ਵਣਜ ਤੇ ਉਦਯੋਗ ਮੰਤਰਾਲਾ

ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਪਹਿਲ ਨੂੰ ਡਿਜੀਟਲ ਕੌਮਰਸ ਦੇ ਓਪਨ ਨੈਟਵਰਕ (ਓਐੱਨਡੀਸੀ) ਦੇ ਨਾਲ ਜੋੜਣ ਨਾਲ ਓਡੀਓਪੀ ਨੂੰ ਹੋਰ ਵਿਸਤਾਰ ਦੇਣ ਵਿੱਚ ਮਦਦ ਮਿਲੇਗੀ- ਸ਼੍ਰੀ ਪੀਯੂਸ਼ ਗੋਇਲ


ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਓਡੀਓਪੀ ਦੇ ਨਾਲ ਜੋੜਿਆ ਜਾਣਾ ਚਾਹੀਦਾ ਹੈ – ਸ਼੍ਰੀ ਗੋਇਲ


ਓਡੀਓਪੀ ਦੇਸ਼ ਦੇ ਦੂਰ-ਦੁਰਾਡੇ ਖੇਤਰਾਂ ਵਿੱਚ ਸਮ੍ਰਿੱਧੀ ਲਿਆਉਣ ਵਿੱਚ ਮਦਦ ਕਰੇਗਾ – ਸ਼੍ਰੀ ਗੋਇਲ

ਉਤਪਾਦਾਂ ਦੀ ਅੰਤਰਰਾਸ਼ਟਰੀ ਪਹਿਚਾਣ ਵਧਾਉਣ ਦੇ ਲਈ ਓਡੀਓਪੀ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ, ਪ੍ਰੋਗਰਾਮਾਂ, ਮੀਟਿੰਗਾਂ ਅਤੇ ਸੰਮੇਲਨਾਂ ਦਾ ਹਿੱਸਾ ਬਣੇਗਾ- ਸ਼੍ਰੀ ਗੋਇਲ


ਕੇਂਦਰੀ ਮੰਤਰੀ ਨੇ ਜੀਆਈ ਟੈਗਿੰਗ ਪ੍ਰਕਿਰਿਆ ਨੂੰ ਸਰਲ, ਸੁਸੰਗਤ ਅਤੇ ਤੇਜ਼ ਕਰਨ ਦਾ ਸੱਦਾ ਦਿੱਤਾ

Posted On: 29 AUG 2022 4:56PM by PIB Chandigarh

ਕੇਂਦਰੀ ਵਣਜ ਤੇ ਉਦਯੋਗ, ਉਪਭੋਗਤਾ ਮਾਮਲੇ, ਖੁਰਾਕ ਤੇ ਜਨਤਕ ਵੰਡ ਅਤੇ ਕੱਪੜਾ ਮੰਤਰੀ, ਸ਼੍ਰੀ ਪੀਯੂਸ਼ ਗੋਇਲ ਨੇ ਅੱਜ ਡਿਜੀਟਲ ਕੌਮਰਸ ਦੇ ਓਪਨ ਨੈਟਵਰਕ (ਓਐੱਨਡੀਸੀ) ਦੇ ਨਾਲ ਇੱਕ ਜ਼ਿਲ੍ਹਾ ਇੱਕ ਉਤਪਾਦ (ਓਡੀਓਪੀ) ਪਹਿਲ ਨੂੰ ਜੋੜਣ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਨੇ ਕਿਹਾ ਕਿ ਓਐੱਨਡੀਸੀ ਖਰੀਦਦਾਰਾਂ ਅਤੇ ਵਿਕ੍ਰੇਤਾਵਾਂ ਨੂੰ ਇੱਕ ਲੋਕਤਾਂਤਰਿਕ ਮੰਚ ‘ਤੇ ਇਕੱਠੇ ਲਿਆ ਕੇ ਓਡੀਓਪੀ ਦਾ ਹੋਰ ਵਿਸਤਾਰ ਕਰਨ ਵਿੱਚ ਮਦਦ ਕਰੇਗਾ। ਉਹ ਅੱਜ ਨਵੀਂ ਦਿੱਲੀ ਵਿੱਚ 300 ਤੋਂ ਅਧਿਕ ਉਤਪਾਦਾਂ ਵਾਲੇ ਓਡੀਓਪੀ ਉਪਹਾਰ ਕੈਟਲਾਗ ਅਤੇ ਜੀਈਐੱਮ ‘ਤੇ ਓਡੀਓਪੀ ਸਟੋਰਫ੍ਰੰਟ ਦਾ ਉਦਘਾਟਨ ਕਰਨ ਦੇ ਬਾਅਦ ਮੌਜੂਦ ਲੋਕਾਂ ਨੂੰ ਸੰਬੋਧਿਤ ਕਰ ਰਹੇ ਸਨ।

