ਇਸਪਾਤ ਮੰਤਰਾਲਾ
ਧਾਤੂ ਖੇਤਰ ਨੂੰ ਸਰਕੂਲਰ ਇਕਨੌਮੀ ਮਾਡਲ ਵਿੱਚ ਸਭ ਤੋ ਅੱਗੇ ਰਹਿਣ ਦੀ ਜ਼ਰੂਰਤ: ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ
ਭਾਰਤ ਦਾ ਖਣਿਜ ਅਤੇ ਧਾਤੂ ਖੇਤਰ ਮਜ਼ਬੂਤ ਵਿਕਾਸ ਦੇ ਲਈ ਤਿਆਰ: ਇਸਪਾਤ ਮੰਤਰੀ
Posted On:
26 AUG 2022 3:16PM by PIB Chandigarh
ਕੇਂਦਰੀ ਇਸਪਾਤ ਅਤੇ ਸ਼ਹਿਰੀ ਹਵਾਬਾਜ਼ੀ ਮੰਤਰੀ ਸ਼੍ਰੀ ਜਯੋਤਿਰਾਦਿੱਤਿਆ ਐੱਮ. ਸਿੰਧੀਆ ਨੇ ਕਿਹਾ ਕਿ ਸਾਡੇ ਜ਼ਿਆਦਾਤਰ ਕੁਦਰਤੀ ਸੰਸਾਧਨ ਸੀਮਿਤ ਹਨ, ਇਸ ਲਈ ਇਹ ਮੱਹਤਵਪੂਰਨ ਹੈ ਕਿ ਦੁਨੀਆ ਇਨ੍ਹਾਂ ਦੁਰਲਭ ਸੰਸਾਧਨਾਂ ਦਾ ਉਪਯੋਗ ਕਰਨ ਦੇ ਲਈ ਵਾਤਾਵਰਣ ਅਤੇ ਆਰਥਿਕ ਰੂਪ ਨਾਲ ਵਿਹਾਰਕ ਤਰੀਕ ਲੱਭਣ। ਸ਼੍ਰੀ ਸਿੰਧੀਆ ਨੇ ਇੰਡੀਅਨ ਇੰਸਟੀਟਿਊਟ ਆਵ੍ ਮੈਟਲਸ ਦਿੱਲੀ ਚੈਪਟਰ ਦੁਆਰਾ ਅੱਜ ਆਯੋਜਿਤ ਸਰਕੂਲਰ ਇਕੋਨੌਮੀ ਅਤੇ ਸੰਸਾਧਨ ਕੁਸ਼ਲਤਾ ’ਤੇ ਅੰਤਰਰਾਸ਼ਟਰੀ ਸੰਮੇਲਨ ਵਿੱਚ ਇਹ ਗੱਲ ਕਹੀ। ਸੰਮੇਲਨ ਵਿੱਚ ਸੇਲ ਦੇ ਚੇਅਰਮੈਨ, ਸੁਸ਼੍ਰੀ ਸੋਮਾ ਮੰਡਲ, ਐੱਸਐੱਮਐੱਸ ਸਮੂਹ ਦੇ ਭਾਰਤ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਸੀਈਓ ਸ਼੍ਰੀ ਉਲਰਿਚ ਗ੍ਰੀਨਰ ਪੈਚਟਰ, ਐੱਮਆਈਡੀਐੱਚਏਐੱਨਆਈ ਦੇ ਸੀਐੱਮਡੀ ਡਾ. ਐੱਸ ਕੇ ਝਾਅ, ਆਈਆਈਐੱਮ, ਦਿੱਲੀ ਚੈਪਟਰ ਦੇ ਚੇਅਰਮੈਨ ਡਾ. ਮੁਕੇਸ਼ ਕੁਮਾਰ ਅਤੇ ਖਣਿਜ ਅਤੇ ਧਾਤੂ ਖੇਤਰ ਦੇ ਪ੍ਰਤੀਨਿਧੀ ਮੌਜੂਦ ਸਨ।

