ਰਸਾਇਣ ਤੇ ਖਾਦ ਮੰਤਰਾਲਾ
ਡਾ. ਮਨਸੁਖ ਮਾਂਡਵੀਯਾ ਨੇ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ ਦੇ ਸਿਲਵਰ ਜੁਬਲੀ ਸਮਾਰੋਹ ਨੂੰ ਸੰਬੋਧਿਤ ਕੀਤਾ
ਉਨ੍ਹਾਂ ਨੇ ਇੰਟੀਗ੍ਰੇਟੇਡ ਫਾਰਮਾਸਿਊਟੀਕਲ ਡਾਟਾਬੇਸ ਮੈਨੇਜਮੈਂਟ ਸਿਸਟਮ 2.0 ਅਤੇ ਅਪਡੇਟਿਡ ਫਾਰਮਾ ਸਹੀ ਦਾਮ ਐਪ ਲਾਂਚ ਕੀਤਾ
ਡਾ. ਮਨਸੁਖ ਮਾਂਡਵੀਯਾ ਨੇ ਉਦਯੋਗਾਂ ਨਾਲ ਲੋਕਾਂ ਦੇ ਵਧੀਆ ਸਿਹਤ ਅਤੇ ਕਲਿਆਣ ਨੂੰ ਸੁਨਿਸ਼ਚਿਤ ਕਰਨ ਦੇ ਟੀਚੇ ਦੇ ਨਾਲ ਦਵਾਈਆ ਦਾ ਉਤਪਾਦਨ ਅਤੇ ਨਵੀਨਤਾਕਾਰੀ ਖੋਜ ਕਰਨ ਦਾ ਅਨੁਰੋਧ ਕੀਤਾ
ਐੱਨਪੀਪੀਏ ਨ ਕੇਵਲ ਇੱਕ ਰੈਗੂਲੇਟਰ ਦੇ ਰੂਪ ਵਿੱਚ ਬਲਕਿ ਇੱਕ ਸੂਤਰਧਾਰ ਦੇ ਰੂਪ ਵਿੱਚ ਵੀ ਅਧਿਕ ਕੰਮ ਕਰ ਰਿਹਾ ਹੈ
ਐੱਨਪੀਪੀਏ ਉਦਯੋਗ ਦੇ ਹਿਤਾਂ ਨੂੰ ਹਾਨੀ ਪਹੁੰਚਾਏ ਬਿਨਾ ਸਸਤੀਆਂ ਦਵਾਈਆਂ ਦੀ ਉਪਲਬਧਤਾ ਸੁਨਿਸ਼ਚਿਤ ਕਰਦਾ ਹੈ: ਸ਼੍ਰੀ ਭਗਵੰਤ ਖੁਬਾ
Posted On:
29 AUG 2022 1:55PM by PIB Chandigarh
ਕੇਂਦਰੀ ਰਸਾਇਣ ਅਤੇ ਖਾਦ ਮੰਤਰੀ, ਡਾ. ਮਨਸੁਖ ਮਾਂਡਵੀਯਾ ਨੇ ਅੱਜ ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਿਟੀ (ਐੱਨਪੀਪੀਏ) ਦੇ ਰਜਤ ਜਯੰਤੀ ਸਮਾਰੋਹ ਨੂੰ ਸੰਬੋਧਿਤ ਕੀਤਾ। ਇਸ ਅਵਸਰ ਤੇ ਰਸਾਇਣ, ਖਾਦ, ਨਵੀਨ ਅਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ ਸ਼੍ਰੀ ਭਗਵੰਤ ਖੁਬਾ ਦੀ ਵੀ ਇੱਕ ਮਹਿਮਾਣ ਦੇ ਰੂਪ ਵਿੱਚ ਗਰਿਮਾਮਈ ਉਪਸਥਿਤੀ ਰਹੀ।