NKT_2495.JPG 

 

ਸ਼੍ਰੀ ਗੋਇਲ ਨੇ ਓਡੀਓਪੀ ਨੂੰ ਭਾਰਤ ਦਾ ਸਮ੍ਰਿੱਧ ਸੱਭਿਆਚਾਰ ਅਤੇ ਪਰੰਪਰਾ ਦੀਆਂ ਅਪਾਰ ਸੰਭਾਵਨਾਵਾਂ ਨੂੰ ਉਜਾਗਰ ਕਰਨ ਦਾ ਇੱਕ ਗੰਭੀਰ ਪ੍ਰਯਤਨ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਦੇ ਜ਼ਿਲ੍ਹੇ ਅਤੇ ਪਿੰਡ ਕਰੋੜਾਂ ਪ੍ਰਤੀਭਾਸ਼ਾਲੀ ਬੁਣਕਰਾਂ, ਕਾਰੀਗਰਾਂ ਅਤੇ ਸ਼ਿਲਪਕਾਰਾਂ ਨਾਲ ਭਰੇ ਪਏ ਹਨ। 

 

ਕੇਂਦਰੀ ਮੰਤਰੀ ਨੇ ਕਿਹਾ ਕਿ ਕਈ ਦਹਾਕਿਆਂ ਤੋਂ ਵਿਕਾਸ ਇੱਕ ਸਮਾਨ ਤੌਰ ‘ਤੇ ਨਹੀਂ ਹੋ ਸਕਿਆ ਸੀ ਅਤੇ ਇਹ ਕੁਝ ਖੇਤਰਾਂ ਤੱਕ ਹੀ ਸੀਮਿਤ ਸੀ। ਉਨ੍ਹਾਂ ਨੇ ਜ਼ੋਰ ਦਿੰਦੇ ਹੋਏ ਕਿਹਾ ਕਿ ਪਿਛਲੇ 8 ਵਰ੍ਹਿਆਂ ਵਿੱਚ ਸਰਕਾਰ ਦੀ ਸੋਚ ਵਿੱਚ ਇੱਕ ਮੌਲਿਕ ਬਦਲਾਅ ਆਇਆ ਹੈ। ਉਨ੍ਹਾਂ ਨੇ ਕਿਹਾ ਕਿ ਓਡੀਓਪੀ ਦੇਸ਼ ਦੇ ਹਰ ਹਿੱਸੇ ਵਿੱਚ ਸਮ੍ਰਿੱਧ ਲੈ ਜਾਣ ਦੀ ਇਸੇ ਸੋਚ ਦੇ ਨਾਲ ਜੁੜਿਆ ਹੋਇਆ ਹੈ।

 

ਸ਼੍ਰੀ ਗੋਇਲ ਨੇ ਜ਼ੋਰ ਦੇ ਕੇ ਕਿਹਾ ਕਿ ਭਾਰਤ ਤਦ ਤੱਕ ਵਿਕਸਿਤ ਨਹੀਂ ਹੋ ਸਕਦਾ ਜਦ ਤੱਕ ਕਿ ਦੇਸ਼ ਦੇ ਦੂਰ-ਦੁਰਾਡੇ ਦੇ ਇਲਾਕੇ ਵੀ ਵਿਕਾਸ ਵਿੱਚ ਸਮਾਨ ਤੌਰ ‘ਤੇ ਹਿਤਧਾਰਕ ਨਾ ਹੋਣ ਅਤੇ ਪ੍ਰਗਤੀ ਦੇ ਫਲ ਨਾਲ ਬਰਾਬਰ ਰੂਪ ਨਾਲ ਲਾਭ ਨਾ ਹੋਣ। ਉਨ੍ਹਾਂ ਨੇ ਵਿਸ਼ਵਾਸ ਵਿਅਕਤ ਕੀਤਾ ਕਿ ਓਡੀਓਪੀ ਸਮਾਜ ਦੇ ਪਿਰਾਮਿਡ ਦੇ ਹੇਠਲੇ ਹਿੱਸੇ ਵਿੱਚ ਰਹਿਣ ਵਾਲਿਆਂ ਦੇ ਲਈ ਸਮ੍ਰਿੱਧੀ ਲਿਆਉਣ ਵਿੱਚ ਮਦਦ ਕਰੇਗਾ।