ਸ਼੍ਰੀ ਸਿੰਧੀਆ ਨੇ ਇਸ ਗੱਲ ְ’ਤੇ ਚਾਨਣਾ ਪਾਇਆ ਕਿ ਦੁਨੀਆ ਭਰ ਵਿੱਚ ਆਮ ਸਹਿਮਤੀ ਬਣ ਗਈ ਹੈ ਕਿ ਸਰਕੂਲਰ ਇਕੋਨੌਮੀ ਸੰਸਾਧਨਾਂ ਦੀ ਸੰਭਾਲ਼ ਦਾ ਇੱਕਮਾਤਰ ਤਰੀਕਾ ਹੈ। ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਮਾਨਵਤਾ ਦਾ ਭਵਿੱਖ ’ਟੇਕ-ਮੇਕ ਡਿਸਪੋਜ’ ਮਾਡਲ ਯਾਨੀ ਲੀਨੀਅਰ ਇਕੋਨੌਮੀ ’ਤੇ ਨਹੀਂ ਬਣਾਇਆ ਜਾ ਸਕਦਾ ਹੈ। ਉਨ੍ਹਾਂ ਨੇ ਕਿਹਾ ਕਿ 6 ਆਰ ਸਿਧਾਂਤਾਂ, ਰਿਡੂਊਸ, ਰੀਸਾਈਕਲ, ਰਿਊਜ਼, ਰਿਕਵਰ, ਰਿਡਿਜ਼ਾਈਲ ਅਤੇ ਰਿਮੈਨੂਫੈਕਚਰ ਦਾ ਪਾਲਣ ਕਰਦੇ ਹੋਏ ਇਕੋਨੌਮੀ ਮਾਡਲ ਦੇ ਉਤਰਦਾਈ ਅਤੇ ਸਵੀਕਾਰ ਹੋਣ ਦੇ ਕਾਰਣ ਧਾਤੂ ਖੇਤਰ ਨੂੰ ਧਾਤੂਆਂ ਦੀ ਕੁਦਰਤੀ ਸੰਭਾਵਨਾ ਦੇ ਇਲਾਵਾ ਦੇ ਵਿਆਪਕ ਇਸਤੇਮਾਲ ਦੇ ਮੱਦੇਨਜ਼ਰ ਸਰਕੂਲਰ ਇਕੋਨੌਮੀ ਮਾਡਲ ਵਿੱਚ ਸਭ ਤੋਂ ਅੱਗੇ ਰਹਿਣ ਦੀ ਜ਼ਰੂਰਤ ਹੈ।
ਮੰਤਰੀ ਨੇ 15 ਅਗਸਤ 2021 ਨੂੰ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਦੇ ਸੰਬੋਧਨ ਨੂੰ ਯਾਦ ਕੀਤਾ ਜਿਸ ਵਿੱਚ ਉਨ੍ਹਾਂ ਨੇ ਸਰਕੂਲਰ ਇਕੋਨੌਮੀ ਮਿਸ਼ਨ ਦੀ ਤਤਕਾਲ ਜ਼ਰੂਰਤ ’ਤੇ ਜ਼ੋਰ ਦਿੱਤਾ ਸੀ। ਆਪਣੇ ਸੰਬੋਧਨ ਵਿੱਚ , ਪ੍ਰਧਾਨ ਮੰਤਰੀ ਨੇ ਕਿਹਾ ਸੀ ਕਿ ਸਰਕੂਲਰ ਇਕਨੌਮੀ ਸਮੇਂ ਦੀ ਜ਼ਰੂਰਤ ਹੈ, ਅਤੇ ਸਾਨੂੰ ਆਧੁਨਿਕ ਅਰਥਵਿਵਸਥਾ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਦੇ ਲਈ ਕੁਦਰਤੀ ਸੰਸਾਧਨਾਂ ਦੀ ਤੇਜ਼ੀ ਨਾਲ ਕਮੀ ਦੇ ਕਾਰਨ ਇਸ ਨੂੰ ਆਪਣੇ ਜੀਵਨ ਦਾ ਇੱਕ ਜ਼ਰੂਰੀ ਹਿੱਸਾ ਬਣਾਉਣਾ ਚਾਹੀਦਾ ਹੈ।