ਇਸ ਪ੍ਰੋਗਰਾਮ ਨੂੰ ਸੰਬੋਧਿਤ ਕਰਦੇ ਹੋਏ ਡਾ. ਮਾਂਡਵੀਯਾ ਨੇ ਐੱਨਪੀਪੀਏ ਨੂੰ ਕੇਵਲ ਇੱਕ ਰੈਗੂਲੇਟਰ ਦੇ ਰੂਪ ਵਿੱਚ ਨਹੀਂ ਬਲਕਿ ਇੱਕ ਸੂਤਰਧਾਰ ਦੇ ਰੂਪ ਵਿੱਚ ਅਧਿਕ ਕੰਮ ਕਰਨ ਲਈ ਵਧਾਈ ਦਿੱਤੀ। ਉਨ੍ਹਾਂ ਨੇ ਪਿਛਲੇ 25 ਸਾਲਾਂ ਦੇ ਦੌਰਾਨ ਦਵਾਈਆਂ ਦੀ ਉਪਲਬਧਤਾ ਅਤੇ ਉਨ੍ਹਾਂ ਦੇ ਉਚਿਤ ਦਾਮ ਸੁਨਿਸ਼ਚਿਤ ਕਰਨ ਵਿੱਚ ਐੱਨਪੀਪੀਏ ਦੁਆਰਾ ਦਿੱਤੇ ਗਏ ਜ਼ਿਕਰਯੋਗ ਯੋਗਦਾਨ ਤੇ ਚਾਨਣਾ ਪਾਇਆ।
ਸ਼੍ਰੀ ਮਾਂਡਵੀਯਾ ਨੇ ਗੁਣਵੱਤਪੂਰਣ ਉਤਪਾਦਾਂ ਦਾ ਉਤਪਾਦਨ ਕਰਨ ਲਈ ਭਾਰਤੀ ਉਦਯੋਗਾਂ ਦੀ ਵੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਉਦਯੋਗ ਨਾਲ ਨ ਕੇਵਲ ਵਿਵਸਾਇਕ ਉਦੇਸ਼ ਲਈ ਬਲਕਿ ਲੋਕਾਂ ਦੇ ਵਧੀਆ ਸਿਹਤ ਅਤੇ ਕਲਿਆਣ ਨੂੰ ਸੁਨਿਸ਼ਚਿਤ ਕਰਨ ਦੇ ਟੀਚੇ ਦੇ ਨਾਲ ਨਵੀਨਤਾਕਾਰੀ ਖੋਜ ਕਰਨ ਦਾ ਅਨੁਰੋਧ ਕੀਤਾ।
ਸ਼੍ਰੀ ਮਾਂਡਵੀਯਾ ਨੇ ਭਾਰਤੀ ਫਾਰਮ ਕੰਪਨੀਆਂ ਨੂੰ ਸਾਕਾਰ ਦੇ ਨਿਰੰਤਰ ਸਮਰਥਨ ਦਾ ਭਰੋਸਾ ਦਿਵਾਇਆ। ਉਨ੍ਹਾਂ ਨੇ ਉਦਯੋਗਾਂ ਲਈ ਪੀਐੱਲਆਈ 1 ਅਤੇ ਪੀਐੱਲਆਈ 2 ਯੋਜਨਾਵਾਂ ਬਾਰੇ ਵੀ ਪ੍ਰਕਾਸ਼ ਪਾਇਆ, ਜਿਨ੍ਹਾਂ ਤੋਂ ਦੇਸ਼ ਵਿੱਚ ਕਈ ਮਹੱਤਵਪੂਰਨ ਏਪੀਆਈ ਦੇ ਸਵਦੇਸੀ ਨਿਰਮਾਣ ਵਿੱਚ ਸਹਾਇਤਾ ਮਿਲੀ ਹੈ।
ਉਨ੍ਹਾਂ ਨੇ ਕੋਵਿਡ ਸੰਕਟ ਦੇ ਦੌਰਾਨ ਭਾਰਤੀ ਫਾਰਮ ਕੰਪਨੀਆਂ ਦੇ ਸਕਾਰਾਤਮਕ ਯੋਗਦਾਨ ਦਾ ਯਾਦ ਕਰਦੇ ਹੋਏ ਜਨਤਾ ਲਈ ਗੁਣਵੱਤਪੂਰਣ ਸਿਹਤ ਸੇਵਾਵਾਂ ਜਾ ਉਪਲਬਧ ਕਰਵਾਉਣ ਵਿੱਚ ਸਰਕਾਰ ਅਤੇ ਉਦਯੋਗ ਦਰਮਿਆਨ ਸਹਿਯੋਗ ਦੇ ਮਹੱਤਵ ਤੇ ਚਾਨਣਾ ਪਾਇਆ।