 

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦਾ ਹਵਾਲਾ ਦਿੰਦੇ ਹੋਏ ਸ਼੍ਰੀ ਗੋਇਲ ਨੇ ਕਿਹਾ ਕਿ ‘ਸਾਡੇ ਦੇਸ਼ ਦੇ ਹਰੇਕ ਜ਼ਿਲ੍ਹੇ ਵਿੱਚ ਇੱਕ ਦੇਸ਼ ਦੀ ਬਰਾਬਰ ਸਮਰੱਥਾ ਹੈ... ਸਾਨੂੰ ਇਸ ਸ਼ਕਤੀ ਨੂੰ ਸਮਝਣ ਅਤੇ ਇਸ ਸਮਰੱਥਾ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰਨ ਦੀ ਜ਼ਰੂਰਤ ਹੈ।’

 

ਉੱਤਰ ਪ੍ਰਦੇਸ਼ ਜਿਹੇ ਕਈ ਰਾਜਾਂ ਵਿੱਚ ਓਡੀਓਪੀ ਨੂੰ ਮਿਲੀ ਸਫਲਤਾ ਦਾ ਜ਼ਿਕਰ ਕਰਦੇ ਹੋਏ ਕੇਂਦਰੀ ਮੰਤਰੀ ਸ਼੍ਰੀ ਗੋਇਲ ਨੇ ਕਿਹਾ ਕਿ ਤਾਲਮੇਲ ਇੱਕ ਮਹੱਤਵਪੂਰਨ ਕਾਰਕ ਹੈ ਜੋ ਓਡੀਓਪੀ ਦੀ ਸਫਲਤਾ ਨੂੰ ਅੱਗੇ ਵਧਾਵੇਗਾ। ਸ਼੍ਰੀ ਗੋਇਲ ਨੇ ਕਿਹਾ ਕਿ ਸਟਾਰਟਅੱਪ ਇੰਡੀਆ, ਮੇਕ ਇਨ ਇੰਡੀਆ, ਨਿਰਯਾਤ ਹਬ ਦੇ ਰੂਪ ਵਿੱਚ ਜ਼ਿਲ੍ਹਾ ਆਦਿ ਜਿਹੇ ਸਰਕਾਰ ਦੇ ਪ੍ਰਮੁੱਖ ਪ੍ਰੋਗਰਾਮਾਂ ਨੂੰ ਓਡੀਓਪੀ ਦੇ ਵਿਜ਼ਨ ਦੇ ਨਾਲ ਜੋੜਿਆ ਜਾਵੇ। ਉਨ੍ਹਾਂ ਨੇ ਭਾਰਤ ਸਰਕਾਰ ਦੇ ਸਾਰੇ ਮੰਤਰਾਲਿਆਂ ਤੋਂ ਪੂਰਕ ਪਹਿਲਾਂ ਦੇ ਮਾਧਿਅਮ ਨਾਲ ਓਡੀਓਪੀ ਦੇ ਜਨਾਦੇਸ਼ ਦਾ ਹੋਰ ਵਿਸਤਾਰ ਕਰਨ ਵਿੱਚ ਮਦਦ ਕਰਨ ਦੇ ਲਈ ਕਿਹਾ।

 

NKT_2537.JPG 

 