ਸ਼੍ਰੀ ਸਿੰਧੀਆ ਨੇ ਕਿਹਾ ਕਿ ਧਾਤੂ ਉਦਯੋਗ ਊਰਜਾ ਦਾ ਵੱਡੇ ਪੈਮਾਨੇ ’ਤੇ ਉਪਯੋਗ ਕਰਨ ਵਾਲਾ ਉਦਯੋਗ ਹੈ ਅਤੇ ਇਸ ਪ੍ਰਕਾਰ ਵੱਡੇ ਪੈਮਾਨੇ ’ਤੇ ਕਾਰਬਨ ਨਿਕਾਸੀ ਦਾ ਕਾਰਨ ਬਣਦਾ ਹੈ, ਜੋ ਆਲਮੀ ਭਾਈਚਾਰੇ ਦੇ ਲਈ ਇੱਕ ਵੱਡੀ ਚੁਣੌਤੀ ਹੈ, ਇਸ ਲਈ ਸਾਨੂੰ ਜ਼ੀਰੋ ਕਾਰਬਨ ਨਿਕਾਸੀ ਦੇ ਟੀਚੇ ਨੂੰ ਪ੍ਰਾਪਤ ਕਰਨ ਦੇ ਲਈ ਨਵੀਆਂ ਤਕਨੀਕਾਂ ਨੂੰ ਅਪਣਾਉਣਾ ਹੋਵੇਗਾ। ਮੰਤਰੀ ਨੇ ਕਿਹਾ ਕਿ ਅਸੀਂ ਸਭ ਇਸ ਗੱਲ ਨਾਲ ਸਹਿਮਤ ਹਾਂ ਕਿ ਅੱਜ ਦੁਨੀਆ ਵਿੱਚ ਟੈਕਨੋਲੋਜੀ ਦਾ ਦਬਦਬਾ ਹੈ, ਕੁਝ ਵੀ ਬੇਕਾਰ ਨਹੀਂ ਹੈ ਅਤੇ ਸਭ ਤਥਾਕਥਿਤ ਕਚਰੇ ਨੂੰ ਉਪਯੁਕਤ ਟੈਕਨੋਲੋਜੀ ਨੂੰ ਅਪਣਾ ਕੇ ਧਨ ਸ੍ਰਿਜਣ ਦੇ ਲਈ ਸੰਸਾਧਨਾਂ ਵਿੱਚ ਬਦਲਿਆ ਜਾ ਸਕਦਾ ਹੈ।

ਐਟੋਮੋਟਿਵ, ਇਨਫ੍ਰਾਸਟ੍ਰਕਚਰ, ਟ੍ਰਾਂਸਪੋਰਟ, ਪੁਲਾੜ ਅਤੇ ਰੱਖਿਆ ਦੇ ਖੇਤਰ ਵਿੱਚ ਵਾਧੇ ਵਿੱਚ ਉੱਭਰਦੇ ਉਛਾਲ ਦਾ ਸਮਰਥਨ ਕਰਨ ਦੇ ਲਈ ਮੰਗ ਵਿੱਚ ਉਮੀਦ ਅਨੁਸਾਰ ਉਛਾਲ ਨੂੰ ਦੇਖਦੇ ਹੋਏ ਭਾਰਤ ਦਾ ਮਾਈਨਿੰਗ ਅਤੇ ਧਾਤੂ ਖੇਤਰ ਜਬਰਦਸਤ ਵਿਕਾਸ ਦੇ ਲਈ ਤਿਆਰ ਹੈ। ਤੇਜ਼ੀ ਨਾਲ ਦੌੜਦੀ ਇਸ ਦੁਨੀਆ ਵਿੱਚ ਚੁਣੌਤੀ ਸਟੀਲ ਜਿਹੇ ਖੇਤਰਾਂ ਦੇ ਉਪ-ਉਤਪਾਦਾਂ ਦਾ ਮੁਕਾਬਲਾ ਕਰਨਾ ਹੈ, ਜੋ ਕਿ ਅਰਥਵਿਵਸਥਾ ਦੇ ਲਈ ਸਮਾਨ ਰੂਪ ਨਾਲ ਮਹੱਤਵਪੂਰਨ ਹੈ ਅਤੇ ਦੂਸਰੇ ਪਾਸੇ ਕਾਰਬਨ ਡਾਈਆਕਸਾਈਡ ਦੀ ਨਿਕਾਸੀ ਦੇ ਸਬੰਧ ਵਿੱਚ ਖੇਤਰ ਨੂੰ ਸਮਾਪਤ ਕਰਨਾ ਕਠਿਨ ਹੈ। ਦੁਨੀਆ ਭਰ ਵਿੱਚ ਸਟੀਲ ਨਿਰਮਾਤਾ ਵਾਤਾਵਰਣ ਸਥਿਰਤਾ ਅਤੇ ਸਰਕੂਲਰ ਇਕੋਨੌਮੀ ਦੀਆਂ ਚੁਣੌਤੀਆਂ ਦੇ ਨਿਪਟਾਰੇ ਦੇ ਲਈ ਉਪਯੁਕਤ ਰਣਨੀਤੀਆਂ ਵਿਕਸਿਤ ਕਰਨ ਦੇ ਲਈ ਤਿਆਰ ਹਨ।
ਮੰਤਰੀ ਨੇ ਕਿਹਾ, ਭਾਰਤ ਸਰਕਾਰ ਨੇ ਲੌਹ ਅਤੇ ਅਲੌਹ ਧਾਤੂਆਂ ਨੂੰ ਸ਼ਾਮਲ ਕਰਦੇ ਹੋਏ ਧਾਤੂ ਖੇਤਰ ਸਮੇਤ ਵਿਭਿੰਨ ਖੇਤਰਾਂ ਵਿੱਚ ਸਰਕੂਲਰ ਇਕੋਨੌਮੀ ਨੂੰ ਹੁਲਾਰਾ ਦੇਣ ਦੇ ਲਈ ਨੀਤੀ ਆਯੋਗ ਦੇ ਮਾਧਿਅਮ ਰਾਹੀਂ 11 ਕਮੇਟੀਆਂ ਦਾ ਗਠਨ ਕਰਕੇ ਸਮੇਂ ’ਤੇ ਪਹਿਲ ਕੀਤੀ ਹੈ।
ਸ਼੍ਰੀ ਸਿੰਧੀਆ ਨੇ ਦੱਸਿਆ ਕਿ ਇਸਪਾਤ ਮੰਤਰਾਲਾ ਇੱਕ ਨੋਡਲ ਏਜੰਸੀ ਦੇ ਰੂਪ ਵਿੱਚ ਕੰਮ ਕਰ ਰਿਹਾ ਹੈ ਅਤੇ ਉਸ ਨੇ ਮਾਈਨਿੰਗ ਖੇਤਰ ਵਿੱਚ ਸਰਕੂਲਰ ਇਕੋਨੌਮੀ ਨੂੰ ਹੁਲਾਰਾ ਦੇਣ ਦੇ ਲਈ ਇੱਕ ਵਿਸਤ੍ਰਿਤ ਰੋਡਮੈਪ ਤਿਆਰ ਕਰ ਲਿਆ ਹੈ। ਇਸ ਵਿੱਚ ਮਾਈਨਿੰਗ ਤੋਂ ਲੈ ਕੇ ਤਿਆਰ ਧਾਤੂ ਉਤਪਾਦਨ ਅਤੇ ਹਰ ਤਰ੍ਹਾਂ ਦੇ ਕਚਰੇ ਦੇ ਉਪਯੋਗ ਸਮੇਤ ਉਨ੍ਹਾਂ ਦੇ ਪੁਨਰਚੱਕਰ/ਫਿਰ ਤੋਂ ਉਪਯੋਗ ਅਤੇ ਪ੍ਰਕਿਰਿਆ ਵਿੱਚ ਉਤਪੰਨ ਉਤਪਾਦਾਂ ਦੇ ਸਭ ਪਹਿਲੂਆਂ ਨੂੰ ਸ਼ਾਮਲ ਕੀਤਾ ਗਿਆ ਹੈ।
