ਰੱਖਿਆ ਮੰਤਰਾਲਾ
ਰਕਸ਼ਾ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਇੰਡੀਅਨ ਏਅਰ ਫੋਰਸ ਦੇ ਪ੍ਰਮੁੱਖ ਰਡਾਰ ਸਟੇਸ਼ਨ ਦਾ ਦੌਰਾ ਕੀਤਾ
Posted On:
29 AUG 2022 3:17PM by PIB Chandigarh
ਰਕਸ਼ਾ ਮੰਤਰੀ, ਸ਼੍ਰੀ ਰਾਜਨਾਥ ਸਿੰਘ ਨੇ ਅੱਜ ਇੰਡੀਅਨ ਏਅਰ ਫੋਰਸ ਦੇ ਇੱਕ ਪ੍ਰਮੁੱਖ ਰਡਾਰ ਸਟੇਸ਼ਨ ਦਾ ਦੌਰਾ ਕੀਤਾ, ਜਿੱਥੇ ਉਨ੍ਹਾਂ ਨੇ ਏਅਰ ਕਮਾਂਡ ਐਂਡ ਕੰਟਰੋਲ ਸਿਸਟਮ (ਆਈਏਸੀਸੀਐੱਸ) ਦੀ ਕਾਰਜ ਪ੍ਰਣਾਲੀ ਦੀ ਜਾਣਕਾਰੀ ਲਈ। ਇਹ ਪ੍ਰਣਾਲੀ ਨੈਟਵਰਕ ਕੇਂਦ੍ਰੀਯਤਾ ਦੀ ਦਿਸ਼ਾ ਵਿੱਚ ਇੰਡੀਅਨ ਏਅਰ ਫੋਰਸ ਦੇ ਮਾਰਚ ਦੀ ਰੀੜ੍ਹ ਹੈ ਅਤੇ ਸੰਚਾਲਨ ਦੀ ਇੱਕ ਪ੍ਰਮੁੱਖ ਸਮਰਥਕ ਹੈ। ਇਸ ਪ੍ਰਣਾਲੀ ਦੀਆਂ ਸਮਰੱਥਾਵਾਂ ਆਪਣੇ ਉਪਯੋਗਕਰਤਾਵਾਂ ਨੂੰ ਇੱਕ ਵਧੀ ਹੋਈ ਸਥਿਤੀ ਸੰਬੰਧੀ ਜਾਗਰੂਕਤਾ ਪ੍ਰਦਾਨ ਕਰਦੀ ਹੈ ਜੋ ਇੰਡੀਅਨ ਏਅਰ ਫੋਰਸ ਦੇ ਸੈਂਸਰ-ਟੂ-ਸ਼ੂਟਰ ਲੂਪ ਨੂੰ ਘੱਟ ਕਰਦੀ ਹੈ। ਇਸ ਮਜ਼ਬੂਤ ਪ੍ਰਣਾਲੀ ਦੇ ਕੰਮਕਾਜ ਵਿੱਚ ਵਿਸ਼ੇਸ਼ਤਾਵਾਂ ਨਿਰਮਿਤ ਹਨ ਜੋ ਦੇਸ਼ ਵਿੱਚ ਇਸ ਦੇ ਸਹਿਜ ਸੰਚਾਲਨ ਨੂੰ ਸਮਰੱਥ ਬਣਾਉਂਦੀ ਹੈ।
ਆਪਣੀ ਯਾਤਰਾ ਦੇ ਦੌਰਾਨ ਸ਼੍ਰੀ ਰਾਜਨਾਥ ਸਿੰਘ ਦੇ ਸਾਹਮਣੇ ਦੇਸ਼ ਦੀਆਂ ਵੱਖ-ਵੱਖ ਥਾਵਾਂ ‘ਤੇ ਆਯੋਜਿਤ ਕਈ ਨੈਟਵਰਕ ਸੰਚਾਲਨਾਂ ਦਾ ਪ੍ਰਦਰਸ਼ਨ ਕੀਤਾ ਗਿਆ ਜਿਸ ਵਿੱਚ ਲੜਾਕੂ, ਟ੍ਰਾਂਸਪੋਰਟ ਅਤੇ ਰਿਮੋਟਲੀ ਪਾਈਲੇਟਿਟ ਵਿਮਾਨਾਂ ਦੇ ਨੈਟਵਰਕ ਅਤੇ ਸਮਗ੍ਰ ਸੰਚਾਲਨ ਸ਼ਾਮਲ ਸਨ। ਉਨ੍ਹਾਂ ਨੂੰ ਪੀਸਫੁਲ ਕਮਾਂਡ ਐਂਡ ਕੰਟਰੋਲ ਫੰਕਸ਼ਨਸ ਬਾਰੇ ਗਹਿਰਾਈ ਨਾਲ ਜਾਣਕਾਰੀ ਦਿੱਤੀ ਗਈ। ਜਿਨ੍ਹਾਂ ਵਿੱਚ ਦਿਨ ਪ੍ਰਤੀਦਿਨ ਅਧਾਰ ਦੇ ਨਾਲ-ਨਾਲ ਵੱਡੇ ਆਯੋਜਨਾਂ ਦੇ ਦੌਰਾਨ ‘ਤੇ ਮਹੱਤਵਪੂਰਨ ਖੇਤਰਾਂ ਦੀ ਵਾਯੂ ਸੁਰੱਖਿਆ ਸੁਨਿਸ਼ਿਚਤ ਕਰਨਾ ਸ਼ਾਮਲ ਹੈ। ਆਪਣੇ ਸੰਬੋਧਨ ਵਿੱਚ, ਸ਼੍ਰੀ ਰਾਜਨਾਥ ਸਿੰਘ ਨੇ ਸਾਲ ਭਰ ਦੇਸ਼ ਨੂੰ ਸੁਰੱਖਿਅਤ ਰੱਖਣ ਦੇ ਲਈ ਏਅਰ ਫੋਰਸ ਦੇ ਵੀਰਾਂ ਦੀ ਸ਼ਲਾਘਾ ਕੀਤੀ।
***
ਏਬੀਬੀ/ਆਈਐੱਨ/ਏਐੱਸ/ਜੇਪੀ
(Release ID: 1855479)
Visitor Counter : 81