ਕੇਂਦਰੀ ਮੰਤਰੀ ਨੇ ਮੰਤਰਾਲਿਆਂ, ਵਿਭਾਗਾਂ ਅਤੇ ਹੋਰ ਸਰਕਾਰੀ ਸੰਸਥਾਵਾਂ ਨੂੰ ਕਿਹਾ ਕਿ ਉਹ ਦੇਸ਼ ਦੇ ਅੰਦਰ ਅਤੇ ਬਾਹਰ ਦੋਵੇਂ ਥਾਵਾਂ ‘ਤੇ ਓਡੀਓਪੀ ਉਤਪਾਦਾਂ ਨੂੰ ਵਿਸ਼ੇਸ਼ ਤੌਰ ‘ਤੇ ਉਪਹਾਰ ਰੂਪ ਦੇਣ ਦੇ ਲਈ ਵਿਚਾਰ ਕਰਨ। ਉਨ੍ਹਾਂ ਨੇ ਕਿਹਾ ਕਿ ਜਲਦ ਹੀ ਭਾਰਤ ਵਿੱਚ ਹੋਣ ਵਾਲਾ ਜੀ20 ਸ਼ਿਖਰ ਸੰਮੇਲਨ ਓਡੀਓਪੀ ਉਤਪਾਦਾਂ ਨੂੰ ਪ੍ਰਦਰਸ਼ਿਤ ਕਰਨ ਦਾ ਇੱਕ ਸ਼ਾਨਦਾਰ ਅਵਸਰ ਹੈ। ਉਨ੍ਹਾਂ ਨੇ ਸੁਝਾਅ ਦਿੱਤਾ ਕਿ ਜੀ20 ਦੇ ਪ੍ਰਤੀਨਿਧੀਆਂ ਨੂੰ ਚੰਗੀ ਗੁਣਵੱਤਾ ਵਾਲੇ ਓਡੀਓਪੀ ਉਤਪਾਦਾਂ ਦੀਆਂ ਪ੍ਰਦਰਸ਼ਨੀਆਂ ਅਤੇ ਸ਼ਿਲਪ ਪਿੰਡਾਂ ਦੇ ਦੌਰਿਆਂ ਦੇ ਮਾਧਿਅਮ ਨਾਲ ਓਡੀਓਪੀ ਉਤਪਾਦਾਂ ਨਾਲ ਜਾਣੂ ਕਰਵਾਇਆ ਜਾਵੇ।

 

ਸ਼੍ਰੀ ਗੋਇਲ ਨੇ ਨਿਫਟ, ਐੱਨਆਈਡੀ ਅਤੇ ਆਈਆਈਐੱਫਟੀ ਜਿਹੇ ਪ੍ਰਤਿਸ਼ਠਿਤ ਸੰਸਥਾਵਾਂ ਦੇ ਵਿਦਿਆਰਥੀਆਂ ਨਾਲ ਓਡੀਓਪੀ ਨੂੰ ਅੱਗੇ ਵਧਾਉਣ ਦੇ ਲਈ ਰਚਨਾਤਮਕ ਤਰੀਕੇ ਖੋਜਣ ਦਾ ਵੀ ਸੱਦਾ ਦਿੱਤਾ। ਉਨ੍ਹਾਂ ਨੇ ਓਡੀਓਪੀ ਉਤਪਾਦਾਂ ਨੂੰ ਬ੍ਰਾਂਡ ਕਰਨ ਦੀ ਜ਼ਰੂਰਤ ‘ਤੇ ਜ਼ੋਰ ਦਿੱਤਾ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਕੁਦਰਤੀ ਅਤੇ ਵਾਤਾਵਰਣ ਦੇ ਅਨੁਕੂਲ ਹਨ ਅਤੇ ਸਾਡੀ ਧਰਤੀ ਦੇ ਲਿਹਾਜ ਨਾਲ ਵੀ ਚੰਗੇ ਹਨ। ਇਸ ਸੰਦਰਭ ਵਿੱਚ, ਸ਼੍ਰੀ ਗੋਇਲ ਨੇ ਜੀਆਈ ਟੈਗਿੰਗ ਪ੍ਰਕਿਰਿਆ ਨੂੰ ਸਰਲ, ਸੁਸੰਗਤ ਅਤੇ ਤੇਜ਼ ਕਰਦੇ ਹੋਏ ਜੀਆਈ ਟੈਗ ਉਤਪਾਦਾਂ ਦੀ ਸੂਚੀ ਦਾ ਵਿਸਤਾਰ ਕਰਨ ਦਾ ਵੀ ਸੱਦਾ ਦਿੱਤਾ।

 

