ਰੱਖਿਆ ਮੰਤਰਾਲਾ
azadi ka amrit mahotsav

ਰੱਖਿਆ ਮੰਤਰੀ ਰੱਖਿਆ ਸਹਿਯੋਗ ਨੂੰ ਹਰ ਅਧਿਕ ਵਧਾਉਣ ਲਈ 26 ਅਗਸਤ, 2022 ਨੂੰ ਨਵੀਂ ਦਿੱਲੀ ਵਿੱਚ ਆਪਣੀ ਤੰਜਾਨੀਆ ਦੇ ਹਮਰੁਤਬਾ ਨਾਲ ਦੁਵੱਲੀ ਗੱਲਬਾਤ ਕਰਨਗੇ

Posted On: 25 AUG 2022 6:52PM by PIB Chandigarh

ਰੱਖਿਆ ਮੰਤਰੀ ਸ਼੍ਰੀ ਰਾਜਨਾਥ ਸਿੰਘ 26 ਅਗਸਤ 2022 ਨੂੰ ਨਵੀਂ ਦਿੱਲੀ ਵਿੱਚ ਤੰਜਾਨੀਆ ਦੀ ਰੱਖਿਆ ਅਤੇ ਰਾਸ਼ਟਰੀ ਸੇਵਾ ਮੰਤਰੀ ਡਾ. ਸਟਰਗੋਮੇਨਾ ਲਾਰੇਸ ਟੈਕਸ ਦੇ ਨਾਲ ਦੁਵੱਲੀ ਗਲੱਬਾਤ ਕਰਨਗੇ। ਦੁਵੱਲੀ ਗੱਲਬਾਤ ਦੇ ਦੌਰਾਨ ਦੋਨਾਂ ਮੰਤਰੀ ਦੋਨਾਂ ਦੇਸ਼ਾਂ ਦਰਮਿਆਨ ਰੱਖਿਆ ਸਹਿਯੋਗ ਦੀ ਸਮੀਖਿਆ ਕਰਨਗੇ ਅਤੇ ਰੱਖਿਆ ਉਦਯੋਗ ਵਿੱਚ ਸਹਿਯੋਗ ਸਹਿਤ ਦੁਵੱਲੇ ਸੰਬੰਧਾ ਨੂੰ ਹੋਰ ਮਜਬੂਤ ਕਰਨ ਦੇ ਨਵੇਂ ਤਰੀਕੇ ਤਲਾਸ਼ਣਗੇ। ਇਸ ਰੱਖਿਆ ਸਹਿਯੋਗ ਨੂੰ ਲੈ ਕੇ ਇਨ੍ਹਾਂ ਗਤੀਵਿਧੀਆਂ ਦੀ ਪ੍ਰਗਤੀ ਲਈ ਵਿਆਪਕ ਅਧਾਰ 2003 ਵਿੱਚ ਦੋਨਾਂ ਦੇਸ਼ਾਂ ਦਰਮਿਆਨ ਹਸਤਾਖਰ ਸਹਿਮਤੀ ਪੱਤਰ ਹੈ।

ਡਾ. ਟੈਕਸ ਭਾਰਤ ਵਿੱਚ ਆਪਣੇ ਪ੍ਰਵਾਸ ਦੇ ਦੌਰਾਨ ਹੈਦਰਾਬਾਦ ਵੀ ਜਾਣਗੇ ਜਿੱਥੇ ਉਹ ਭਾਰਤੀ ਰੱਖਿਆ ਉਦਯੋਗਾਂ ਦੇ ਨਾਲ ਗੱਲਬਾਤ ਕਰਨਗੇ।

*****

ABB/Nirmit


(Release ID: 1854767) Visitor Counter : 112


Read this release in: English , Urdu , Marathi , Hindi