ਸ਼੍ਰੀ ਭਗਵੰਤ ਖੁਬਾ ਨੇ ਪਿਛਲੇ 25 ਸਾਲਾਂ ਦੇ ਦੌਰਾਨ ਦੇਸ਼ ਅਤੇ ਫਾਰਮਾ ਖੇਤਰ ਦੀ ਸਫਲਤਾਪੂਰਵਕ ਸੇਵਾ ਕਰਨ ਲਈ ਐੱਨਪੀਪੀਏ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਨੇ ਕਿਹਾ ਕਿ ਐੱਨਪੀਪੀਏ ਉਦਯੋਗ ਦੇ ਹਿਤਾਂ ਨੂੰ ਹਾਨੀ ਪਹੁੰਚਾਏ ਬਿਨਾ ਹੀ ਸਸਤੀਆਂ ਦਵਾਈਆਂ ਦੀ ਉਪਲਬਧਤਾ ਸੁਨਿਸ਼ਚਿਤ ਕਰਦਾ ਹੈ। ਉਨ੍ਹਾਂ ਨੇ ਇਹ ਉਮੀਦ ਜਾਹਿਰ ਕੀਤੀ ਕਿ ਅੱਜ ਦੋ ਐਪਲੀਕੇਸ਼ਨ ਦੇ ਲਾਂਚ ਹੋਣ ਨਾਲ ਐੱਨਪੀਪੀਏ ਆਉਣ ਵਾਲੇ ਸਾਲਾਂ ਵਿੱਚ ਕੰਮ ਨੂੰ ਸੁਚਾਰੂ ਅਤੇ ਕੁਸ਼ਲ ਤਰੀਕੇ ਨਾਲ ਅੱਗੇ ਵਧਾਏਗਾ।
ਉਦਘਾਟਨ ਸੈਸ਼ਨ ਵਿੱਚ ਇੰਟੀਗ੍ਰੇਟਿਡ ਫਾਰਮਾਸਿਊਟੀਕਲ ਡਾਟਾਬੇਸ ਮੈਨੇਜਮੈਂਟ ਸਿਸਟਮ 2.0 (ਆਈਪੀਡੀਐੱਮਐੱਸ 2.0) ਅਤੇ ਫਾਰਮਾ ਸਹੀ ਦਾਮ 2.0 ਐਪ ਲਾਂਚ ਕੀਤੇ ਗਏ।
ਆਈਪੀਡੀਐੱਮਐੱਸ 2.0 ਸੈਂਟਰ ਫਾਰ ਐਡਵਾਂਸ ਕੰਪਿਊਟਿੰਗ (ਸੀ-ਡੇਕ) ਦੇ ਤਕਨੀਕੀ ਸਮਰਥਨ ਦੇ ਨਾਲ ਐੱਨਪੀਪੀਏ ਦੁਆਰਾ ਵਿਕਸਿਤ ਅਤੇ ਏਕੀਕ੍ਰਿਤ ਉੱਤਰਦਾਈ ਕਲਾਉਡ ਅਧਾਰਿਤ ਐਪਲੀਕੇਸ਼ਨ ਹੈ। ਸਰਕਾਰ ਦੁਆਰਾ ਈਜ ਆਵ੍ ਡੂਇੰਗ ਬਿਜਨੈਸ’ ਤੇ ਜੋਰ ਦੇਣ ਲਈ ਸੰਚਾਲਨ ਵਿੱਚ ਅਧਿਕਤਮ ਤਾਲਮੇਲ ਨੂੰ ਹੁਲਾਰਾ ਦੇਣ ਦੀ ਪਰਿਕਲਪਨਾ ਕੀਤੀ ਗਈ ਹੈ।
ਕਿਉਂਕਿ ਇਹ ਡਰੱਗ ਪ੍ਰਾਈਸ ਕੰਟਰੋਲ ਆਰਡਰ (ਡੀਪੀਸੀਓ), 2013 ਦੇ ਤਹਿਤ ਲਾਜਮੀ ਰੂਪ ਤੋਂ ਵੱਖ-ਵੱਖ ਰੂਪਾਂ ਨੂੰ ਪੇਸ਼ ਕਰਨ ਲਈ ਸਿੰਗਲ ਵਿੰਡੋ ਉਪਲਬਧ ਕਰਾਏਗਾ। ਇਹ ਐੱਨਪੀਪੀਏ ਦੇ ਪੇਪਰ ਲੈਸ ਕੰਮਕਾਜ ਨੂੰ ਵੀ ਸਮਰੱਥ ਕਰੇਗਾ ਅਤੇ ਹਿਤਧਾਰਕਾਂ ਨੂੰ ਦੇਸ਼ ਭਰ ਨਾਲ ਰਾਸ਼ਟਰੀ ਫਾਰਮਾ ਮੁੱਲ ਨਿਰਧਾਰਣ ਰੈਗੂਲਟਰੀ ਨਾਲ ਜੁੜਣ ਦੀ ਸੁਵਿਧਾ ਪ੍ਰਦਾਨ ਕਰੇਗਾ।