ਕੇਂਦਰੀ ਮੰਤਰੀ ਨੇ ਬਜ਼ਾਰ ਵਿੱਚ ਨਕਲੀ ਉਤਪਾਦਾਂ ਦਾ ਮੁਕਾਬਲਾ ਕਰਨ ਦੇ ਲਈ ਵਾਸਤਵਿਕ ਓਡੀਓਪੀ ਉਤਪਾਦਾਂ ਦੀ ਉਪਲਬਧਤਾ ਵਧਾਉਣ ਦਾ ਵੀ ਸੱਦਾ ਦਿੱਤਾ ਅਤੇ ਕਿਹਾ ਕਿ ਨਕਲੀ ਉਤਪਾਦ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਕਾਰੀਗਰਾਂ ਦੀ ਘੱਟ ਸੰਖਿਆ ਦੇ ਕਾਰਨ ਕਲਾ ਅਤੇ ਸ਼ਿਲਪ ਸੰਕਟ ਵਿੱਚ ਹਨ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਸ਼ਿਲਪਾਂ ਵਿੱਚ ਵੱਧ ਤੋਂ ਵੱਧ ਕਾਰੀਗਰਾਂ ਨੂੰ ਟ੍ਰੇਂਡ ਕੀਤਾ ਜਾਣਾ ਚਾਹੀਦਾ ਹੈ ਤਾਕਿ ਇਨ੍ਹਾਂ ਸ਼ਿਲਪਾਂ ਦੀ ਸੁਰੱਖਿਆ ਕੀਤੀ ਜਾ ਸਕੇ।

 

ਸ਼੍ਰੀ ਗੋਇਲ ਨੇ ਓਡੀਓਪੀ ਨੂੰ ਇੱਕ ਵਾਸਤਵਿਕ ਬਦਲਾਵਕਾਰੀ ਪਹਿਲ (ਗੇਮ ਚੇਂਜਰ) ਬਣਾਉਣ ਦੇ ਲਈ 5 ਕਾਰਜ ਏਜੰਡੇ ਦਾ ਪ੍ਰਸਤਾਵ ਰੱਖਿਆ। ਉਨ੍ਹਾਂ ਨੇ ਕਿਹਾ ਕਿ ਓਡੀਓਪੀ ਦਾ ਇੱਕ ਸੰਪੂਰਨ ਕੈਟਲਾਗ ਤਿਆਰ ਕੀਤਾ ਜਾਣਾ ਚਾਹੀਦਾ ਹੈ ਤਾਕਿ ਮੰਤਰਾਲਿਆਂ, ਮਿਸ਼ਨਾਂ, ਰਾਜ ਸਰਕਾਰਾਂ ਅਤੇ ਉਦਯੋਗ ਨੂੰ ਵਨ ਸਟਾਪ ਗਿਫਟਿੰਗ ਡੈਸਟੀਨੇਸ਼ਨ ਦੇ ਰੂਪ ਵਿੱਚ ਸੇਵਾ ਮਿਲ ਸਕੇ। ਉਨ੍ਹਾਂ ਨੇ ਕਿਹਾ ਕਿ ਇਹ ਕੈਟਲਾਗ ਅਜਿਹਾ ਹੋਵੇ ਜੋ ਉੱਚ ਗੁਣਵੱਤਾ ਵਾਲੇ ਸਪਲਾਇਰਾਂ ਦੇ ਉੱਚ ਗੁਣਵੱਤਾ ਵਾਲੇ ਡੇਟਾਬੇਸ ਦੇ ਰੂਪ ਵਿੱਚ ਕੰਮ ਕਰੇ। ਉਨ੍ਹਾਂ ਨੇ ਰਾਜਾਂ ਤੋਂ ਓਡੀਓਪੀ ਉਤਪਾਦਾਂ ਨੂੰ ਇਸ ਤਰ੍ਹਾਂ ਨਾਲ ਸੂਚੀਬੱਧ ਕਰਨ ਦੇ ਲਈ ਕਿਹਾ ਕਿ ਇਨ੍ਹਾਂ ਤੱਕ ਸਭ ਦੀ ਪਹੁੰਚ ਵਧੇ, ਇਨ੍ਹਾਂ ਦੀ ਚੋਣ ਕਰਨੀ ਅਸਾਨ ਹੋਵੇ ਅਤੇ ਸਰਚ ਇੰਜਨ ਅਨੁਕੂਲ ਰਹੇ।

 

