ਰਸਾਇਣ ਤੇ ਖਾਦ ਮੰਤਰਾਲਾ

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ ਭਲਕੇ ਆਪਣਾ ਸਿਲਵਰ ਜੁਬਲੀ ਸਮਾਰੋਹ ਮਨਾਏਗੀ ਇਸ ਮੌਕੇ ਡਾ. ਮਨਸੁਖ ਮਾਂਡਵੀਯਾ ਅਤੇ ਸ੍ਰੀ ਭਗਵੰਤ ਖੁਬਾ ਹਾਜ਼ਰ ਹੋਣਗੇ

Posted On: 28 AUG 2022 2:21PM by PIB Chandigarh

ਨੈਸ਼ਨਲ ਫਾਰਮਾਸਿਊਟੀਕਲ ਪ੍ਰਾਈਸਿੰਗ ਅਥਾਰਟੀ (ਐਨਪੀਪੀਏ) ਦੇ 25 ਸਾਲ ਪੂਰੇ ਹੋਣ ਦੇ ਸਬੰਧ ਵਿੱਚ ਭਲਕੇ ਡਾ. ਅੰਬੇਡਕਰ ਇੰਟਰਨੈਸ਼ਨਲ ਸੈਂਟਰ, ਜਨਪਥ ਵਿਖੇ ਇੱਕ ਪ੍ਰੋਗਰਾਮ ਆਯੋਜਿਤ ਕੀਤਾ ਜਾਵੇਗਾ। ਇਸ ਮੌਕੇ ਕੇਂਦਰੀ ਰਸਾਇਣ ਤੇ ਖਾਦ ਅਤੇ ਸਿਹਤ ਤੇ ਪਰਿਵਾਰ ਭਲਾਈ ਮੰਤਰੀ ਡਾ. ਮਨਸੁਖ ਮਾਂਡਵੀਯਾ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਣਗੇ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਰਸਾਇਣ ਅਤੇ ਖਾਦ ਅਤੇ ਨਵੀਨ ਅਤੇ  ਅਖੁੱਟ ਊਰਜਾ ਰਾਜ ਮੰਤਰੀ ਹਾਜ਼ਰ ਹੋਣਗੇ। ਇਸ ਸਮਾਗਮ ਵਿੱਚ ਦੇਸ਼ ਭਰ ਤੋਂ ਫਾਰਮਾਸਿਊਟੀਕਲ ਅਤੇ ਮੈਡਟੇਕ ਡਿਵਾਈਸ ਉਦਯੋਗ, ਕੇਂਦਰ ਅਤੇ ਰਾਜ ਸਰਕਾਰਾਂ, ਕੀਮਤ ਨਿਗਰਾਨੀ ਅਤੇ ਸੰਸਾਧਨ ਯੂਨਿਟਾਂ (ਪੀਐੱਮਆਰਯੂ), ਸਿਵਲ ਸੋਸਾਇਟੀ ਰੋਗੀ ਪੱਖਸਮਰਥਨ ਸਮੂਹਾਂ ਆਦਿ ਦੇ ਹਿੱਤਧਾਰਕ ਹਿੱਸਾ ਲੈਣਗੇ।

 