ਮੰਤਰੀ ਨੇ ਇਸ ਗੱਲ ’ਤੇ ਚਾਨਣਾ ਪਾਇਆ ਕਿ ਸਰਕੂਲਰ ਇਕੋਨੌਮੀ ਰਿਸਾਈਕਿਲੰਗ ਤੋਂ ਕਿਤੇ ਅੱਗੇ ਵੱਧ ਕੇ ਹੈ। ਸਾਡੀ ਊਰਜਾ ਖਪਤ ਦਾ ਇੱਕ ਬਹੁਤ ਵੱਡਾ ਹਿੱਸਾ, ਅਤੇ ਸਬੰਧਿਤ ਗ੍ਰੀਨਹਾਊਸ ਗੈਸ ਨਿਕਾਸੀ ਦਾ ਸਬੰਧ ਪਦਾਰਥ ਦੇ ਐਕਸਟ੍ਰੈਕਸ਼ਨ, ਪ੍ਰੋਸੈੱਸਿੰਗ, ਟ੍ਰਾਂਸਪੋਰਟ, ਉਪਯੋਗ ਅਤੇ ਨਿਪਟਾਰੇ ਨਾਲ ਨਿਕਟਤਾ ਨਾਲ ਜੁੜਿਆ ਹੋਇਆ ਹੈ। ਸਰਕੂਲਰ ਰਣਨੀਤੀਆਂ ਜਿਵੇਂ ਸਰਕੂਲਰ ਡਿਜ਼ਾਇਨ, ਕੁਸ਼ਲ ਸਮੱਗਰੀ ਉਤਪਾਦਨ, ਫਿਰ ਉਪਯੋਗ, ਮੁਰੰਮਤ ਅਤੇ ਪੁਨਰਚੱਕਰ ਨਾਲ ਪਦਾਰਥ ਦੀ ਖਪਤ ਵਿੱਚ ਬਚਤ ਹੁੰਦੀ ਹੈ ਅਤੇ ਗ੍ਰੀਨਹਾਊਸ ਗੈਸ ਨਿਕਾਸੀ ਘੱਟ ਹੁੰਦੀ ਹੈ।
ਜ਼ਿਆਦਾਤਰ ਵੱਡਮੁੱਲੇ ਸਮੇਂ ਵਿੱਚ ਵਸਤੂ ਦੇ ਉਪਯੋਗ ’ਤੇ ਧਿਆਨ ਕੇਂਦ੍ਰਿਤ ਕਰਕੇ ਅਤੇ ਮੈਟੀਰੀਅਲ ਰਿਸਾਈਕਲ ਨੂੰ ਬੰਦ ਕਰਕੇ, ਸਰਕੂਲਰ ਇਕੋਨੌਮੀ ਵਿੱਚ ਇੱਕ ਮਜ਼ਬੂਤੀ ਹੁੰਦੀ ਹੈ ਜੋ ਜਲਵਾਯੂ ਪਰਿਵਰਤਨ ਦੇ ਕਾਰਨ ਹੋਣ ਵਾਲੇ ਜਬਰਦਸਤ ਪਰਿਵਰਤਨਾਂ ਨਾਲ ਨਿਪਟਣ ਵਿੱਚ ਮਦਦ ਕਰੇਗੀ। ਇਨ੍ਹਾਂ ਕਦਮਾਂ ਨਾਲ ਰਾਸ਼ਟਰ ਨੂੰ ਅਨੇਕ ਲਾਭ ਹੋਣਗੇ ਅਤੇ ਸਬੰਧਿਤ ਸਪਲਾਈ ਚੇਨ ਦੇ ਨਾਲ-ਨਾਲ ਖਪਤ ਨਾਲ ਸਬੰਧਿਤ ਉਦਯੋਗਾਂ ਦੇ ਕਾਰਨ ਸਕਲ ਘਰੇਲੂ ਉਤਪਾਦ ’ਤੇ ਇੱਕ ਗੁਣਕ ਪ੍ਰਭਾਵ ਪਵੇਗਾ, ਇਸ ਦੇ ਇਲਾਵਾ ਪਲਾਂਟ ਦੇ ਅੰਦਰ ਪ੍ਰਤੱਖ ਰੂਪ ਨਾਲ ਅਤੇ ਅਪ੍ਰਤੱਖ ਰੂਪ ਨਾਲ ਸਬੰਧਿਤ ਉਦਯੋਗਾਂ ਵਿੱਚ ਵੱਡੇ ਪੈਮਾਨੇ ’ਤੇ ਰੋਜ਼ਗਾਰ ਦੇ ਅਵਸਰ ਪੈਦਾ ਹੋਣਗੇ।