ਸ਼੍ਰੀ ਗੋਇਲ ਨੇ ਪੈਕੇਜਿੰਗ ਵਿੱਚ ਸੁਧਾਰ ਦੀ ਜ਼ਰੂਰਤ ਬਾਰੇ ਦੱਸਦੇ ਹੋਏ ਕਿਹਾ ਕਿ ਹਰੇਕ ਓਡੀਓਪੀ ਉਤਪਾਦ ਦੀ ਇੱਕ ਆਪਣੀ ਕਹਾਣੀ ਅਤੇ ਵਿਸ਼ੇਸ਼ਤਾਵਾਂ ਹੁੰਦੀਆਂ ਹਨ ਜਿਨ੍ਹਾਂ ‘ਤੇ ਚਾਨਣਾ ਪਾਉਣਾ ਚਾਹੀਦਾ ਹੈ। ਸ਼੍ਰੀ ਗੋਇਲ ਨੇ ਕਿਹਾ ਕਿ ਜੀਈਐੱਮ ‘ਤੇ ਜਾਣ ਅਤੇ ਕੈਟਲਾਗ ਬਣਾਉਣ ਵਿੱਚ ਬੁਣਕਰਾਂ/ਕਾਰੀਗਰਾਂ ਦੀ ਮਦਦ ਕਰਨ ਦੇ ਲਈ ਟ੍ਰੇਨਿੰਗ ਸੈਸ਼ਨ ਆਯੋਜਿਤ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਇਸ ਟ੍ਰੇਨਿੰਗ ਨੂੰ ਪ੍ਰਦਾਨ ਕਰਨ ਦੇ ਲਈ ਤਾਲਮੇਲ ਸੇਵਾ ਕੇਂਦਰਾਂ ਅਤੇ ਡਾਕਘਰਾਂ ਦਾ ਲਾਭ ਉਠਾਇਆ ਜਾ ਸਕਦਾ ਹੈ।

 

ਅਧਿਕ ਅੰਤਰਰਾਸ਼ਟਰੀ ਭਾਗੀਦਾਰੀ ਦਾ ਸੱਦਾ ਦਿੰਦੇ ਹੋਏ ਕੇਂਦਰੀ ਮੰਤਰੀ ਨੇ ਕਿਹਾ ਕਿ ਓਡੀਓਪੀ ਨੂੰ ਅੰਤਰਰਾਸ਼ਟਰੀ ਪ੍ਰਦਰਸ਼ਨੀਆਂ, ਪ੍ਰੋਗਰਾਮਾਂ, ਮੀਟਿੰਗਾਂ ਅਤੇ ਸੰਮੇਲਨਾਂ ਦਾ ਇੱਕ ਹਿੱਸਾ ਬਣਾਉਣਾ ਚਾਹੀਦਾ ਹੈ। ਉਨ੍ਹਾਂ ਨੇ ਭਾਰਤੀ ਮਿਸ਼ਨਾਂ ਨਾਲ ਇਹ ਸੁਨਿਸ਼ਚਿਤ ਕਰਨ ਨੂੰ ਕਿਹਾ ਕਿ ਓਡੀਓਪੀ ਉਤਪਾਦਾਂ ਦੀ ਅੰਤਰਰਾਸ਼ਟਰੀ ਪੱਧਰ ‘ਤੇ ਮੰਗ ਵਧੇ।

 

 

ਸ਼੍ਰੀ ਗੋਇਲ ਨੇ ਕਿਹਾ ਕਿ ਦੇਸ਼ ਦੇ ਲੋਕਾਂ ਨੂੰ ਤਿਉਹਾਰਾਂ ਅਤੇ ਸਮਾਰੋਹਾਂ ਦੇ ਮੌਕੇ ‘ਤੇ ਆਪਣੇ ਮਿੱਤਰਾਂ ਅਤੇ ਪਰਿਵਾਰ ਨੂੰ ਘੱਟ ਤੋਂ ਘੱਟ ਇੱਕ ਓਡੀਓਪੀ ਉਤਪਾਦ ਉਪਹਾਰ ਵਿੱਚ ਦੇਣ ‘ਤੇ ਵਿਚਾਰ ਕਰਨਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਸ ਅੰਮ੍ਰਿਤ ਕਾਲ ਵਿੱਚ ਆਤਮਨਿਰਭਰ ਭਾਰਤ ਦੀ ਸਾਡੀ ਸਮੂਹਿਕ ਦ੍ਰਿਸ਼ਟੀ ਨੂੰ ਸਾਕਾਰ ਕਰਨ ਦੇ ਲਈ ਇਸ ਪ੍ਰੋਜੈਕਟ ਦੀ ਯੋਜਨਾ ਬਣਾਉਣ ਅਤੇ ਉਸ ਨੂੰ ਪੂਰਾ ਕਰਨ ਦਾ ਇਹ ਇੱਕ ਸਹੀ ਸਮਾਂ ਹੈ।