ਉਦਘਾਟਨੀ ਸੈਸ਼ਨ ਵਿੱਚ, ਸੈਂਟਰ ਫਾਰ ਐਡਵਾਂਸਡ ਕੰਪਿਊਟਿੰਗ (ਸੀ-ਡੀਏਸੀ), ਜੋ ਕੇਂਦਰ ਦੀ ਤਕਨੀਕੀ ਸਹਾਇਤਾ ਨਾਲ ਕੀਤਾ ਐਨਪੀਪੀਏ ਦੁਆਰਾ ਵਿਕਸਤ ਨਾਲ ਕੀਤਾ ਇੱਕ ਏਕੀਕ੍ਰਿਤ ਜਵਾਬਦੇਹ ਕਲਾਉਡ-ਅਧਾਰਿਤ ਐਪਲੀਕੇਸ਼ਨ-,ਏਕੀਕ੍ਰਿਤ ਫਾਰਮਾਸਿਊਟੀਕਲ ਡਾਟਾਬੇਸ ਮੈਨੇਜਮੈਂਟ ਸਿਸਟਮ 2.0 (ਆਈਪੀਡੀਐੱਮਐੱਸ 2.0), ਲਾਂਚ ਕਰੇਗਾ । ਆਈਪੀਡੀਐੱਮਐੱਸ 2.0 ਦੀ ਕਲਪਨਾ 'ਕਾਰੋਬਾਰ ਕਰਨ ਦੀ ਸੌਖ' 'ਤੇ ਸਰਕਾਰ ਦੇ ਜ਼ੋਰ ਨੂੰ ਹੁਲਾਰਾ ਦੇਣ ਲਈ ਇਹ ਓਪਰੇਸ਼ਨਾਂ ਵਿੱਚ ਤਾਲਮੇਲ ਨੂੰ ਅਨੁਕੂਲ ਬਣਾਉਣ ਲਈ ਕੀਤਾ ਗਿਆ ਹੈ ਕਿਉਂਕਿ ਇਹ ਵੱਖ-ਵੱਖ ਫਾਰਮੈਟਾਂ ਨੂੰ ਜਮ੍ਹਾਂ ਕਰਨ ਲਈ ਇੱਕ ਸਿੰਗਲ ਵਿੰਡੋ ਪ੍ਰਦਾਨ ਕਰੇਗਾ, ਜਿਵੇਂ ਕਿ ਡਰੱਗਜ਼ ਪ੍ਰਾਈਸ ਕੰਟਰੋਲ ਆਰਡਰ (ਡੀਪੀਸੀਓ), 2013 ਦੇ ਤਹਿਤ ਲਾਜ਼ਮੀ ਹੈ। ਇਹ ਐਨਪੀਪੀਏਸ ਦੇ ਕਾਗਜ਼ ਰਹਿਤ ਕੰਮਕਾਜ ਨੂੰ ਵੀ ਸਮਰੱਥ ਬਣਾਵੇਗਾ ਅਤੇ ਹਿੱਤਧਾਰਕਾਂ ਨੂੰ ਦੇਸ਼ ਭਰ ਦੇ ਨੈਸ਼ਨਲ ਫਾਰਮਾ ਪ੍ਰਾਈਸਿੰਗ ਰੈਗੂਲੇਟਰ ਨਾਲ ਜੁੜਨ ਲਈ ਸਹੂਲਤ ਦੇਵੇਗਾ।

ਇਸ ਤੋਂ ਇਲਾਵਾ, ਇਸ ਮੌਕੇ 'ਤੇ ਅੱਪਡੇਟ ਫੀਚਰਸ ਵਾਲੀ ਫਾਰਮਾ ਸਹੀ ਦਾਮ 2.0 ਐਪ ਵੀ ਲਾਂਚ ਕੀਤੀ ਜਾਵੇਗੀ। ਇਸ ਐਪ ਵਿੱਚ ਖਪਤਕਾਰ ਸ਼ਿਕਾਇਤ ਪ੍ਰਬੰਧਨ ਪ੍ਰਣਾਲੀ ਨਾਲ ਸਪੀਚ ਰਿਕੋਗਨਿਸ਼ਨ; ਸਰਚ ਮੈਡਿਸਿਨ ਬ੍ਰਾਂਡ/ਫੌਰਮੂਲੇਸ਼ਨ ਵਾਈਜ਼; ਸ਼ੇਅਰ ਸੁਵਿਧਾ ਵਰਗੇ ਫੀਚਰਸ ਹਨ।  ਉਦਘਾਟਨੀ ਸੈਸ਼ਨ ਵਿੱਚ ਐਨਪੀਪੀਏ ਦੀ 25 ਸਾਲਾਂ ਦੀ ਕ੍ਰਾਮਿਕ ਯਾਤਰਾ ਬਾਰੇ ਇੱਕ ਪ੍ਰਕਾਸ਼ਨ ਸ਼ੁਰੂ ਕਰਨ ਦਾ ਵੀ ਪ੍ਰਸਤਾਵ ਹੈ।

 