ਮੰਤਰੀ ਨੇ ਕਿਹਾ ਕਿ ਭਾਰਤ ਨੇ ਵਿੱਤ ਵਰ੍ਹੇ 2022 ਵਿੱਚ ਇਸਪਾਤ ਉਤਪਾਦਨ ਦੀ ਸਥਾਪਿਤ ਸਮਰੱਥਾ 50% ਵਧਾ ਕੇ 155 ਮਿਲੀਅਨ ਟਨ ਕਰ ਦਿੱਤੀ ਹੈ, ਜੋ ਵਿੱਤ ਵਰ੍ਹੇ 2014 ਵਿੱਚ ਲਗਭਗ 100 ਮਿਲੀਅਨ ਟਨ ਸੀ। ਅੱਠ ਵਰ੍ਹਿਆਂ ਦੀ ਇਸ ਮਿਆਦ ਦੇ ਦੌਰਾਨ ਇਸਪਾਤ ਦੀ ਪ੍ਰਤੀ ਵਿਅਕਤੀ ਖਪਤ ਵੀ ਲਗਭਗ 50% ਵਧਾ ਕੇ ਪ੍ਰਤੀ ਵਿਅਕਤੀ 77 ਕਿਲੋਗ੍ਰਾਮ ਹੋ ਗਈ ਹੈ। ਦੇਸ਼ ਦੇ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨ ’ਤੇ ਸਰਕਾਰ ਦਾ ਧਿਆਨ ਕੇਂਦ੍ਰਿਤ ਕਰਨ ਦੇ ਇਲਾਵਾ ਭਾਰਤ ਸਰਕਾਰ ਦੀਆਂ ਨਿਵੇਸ਼ਕ ਅਨੁਕੂਲ ਨੀਤੀਆਂ ਦੀ ਅਗਵਾਈ ਵਿੱਚ ਇਸਪਾਤ ਉਦਯੋਗ ਇੱਕ ਸਥਿਰ ਵਿਕਾਸ ਪੱਥ ’ਤੇ ਹੈ। ਸ਼੍ਰੀ ਸਿੰਧੀਆ ਨੇ ਇਹ ਵੀ ਕਿਹਾ ਕਿ ਖਣਿਜ ਅਤੇ ਧਾਤੂ ਖੇਤਰਾਂ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਲਿਆਂਦੇ ਹਨ ਅਤੇ ਅੱਜ ਭਾਰਤ ਦੁਨੀਆ ਦਾ ਦੂਸਰਾ ਸਭ ਤੋਂ ਵੱਡਾ ਇਸਪਾਤ ਉਤਾਪਦਕ ਹੈ।

ਸ਼੍ਰੀ ਸਿੰਧੀਆ ਨੂੰ ਉਮੀਦ ਹੈ ਕਿ ਇੰਡੀਅਨ ਇੰਸਟੀਟਿਊਟ ਆਵ੍ ਮੇਟਲਸ, ਦਿੱਲੀ ਚੈਪਟਰ ਇਸ ਮਹੱਤਵਪੂਰਨ ਵਿਸ਼ੇ ’ਤੇ ਇਸ ਅੰਤਰਰਾਸਟਰੀ ਸੰਮੇਲਨ ਵਿੱਚ ਵਿਚਾਰ-ਵਟਾਂਦਰੇ ਦੀ ਸਿਫਾਰਿਸ਼ਾਂ ਲੈ ਕੇ ਆਏਗਾ, ਜਿਸ ਨਾਲ ਉਦਯੋਗ ਨੂੰ ਜ਼ੀਰੋ ਵੇਸਟ ਅਤੇ ਜੀਰੋ ਹਾਰਮ ਦ੍ਰਿਸ਼ਟੀਕੋਣ ਵੱਲ ਵਧਾਉਣ ਵਿੱਚ ਮਦਦ ਮਿਲੇਗੀ।