 

ਜੀਈਐੱਮ ‘ਤੇ ਓਡੀਓਪੀ ਸਟੋਰਫ੍ਰੰਟ 75 ਸ਼੍ਰੇਣੀਆਂ ਦੇ ਨਾਲ ਉਪਲਬਧ ਹੈ, ਜਿਸ ਵਿੱਚ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਉਤਪਾਦ ਸ਼ਾਮਲ ਹਨ। ਇਸ ਸਟੋਰਫ੍ਰੰਟ ਦਾ ਉਦੇਸ਼ ਵਿਭਿੰਨ ਮੰਤਰਾਲਿਆਂ, ਸਰਕਾਰੀ ਸੰਸਥਾਵਾਂ ਅਤੇ ਵਿਦੇਸ਼ੀ ਮਿਸ਼ਨਾਂ ਦੁਆਰਾ ਉਪਹਾਰ/ਦਫਤਰ ਉਪਯੋਗ ਦੇ ਲਈ ਓਡੀਓਪੀ ਉਤਪਾਦਾਂ ਦੀ ਸਿੱਧੀ ਖਰੀਦ ਨੂੰ ਸਮਰੱਥ ਬਣਾਉਣਾ ਹੈ। ਇਹ ਭਾਰਤ ਦੇ ਸਮ੍ਰਿੱਧ ਅਤੇ ਵਿਵਿਧ ਉਤਪਾਦਾਂ ਬਾਰੇ ਵਿੱਚ ਜਾਨਣ ਵਿੱਚ ਅੰਤਰਰਾਸ਼ਟਰੀ ਲੋਕਾਂ ਨੂੰ ਸਮਰੱਥ ਕਰੇਗਾ।

 

 

ਉਦਯੋਗ ਅਤੇ ਆਂਤਰਿਕ ਵਪਾਰ ਪਰਮੋਸ਼ਨ ਵਿਭਾਗ (ਡੀਪੀਆਈਆਈਚੀ) ਦੇ ਸਕੱਤਰ ਸ਼੍ਰੀ ਅਨੁਰਾਗ ਜੈਨ ਨੇ ਦੱਸਿਆ ਕਿ ਕਿਸ ਤਰ੍ਹਾਂ ਇਹ ਓਡੀਓਪੀ ਪਹਿਲਾ ਕਾਰੀਗਰਾਂ, ਮਹਿਲਾਵਾਂ, ਸ਼ਿਲਪਕਾਰਾਂ ਅਤੇ ਕਿਸਾਨਾਂ ਦੇ ਜੀਵਨ ਨੂੰ ਬਦਲਣ ਦੇ ਲਈ ਕੰਮ ਕਰ ਰਹੀ ਹੈ। ਸ਼੍ਰੀ ਜੈਨ ਇਸ ਦੀ ਲਾਂਚਿੰਗ ਵਿੱਚ ਵੀ ਮੌਜੂਦ ਸਨ। ਉਨ੍ਹਾਂ ਨੇ ਪ੍ਰਦਰਸ਼ਨੀਆਂ, ਕ੍ਰੇਤਾ-ਵਿਕ੍ਰੇਤਾ ਮੀਟਿੰਗ ਅਤੇ ਰਜਿਸਟ੍ਰੇਸ਼ਨ ਅਭਿਯਾਨ ਸਹਿਤ ਵਿਭਿੰਨ ਪ੍ਰੋਗਰਾਮਾਂ ਬਾਰੇ ਵੀ ਦੱਸਿਆ।

 

ਸਮਾਰੋਹ ਵਿੱਚ ਭਾਰਤ ਸਰਕਾਰ ਦੇ ਕਈ ਸਕੱਤਰ, ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਸੀਨੀਅਰ ਅਧਿਕਾਰੀ, ਕਈ ਉਦਯੋਗ ਸੰਘ ਅਤੇ ਹੋਰ ਪਤਵੰਤੇ ਮੌਜੂਦ ਸਨ।

 

 

*******

ਏਡੀ/ਕੇਪੀ/ਐੱਮਐੱਸ(Release ID: 1855481) Visitor Counter : 101