ਉਦਘਾਟਨੀ ਸੈਸ਼ਨ ਤੋਂ ਬਾਅਦ, "ਫਾਰਮਾਸਿਊਟੀਕਲ ਅਤੇ ਮੈਡਟੈਕ ਸੈਕਟਰਾਂ ਵਿੱਚ ਨੀਤੀ ਬਣਾਉਣ ਲਈ ਮਜ਼ਬੂਤ ​​ਡੇਟਾ ਸੰਗ੍ਰਹਿ" ਵਿਸ਼ੇ 'ਤੇ ਇੱਕ ਪੈਨਲ ਚਰਚਾ ਕੀਤੀ ਜਾਵੇਗੀ। ਪੈਨਲ ਚਰਚਾ ਦੀ ਪ੍ਰਧਾਨਗੀ ਨੀਤੀ ਆਯੋਗ ਦੇ ਮੈਂਬਰ, ਸਿਹਤ ਡਾ. ਵੀ.ਕੇ. ਪੌਲ ਅਤੇ ਸਟੇਜ ਸੰਚਾਲਨ ਈਐਂਡਵਾਈ ਦੇ ਸ਼੍ਰੀ ਸਤਿਆ ਐਸ. ਸੁੰਦਰਮ ਦੁਆਰਾ ਕੀਤਾ ਜਾਵੇਗਾ। ਪੈਨਲਿਸਟ ਚਰਚਾ ਵਿੱਚ ਦੇ ਤਹਿਤ ਵਿਸ਼ੇ ਦੇ ਨਾਲ ਸਬੰਧ ਰੱਖਣ ਵਾਲੇ ਵਿਭਿੰਨ ਖੇਤਰਾਂ ਦੇ ਮਾਹਰ ਹੋਣਗੇ। ਵਿਚਾਰ-ਵਟਾਂਦਰੇ ਵਿੱਚ ਮਾਹਿਰ ਪੈਨਲਿਸਟ ਹੋਣਗੇ: ਡਾ. ਵਿਰਾਂਚੀ ਸ਼ਾਹ, ਰਾਸ਼ਟਰੀ ਪ੍ਰਧਾਨ, ਆਈਡੀਐਮਏ; ਸ਼੍ਰੀ ਰਾਜੀਵ ਮਿਸ਼ਰਾ, ਸਲਾਹਕਾਰ, ਆਰਥਿਕ ਮਾਮਲਿਆਂ ਦੇ ਵਿਭਾਗ; ਡਾ. ਵੀ.ਜੀ. ਸੋਮਾਨੀ, ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ; ਸ਼੍ਰੀਮਤੀ ਦੀਪਤੀ ਸ਼੍ਰੀਵਾਸਤਵ, ਡੀਡੀਜੀ, ਅੰਕੜਾ ਅਤੇ ਪ੍ਰੋਗਰਾਮ ਲਾਗੂਕਰਨ ਮੰਤਰਾਲੇ; ਸ਼੍ਰੀ ਹਿਮਾਂਸ਼ੂ ਬੈਦ, ਚੇਅਰਮੈਨ ਸੀਆਈਆਈ ਮੈਡੀਕਲ ਡਿਵਾਈਸ ਕਮੇਟੀ; ਸ਼੍ਰੀ ਆਸ਼ੀਸ਼ ਭਟਨਾਗਰ, ਵਾਈਸ ਪ੍ਰੈਸੀਡੈਂਟ, ਨੈਸ਼ਨਲ ਇੰਸਟੀਚਿਊਟ ਆਫ ਸਮਾਰਟ ਗਵਰਨਮੈਂਟ; ਅਤੇ ਸ਼੍ਰੀ ਸੌਰਭ ਠੁਕਰਾਲ, ਸੀਨੀਅਰ ਸਪੈਸ਼ਲਿਸਟ, ਨੀਤੀ ਆਯੋਗ। ਚੇਅਰਮੈਨ ਐਨਪੀਪੀਏ ਵਿਚਾਰ-ਵਟਾਂਦਰੇ ਦਾ ਸਾਰ ਪੇਸ਼ ਕਰੇਗਾ। 

ਚਰਚਾ ਦੇ ਅਧੀਨ ਵਿਸ਼ਿਆਂ ਦੇ ਪੈਨਲਿਸਟ ਵੱਖ-ਵੱਖ ਪਹਿਲੂਆਂ 'ਤੇ ਆਪਣੇ ਵਿਚਾਰ ਸਾਂਝੇ ਕਰਨਗੇ, ਜਿਸ ਵਿੱਚ ਸਿਹਤ ਸੰਭਾਲ ਨੂੰ ਪਹੁੰਚਯੋਗ ਅਤੇ ਕਿਫਾਇਤੀ ਬਣਾਉਣ ਦੇ ਵਿਆਪਕ ਸੰਦਰਭ ਵਿੱਚ ਡੇਟਾ ਦੇ ਵੱਖ-ਵੱਖ ਸਰੋਤਾਂ ਦੀ ਮਹੱਤਤਾ 'ਤੇ ਵਿਸ਼ੇਸ਼ ਜ਼ੋਰ ਦਿੱਤਾ ਜਾਵੇਗਾ। ਬਿਹਤਰ ਡਾਟਾ ਇਕੱਠਾ ਕਰਨ ਦੇ ਵਿਕਲਪ, ਤਾਲਮੇਲ, ਸਮੂਹ ਅਤੇ ਸਹਿਯੋਗ ਲਈ ਖੇਤਰਾਂ ਦੀ ਪਛਾਣ ਕੀਤੀ ਜਾਵੇਗੀ ਤਾਂ ਕਿ ਭਵਿੱਖ ਦੀ ਰੂਪਰੇਖਾ ਤਿਆਰ ਕੀਤੀ ਜਾ ਸਕੇ ਜੋ ਮਜ਼ਬੂਤ ਡੇਟਾਬੇਸ ਦੇ ਨਿਰਮਾਣ ਵਿੱਚ ਸਹਾਇਤਾ ਕਰੇਗੀ।

********

ਐੱਮਵੀ/ਐੱਸਕੇ



(Release ID: 1855258) Visitor Counter : 130