ਐੱਸਐੱਮਐੱਸ ਸਮੂਹ ਦੇ ਭਾਰਤ ਅਤੇ ਏਸ਼ੀਆ ਪ੍ਰਸ਼ਾਂਤ ਖੇਤਰ ਦੇ ਸੀਈਓ ਸ਼੍ਰੀ ਉਲਰਿਚ ਗ੍ਰੀਨਰ ਪਚਟਰ ਨੇ ਕਿਹਾ ਕਿ ਭਾਰਤ ਦੇ ਇਸਪਾਤ ਉਦਯੋਗ ਵਿੱਚ ਸਕਾਰਾਤਮਕ ਵਿਕਾਸ ਦੀ ਦਿਸ਼ਾ ਵਿੱਚ ਬਹੁਤ ਬਦਲਾਅ ਆਇਆ ਹੈ।
ਸੇਲ ਦੇ ਚੇਅਰਮੈਨ, ਸੁਸ਼੍ਰੀ ਸੋਮਾ ਸੰਡਲ ਨੇ ਕਿਹਾ ਕਿ ਖੋਜ ਤੋਂ ਪਤਾ ਚੱਲਦਾ ਹੈ ਕਿ ਕਾਰਬਨ ਘੱਟ ਕਰਨ ਦੀਆਂ ਪਰਿਚਾਲਨ ਸਮਰੱਥਾਵਾਂ ਅਤੇ ਅਖੁੱਟ ਊਰਜਾ ਹੱਲਾਂ ਦੇ ਵਿਆਪਕ ਲਾਗੂਕਰਨ ਨਾਲ ਵਾਤਾਵਰਣ ਵਿੱਚ ਗ੍ਰੀਨ ਹਾਊਸ ਗੈਸ ਨਿਕਾਸੀ ਨੂੰ ਲਗਭਗ 50 ਪ੍ਰਤੀਸ਼ਤ ਤੱਕ ਹੀ ਘੱਟ ਕੀਤਾ ਜਾ ਸਕਦਾ ਹੈ। ਖੋਜ 50% ਇਸ ਗੱਲ ’ਤੇ ਨਿਰਭਰ ਕਰਦੀ ਹੈ ਕਿ ਅਸੀਂ ਸੰਸਾਧਨਾਂ ਦਾ ਉਤਪਾਦਨ ਅਤੇ ਉਪਯੋਗ ਕਰਨ ਦੇ ਤਰੀਕੇ ਵਿੱਚ ਪਰਿਵਰਤਨ ਕਿਵੇਂ ਲਿਆ ਸਕਦੇ ਹਾਂ। ਇਸ ਪ੍ਰਕਾਰ ਕਾਰੋਬਾਰ ਨੂੰ ਇਸ ਨਵੀਂ ਆਰਥਿਕ ਸੰਰਚਨਾ ਵਿੱਚ ਮੋਹਰੀ ਭੂਮਿਕਾ ਨਿਭਾਉਣੀ ਹੈ, ਪ੍ਰਿਥਵੀ ਦੀ ਰੱਖਿਆ ਕਰਨ ਦੇ ਲਈ ਪਰਿਵਰਤਨ ਅਤੇ ਨਵੀਆਂ ਕਦਰਾਂ-ਕੀਮਤਾਂ ਬਣਾਉਣ ਦੇ ਇਨੋਵੇਸ਼ਨ ਨੂੰ ਅੱਗੇ ਵਧਾਉਣਾ ਹੈ । ਸੁਸ਼੍ਰੀ ਮੰਡਲ ਨੇ ਕਿਹਾ ਇਸ ਗੱਲ ’ਤੇ ਚਨਾਣਾ ਪਿਆ ਕਿ ਕੁਝ ਵੀ ਬੇਕਾਰ ਨਹੀਂ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਲਗਭਗ 200 ਪ੍ਰਤੀਨਿਧੀ ਇਸ ਸੰਮੇਲਨ ਵਿੱਚ ਹਿੱਸੇ ਲੈ ਰਹੇ ਹਨ
*******
ਏਕੇਐੱਨ/ਐੱਸਕੇ
(Release ID: 1854973)
Visitor Counter : 190