰਮਾਣ ਦਾ ਕੰਮ (ਇਸਪਾਤ ਕਟਾਈ-ਸਟੀਲ ਕਟਿੰਗ) 30 ਅਗਸਤ, 2022 ਨੂੰ ਸ਼ੁਰੂ ਹੋ ਗਿਆ।
ਕਿਸੇ ਵੀ ਜੰਗੀ ਜਹਾਜ਼ ਦੇ ਨਿਰਮਾਣ ਲਈ ਇਸਪਾਤ ਦੀ ਕਟਾਈ-ਢਲਾਈ ਦੇ ਕੰਮ ਦੀ ਸ਼ੁਰੂਆਤ ਇੱਕ ਮਹੱਤਵਪੂਰਨ ਪੜਾਅ ਹੁੰਦਾ ਹੈ ਕਿਉਂਕਿ ਇਸੇ ਦਿਨ ਤੋਂ ਜੰਗੀ ਜਹਾਜ਼ ਦੇ ਨਿਰਮਾਣ ਦੀ ਤਿਆਰੀ ਹੋਣ ਲਗਦੀ ਹੈ। ਸੀਐੱਸਐੱਲ ਕੋਚੀ ਵਿੱਚ ਇਨ੍ਹਾਂ ਜਹਾਜ਼ਾਂ ਦਾ ਨਿਰਮਾਣ ‘ਆਤਮਨਿਰਭਰ ਭਾਰਤ’ ਦੀ ਭਾਵਨਾ ਨੂੰ ਬਲ ਦੇਵੇਗਾ ਅਤੇ ‘ਮੇਕ ਇਨ ਇੰਡੀਆ’ ਦੇ ਸਾਡੇ ਰਾਸ਼ਟਰੀ ਉਦੇਸ਼ ਨੂੰ ਰੇਖਾਂਕਿਤ ਕਰੇਗਾ।
ਇੱਕ ਸ਼ਕਤੀਸ਼ਾਲੀ ਐਂਟੀ –ਸਬਮਹੀਨ ਪਲੈਟਫਾਰਮ ਹੋਣ ਦੇ ਨਾਤੇ ਇਹ ਜਹਾਜ਼ ਭਾਰਤੀ ਜਲ ਸੈਨ ਪਣਡੁੱਬ ਵਿਰੋਧੀ ਯੁੱਧ ਸਮਰੱਥਾ ਨੂੰ ਹੋਰ ਵਧਾਏਗਾ। ਅਤੇ ਸਮੁੰਦਰੀ ਹਿੱਤਾ ਦੀ ਰਾਖੀ ਵਿੱਚ ਰਾਸ਼ਟਰ ਦੀ ਸੇਵਾ ਕਰੇਗਾ।
******
ਵੀਐੱਮ/ਜੇਐੱਸਐੱਨ
(Release ID: 1856062)
Visitor Counter : 111