ਫਾਰਮਾ ਸਹੀ ਦਾਮ 2.0 ਐਪ ਵਿੱਚ ਸਪੀਚ ਰਿਕੋਗਨੀਸ਼ਨ, ਹਿੰਦੀ ਅਤੇ ਅੰਗ੍ਰੇਜੀ ਵਿੱਚ ਉਪਲਬਧਤਾ, ਸ਼ੇਅਰ ਬਟਨ ਅਤੇ ਬੁੱਕਮਾਰਕਿੰਗ ਦਵਾਈਆਂ ਜਿਹੇ ਨਵੀਨਤਮ ਫੀਚਰ ਹੋਣਗੇ। ਫਾਰਮਾ ਸਹੀ ਦਾਮ ਦੇ ਇਸ ਸੰਸਕਰਣ ਵਿੱਚ ਉਪਭੋਗਤਾ ਸ਼ਿਕਾਇਤ ਪ੍ਰਬੰਧਨ ਮਾਡਿਊਲ ਦੇ ਰਾਹੀਂ ਉਪਭੋਗਤਾਵਾਂ ਦੁਆਰਾ ਸ਼ਿਕਾਇਤ ਕਰਨ ਦੀ ਵੀ ਸੁਵਿਧਾ ਹੈ। ਇਹ ਐਪ ਆਈਓਐੱਸ ਅਤੇ ਐਂਡਰਾਇਡ ਦੋਨਾਂ ਵਰਜਨ ਵਿੱਚ ਉਪਲਬਧ ਹੋਵੇਗਾ।
ਉਦਘਾਟਨ ਸੈਸ਼ਨ ਵਿੱਚ ‘ਐੱਨ ਓਵਰਵਿਯੂ ਆਵ੍ ਡ੍ਰਗ ਪ੍ਰਾਈਸਿੰਗ @ ਐੱਨਪੀਪੀਏ 25 ਈਯਰ ਓਡੀਸੀ’ ਸਿਰਲੇਖ ਨਾਮਕ ਇੱਕ ਪ੍ਰਕਾਸ਼ਨ ਵੀ ਲਾਂਚ ਕੀਤਾ ਗਿਆ ਹੈ। ਇਹ ਪ੍ਰਕਾਸ਼ਨ ਨ ਕੇਵਲ ਐੱਪੀਪੀਏ ਦੀ 25 ਸਾਲ ਦੀ ਯਾਤਰਾ ਦੀ ਜਾਣਕਾਰੀ ਦਿੰਦਾ ਹੈ ਬਲਕਿ ਮੁੱਲ ਨਿਰਧਾਰਣ ਨਿਯਮਨ ਤੇ ਵਿਸ਼ੇਸ਼ ਜੋਰ ਦੇਣ ਦੇ ਨਾਲ-ਨਾਲ ਦੇਸ਼ ਵਿੱਚ ਡਰੱਗ ਰੈਗੂਲੇਟਰੀ ਸਿਸਟਮ ਦੇ ਵਿਕਾਸ ਬਾਰੇ ਵੀ ਚਾਨਣਾ ਪਾਇਆ ਹੈ।
ਇਸ ਪਹਿਲੇ ਐੱਨਪੀਪੀਏ ਦੇ ਚੇਅਰਮੈਨ ਸ਼੍ਰੀ ਕਮਲੇਸ਼ ਪੰਤ ਨੇ ਸੁਆਗਤ ਭਾਸ਼ਣ ਦਿੱਤਾ।ਇਸ ਅਵਸਰ ਤੇ ਫਾਰਮਾਸਿਊਟੀਕਲ ਵਿਭਾਗ ਦੀ ਸਕੱਤਰ ਸੁਸ਼੍ਰੀ ਐੱਸ. ਅਪਰਣਾ ਅਤੇ ਐੱਨਪੀਪੀਏ ਦੇ ਮੈਂਬਰ ਸਕੱਤਰ ਡਾ. ਵਿਨੋਦ ਕੋਤਵਾਲ ਉਪਸਥਿਤ ਸਨ।
ਇਸ ਪ੍ਰੋਗਰਾਮ ਵਿੱਚ ਫਾਰਮਾਸਿਊਟੀਕਲ ਅਤੇ ਮੇਡਟੇਕ ਡਿਵਾਈਸ ਉਦਯੋਗ, ਕੇਂਦਰੀ ਅਤੇ ਰਾਜ ਸਰਕਾਰਾਂ, ਮੁੱਲ ਨਿਗਰਾਨੀ ਅਤੇ ਸੰਸਾਧਨ ਇਕਾਈਆਂ, ਸਿਵਲ ਸੋਸਾਇਟੀ, ਰੋਗੀ ਐਡਵੋਕੇਸੀ ਸਮੂਹਾਂ, ਫਾਰਮਾਸਿਊਟੀਕਲ ਰਿਸਰਚ ਅਤੇ ਵਿੱਦਿਅਕ ਸੰਸਥਾਨਾਂ, ਥਿੰਕ-ਟੈਂਕ ਦੇ ਹਿਤਧਾਰਕ ਅਤੇ ਮੀਡੀਆ ਪ੍ਰਤੀਨਿਧੀ ਵੀ ਮੌਜੂਦ ਸਨ।
****
(Release ID: 1855345)
Visitor Counter : 132